BREAKING NEWS
ਮੁੱਖ ਮੰਤਰੀ ਹਰੇਕ ਮੰਗਲਵਾਰ ਆਪਣੇ ਦਫ਼ਤਰ ਵਿਖੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਕਰਨਗੇ ਮੁਲਾਕਾਤਵਿਦਿਆਰਥੀ ਹੁਣ ਦੇਸ਼ ਭਗਤ ਡੈਂਟਲ ਕਾਲਜ ਮੰਡੀ ਗੋਬਿੰਦਗੜ੍ਹ 'ਚ ਐਮ.ਡੀ.ਐਸ. ਵੀ ਕਰ ਸਕਣਗੇਕਿਸਾਨ ਆਗੂਆਂ ਵੱਲੋਂ ਅਮਰੀਕੀ ਪਰਵਾਸੀ ਭਾਰਤੀਆਂ ਨੂੰ ਅਪੀਲਜਾਖੜ ਵੱਲੋਂ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਫੈਸਲੇ ਦਾ ਸਵਾਗਤ, ਰਾਹੁਲ ਦੀ ਕੀਤੀ ਤਾਰੀਫਮੰਤਰੀਆਂ ਦੀ ਸੂਚੀ ਨੂੰ ਅੰਤਿਮ ਛੋਹ ਦੇਣ ਲਈ ਚੰਨੀ ਨੂੰ ਮੁੜ ਦਿੱਲੀ ਸੱਦਿਆ‘ਕੋਵਿਡ ਪੀੜਤਾਂ ਲਈ ਮੁਆਵਜ਼ੇ ਦੀ ਜ਼ਿੰਮੇਵਾਰੀ ਚੁੱਕੇ ਕੇਂਦਰ’ਖੱਬੀਆਂ ਪਾਰਟੀਆਂ ਵੱਲੋਂ 27 ਸਤੰਬਰ ਦੇ ਬੰਦ ਨੂੰ ਸਫ਼ਲ ਬਣਾਉਣ ਦੀ ਅਪੀਲਯੂਪੀਐੱਸਸੀ ਨੇ ਮਹਿਲਾਵਾਂ ਤੋਂ ਐੱਨਡੀਏ ਲਈ ਅਰਜ਼ੀਆਂ ਮੰਗੀਆਂ‘ਚੋਣਾਂ ਵਾਲੇ 5 ਸੂਬਿਆਂ ’ਚ ਜਨਵਰੀ 2022 ਤੱਕ ਸਾਰੇ ਬਾਲਗਾਂ ਨੂੰ ਲੱਗੇਗੀ ਕੋਵਿਡ ਵੈਕਸੀਨ’ਮੋਦੀ ਤੇ ਬਾਇਡਨ ਵੱਲੋਂ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਬਣਾਉਣ ’ਤੇ ਜ਼ੋਰ

ਪੰਜਾਬ

ਹਲਕਾ ਭਦੌੜ ’ਚ ‘ਆਪ’ ਨੂੰ ਝਟਕਾ

September 15, 2021 12:55 PM

- ਜ਼ਿਲ੍ਹਾ ਪ੍ਰਧਾਨ ਡਾ. ਬਲਵੀਰ ਸਿੰਘ ਠੰਡੂ ਕਾਂਗਰਸ ’ਚ ਸ਼ਾਮਲ

ਸੁਰਿੰਦਰ ਗੋਇਲ
ਬਰਨਾਲਾ, 14 ਸਤੰਬਰ : ਵਿਧਾਨ ਸਭਾ ਹਲਕਾ ਭਦੌੜ ਅੰਦਰ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਉਸ ਸਮੇਂ ਲੱਗਾ, ਜਦ ਐੱਸਸੀ ਵਿੰਗ ਦੇ ਜਿਲਾ ਪ੍ਰਧਾਨ ਡਾ. ਬਲਵੀਰ ਸਿੰਘ ਠੰਡੂ ਆਪ ਪਾਰਟੀ ਛੱਡ ਕੇ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮੁਨੀਸ਼ ਗਰਗ ਦੀ ਰਹਿਨੁਮਾਈ ਹੇਠ ਐੱਮਐੱਲਏ ਪਿਰਮਲ ਸਿੰਘ ਧੌਲਾ ਦੀ ਹਾਜ਼ਰੀ ’ਚ ਕਾਂਗਰਸ ਪਾਰਟੀ ’ਚ ਸ਼ਾਮਿਲ ਹੋ ਗਿਆ। ਇਸ ਸਮੇਂ ਡਾ. ਬਲਵੀਰ ਸਿੰਘ ਠੰਡੂ ਨੇ ਕਿਹਾ ਕਿ ਲੰਘੀਆਂ ਨਗਰ ਕੌਂਸਲ ਚੋਣਾਂ ’ਚ ਉਨ੍ਹਾਂ ਦੀ ਪਤਨੀ ਵਾਰਡ ਨੰਬਰ-9 ਤੋਂ ਕੌਂਸਲਰ ਦੀ ਚੋਣ ਜਿੱਤਣ ’ਤੇ ਕੋਈ ਵੀ ਐੱਮਐੱਲਏ, ਐਮਪੀ, ਜ਼ਿਲ੍ਹਾ ਪ੍ਰਧਾਨ ਵੱਲੋਂ ਘਰ ਆਉਣਾ ਤਾਂ ਦੂਰ ਰਿਹਾ, ਪਰ ਫੋਨ ’ਤੇ ਵੀ ਖੁਸ਼ੀ ਇਜਾਹਰ ਕਰਨ ਦੀ ਲੋੜ ਤੱਕ ਨਹੀਂ ਸਮਝੀ।
ਉਨ੍ਹਾਂ ਕਿਹਾ ਕਿ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮੁਨੀਸ਼ ਗਰਗ ਨੇ ਬਿਨ੍ਹਾਂ ਕਿਸੇ ਪੱਖਪਾਤ ਪਿਛਲੇ 4 ਮਹੀਨਿਆਂ ਤੋਂ ਸ਼ਹਿਰ ਅੰਦਰ ਕੀਤੇ ਕੰਮ ਅਤੇ ਉਸ ਦੇ ਵਾਰਡ ’ਚ ਵੱਡੀ ਪੱਧਰ ’ਤੇ ਵਿਕਾਸ ਕਾਰਜ ਸ਼ੁਰੂ ਕਰਵਾ ਕੇ ਆਪਣੇਪਣ ਦਾ ਅਹਿਸਾਸ ਕਰਵਾਇਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੁਨੀਸ਼ ਗਰਗ ਦੀ ਪ੍ਰੇਰਨਾ ਸਦਕਾ ਉਹ ਹੁਣ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ’ਚ ਸ਼ਾਮਿਲ ਹੋਏ ਹਨ ਤੇ ਵਿਧਾਇਕ ਪਿਰਮਲ ਸਿੰਘ ਧੌਲਾ ਨੂੰ ਸਮਰਥਨ ਦਿੰਦੇ ਹੋਏ ਅਗਾਮੀ ਵਿਧਾਨ ਸਭਾ ਚੋਣਾਂ ਵਿਧਾਇਕ ਧੌਲਾ ਨੂੰ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ’ਚ ਭੇਜਣਗੇ। ਇਸ ਸਮੇਂ ਵਿਧਾਇਕ ਧੌਲਾ ਨੇ ਕਿਹਾ ਕਿ ਆਪ ਪਾਰਟੀ ਦਾ ਹਲਕਾ ਭਦੌੜ ’ਚ ਕੋਈ ਵਜੂਦ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਪਾਰਟੀ ਹਲਕੇ ’ਚ ਖੇਰੂ-ਖੇਰੂ ਹੋਣ ਲੱਗੀ ਹੈ। ਪ੍ਰਧਾਨ ਮੁਨੀਸ਼ ਗਰਗ ਨੇ ਡਾ. ਬਲਵੀਰ ਸਿੰਘ ਠੰਡੂ ਸਮੇਤ ਆਏ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਦੌੜ ਦੀ ਨੁਹਾਰ ਬਦਲਣਾ ਹੀ ਉਨ੍ਹਾਂ ਦਾ ਮੁੱਖ ਟੀਚਾ ਹੈ। ਇਸ ਸਮੇਂ ਇੰਦਰਜੀਤ ਸਿੰਘ ਭਿੰਦਾ ਸ਼ਹਿਰੀ ਪ੍ਰਧਾਨ ਕਾਂਗਰਸ ਕਮੇਟੀ ਭਦੌੜ, ਅਸ਼ੋਕ ਪਹਿਲਵਾਨ ਮੀਤ ਪ੍ਰਧਾਨ ਨਗਰ ਕੌਂਸਲ ਭਦੌੜ, ਕੌਂਸਲਰ ਗੁਰਪਾਲ ਸਿੰਘ, ਕੌਂਸਲਰ ਨਾਹਰ ਸਿੰਘ, ਕੌਂਸਲਰ ਵਕੀਲ ਸਿੰਘ, ਕੌਂਸਲਰ ਅਮਰਜੀਤ ਸਿੰਘ, ਕੌਸਲਰ ਜਗਦੀਪ ਸਿੰਘ, ਐਡਵੋਕੇਟ ਇਕਬਾਲ ਸਿੰਘ ਜੰਗੀਆਣਾ, ਸਰਪੰਚ ਗੁਰਮੀਤ ਸਿੰਘ ਪੱਤੀ ਮੋਹਰ ਸਿੰਘ ਏ, ਸਾਧੂ ਰਾਮ ਜਰਗਰ ਮੈਂਬਰ ਮਾਰਕੀਟ ਕਮੇਟੀ ਭਦੌੜ, ਅਮਨਦੀਪ ਸਿੰਘ ਬੁੱਟਰ, ਸਰਪੰਚ ਕਮਲਦੀਪ ਕੌਰ, ਕੌਂਸਲਰ ਸੁਖਚਰਨ ਸਿੰਘ ਪੰਮਾ, ਸੁਖਚੈਨ ਸਿੰਘ ਚੈਨਾ ਦਫਤਰ ਇੰਚਾਰਜ ਆਦਿ ਹਾਜ਼ਰ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਮੁੱਖ ਮੰਤਰੀ ਹਰੇਕ ਮੰਗਲਵਾਰ ਆਪਣੇ ਦਫ਼ਤਰ ਵਿਖੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਕਰਨਗੇ ਮੁਲਾਕਾਤ

ਵਿਦਿਆਰਥੀ ਹੁਣ ਦੇਸ਼ ਭਗਤ ਡੈਂਟਲ ਕਾਲਜ ਮੰਡੀ ਗੋਬਿੰਦਗੜ੍ਹ 'ਚ ਐਮ.ਡੀ.ਐਸ. ਵੀ ਕਰ ਸਕਣਗੇ

ਮੰਗਾਂ ਨੂੰ ਲੈ ਕੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕੱਚੇ ਕਾਮਿਆਂ ਵੱਲੋਂ ਧਰਨਾ ਜਾਰੀ

‘ਮੁੱਖ ਮੰਤਰੀ ਸਾਬ੍ਹ ਕੀ ਲੋਕਾਂ ਨੂੰ ਥਾਣਿਆਂ ’ਚ ਮਿਲੂ ਇਨਸਾਫ਼?’

ਗੋਰਾਯਾ ਪ੍ਰੈੱਸ ਕਲੱਬ ਨੇ ‘ਆਹਮੋ-ਸਾਹਮਣੇ’ ਸੈਮੀਨਾਰ ਕਰਵਾਇਆ

ਇਨਕਲਾਬੀ ਸਾਹਿਤ ਵੰਡ ਕੇ ਮਨਾਇਆ ਜਾ ਰਿਹੈ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ

ਭਲਕੇ ਪਿਲਾਈਆਂ ਜਾਣਗੀਆਂ ਮਾਈਗ੍ਰੇਟਰੀ ਤੇ ਸਲੰਮ ਖੇਤਰ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ

ਸਕੀਮ ਵਰਕਰਾਂ ਦੀ ਹੜਤਾਲ ਨੂੰ ਪੰਜਾਬ ’ਚ ਮਿਲਿਆ ਲਾਮਿਸਾਲ ਹੁੰਗਾਰਾ : ਸੀਟੂ

ਅਕਾਲੀ ਦਲ ਸੰਯੁਕਤ ਵੱਲੋਂ ਨਵੀਂ ਪਾਰੀ ਦੀ ਸ਼ੁਰੂਆਤ

ਪਿੰਡ ਛਾਪਾ ’ਚ ਨੌਜਵਾਨ ਵੱਲੋਂ ਖ਼ੁਦਕੁਸ਼ੀ