BREAKING NEWS
ਮੁੱਖ ਮੰਤਰੀ ਹਰੇਕ ਮੰਗਲਵਾਰ ਆਪਣੇ ਦਫ਼ਤਰ ਵਿਖੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਕਰਨਗੇ ਮੁਲਾਕਾਤਵਿਦਿਆਰਥੀ ਹੁਣ ਦੇਸ਼ ਭਗਤ ਡੈਂਟਲ ਕਾਲਜ ਮੰਡੀ ਗੋਬਿੰਦਗੜ੍ਹ 'ਚ ਐਮ.ਡੀ.ਐਸ. ਵੀ ਕਰ ਸਕਣਗੇਕਿਸਾਨ ਆਗੂਆਂ ਵੱਲੋਂ ਅਮਰੀਕੀ ਪਰਵਾਸੀ ਭਾਰਤੀਆਂ ਨੂੰ ਅਪੀਲਜਾਖੜ ਵੱਲੋਂ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਫੈਸਲੇ ਦਾ ਸਵਾਗਤ, ਰਾਹੁਲ ਦੀ ਕੀਤੀ ਤਾਰੀਫਮੰਤਰੀਆਂ ਦੀ ਸੂਚੀ ਨੂੰ ਅੰਤਿਮ ਛੋਹ ਦੇਣ ਲਈ ਚੰਨੀ ਨੂੰ ਮੁੜ ਦਿੱਲੀ ਸੱਦਿਆ‘ਕੋਵਿਡ ਪੀੜਤਾਂ ਲਈ ਮੁਆਵਜ਼ੇ ਦੀ ਜ਼ਿੰਮੇਵਾਰੀ ਚੁੱਕੇ ਕੇਂਦਰ’ਖੱਬੀਆਂ ਪਾਰਟੀਆਂ ਵੱਲੋਂ 27 ਸਤੰਬਰ ਦੇ ਬੰਦ ਨੂੰ ਸਫ਼ਲ ਬਣਾਉਣ ਦੀ ਅਪੀਲਯੂਪੀਐੱਸਸੀ ਨੇ ਮਹਿਲਾਵਾਂ ਤੋਂ ਐੱਨਡੀਏ ਲਈ ਅਰਜ਼ੀਆਂ ਮੰਗੀਆਂ‘ਚੋਣਾਂ ਵਾਲੇ 5 ਸੂਬਿਆਂ ’ਚ ਜਨਵਰੀ 2022 ਤੱਕ ਸਾਰੇ ਬਾਲਗਾਂ ਨੂੰ ਲੱਗੇਗੀ ਕੋਵਿਡ ਵੈਕਸੀਨ’ਮੋਦੀ ਤੇ ਬਾਇਡਨ ਵੱਲੋਂ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਬਣਾਉਣ ’ਤੇ ਜ਼ੋਰ

ਦੁਨੀਆ

ਨਾਰਵੇ ’ਚ ਸੋਸ਼ਲਿਸਟ ਲੈਫਟ ਤੇ ਸੈਂਟਰ ਪਾਰਟੀ ਦੀ ਮਦਦ ਨਾਲ ਬਣੇਗੀ ਲੇਬਰ ਪਾਰਟੀ ਦੀ ਬਣ ਸਕੇਗੀ ਸਰਕਾਰ

September 15, 2021 11:07 AM

ਏਜੰਸੀਆਂ
ਨਵੀਂ ਦਿੱਲੀ/14 ਸਤੰਬਰ : ਨਾਰਵੇ ’ਚ ਸਰਕਾਰ ਚਲਾ ਰਹੀ ਕੰਜ਼ਰਵੇਟਿਵ ਪਾਰਟੀ ਜਿਹੜੀ ਕਿ 8 ਸਾਲ ਤੋਂ ਚੱਲਦੀ ਆ ਰਹੀ ਹੈ, 2021 ਦੀਆਂ ਚੋਣਾਂ ’ਚ ਬੁਰੀ ਤਰ੍ਹਾਂ ਹਾਰ ਗਈ ਹੈ। ਪ੍ਰਧਾਨ ਮੰਤਰੀ ਅਰਨਾ ਸੋਲਬਰਗ ਨੇ ਆਪਣੀ ਹਾਰ ਪ੍ਰਵਾਨ ਕਰ ਲਈ ਹੈ।
ਚੋਣ ਕਮਿਸ਼ਨ ਹਾਲੇ ਤੱਕ ਪਈਆਂ ਕੁੱਲ ਵੋਟਾਂ ਵਿੱਚੋਂ 97 ਪ੍ਰਤੀਸ਼ਤ ਤੋਂ ਜ਼ਿਆਦਾ ਵੋਟਾਂ ਗਿਣ ਚੁੱਕਿਆ ਹੈ, ਜਿਸ ਦੇ ਹਿਸਾਬ ਨਾਲ ਲੇਬਰ ਪਾਰਟੀ, ਸੋਸ਼ਲਿਸਟ ਲੈਫ਼ਟ ਤੇ ਸੈਂਟਰ ਪਾਰਟੀ ਨੂੰ 85 ਸੀਟਾਂ ਤੋਂ ਵਧ ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। ਦੱਸਿਆ ਗਿਆ ਹੈ ਕਿ ਨਾਰਵੇ ਦੀਆਂ ਸੰਸਦ ਦੀਆਂ ਕੁੱਲ 169 ਸੀਟਾਂ ਵਿਚੋਂ ਸਰਕਾਰ ਬਣਾਉਣ ਲਈ 85 ਸੀਟਾਂ ਦੀ ਜ਼ਰੂਰਤ ਹੁੰਦੀ ਹੈ। ਜਦੋਂ ਕਿ ਇਹ ਪਾਰਟੀਆਂ ਇੱਕ ਅੰਦਾਜ਼ੇ ਮੁਤਾਬਕ 100 ਸੀਟਾਂ ਵੀ ਜਿੱਤ ਸਕਦੀਆਂ ਹਨ।
ਇਨ੍ਹਾਂ ਚੋਣਾਂ ਦੇ ਨਤੀਜੇ ਅੱਜ ਹੀ ਨਸਰ ਕੀਤੇ ਗਏ ਹਨ, ਜਿਨ੍ਹਾਂ ਅਨੁਸਾਰ ਨਾਰਵੇ ਨੂੰ ਹੁਣ ਨਵਾਂ ਪ੍ਰਧਾਨ ਮੰਤਰੀ ਮਿਲੇਗਾ।
ਪੁਰਾਣੀ ਹੁਕਮਰਾਨ ਪਾਰਟੀ ਨੇ ਚੋਣ ’ਚ ਆਪਣੀ ਹਾਰ ਕਬੂਲ ਕਰ ਲਈ ਹੈ।
ਲੇਬਰ ਪਾਰਟੀ ਨੂੰ ਸਭ ਤੋਂ ਵਧ ਸੀਟਾਂ ਮਿਲੀਆਂ ਹਨ ਅਤੇ ਇਸ ਦਾ ਆਗੂ ਜੋਨਸ ਗਾਹਰ ਸਟੋਰ ਤਦ ਹੀ ਸਰਕਾਰ ਬਣਾ ਪਾਏਗਾ, ਜੇਕਰ ਉਹ ਸੋਸ਼ਲਿਸਟ ਲੈਫ਼ਟ ਅਤੇ ਸੈਂਟਰ ਪਾਰਟੀ ਤੋਂ ਮਦਦ ਲਵੇਗਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ