BREAKING NEWS
ਮੁੱਖ ਮੰਤਰੀ ਹਰੇਕ ਮੰਗਲਵਾਰ ਆਪਣੇ ਦਫ਼ਤਰ ਵਿਖੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਕਰਨਗੇ ਮੁਲਾਕਾਤਵਿਦਿਆਰਥੀ ਹੁਣ ਦੇਸ਼ ਭਗਤ ਡੈਂਟਲ ਕਾਲਜ ਮੰਡੀ ਗੋਬਿੰਦਗੜ੍ਹ 'ਚ ਐਮ.ਡੀ.ਐਸ. ਵੀ ਕਰ ਸਕਣਗੇਕਿਸਾਨ ਆਗੂਆਂ ਵੱਲੋਂ ਅਮਰੀਕੀ ਪਰਵਾਸੀ ਭਾਰਤੀਆਂ ਨੂੰ ਅਪੀਲਜਾਖੜ ਵੱਲੋਂ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਫੈਸਲੇ ਦਾ ਸਵਾਗਤ, ਰਾਹੁਲ ਦੀ ਕੀਤੀ ਤਾਰੀਫਮੰਤਰੀਆਂ ਦੀ ਸੂਚੀ ਨੂੰ ਅੰਤਿਮ ਛੋਹ ਦੇਣ ਲਈ ਚੰਨੀ ਨੂੰ ਮੁੜ ਦਿੱਲੀ ਸੱਦਿਆ‘ਕੋਵਿਡ ਪੀੜਤਾਂ ਲਈ ਮੁਆਵਜ਼ੇ ਦੀ ਜ਼ਿੰਮੇਵਾਰੀ ਚੁੱਕੇ ਕੇਂਦਰ’ਖੱਬੀਆਂ ਪਾਰਟੀਆਂ ਵੱਲੋਂ 27 ਸਤੰਬਰ ਦੇ ਬੰਦ ਨੂੰ ਸਫ਼ਲ ਬਣਾਉਣ ਦੀ ਅਪੀਲਯੂਪੀਐੱਸਸੀ ਨੇ ਮਹਿਲਾਵਾਂ ਤੋਂ ਐੱਨਡੀਏ ਲਈ ਅਰਜ਼ੀਆਂ ਮੰਗੀਆਂ‘ਚੋਣਾਂ ਵਾਲੇ 5 ਸੂਬਿਆਂ ’ਚ ਜਨਵਰੀ 2022 ਤੱਕ ਸਾਰੇ ਬਾਲਗਾਂ ਨੂੰ ਲੱਗੇਗੀ ਕੋਵਿਡ ਵੈਕਸੀਨ’ਮੋਦੀ ਤੇ ਬਾਇਡਨ ਵੱਲੋਂ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਬਣਾਉਣ ’ਤੇ ਜ਼ੋਰ

ਹਰਿਆਣਾ

ਇਨੈਲੋ ’ਚ ਵਾਪਸੀ ਸਮੇਂ ਵਰਕਰਾਂ ਦਾ ਕਰਾਂਗੇ ਜ਼ੋਰਦਾਰ ਸਵਾਗਤ : ਅਭੈ ਚੌਟਾਲਾ

September 15, 2021 12:59 PM

- ‘ਸਰਕਾਰ ਨੂੰ ਪਤਾ ਹੈ ਕਿ ਐਲਨਾਬਾਦ ਉਪ ਚੋਣ ’ਚ ਸਰਕਾਰ ਦੇ ਉਮੀਦਵਾਰ ਦੀ ਹੋਵੇਗੀ ਜ਼ਮਾਨਤ ਜ਼ਬਤ’

ਸੁਰਿੰਦਰ ਪਾਲ ਸਿੰਘ
ਸਿਰਸਾ, 13 ਸਤੰਬਰ : ਇੰਡੀਅਨ ਨੈਸ਼ਨਲ ਲੋਕ ਦਲ ਦੇ ਪ੍ਰਧਾਨ ਚੌਧਰੀ ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਉਨ੍ਹਾਂ ਹਰਿਆਣਾ ਦੀ ਜਨਤਾ ਤੋਂ ਪੁੱਛਕੇ ਕਿਸਾਨਾਂ ਦੇ ਸਮਰਥਨ ਵਿੱਚ ਤਿਆਗ ਪੱਤਰ ਦਿੱਤਾ ਸੀ ਅਤੇ ਹੁਣ ਉਪ ਚੋਣ ਦੌਰਾਨ ਜਨਤਾ ਹੀ ਤੈਅ ਕਰੇਗੀ ਕਿ ਕਿਸ ਨੂੰ ਮੈਦਾਨ ਵਿੱਚ ਉਤਾਰਿਆ ਜਾਵੇ। ਉਨ੍ਹਾਂ ਕਿਹਾ ਕਿ ਇਨੈਲੋ ਉਸ ਵਕਤ ਕਿਸਾਨਾਂ ਦੇ ਸਮਰਥਨ ਵਿੱਚ ਉਤਰੀ ਸੀ ਜਦੋਂ ਇਹ ਅੰਦੋਲਨ ਹਾਲੇ ਸ਼ੁਰੂਆਤੀ ਦੌਰ ਵਿੱਚ ਹੀ ਸੀ।
ਉਨ੍ਹਾਂ ਦੋਰਹਾਇਆ ਕਿ ਇਨੈਲੋ ਹਮੇਸ਼ਾ ਤੋਂ ਹੀ ਕਿਸਾਨਾਂ ਦੀ ਪਾਰਟੀ ਰਹੀ ਹੈ। ਇੰਡੀਆਨ ਨੈਸ਼ਨਲ ਲੋਕ ਦਲ ਦੇ ਆਗੂ ਦਾ ਕਹਿਣਾ ਹੈ ਕਿ ਜਦੋਂ ਅਸੀਂ ਸੱਤਾ ਵਿੱਚ ਸੀ ਤਾਂ ਉਸ ਵਕਤ ਵੀ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਅਤੇ ਹੁਣ ਜਦੋ ਵਿਰੋਧੀ ਪੱਖ ਵਿੱਚ ਹਾਂ ਤਾਂ ਵੀ ਕਿਸਾਨਾਂ ਮਜ਼ਦੂਰਾ ਦੀ ਲੜਾਈ ਲੜ ਰਹੇ ਹਾਂ। ਧਿਆਨ ਰਹੇ ਕਿ ਕਮਰ ਵਿੱਚ ਚੋਟ ਲੱਗਣ ਕਾਰਨ ਅਭੈ ਬੈਡ ਰੈਸਟ ਉੱਤੇ ਹਨ ਪਰ ਇਸਦੇ ਬਾਵਜੂਦ ਵੀ ਉਹ ਪਾਰਟੀ ਦੇ ਵਰਕਰਾਂ ਨਾਲ ਸਿੱਧਾ ਸੰਵਾਦ ਸਥਾਪਤ ਕਰ ਰਹੇ ਹਨ ਅਤੇ 25 ਸਤੰਬਰ ਨੂੰ ਹੋਣ ਵਾਲੀ ਰੈਲੀ ਨੂੰ ਲੈ ਕੇ ਵੀ ਤਿਆਰੀਆਂ ਵਿੱਚ ਜੁਟੇ ਹਨ। ਅਭੈ ਚੌਟਾਲਾ ਦਾ ਕਹਿਣਾ ਹੈ ਕਿ ਸਰਕਾਰ ਨੂੰ ਪਤਾ ਹੈ ਕਿ ਐਲਨਾਬਾਦ ਉਪ ਚੋਣ ਵਿੱਚ ਸਰਕਾਰ ਦੀ ਜਮਾਨਤ ਜ਼ਬਤ ਹੋਵੇਗੀ ਇਸ ਲਈ ਉਹ ਉਪ ਚੋਣ ਤੋ ਬਚਣ ਦੀ ਕੋਸ਼ਿਸ਼ ਕਰ ਰਹੀ ਹੈ । ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਗੁਟਬਾਜ਼ੀ ਦਾ ਸ਼ਿਕਾਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਛੱਡ ਚੁੱਕੇ ਪੁਰਾਣੇ ਵਰਕਰਾਂ ਨੂੰ ਪਾਰਟੀ ਵਿੱਚ ਵਾਪਸ ਆਉਣ ਉੱਤੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਜਾਵੇਗਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਪੁੱਤਾਂ ਵਾਂਗੂ ਪਾਲੀਆਂ ਫਸਲਾਂ ਦੀ ਬਰਬਾਦੀ ਦੇਖ ਕੇ ਰੋਏ ਤਖ਼ਤਮੱਲ ਦੇ ਕਿਸਾਨ

ਭਾਰਤ ਮਾਲਾ ਐਨਐਚ-754 : ਨਿਗੂਣੇ ਮੁਆਵਜ਼ੇ ਖ਼ਿਲਾਫ਼ ਕਿਸਾਨਾਂ ਨੇ ਕੱਢਿਆ ਰੋਸਮਈ ਟਰੈਕਟਰ ਮਾਰਚ

ਗੁਰਦੁਆਰਾ ਨਾਢਾ ਸਾਹਿਬ ਦੇ ਨਵੇਂ ਮੈਨੇਜਰ ਨੇ ਮੁੱਖ ਸੇਵਾਦਾਰ ਵਜੋਂ ਸੇਵਾ ਸੰਭਾਲੀ

ਜੀਂਦ ’ਚ ਆਯੋਜਿਤ ਹੋਣ ਵਾਲੀ ਸਨਮਾਨ ਰੈਲੀ ਹੋਵੇਗੀ ਇਤਿਹਾਸਕ

ਪੰਚਕੂਲਾ ਸੈਕਟਰ-20 ਦੀਆਂ ਸੜਕਾਂ ਟੋਭੇਨੂੰਮਾ ਬਣੀਆਂ

ਅਗਲੀ ਚੋਣ ਕੁਮਾਰੀ ਸ਼ੈਲਜਾ ਦੀ ਅਗਵਾਈ ਹੇਠ ਲੜੀ ਜਾਵੇਗੀ : ਸੁਭਾਸ ਬੱਤਰਾ

ਕੇਂਦਰੀ ਵਿੱਤ ਮੰਤਰੀ ਸੀਤਾ ਰਮਨ ਨੇ ਪੰਚਕੂਲਾ ਦੇ ਸੈਕਟਰ-17 ’ਚ ਮੈਗਾ ਵੈਕਸੀਨ ਕੈਂਪ ’ਚ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ

ਅੱਜ ਦੀ ਜੀਂਦ ਰੈਲੀ ’ਚ ਟੁੱਟਣਗੇ ਸਾਰੇ ਰਿਕਾਰਡ : ਕਸ਼ਮੀਰ ਕਰੀਵਾਲਾਂ

ਪਰਿਵਾਰਕ ਪਛਾਣ ਪੱਤਰ ’ਚ 100 ਫੀਸਦੀ ਦਸਤਖ਼ਤ ਅਪਲੋਡ ਕਰੋ : ਏਡੀਸੀ ਯੋਗੇਸ਼ ਕੁਮਾਰ

ਰੋਹ ’ਚ ਆਏ ਕਿਸਾਨਾਂ ਨੇ ਘੇਰਿਆ ਮੰਡੀ ਕਾਲਾਂਵਾਲੀ ਦਾ ਐਸਡੀਐਮ ਦਫ਼ਤਰ