BREAKING NEWS
ਪੀ.ਐਸ.ਪੀ.ਸੀ.ਐਲ. ਵੱਲੋਂ 2 ਕਿਲੋਵਾਟ ਤੋਂ ਘੱਟ ਲੋਡ ਵਾਲੇ 96911 ਘਰੇਲੂ ਖਪਤਕਾਰਾਂ ਦੇ 77.37 ਕਰੋੜ ਰੁਪਏ ਦੇ ਬਿਜਲੀ ਬਿਲਾਂ ਦੇ ਬਕਾਏ ਮੁਆਫਉਪ ਮੁੱਖ ਮੰਤਰੀ ਵੱਲੋਂ ਡਰੱਗ ਕੰਟਰੋਲ ਅਧਿਕਾਰੀਆਂ ਨੂੰ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦੇ ਖ਼ਤਰੇ ਨਾਲ ਨਜਿੱਠਣ ਦੀ ਹਦਾਇਤਮ੍ਰਿਤਕ ਦਾ ਭੋਗ ਪੈਂਦੇ ਸਾਰ ਹੀ ਰਿਸ਼ਤੇਦਾਰਾਂ ਨੇ ਜ਼ਮੀਨ ਵਾਹ ਕੇ ਕਬਜ਼ਾ ਕਰਨ ਦੀ ਕੀਤੀ ਕੋਸ਼ਿਸ਼ਬੈਰੀਕੇਡਜ਼ ਦਿੱਲੀ ਪੁਲਿਸ ਨੇ ਲਾਏ, ਕਿਸਾਨਾਂ ਨੇ ਨਹੀਂ : ਟਿਕੈਤਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਦਾ ਹੱਕ, ਪਰ ਸੜਕਾਂ ਨੂੰ ਅਣਮਿੱਥੇ ਸਮੇਂ ਲਈ ਬੰਦ ਨਹੀਂ ਕੀਤਾ ਜਾ ਸਕਦਾ : ਸੁਪਰੀਮ ਕੋਰਟਕੋਵਿਡ-19 : ਦੇਸ਼ ’ਚ ਲੱਗਾ 100 ਕਰੋੜ ਟੀਕਾਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ : ਚੰਨੀਕੈਪਟਨ ਅਮਰਿੰਦਰ ਸਿੰਘ ਕੇਂਦਰ ਦੇ ਖੇਤੀ ਕਾਨੂੰਨਾਂ ਦਾ ਨਿਰਮਾਤਾ : ਸਿੱਧੂਉੱਤਰ ਪ੍ਰਦੇਸ਼ : ਕਾਂਗਰਸ ਦੀ ਸਰਕਾਰ ਆਉਣ ’ਤੇ ਵਿਦਿਆਰਥਣਾਂ ਨੂੰ ਮਿਲੇਗਾ ਸਮਾਰਟਫੋਨ ਤੇ ਸਕੂਟੀ : ਪ੍ਰਿਯੰਕਾਬਠਿੰਡਾ : ਦਿਨ-ਦਿਹਾੜੇ ਚੱਲੀ ਗੋਲ਼ੀਬਾਰੀ ’ਚ ਇੱਕ ਨੌਜਵਾਨ ਦੀ ਮੌਤ, ਇੱਕ ਫੱਟੜ

ਦੇਸ਼

ਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀ

September 20, 2021 11:08 AM

ਏਜੰਸੀਆਂ
ਨਵੀਂ ਦਿੱਲੀ/19 ਸਤੰਬਰ : ਮੌਸਮ ਵਿਭਾਗ ਅਨੁਸਾਰ, ਬੰਗਾਲ ਦੀ ਖਾੜੀ ਵਿੱਚ ਦੋ ਮੌਸਮੀ ਚੱਕਰਵਾਤੀ ਹਾਲਾਤ ਬਣ ਰਹੇ ਹਨ। ਇਸ ਕਾਰਨ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ਵਿੱਚ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਐਤਵਾਰ ਨੂੰ ਦੇਸ਼ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ।
ਵਿਭਾਗ ਅਨੁਸਾਰ ਪੂਰਬੀ ਰਾਜਸਥਾਨ ਅਤੇ ਗੁਜਰਾਤ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ। ਇਸ ਦੌਰਾਨ ਬਿਜਲੀ ਡਿੱਗਣ ਦੀ ਸੰਭਾਵਨਾ ਵੀ ਹੈ।
ਦੂਜੇ ਪਾਸੇ ਪੱਛਮੀ ਰਾਜਸਥਾਨ ਵਿੱਚ ਵੀ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਤਾਮਿਲਨਾਡੂ ਤੇ ਪੁਡੂਚੇਰੀ ਵਿੱਚ ਵੀ ਭਾਰੀ ਮੀਂਹ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ, ਪੂਰਬੀ ਯੂਪੀ, ਮੱਧ ਪ੍ਰਦੇਸ, ਝਾਰਖੰਡ, ਗੰਗਾ ਪੱਛਮੀ ਬੰਗਾਲ, ਉੜੀਸਾ, ਛੱਤੀਸਗੜ੍ਹ, ਤੱਟਵਰਤੀ ਆਂਧਰਾ ਪ੍ਰਦੇਸ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ। ਦਿੱਲੀ ਵਿੱਚ ਦੋ ਦਿਨਾਂ ਦਾ ਬ੍ਰੇਕ ਲੈਣ ਤੋਂ ਬਾਅਦ ਅਗਲੇ ਹਫਤੇ ਮਾਨਸੂਨ ਫਿਰ ਤੋਂ ਸਰਗਰਮ ਹੋ ਜਾਵੇਗੀ। ਇਸ ਕਾਰਨ 21-22 ਸਤੰਬਰ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਪੰਜ ਦਿਨਾਂ ਤੱਕ ਦੇਸ਼ ਦੇ ਇਨ੍ਹਾਂ ਸੂਬਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਅਨੁਸਾਰ, 19-21 ਸਤੰਬਰ ਦੌਰਾਨ ਗੁਜਰਾਤ, ਰਾਜਸਥਾਨ, ਮਹਾਰਾਸ਼ਟਰ, ਉੜੀਸ਼ਾ, ਪੱਛਮੀ ਬੰਗਾਲ, ਮੱਧ ਪ੍ਰਦੇਸ, ਉੱਤਰਾਖੰਡ, ਹਿਮਾਚਲ ਪ੍ਰਦੇਸ ਵਿੱਚ ਵੱਖ-ਵੱਖ ਥਾਵਾਂ ’ਤੇ ਭਾਰੀ ਮੀਂਹ ਦੀ ਸੰਭਾਵਨਾ ਹੈ। ਅਗਲੇ 5 ਦਿਨਾਂ ਦੌਰਾਨ ਉੱਤਰ -ਪੱਛਮੀ ਭਾਰਤ ਦੇ ਬਾਕੀ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਰਾਜਧਾਨੀ ਦਿੱਲੀ ਤੇ ਯੂਪੀ ਦੇ ਕੁਝ ਸਥਾਨਾਂ ਤੇ ਭਾਰੀ ਬਾਰਿਸ ਦੇ ਸੰਕੇਤ ਹਨ।
ਮੌਸਮ ਵਿਭਾਗ ਅਨੁਸਾਰ ਮੰਗਲਵਾਰ ਤੋਂ ਸੁੱਕਰਵਾਰ ਤੱਕ ਰਾਜਧਾਨੀ ਵਿੱਚ ਚੋਖੀ ਵਰਖਾ ਹੋ ਸਕਦੀ ਹੈ। ਮੌਸਮ ਵਿਭਾਗ ਨੇ 21 ਤੋਂ 24 ਸਤੰਬਰ ਤੱਕ ‘ਯੈਲੋ ਅਲਰਟ’ ਜਾਰੀ ਕੀਤਾ ਹੈ। ਮੌਸਮ ਵਿਭਾਗ ਵੱਲੋਂ ਸੋਮਵਾਰ ਨੂੰ ਕੁਝ ਇਲਾਕਿਆਂ ਵਿੱਚ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੇਸ਼ ਖ਼ਬਰਾਂ

ਬੈਰੀਕੇਡਜ਼ ਦਿੱਲੀ ਪੁਲਿਸ ਨੇ ਲਾਏ, ਕਿਸਾਨਾਂ ਨੇ ਨਹੀਂ : ਟਿਕੈਤ

ਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਦਾ ਹੱਕ, ਪਰ ਸੜਕਾਂ ਨੂੰ ਅਣਮਿੱਥੇ ਸਮੇਂ ਲਈ ਬੰਦ ਨਹੀਂ ਕੀਤਾ ਜਾ ਸਕਦਾ : ਸੁਪਰੀਮ ਕੋਰਟ

ਉੱਤਰ ਪ੍ਰਦੇਸ਼ : ਕਾਂਗਰਸ ਦੀ ਸਰਕਾਰ ਆਉਣ ’ਤੇ ਵਿਦਿਆਰਥਣਾਂ ਨੂੰ ਮਿਲੇਗਾ ਸਮਾਰਟਫੋਨ ਤੇ ਸਕੂਟੀ : ਪ੍ਰਿਯੰਕਾ

ਮੱਧ ਪ੍ਰਦੇਸ਼ : ਭਾਰਤੀ ਹਵਾਈ ਫੌਜ ਦਾ ਜਹਾਜ਼ ਹਾਦਸੇ ਦਾ ਸ਼ਿਕਾਰ, ਪਾਇਲਟ ਸੁਰੱਖਿਅਤ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਜਾਰੀ

ਕੇਂਦਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ’ਚ 3 ਫੀਸਦੀ ਵਾਧਾ

ਲਖ਼ੀਮਪੁਰ ਖੀਰੀ ਹੱਤਿਆ ਕਾਂਡ : ਯੂਪੀ ਸਰਕਾਰ ਜ਼ਿੰਮੇਵਾਰੀ ਤੋਂ ਪਿੱਛੇ ਖਿੱਚ ਰਹੀ ਪੈਰ : ਸੁਪਰੀਮ ਕੋਰਟ

ਆਗਰਾ : ਮ੍ਰਿਤਕ ਸਫ਼ਾਈ ਕਰਮਚਾਰੀ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਜਾ ਰਹੀ ਪ੍ਰਿਯੰਕਾ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ

‘ਬੇਮੌਸਮੇ ਮੀਂਹ ਨਾਲ ਨੁਕਸਾਨੀਆਂ ਫ਼ਸਲਾਂ ਦਾ ਕਿਸਾਨਾਂ ਨੂੰ ਮਿਲੇਗਾ 50 ਹਜ਼ਾਰ ਪ੍ਰਤੀ ਹੈਕਟੇਅਰ ਮੁਆਵਜ਼ਾ’

ਮੱਧ ਪ੍ਰਦੇਸ਼ : ਖੇਤਾਂ ’ਚ ਸੁੱਤੇ ਪਏ 2 ਕਿਸਾਨਾਂ ਦੀ ਗਲ ਵੱਢ ਕੇ ਹੱਤਿਆ