BREAKING NEWS
ਮੁੱਖ ਮੰਤਰੀ ਹਰੇਕ ਮੰਗਲਵਾਰ ਆਪਣੇ ਦਫ਼ਤਰ ਵਿਖੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਕਰਨਗੇ ਮੁਲਾਕਾਤਵਿਦਿਆਰਥੀ ਹੁਣ ਦੇਸ਼ ਭਗਤ ਡੈਂਟਲ ਕਾਲਜ ਮੰਡੀ ਗੋਬਿੰਦਗੜ੍ਹ 'ਚ ਐਮ.ਡੀ.ਐਸ. ਵੀ ਕਰ ਸਕਣਗੇਕਿਸਾਨ ਆਗੂਆਂ ਵੱਲੋਂ ਅਮਰੀਕੀ ਪਰਵਾਸੀ ਭਾਰਤੀਆਂ ਨੂੰ ਅਪੀਲਜਾਖੜ ਵੱਲੋਂ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਫੈਸਲੇ ਦਾ ਸਵਾਗਤ, ਰਾਹੁਲ ਦੀ ਕੀਤੀ ਤਾਰੀਫਮੰਤਰੀਆਂ ਦੀ ਸੂਚੀ ਨੂੰ ਅੰਤਿਮ ਛੋਹ ਦੇਣ ਲਈ ਚੰਨੀ ਨੂੰ ਮੁੜ ਦਿੱਲੀ ਸੱਦਿਆ‘ਕੋਵਿਡ ਪੀੜਤਾਂ ਲਈ ਮੁਆਵਜ਼ੇ ਦੀ ਜ਼ਿੰਮੇਵਾਰੀ ਚੁੱਕੇ ਕੇਂਦਰ’ਖੱਬੀਆਂ ਪਾਰਟੀਆਂ ਵੱਲੋਂ 27 ਸਤੰਬਰ ਦੇ ਬੰਦ ਨੂੰ ਸਫ਼ਲ ਬਣਾਉਣ ਦੀ ਅਪੀਲਯੂਪੀਐੱਸਸੀ ਨੇ ਮਹਿਲਾਵਾਂ ਤੋਂ ਐੱਨਡੀਏ ਲਈ ਅਰਜ਼ੀਆਂ ਮੰਗੀਆਂ‘ਚੋਣਾਂ ਵਾਲੇ 5 ਸੂਬਿਆਂ ’ਚ ਜਨਵਰੀ 2022 ਤੱਕ ਸਾਰੇ ਬਾਲਗਾਂ ਨੂੰ ਲੱਗੇਗੀ ਕੋਵਿਡ ਵੈਕਸੀਨ’ਮੋਦੀ ਤੇ ਬਾਇਡਨ ਵੱਲੋਂ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਬਣਾਉਣ ’ਤੇ ਜ਼ੋਰ

ਦੇਸ਼

ਤ੍ਰਿਪੁਰਾ ’ਚ ਭਾਜਪਾ ਸਰਕਾਰ ਵੱਲੋਂ ਵਿਰੋਧੀ ਪਾਰਟੀਆਂ ਵਿਰੁੱਧ ਖੌਫ਼ ਤੇ ਦਹਿਸ਼ਤ ਦਾ ਨੰਗਾ ਨਾਚ : ਯੇਚੁਰੀ

September 15, 2021 10:54 AM

ਆਈਐਨਐਨ
ਨਵੀਂ ਦਿੱਲੀ/14 ਸਤੰਬਰ : ਤ੍ਰਿਪੁਰਾ ਵਿੱਚ ਭਾਜਪਾ ਦੀ ਸਰਕਾਰ ਵੱਲੋਂ ਸੀਪੀਆਈ (ਐਮ) ਅਤੇ ਖੱਬੇ ਮੋਰਚੇ ਦੇ ਖ਼ਿਲਾਫ਼ ਆਪਣਾ ਗੁੱਸਾ ਕੱਢਿਆ ਜਾ ਰਿਹਾ ਹੈ। ਇਸ ਵੱਲੋਂ ਵਿਰੋਧੀ ਧਿਰ ਦੀਆਂ ਗਤੀਵਿਧੀਆਂ ਦੇ ਖ਼ਿਲਾਫ਼ ਦਹਿਸ਼ਤ ਅਤੇ ਧਮਕੀ ਭਰਿਆ ਰਵੱਇਆ ਅਪਣਾਇਆ ਜਾ ਰਿਹਾ ਹੈ।
ਇਸ ਸੱਚਾਈ ਨੂੰ ਆਪਣੀਆਂ ਰਿਪੋਰਟਾਂ ਰਾਹੀਂ ਲੋਕਾਂ ਸਾਹਮਣੇ ਲਿਆਉਣ ਵਾਲੇ ਮੀਡੀਆ ਘਰਾਣਿਆਂ ’ਤੇ ਵੀ ਹਮਲੇ ਕੀਤੇ ਜਾ ਰਹੇ ਹਨ। ਇਹ ਇਸ ਤਰ੍ਹਾਂ ਹੈ ਜਿਵੇਂ ਭਾਰਤ ਦਾ ਸੰਵਿਧਾਨ, ਸੰਵਿਧਾਨ ਦੁਆਰਾ ਲੋਕਾਂ ਨੂੰ ਦਿੱਤੀ ਗਈ ਜਮਹੂਰੀ ਅਧਿਕਾਰਾਂ ਦੀ ਗਾਰੰਟੀ ਅਤੇ ਸੰਸਦੀ ਲੋਕਤੰਤਰ ਵਿੱਚ ਕਾਰਜ ਪ੍ਰਣਾਲੀ ਦੇ ਨਿਯਮਾਂ ਨੂੰ ਤ੍ਰਿਪੁਰਾ ਦੀ ਭਾਜਪਾ ਸਰਕਾਰ ਦੀ ਅਗਵਾਈ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ।
ਇਹ ਹੋਰ ਵੀ ਨਿੰਦਣਯੋਗ ਹੈ ਕਿ ਮੁੱਖ ਮੰਤਰੀ ਨੇ ਖ਼ੁਦ ਹੀ ਸੀਪੀਆਈ (ਐਮ) ਦੇ ਖ਼ਿਲਾਫ਼ ਹੋਏ ਹਮਲਿਆਂ ਨੂੰ ਜਾਇਜ਼ ਠਹਿਰਾਉਂਦੇ ਹੋਏ ਸਭ ਤੋਂ ਵੱਡਾ ਭੜਕਾਉੂ ਬਿਆਨ ਦਿੱਤਾ ਹੈ। ਉਸ ਵੱਲੋਂ ਧਮਕੀ ਦਿੱਤੀ ਗਈ ਤੇ ਝੂਠ ਬੋਲਿਆ ਗਿਆ ਹੈ। ਭਾਜਪਾ ਵੱਲੋਂ 2018 ਤੋਂ ਲੈ ਕੇ ਤ੍ਰਿਪੁਰਾ ਵਿੱਚ ਸੱਤਾ ਸੰਭਾਲੇ ਜਾਣ ਤੋਂ ਬਾਅਦ ਹੁਣ ਤੱਕ ਇੱਕ ਮਹਿਲਾ ਸਮੇਤ ਸੀਪੀਆਈ (ਐਮ) ਦੇ 21 ਸਮਰਥਕ ਤੇ ਮੈਂਬਰ ਮਾਰੇ ਜਾ ਚੁੱਕੇ ਹਨ। 7 ਅਤੇ 8 ਸਤੰਬਰ ਨੂੰ ਭਾਜਪਾ ਦੀ ਭੀੜ ਵੱਲੋਂ ਕਈ ਹਮਲੇ ਕੀਤੇ ਗਏ, ਜਿਸ ਵਿੱਚ ਜੈ ਸ੍ਰੀ ਰਾਮ ਦੇ ਨਾਅਰੇ ਲਗਾਉਂਦੇ ਹੋਏ ਲੋਹੇ ਦੀਆਂ ਰਾੜਾਂ ਤੇ ਪੈਟਰੋਲ ਬੰਬਾਂ ਦੀ ਵਰਤੋਂ ਕੀਤੀ ਗਈ। ਇਸ ਦੌਰਾਨ ਸੀਪੀਆਈ (ਐਮ) ਦੇ ਮੈਂਬਰਾਂ ਦੇ ਘਰਾਂ ਤੇ ਪਾਰਟੀ ਦਫ਼ਤਰਾਂ ’ਤੇ ਹਮਲਿਆਂ ਨੂੰ ਰੋਕਣ ਲਈ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਮੂਕਦਰਸ਼ਕ ਬਣ ਕੇ ਖੜ੍ਹੀ ਰਹੀ।
ਕੁਝ ਭਾਜਪਾ ਆਗੂਆਂ ਅਤੇ ਮੰਤਰੀਆਂ ਵੱਲੋਂ ਇਨ੍ਹਾਂ ਹਮਲਿਆਂ ਨੂੰ ਉਤਸ਼ਾਹ ਕਰਨ ਬਾਰੇ ਭੜਕਾਊ ਬਿਆਨ ਦਿੱਤੇ ਗਏ ਹਨ। 7 ਅਤੇ 8 ਸਤੰਬਰ ਨੂੰ 44 ਪਾਰਟੀ ਦਫ਼ਤਰਾਂ ’ਤੇ ਹਮਲੇ ਕੀਤੇ ਗਏ, ਜਿਨ੍ਹਾਂ ਵਿੱਚ ਸੀਪੀਆਈ (ਐਮ) ਦੇ 42, ਆਰਐਸਪੀ ਦਾ 1 ਅਤੇ ਸੀਪੀਆਈ (ਐਮਐਲ) ਦਾ ਇੱਕ ਦਫ਼ਤਰ ਸ਼ਾਮਲ ਹੈ। ਇਨ੍ਹਾਂ ਹਮਲਿਆਂ ਵਿੱਚ ਪਾਰਟੀ ਦੇ ਦਫ਼ਤਰਾਂ ਨੂੰ ਸਾੜਿਆ ਗਿਆ ਤੇ ਜਾਇਦਾਦ ਨੂੰ ਤਬਾਹ ਕਰ ਦਿੱਤਾ ਗਿਆ। ਅਗਰਤਲਾ ਵਿੱਚ ਸੀਪੀਆਈ (ਐਮ) ਦੇ ਸੂਬਾ ਦਫ਼ਤਰ ’ਤੇ ਹਮਲਾ ਕੀਤਾ ਗਿਆ। ਅੱਗ ਲਗਾਈ ਗਈ ਅਤੇ ਭੀੜ ਨੇ ਇਮਾਰਤ ਅੰਦਰ ਦਾਖਲ ਹੋ ਕੇ ਬਜ਼ੁਰਗ ਆਦਿਵਾਸੀ ਨੇਤਾ ਤੇ ਸਾਬਕਾ ਮੁੱਖ ਮੰਤਰੀ ਦਸਰਥ ਦੇਬ ਦੇ ਬੁੱਤ ਦੀ ਭੰਨਤੋੜ ਕੀਤੀ ਗਈ।
ਭੀੜ ਵੱਲੋਂ ਹਮਲੇ ਤੋਂ ਇੱਕ ਘੰਟਾ ਪਹਿਲਾਂ ਪਾਰਟੀ ਦਫ਼ਤਰ ਵਿਖੇ ਤਾਇਨਾਤ ਸੀਆਰਪੀਐਫ਼ ਦੇ ਗਾਰਡ ਨੂੰ ਭੇਦਭਰੇ ਤਰੀਕੇ ਨਾਲ ਵਾਪਸ ਲੈ ਲਿਆ ਗਿਆ। ਇਸ ਦੌਰਾਨ 67 ਘਰਾਂ ਅਤੇ ਸੀਪੀਆਈ (ਐਮ) ਦੇ ਸਮਰਥਕਾਂ ਦੀਆਂ ਦੁਕਾਨਾਂ ਨੂੰ ਸਾੜ ਦਿੱਤਾ ਗਿਆ ਜਾਂ ਲੁੱਟ ਲਿਆ ਗਿਆ। ਸੈਂਕੜੇ ਸਮਰਥਕਾਂ ’ਤੇ ਹਮਲਾ ਕੀਤਾ ਗਿਆ, ਜਿਨ੍ਹਾਂ ਵਿੱਚੋਂ ਘੱਟੋ-ਘੱਟ 10 ਨੂੰ ਤੁਰੰਤ ਹਸਪਤਾਲ ’ਚ ਦਾਖਲ ਕਰਵਾਉਣਾ ਜ਼ਰੂਰੀ ਸੀ।
ਹਮਲਾਵਰਾਂ ਦੀ ਹਿਫਾਜ਼ਤ ਕੀਤੀ ਜਾਂਦੀ ਹੈ, ਜਦੋਂ ਕਿ ਸੀਪੀਆਈ (ਐਮ) ਦੇ ਸਮਰਥਕਾਂ ’ਤੇ ਝੂਠੇ ਮਾਮਲੇ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ। ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਅਤੇ ਤ੍ਰਿਪੁਰਾ ਦੇ ਚਾਰ ਵਾਰ ਮੁੱਖ ਮੰਤਰੀ ਰਹੇ ਮਾਨਿਕ ਸਰਕਾਰ ਨੂੰ 6 ਸਤੰਬਰ ਨੂੰ ਉਨ੍ਹਾਂ ਦੇ ਆਪਣੇ ਹਲਕੇ ਦਾ ਦੌਰਾ ਕਰਨ ਤੋਂ ਰੋਕਿਆ ਗਿਆ। 6 ਸਤੰਬਰ ਨੂੰ ਜਦੋਂ ਮਾਨਿਕ ਸਰਕਾਰ ਆਪਣੇ ਹਲਕੇ ਅਧੀਨ ਆਉਂਦੇ ਕਠਾਲੀਆ ਬਲਾਕ ਦੇ ਬੀਡੀਓ ਕੋਲ ਜਾਣ ਵਾਲੇ ਇੱਕ ਵਫ਼ਦ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਲਈ ਬੈਰੀਕੇਡ ਲਗਾ ਦਿੱਤੇ। ਇਸ ਦੌਰਾਨ ਸੈਂਕੜੇ ਲੋਕ ਉਨ੍ਹਾਂ ਦਾ ਇੰਤਜ਼ਾਰ ਕਰਦੇ ਰਹੇ। ਇਸ ਤੋਂ ਜਾਹਿਰ ਹੈ ਕਿ ਪ੍ਰਸ਼ਾਸਨ ਤੇ ਪੁਲਿਸ ਆਪਣੇ ਆਕਾਵਾਂ ਦਾ ਹੁਕਮ ਵਜਾਉਂਦੀ ਹੈ।
ਹਾਲਾਂਕਿ ਮੀਡੀਆ ਨੇ ਸੀਪੀਆਈ (ਐਮ) ਦੇ ਦਫ਼ਤਰਾਂ ਅਤੇ ਸੂਬਾ ਕਮੇਟੀ ਦਫ਼ਤਰ ਸਮੇਤ ਸਮਰਥਕਾਂ ’ਤੇ ਹਮਲਿਆਂ ਦੀ ਵਿਆਪਕ ਖ਼ਬਰ ਦਿੱਤੀ ਹੈ ਪਰ ਇਹ ਮਹੱਤਵਪੂਰਨ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਚੁੱਪ ਹਨ। ਇਹ ਤ੍ਰਿਪੁਰਾ ਸਰਕਾਰ ਦੇ ਕੇਂਦਰੀ ਸਮਰਥਨ ਦਾ ਸੰਕੇਤ ਹੈ ਕਿ ਸੀਪੀਆਈ (ਐਮ) ਦੇ ਕੌਮੀ ਜਨਰਲ ਸਕੱਤਰ ਕਾਮਰੇਡ ਸੀਤਾਰਾਮ ਯੇਚੁਰੀ ਦੁਆਰਾ ਪ੍ਰਧਾਨ ਮੰਤਰੀ ਨੂੰ ਭੇਜੇ ਗਏ ਸੀਪੀਆਈ (ਐਮ) ’ਤੇ ਹੋਏ ਹਮਲਿਆਂ ਦੇ ਵੇਰਵਿਆਂ ਨੂੰ ਵੀ ਸਵੀਕਾਰ ਨਹੀਂ ਕੀਤਾ ਗਿਆ ਹੈ।
ਇਹ ਉਨ੍ਹਾਂ ਹਮਲਿਆਂ ਦਾ ਨਵਾਂ ਪੜਾਅ ਹੈ ਜੋ 2018 ਵਿੱਚ ਰਾਜ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਜਿੱਤ ਦੇ ਅਗਲੇ ਦਿਨ ਸ਼ੁਰੂ ਹੋਏ ਸਨ। ਮਾਰਚ 2018 ਤੋਂ ਜੂਨ 2021 ਤੱਕ 662 ਪਾਰਟੀ ਦਫ਼ਤਰ ਜਿਨ੍ਹਾਂ ਵਿੱਚ ਖੱਬੇ ਪੱਖ਼ੀ ਸੰਗਠਨਾਂ ਦੇ 204 ਦਫ਼ਤਰ, ਸੀਪੀਆਈ (ਐਮ) ਦੇ 3363 ਮੈਂਬਰਾਂ ਅਤੇ ਸਮਰਥਕਾਂ ਦੇ ਘਰ ਸ਼ਾਮਲ ਹਨ, ਦੀ ਭੰਨਤੋੜ ਕੀਤੀ ਗਈ ਅਤੇ ਲੁੱਟਿਆ ਗਿਆ। ਇਸੇ ਦੌਰਾਨ 659 ਦੁਕਾਨਾਂ ਨੂੰ ਜਾਂ ਸਾੜ ਦਿੱਤਾ ਗਿਆ ਜਾਂ ਲੁੱਟਿਆ ਗਿਆ। 1500 ਰੋਜ਼ੀ ਰੋਟੀ ਕੇਂਦਰ ਮੱਛੀ ਦੇ ਤਲਾਅ ਰਬੜ ਕੇਂਦਰ ਤੇ ਹੋਰ ਕਾਰੋਬਾਰ ਤਬਾਹ ਹੋ ਗਏ। ਔਰਤਾਂ ਵਿਰੁੱਧ ਵਹਿਸ਼ੀ ਅਪਰਾਧ ਬੇਸ਼ਰਮੀ ਨਾਲ ਵਧ ਰਹੇ ਹਨ। ਸੀਪੀਆਈ (ਐਮ) ਦੇ ਆਗੂਆਂ ਨੂੰ ਡਰਾਉਣ ਅਤੇ ਚੁੱਪ ਕਰਵਾਉਣ ਲਈ ਝੂਠੇ ਕੇਸ ਬਣਾਏ ਜਾ ਰਹੇ ਹਨ।
ਰਾਜ ਸਰਕਾਰ ਪ੍ਰਤੀ ਲੋਕਾਂ ਦੀ ਵਧਦੀ ਅਸੰਤੁਸ਼ਟੀ ਦੇ ਕਾਰਨ ਹਮਲੇ ਵਧੇ ਅਤੇ ਤੇਜ਼ ਹੋਏ ਹਨ। ਸੱਤਾ ਵਿੱਚ ਆਉਣ ਦੇ 3 ਸਾਲਾਂ ਬਾਅਦ ਵੀ ਭਾਜਪਾ ਸਰਕਾਰ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ। ਇਸ ਦੇ ਉਦੇਸ਼ ਨੇ ਲੋਕਾਂ ਦੇ ਸਾਰੇ ਵਰਗਾਂ ਲਈ ਭਲਾਈ ਸਕੀਮਾਂ ਅਤੇ ਖੱਬੇ ਮੋਰਚੇ ਦੀਆਂ ਸਰਕਾਰ ਦੀਆਂ ਆਦਿਵਾਸੀ ਨੀਤੀਆਂ ਨੂੰ ਤਬਾਹ ਕਰਦੇ ਹੋਏ ਉਲਟਾ ਦਿੱਤਾ ਹੈ। ਅੱਜ ਤ੍ਰਿਪੁਰਾ ਵਿੱਚ ਭੁੱਖਮਰੀ ਕਾਰਨ ਮੌਤਾਂ ਹੋ ਰਹੀਆਂ ਹਨ, ਬੇਰੁਜ਼ਗਾਰੀ ਵਧੀ ਹੈ ਅਤੇ ਅਪਰਾਧੀਆਂ ਨੂੰ ਲਾਇਸੰਸ ਦਿੱਤਾ ਗਿਆ ਹੈ। ਆਰਐਸਐਸ ਨਫ਼ਰਤ ਅਤੇ ਵੰਡ ਦੇ ਬੀਜ ਬੀਜਣ ਦੀ ਕੋਸ਼ਿਸ਼ ਵਿੱਚ ਰੁਝੀ ਹੋਈ ਹੈ। ਜਦੋਂ ਮੀਡੀਆ ਅਸਲੀਅਤ ਨੂੰ ਦਰਸਾਉਂਦਾ ਹੈ ਤਾਂ ਉਸ ’ਤੇ ਹਮਲੇ ਕੀਤੇ ਜਾ ਰਹੇ ਹਨ। 30 ਤੋਂ ਵਧ ਮੀਡੀਆ ਕਰਮੀਆਂ ’ਤੇ ਸਰੀਰਕ ਹਮਲੇ ਕੀਤੇ ਗਏ ਹਨ। ਇਸ ਦੌਰਾਨ ਭਾਜਪਾ ਸਰਕਾਰ ਦੀ ਅਲੋਚਨਾ ਕਰਨ ਵਾਲੇ 4 ਮੀਡੀਆ ਹਾਊਸਾਂ ’ਤੇ ਹਮਲਾ ਕੀਤਾ ਗਿਆ। ਤ੍ਰਿਪੁਰਾ ਵਿੱਚ ਸੀਪੀਆਈ (ਐਮ) ਅਤੇ ਖੱਬੇ ਪੱਖੀਆਂ ਪ੍ਰਤੀ ਲੋਕਾਂ ਦੀ ਵਧ ਰਹੀ ਹਿੱਸੇਦਾਰੀ ਨੇ ਭਾਜਪਾ ਨੂੰ ਨਿਰਾਸ਼ ਕਰ ਦਿੱਤਾ ਹੈ। ਤ੍ਰਿਪੁਰਾ ਵਿੱਚ ਵਿਰੋਧੀ ਧਿਰ, ਖਾਸ ਕਰ ਖੱਬੇ ਪੱਖ਼ੀਆਂ ’ਤੇ ਅਤੇ ਸੁਤੰਤਰ ਮੀਡੀਆ ’ਤੇ ਹਮਲਿਆਂ ਦੀ ਵਧ ਰਹੀ ਅਸਹਿਣਸ਼ੀਤਾ ਅਤੇ ਲੋਕਤੰਤਰ ’ਤੇ ਪੂਰੇ ਹਮਲੇ ਦਾ ਹਿੱਸਾ ਹੈ, ਜੋ ਪੂਰੇ ਭਾਰਤ ਵਿੱਚ ਹੋ ਰਿਹਾ ਹੈ। ਲੋਕਤੰਤਰ ਵਿੱਚ ਵਿਸ਼ਵਾਸ ਰੱਖਣ ਵਾਲੀਆਂ ਰਾਜਨੀਤਿਕ ਪਾਰਟੀਆਂ ਅਤੇ ਜਮਹੂਰੀਅਤ ਪਸੰਦ ਲੋਕਾਂ ਨੂੰ ਇਨ੍ਹਾਂ ਹਮਲਿਆਂ ਦੀ ਨਿਖੇਧੀ ਕਰਨੀ ਚਾਹੀਦੀ ਹੈ।
ਸੀਪੀਆਈ (ਐਮ) ਨੇ ਮੰਗ ਕੀਤੀ ਹੈ ਕਿ ਸੀਪੀਆਈ (ਐਮ) ਖੱਬੇ ਪੱਖ਼ੀ ਅਤੇ ਸਾਰੀਆਂ ਵਿਰੋਧੀ ਪਾਰਟੀਆਂ ਵਿਰੁੱਧ ਹਮਲੇ ਅਤੇ ਹਿੰਸਾ ਬੰਦ ਕੀਤੀ ਜਾਵੇ, ਮੀਡੀਆ ’ਤੇ ਹਮਲੇ ਬੰਦ ਕੀਤੇ ਜਾਣ ਅਤੇ ਉਨ੍ਹਾਂ ਨੂੰ ਆਜ਼ਾਦੀ ਨਾਲ ਕੰਮ ਕਰਨ ਦੀ ਆਗਿਆ ਦਿੱਤੀ ਜਾਵੇ। ਪਾਰਟੀ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਹਮਲਿਆਂ ਲਈ ਜ਼ਿੰਮੇਵਾਰ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਮੁਕੱਦਮੇ ਚਲਾਏ ਜਾਣ। ਉਨ੍ਹਾਂ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ, ਜਿਨ੍ਹਾਂ ਦੇ ਘਰ, ਦੁਕਾਨਾਂ ਅਤੇ ਜਾਇਦਾਦ ਤਬਾਹ ਹੋ ਗਈ ਹੈ। ਵਿਰੋਧੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਖ਼ਿਲਾਫ਼ ਝੂਠੇ ਕੇਸ ਵਾਪਸ ਲਏ ਜਾਣ ਦੀ ਮੰਗ ਕੀਤੀ ਗਈ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੇਸ਼ ਖ਼ਬਰਾਂ