BREAKING NEWS
ਮੁੱਖ ਮੰਤਰੀ ਹਰੇਕ ਮੰਗਲਵਾਰ ਆਪਣੇ ਦਫ਼ਤਰ ਵਿਖੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਕਰਨਗੇ ਮੁਲਾਕਾਤਵਿਦਿਆਰਥੀ ਹੁਣ ਦੇਸ਼ ਭਗਤ ਡੈਂਟਲ ਕਾਲਜ ਮੰਡੀ ਗੋਬਿੰਦਗੜ੍ਹ 'ਚ ਐਮ.ਡੀ.ਐਸ. ਵੀ ਕਰ ਸਕਣਗੇਕਿਸਾਨ ਆਗੂਆਂ ਵੱਲੋਂ ਅਮਰੀਕੀ ਪਰਵਾਸੀ ਭਾਰਤੀਆਂ ਨੂੰ ਅਪੀਲਜਾਖੜ ਵੱਲੋਂ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਫੈਸਲੇ ਦਾ ਸਵਾਗਤ, ਰਾਹੁਲ ਦੀ ਕੀਤੀ ਤਾਰੀਫਮੰਤਰੀਆਂ ਦੀ ਸੂਚੀ ਨੂੰ ਅੰਤਿਮ ਛੋਹ ਦੇਣ ਲਈ ਚੰਨੀ ਨੂੰ ਮੁੜ ਦਿੱਲੀ ਸੱਦਿਆ‘ਕੋਵਿਡ ਪੀੜਤਾਂ ਲਈ ਮੁਆਵਜ਼ੇ ਦੀ ਜ਼ਿੰਮੇਵਾਰੀ ਚੁੱਕੇ ਕੇਂਦਰ’ਖੱਬੀਆਂ ਪਾਰਟੀਆਂ ਵੱਲੋਂ 27 ਸਤੰਬਰ ਦੇ ਬੰਦ ਨੂੰ ਸਫ਼ਲ ਬਣਾਉਣ ਦੀ ਅਪੀਲਯੂਪੀਐੱਸਸੀ ਨੇ ਮਹਿਲਾਵਾਂ ਤੋਂ ਐੱਨਡੀਏ ਲਈ ਅਰਜ਼ੀਆਂ ਮੰਗੀਆਂ‘ਚੋਣਾਂ ਵਾਲੇ 5 ਸੂਬਿਆਂ ’ਚ ਜਨਵਰੀ 2022 ਤੱਕ ਸਾਰੇ ਬਾਲਗਾਂ ਨੂੰ ਲੱਗੇਗੀ ਕੋਵਿਡ ਵੈਕਸੀਨ’ਮੋਦੀ ਤੇ ਬਾਇਡਨ ਵੱਲੋਂ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਬਣਾਉਣ ’ਤੇ ਜ਼ੋਰ

ਕਾਰੋਬਾਰ

ਅਗਸਤ ਮਹੀਨੇ ਥੋਕ ਮਹਿੰਗਾਈ ਦਰ ਵਧ ਕੇ 11.39 ਫੀਸਦੀ ਹੋਈ

September 15, 2021 11:11 AM

ਏਜੰਸੀਆਂ
ਨਵੀਂ ਦਿੱਲੀ/14 ਸਤੰਬਰ : ਸਰਕਾਰ ਨੂੰ ਅਗਸਤ ਵਿਚ ਥੋਕ ਮਹਿੰਗਾਈ ਦੇ ਮੋਰਚੇ ’ਤੇ ਕੋਈ ਰਾਹਤ ਨਹੀਂ ਮਿਲੀ ਹੈ। ਥੋਕ ਮਹਿੰਗਾਈ ਦਰ (ਡਬਲਯੂਪੀਆਈ) ਅਗਸਤ ਵਿਚ 11.39 ਫੀਸਦੀ ਰਹੀ, ਜਦੋਂ ਕਿ ਇਹ 10.8 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਸੀ। ਦੱਸਣਾ ਬਣਦਾ ਹੈ ਕਿ ਪਿਛਲੇ ਮਹੀਨੇ ਜੁਲਾਈ ਵਿਚ ਥੋਕ ਮਹਿੰਗਾਈ 11.16 ਫੀਸਦੀ ਸੀ।
ਤਿਮਾਹੀ ਦਰ ਤਿਮਾਹੀ ਆਧਾਰ ’ਤੇ ਅਗਸਤ ਵਿਚ ਈਂਧਣ ਅਤੇ ਬਿਜਲੀ ਦੀ ਥੋਕ ਮਹਿੰਗਾਈ 26.02 ਫੀਸਦੀ ਤੋਂ ਵੱਧ ਕੇ 26.09 ਫੀਸਦੀ ਹੋ ਗਈ।
ਇਸ ਦੇ ਨਾਲ ਹੀ ਨਿਰਮਿਤ ਉਤਪਾਦਾਂ ਦੀ ਥੋਕ ਮਹਿੰਗਾਈ ਜੁਲਾਈ ਵਿਚ 11.2 ਫੀਸਦੀ ਤੋਂ ਵੱਧ ਕੇ ਅਗਸਤ ਵਿਚ 11.39 ਫੀਸਦੀ ਹੋ ਗਈ। ਇਸ ਸਮੇਂ ਦੌਰਾਨ ਖੁਰਾਕੀ ਪਦਾਰਥਾਂ ਦੀ ਮਹਿੰਗਾਈ ਹੇਠਾਂ ਆਈ ਹੈ। ਅਗਸਤ ਵਿਚ ਖੁਰਾਕੀ ਵਸਤਾਂ ਦੀ ਥੋਕ ਮਹਿੰਗਾਈ ਜੁਲਾਈ ਦੇ 4.46 ਫੀਸਦੀ ਤੋਂ ਘੱਟ ਕੇ 3.43 ਫੀਸਦੀ ‘ਤੇ ਆ ਗਈ। ਮਹੀਨਾ-ਦਰ-ਮਹੀਨਾ ਆਧਾਰ ’ਤੇ ਪ੍ਰਾਇਮਰੀ ਆਰਟੀਲ ਦੀ ਥੋਕ ਮਹਿੰਗਾਈ ਅਗਸਤ ਵਿਚ 5.72 ਫੀਸਦੀ ਤੋਂ ਵਧ ਕੇ 6.20 ਫੀਸਦੀ ਰਹੀ। ਇਸ ਦੇ ਨਾਲ ਹੀ, ਡਬਲਯਪੀਆਈ ਕੋਰ ਮਹਿੰਗਾਈ 10.8 ਫੀਸਦੀ ਤੋਂ ਵਧ ਕੇ 11.2 ਫੀਸਦੀ ਹੋ ਗਈ। ਗੌਰਤਲਬ ਹੈ ਕਿ ਅਗਸਤ ਵਿਚ ਪ੍ਰਚੂਨ ਮਹਿੰਗਾਈ ਜੁਲਾਈ ਦੇ 6.69 ਫੀਸਦੀ ਤੋਂ ਘੱਟ ਕੇ 5.30 ਫੀਸਦੀ ‘ਤੇ ਆ ਰਹੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ