BREAKING NEWS
ਮੁੱਖ ਮੰਤਰੀ ਹਰੇਕ ਮੰਗਲਵਾਰ ਆਪਣੇ ਦਫ਼ਤਰ ਵਿਖੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਕਰਨਗੇ ਮੁਲਾਕਾਤਵਿਦਿਆਰਥੀ ਹੁਣ ਦੇਸ਼ ਭਗਤ ਡੈਂਟਲ ਕਾਲਜ ਮੰਡੀ ਗੋਬਿੰਦਗੜ੍ਹ 'ਚ ਐਮ.ਡੀ.ਐਸ. ਵੀ ਕਰ ਸਕਣਗੇਕਿਸਾਨ ਆਗੂਆਂ ਵੱਲੋਂ ਅਮਰੀਕੀ ਪਰਵਾਸੀ ਭਾਰਤੀਆਂ ਨੂੰ ਅਪੀਲਜਾਖੜ ਵੱਲੋਂ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਫੈਸਲੇ ਦਾ ਸਵਾਗਤ, ਰਾਹੁਲ ਦੀ ਕੀਤੀ ਤਾਰੀਫਮੰਤਰੀਆਂ ਦੀ ਸੂਚੀ ਨੂੰ ਅੰਤਿਮ ਛੋਹ ਦੇਣ ਲਈ ਚੰਨੀ ਨੂੰ ਮੁੜ ਦਿੱਲੀ ਸੱਦਿਆ‘ਕੋਵਿਡ ਪੀੜਤਾਂ ਲਈ ਮੁਆਵਜ਼ੇ ਦੀ ਜ਼ਿੰਮੇਵਾਰੀ ਚੁੱਕੇ ਕੇਂਦਰ’ਖੱਬੀਆਂ ਪਾਰਟੀਆਂ ਵੱਲੋਂ 27 ਸਤੰਬਰ ਦੇ ਬੰਦ ਨੂੰ ਸਫ਼ਲ ਬਣਾਉਣ ਦੀ ਅਪੀਲਯੂਪੀਐੱਸਸੀ ਨੇ ਮਹਿਲਾਵਾਂ ਤੋਂ ਐੱਨਡੀਏ ਲਈ ਅਰਜ਼ੀਆਂ ਮੰਗੀਆਂ‘ਚੋਣਾਂ ਵਾਲੇ 5 ਸੂਬਿਆਂ ’ਚ ਜਨਵਰੀ 2022 ਤੱਕ ਸਾਰੇ ਬਾਲਗਾਂ ਨੂੰ ਲੱਗੇਗੀ ਕੋਵਿਡ ਵੈਕਸੀਨ’ਮੋਦੀ ਤੇ ਬਾਇਡਨ ਵੱਲੋਂ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਬਣਾਉਣ ’ਤੇ ਜ਼ੋਰ

ਲੇਖ

‘ਦੀਦੀ’ ਜਾਂ ‘ਛੋਟੀ ਭੈਣ’ ਦਾ ਖੂਬਸੂਰਤ ਰਿਸ਼ਤਾ

September 15, 2021 11:24 AM

ਹਰਪ੍ਰੀਤ ਕੌਰ ਘੁੰਨਸ

ਨੌਕਰੀ ਦੇ ਚਲਦਿਆਂ ਕਈ ਪਰਿਵਾਰ ਜਨਮ-ਭੂਮੀ ਨੂੰ ਛੱਡ ਕੇ ਕਰਮ-ਭੂਮੀ ’ਤੇ ਰਹਿਣ ਚਲੇ ਜਾਂਦੇ ਹਨ। ਜਿੱਥੇ ਉਨ੍ਹਾਂ ਵਰਗੇ ਹੋਰ ਵੀ ਕਈ ਪਰਿਵਾਰ ਪਹਿਲਾਂ ਤੋਂ ਰਹਿ ਰਹੇ ਹੁੰਦੇ ਹਨ। ਜੋ ਪੂਰੇ ਦੇਸ਼ ਦੇ ਅਲੱਗ-ਅਲੱਗ ਕੋਨਿਆਂ ਤੋਂ ਆ ਕੇ ਵਸੇ ਹੁੰਦੇ ਹਨ।
ਇੱਥੋਂ ਦੀਆਂ ਔਰਤਾਂ ਜਦੋਂ ਇੱਕ ਦੂਜੇ ਦੇ ਸੰਪਰਕ ਵਿੱਚ ਆਉਂਦੀਆਂ ਹਨ ਤਾਂ ਉਹ ਬਿਲਕੁਲ ਪਰਿਵਾਰ ਵਾਲਾ ਮਹੌਲ ਸਿਰਜ ਲੈਂਦੀਆਂ ਹਨ। ਜਿੱਥੇ ਉਹ ਇੱਕ ਦੂਜੇ ਨੂੰ ਬੁਲਾਉਣ ਲਈ ਦੀਦੀ ਅਤੇ ਭੈਣ ਸ਼ਬਦ ਦਾ ਵੀ ਵਰਤੋਂ ਕਰਦੀਆਂ ਹਨ।
ਇਹ ਦੀਦੀਆਂ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹੁੰਦੀਆਂ ਹਨ। ਸਾਡੇ ਲਈ ਪਹਿਲੀ ਹਾਕ ’ਤੇ ਦੌੜਨ ਵਾਲਿਆਂ ਵਿੱਚ ਜਾਂ ਲੋੜ ਪੈਣ ’ਤੇ ਤਰੁੰਤ ਪੁੱਜਣ ਵਿੱਚ ਦੀਦੀ ਦਾ ਨਾਮ ਪਹਿਲੇ ਨੰਬਰ ’ਤੇ ਆਉਂਦਾ ਹੈ।
ਜੇਕਰ ਕਿਤੇ ਬਾਹਰ ਕਿਸੇ ਕੰਮ ਜਾਣਾ ਹੋਵੇ ਜਾਂ ਕਿਸੇ ਕੰਮ ਸੰਬੰਧੀ ਇਹਨਾਂ ਨੂੰ ਬੇਨਤੀ ਕਰ ਦੇਈਏ ਤਾਂ ਇਹ ਝੱਟ ਸਹਾਇਤਾ ਲਈ ਪਹੁੰਚ ਜਾਂਦੀਆਂ ਹਨ। ਕਦੇ ਵੀ ਕਿਸੇ ਕੰਮ ਨੂੰ ਨਾਂਹ ਨਹੀਂ ਕਹਿੰਦੀਆਂ।
ਜਦੋਂ ਕਦੇ ਬਿਮਾਰੀ ਨੇ ਘੇਰਿਆ ਹੋਵੇ ਤਾਂ ਇਹ ਸਾਡਾ ਧਿਆਨ ਰੱਖਦੀਆਂ ਹਨ ਅਤੇ ਘਰ ਦੇ ਕੰਮ ਦਾ ਜਿੰਮਾਂ ਵੀ ਖ਼ੁਦ ’ਤੇ ਲੈ ਲੈਂਦੀਆਂ ਹਨ। ਜਦੋਂ ਤੱਕ ਠੀਕ ਨਾ ਹੋਈਏ ਤਾਂ ਇਹ ਤਜ਼ਰਬੇ ਅਨੁਸਾਰ ਬਿਮਾਰੀ ਨੂੰ ਠੀਕ ਕਰਨ ਦੇ ਘਰੇਲੂ ਨੁਸਕੇ ਵੀ ਦੱਸਦੀਆਂ ਰਹਿੰਦੀਆਂ ਹਨ।
ਇਕੱਠੇ ਹੱਸਣਾ-ਖੇਡਣਾ, ਘੁੰਮਣਾ, ਆਪਣਾ ਦੁੱਖ-ਸੁੱਖ ਸਾਂਝਾ ਕਰਨਾ, ਨਵੀਂ ਲਿਆਂਦੀ ਹਰ ਚੀਜ ਇੱਕ-ਦੂਜੇ ਨੂੰ ਦਿਖਾਉਣਾ, ਇਹ ਸਭ ਕਿਰਿਆਵਾਂ ਫਿਰ ਅਜਿਹੀ ਨੇੜਤਾ ਵਿੱਚ ਸੁਭਾਵਿਕ ਹੀ ਗੂੜ੍ਹੀਆਂ ਹੋ ਜਾਂਦੀਆਂ ਹਨ। ਹਲੀਮੀ ਨਾਲ ਬੋਲਣਾ, ਸਭ ਨਾਲ ਪਿਆਰ ਨਾਲ ਪੇਸ਼ ਆਉਣਾ ਇਹਨਾਂ ਦੇ ਜੀਵਨ ਦੀ ਵੱਡੀ ਵਿਸ਼ੇਸ਼ਤਾ ਹੈ।
ਹਰ ਗੱਲ ਦਾ ਹੱਲ ਸ਼ਾਂਤੀ ਅਤੇ ਸੂਝ-ਬੂਝ ਨਾਲ ਕੱਢਣਾ ਇਹਨਾਂ ਦੀ ਅਮਨ ਪਸੰਦੀ ਦੀ ਝਲਕ ਦਿਖਾਉਂਦਾ ਹੈ। ਲੜਾਈ ਝਗੜਾ, ਕਿਸੇ ਨੂੰ ਉੱਚਾ ਜਾਂ ਮੰਦਾ ਬੋਲਣਾ ਅਜਿਹੀਆਂ ਬੁਰਾਈਆਂ ਤੋਂ ਇਹ ਕੋਹਾਂ ਦੂਰ ਹਨ। ਇਹਨਾਂ ਨੇ ਆਪਣੇ ਜੀਵਨ ਨੂੰ ਕੇਵਲ ਆਪਣੇਪਣ ਅਤੇ ਸਹਿਜਤਾ ਦੀ ਕਲਾ ਕਿਰਤੀ ਨਾਲ ਸਜਾਇਆ ਹੋਇਆ ਹੁੰਦਾ ਹੈ।
ਕਈ ਵਾਰ ਲੋੜ ਪੈਣ ’ਤੇ ਆਪਣੇ ਪਰਿਵਾਰ ਨੂੰ ਪਹਿਲ ਨਾ ਦੇ ਕੇ ਇਹ ਆਪਣੀ ਜ਼ਰੂਰਤ ਦੀ ਚੀਜ਼ ਆਪਣੇ ਘਰੋਂ ਵੀ ਲਿਆ ਕੇ ਦੇਣ ਵਿੱਚ ਵੀ ਝਿਜ਼ਕ ਮਹਿਸੂਸ ਨਹੀਂ ਕਰਦੀਆਂ। ਵੱਡੇ ਹੋਣ ਦੇ ਨਾਂਅ ’ਤੇ ਇਹ ਸਿਰਫ਼ ਇੱਕ ਦੋਸਤ ਦੀ ਹੀ ਭੂਮਿਕਾ ਨਹੀਂ ਨਿਭਾਉਂਦੇ ਸਗੋਂ ਸਾਡੇ ਲਈ ਇੱਕ ਚੰਗੇ ਦਿਸ਼ਾ ਨਿਰਦੇਸ਼ਕ ਦਾ ਵੀ ਕੰਮ ਕਰਦੇ ਹਨ। ਜਿਨ੍ਹਾਂ ਦੇ ਨਕਸ਼ੇ ਕਦਮਾਂ ’ਤੇ ਚਲਦਿਆਂ ਅਸੀਂ ਜੀਵਨ ਵਿਚ ਬੜਾ ਕੁਝ ਸਿੱਖਦੇ ਹਾਂ, ਅੱਗੇ ਵਧਦੇ ਹਾਂ ਅਤੇ ਆਪਣੇ ਕਿਰਦਾਰ ਦਾ ਕੱਦ ਹੋਰ ਉੱਚਾ ਕਰ ਲੈਂਦੇ ਹਾਂ।
ਸਾਨੂੰ ਹਮੇਸ਼ਾ ਆਪਣੀ ਵੱਡੀ ਭੈਣ ਦਾ ਆਦਰ ਅਤੇ ਸਤਿਕਾਰ ਕਰਨਾ ਚਾਹੀਦਾ ਹੈ ਕਿਉਂਕਿ ਵਿਅਕਤੀ ਦੀ ਸ਼ਖਸੀਅਤ ਜਿੰਨੀ ਉੱਚੀ ਹੋਵੇਗੀ, ਉਹ ਵੱਡਿਆਂ ਦਾ ਓਨਾਂ ਹੀ ਜ਼ਿਆਦਾ ਸਤਿਕਾਰ ਦੇਵੇਗਾ, ਇਸ ਤਰ੍ਹਾਂ ਸਾਡੇ ਸ਼ਬਦਾਂ ਅਤੇ ਬੋਲੀ ਤੋਂ ਸਾਡੇ ਸੰਸਕਾਰ ਝਲਕਦੇ ਹਨ ਅਤੇ ਪਤਾ ਚਲਦਾ ਹੈ ਕਿ ਅਸੀਂ ਕਿਸ ਕਿਸਮ ਦੀ ਸ਼ਖਸੀਅਤ ਦੇ ਮਾਲਕ ਹਾਂ।
ਇਸ ਲਈ ਸਾਨੂੰ ਵੱਡੇ ਦੀਦੀ ਦੀ ਆਗਿਆ ਦਾ ਪਾਲਣ ਕਰਨਾ ਚਾਹੀਦਾ ਹੈ। ਅੰਤ ਵਿਚ ਇਹੀ ਕਹਾਂਗੀ ਕਿ ਇਹ ਸਾਨੂੰ ਇਕੱਲਾ ਗਾਈਡ ਹੀ ਨਹੀਂ ਕਰਦੀਆਂ, ਇਹ ਕੌਂਸਲਿੰਗ ਵੀ ਕਰਦੀਆਂ ਨੇ, ਲੋੜ ਪੈਣ ’ਤੇ ਹਰ ਗੱਲ ਵਿੱਚ ਹਾਮੀ ਭਰਦੀਆਂ ਨੇ, ਅਣਜਾਣੀਆਂ ਨੂੰ ਇੱਥੇ ਕਈ ਚੀਜ਼ਾਂ ਤੋਂ ਵਾਕਫ਼ ਕਰਾਉਂਦੀਆਂ ਨੇ, ਵੱਡੇ ਦੀਦੀ ਸਕੀਆਂ ਭੈਣਾਂ ਵਾਂਗੂ ਸਾਡਾ ਸਾਥ ਨਿਭਾਉਂਦੀਆਂ ਨੇ......!

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ