BREAKING NEWS
ਪੀ.ਐਸ.ਪੀ.ਸੀ.ਐਲ. ਵੱਲੋਂ 2 ਕਿਲੋਵਾਟ ਤੋਂ ਘੱਟ ਲੋਡ ਵਾਲੇ 96911 ਘਰੇਲੂ ਖਪਤਕਾਰਾਂ ਦੇ 77.37 ਕਰੋੜ ਰੁਪਏ ਦੇ ਬਿਜਲੀ ਬਿਲਾਂ ਦੇ ਬਕਾਏ ਮੁਆਫਉਪ ਮੁੱਖ ਮੰਤਰੀ ਵੱਲੋਂ ਡਰੱਗ ਕੰਟਰੋਲ ਅਧਿਕਾਰੀਆਂ ਨੂੰ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦੇ ਖ਼ਤਰੇ ਨਾਲ ਨਜਿੱਠਣ ਦੀ ਹਦਾਇਤਮ੍ਰਿਤਕ ਦਾ ਭੋਗ ਪੈਂਦੇ ਸਾਰ ਹੀ ਰਿਸ਼ਤੇਦਾਰਾਂ ਨੇ ਜ਼ਮੀਨ ਵਾਹ ਕੇ ਕਬਜ਼ਾ ਕਰਨ ਦੀ ਕੀਤੀ ਕੋਸ਼ਿਸ਼ਬੈਰੀਕੇਡਜ਼ ਦਿੱਲੀ ਪੁਲਿਸ ਨੇ ਲਾਏ, ਕਿਸਾਨਾਂ ਨੇ ਨਹੀਂ : ਟਿਕੈਤਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਦਾ ਹੱਕ, ਪਰ ਸੜਕਾਂ ਨੂੰ ਅਣਮਿੱਥੇ ਸਮੇਂ ਲਈ ਬੰਦ ਨਹੀਂ ਕੀਤਾ ਜਾ ਸਕਦਾ : ਸੁਪਰੀਮ ਕੋਰਟਕੋਵਿਡ-19 : ਦੇਸ਼ ’ਚ ਲੱਗਾ 100 ਕਰੋੜ ਟੀਕਾਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ : ਚੰਨੀਕੈਪਟਨ ਅਮਰਿੰਦਰ ਸਿੰਘ ਕੇਂਦਰ ਦੇ ਖੇਤੀ ਕਾਨੂੰਨਾਂ ਦਾ ਨਿਰਮਾਤਾ : ਸਿੱਧੂਉੱਤਰ ਪ੍ਰਦੇਸ਼ : ਕਾਂਗਰਸ ਦੀ ਸਰਕਾਰ ਆਉਣ ’ਤੇ ਵਿਦਿਆਰਥਣਾਂ ਨੂੰ ਮਿਲੇਗਾ ਸਮਾਰਟਫੋਨ ਤੇ ਸਕੂਟੀ : ਪ੍ਰਿਯੰਕਾਬਠਿੰਡਾ : ਦਿਨ-ਦਿਹਾੜੇ ਚੱਲੀ ਗੋਲ਼ੀਬਾਰੀ ’ਚ ਇੱਕ ਨੌਜਵਾਨ ਦੀ ਮੌਤ, ਇੱਕ ਫੱਟੜ

ਦੁਨੀਆ

ਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂ

September 20, 2021 11:28 AM

- 49 ਭਾਰਤੀ ਮੂਲ ਦੇ ਉਮੀਦਵਾਰ ਚੋਣ ਮੈਦਾਨ ’ਚ

ਏਜੰਸੀਆਂ
ਬਰੈਂਪਟਨ/19 ਸਤੰਬਰ : ਵੀਹ ਸਤੰਬਰ ਨੂੰ ਕੈਨੇਡਾ ਵਿਚ ਹੋ ਰਹੀਆਂ ਸੰਸਦ ਦੀਆਂ ਮੱਧਕਾਲੀ ਚੋਣਾਂ ਵਿੱਚ ਵੱਖ-ਵੱਖ ਪਾਰਟੀਆਂ ਤੇ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾ ਦਿੱਤਾ ਹੈ। ਚੋਣ ਕਮਿਸ਼ਨ ਤੋਂ ਮਾਨਤਾ ਪ੍ਰਾਪਤ 16 ਦੇ ਕਰੀਬ ਸਰਵੇਖਣ ਏਜੰਸੀਆਂ ਅਨੁਸਾਰ ਕਿਸੇ ਵੀ ਪਾਰਟੀ ਨੂੰ ਬਹੁਮਤ ਮਿਲਦਾ ਦਿਖਾਈ ਨਹੀਂ ਦੇ ਰਿਹਾ। ਇਨ੍ਹਾਂ ਸਰਵੇਖਣਾਂ ਅਨੁਸਾਰ ਲਿਬਰਲ ਪਾਰਟੀ ਨੂੰ ਹੋਰਨਾਂ ਤੋਂ ਅੱਗੇ ਦਿਖਾਇਆ ਜਾ ਰਿਹਾ ਹੈ, ਪਰ ਸਰਵੇਖਣ ਇਸ ਪਾਰਟੀ ਨੂੰ ਵੀ ਬਹੁਮਤ ਤੋਂ 10 ਸੀਟਾਂ ’ਤੇ ਹੇਠਾਂ ਖੜ੍ਹੀ ਦਿਖਾ ਰਹੇ ਹਨ, ਭਾਵ ਜੇ ਲਿਬਰਲ ਘੱਟਗਿਣਤੀ ਸਰਕਾਰ ਕੋਲ 157 ਸੀਟਾਂ ਸਨ ਤੇ ਉਹ ਵੱਧ ਕੇ 161 ਹੋ ਸਕਦੀਆਂ ਹਨ। ਪਾਰਲੀਮੈਂਟ ਦੀਆਂ ਕੁੱਲ ਸੀਟਾਂ 338 ਹਨ, ਜਿਨ੍ਹਾਂ ਵਿੱਚੋਂ ਬਹੁਮਤ ਲਈ 171 ਸੀਟਾਂ ਦੀ ਲੋੜ ਹੈ। ਇਸ ਦੇ ਮੁਕਾਬਲੇ ’ਤੇ ਚੱਲ ਰਹੀ ਕੰਜ਼ਰਵੇਟਿਵ ਪਾਰਟੀ ਵੀ ਪਿਛਲੀ ਟਰਮ ਨਾਲੋਂ ਕਾਫੀ ਮਜ਼ਬੂਤ ਦੱਸੀ ਜਾ ਰਹੀ ਹੈ। ਲਿਬਰਲ ਪਾਰਟੀ ਇਸ ਵਾਰ 337 ਸੀਟਾਂ ’ਤੇ ਚੋਣ ਲੜ ਰਹੀ ਹੈ। ਉਨ੍ਹਾਂ ਦਾ ਇਕ ਉਮੀਦਵਾਰ ਰਾਜ ਸੈਣੀ ਕਿਚਨਰ ਸੀਟ ਤੋਂ ਪਿੱਛੇ ਹਟ ਗਿਆ ਹੈ, ਹੁਣ ਉੱਥੇ ਮੁਕਾਬਲਾ ਕੰਜ਼ਰਵੇਟਿਵ ਤੇ ਐਨਡੀਪੀ ਵਿਚਕਾਰ ਹੋ ਰਿਹਾ ਹੈ।
ਕੰਜਰਵੇਟਿਵ ਪਾਰਟੀ ਦੇ 336 ਉਮੀਦਵਾਰ ਮੈਦਾਨ ਵਿੱਚ ਹਨ। ਇਸ ਪਾਰਟੀ ਦੇ 2 ਉਮੀਦਵਾਰ ਚੋਣ ਮੈਦਾਨ ਛੱਡ ਗਏ ਹਨ। ਹਾਲ ਹੀ ਵਿੱਚ ਆਏ ਸਰਵੇਖਣ ਅਨੁਸਾਰ ਲਿਬਰਲ ਪਾਰਟੀ 34 ਫੀਸਦੀ, ਕੰਜਰਵੇਟਿਵ 30 ਫੀਸਦੀ, ਐੱਨਡੀਪੀ 18 ਫੀਸਦੀ, ਪੀਪਲਜ਼ ਪਾਰਟੀ 8 ਫੀਸਦੀ, ਕਿਊਬਕ ਬਲਾਕ ਪਾਰਟੀ 6 ਫੀਸਦ ਉਤੇ ਖੜ੍ਹੀ ਦਿਖਾਈ ਗਈ ਹੈ। ਸੋ ਇਨ੍ਹਾਂ ਸਰਵੇਖਣਾਂ ਅਨੁਸਾਰ ਲਿਬਰਲ, ਕੰਜ਼ਰਵੇਟਿਵ, ਐੱਨਡੀਪੀ, ਪੀਪਲਜ਼ ਪਾਰਟੀ, ਕਿਊਬਕ ਬਲਾਕ ਪਾਰਟੀ ਅੱਗੇ ਪਿੱਛੇ ਦਿਖਾਏ ਜਾ ਰਹੇ ਹਨ। ਬਰੈਂਪਟਨ ਅਤੇ ਮਿਸੀਸਾਗਾ ਜੋ ਕਿ ਪੰਜਾਬੀਆਂ ਦੇ ਗੜ੍ਹ ਹਨ, ਦੀਆਂ 11 ਸੀਟਾਂ ਲਈ ਚੋਣ ਸਰਵੇਖਣ ਲਿਬਰਲ ਪਾਰਟੀ ਨੂੰ 48.7 ਫੀਸਦੀ, ਕੰਜ਼ਰਵੇਟਿਵ ਨੂੰ 32.7 ਫੀਸਦੀ, ਐੱਨਡੀਪੀ ਨੂੰ 21.5 ਫੀਸਦੀ ਵੋਟਾਂ ਦੇ ਰਹੇ ਹਨ।
ਭਾਰਤੀ ਮੂਲ ਦੇ 49 ਉਮੀਦਵਾਰ ਮੈਦਾਨ ’ਚ ਹਨ। 16 ਉਮੀਦਵਾਰ ਕੰਜ਼ਰਵੇਟਿਵ, 15 ਟਰੂਡੋ ਦੀ ਲਿਬਰਲ ਪਾਰਟੀ, 12 ਜਗਮੀਤ ਸਿੰਘ ਦੀ ਐਨਡੀਪੀ ਤੇ 6 ਜਣੇ ਪੀਪਲਜ ਪਾਰਟੀ ਆਫ ਕੈਨੇਡਾ ਵੱਲੋਂ ਚੋਣ ਲੜ ਰਹੇ ਹਨ। ਪਿਛਲੀਆਂ ਚੋਣਾਂ ਵਿਚ 19 ਪੰਜਾਬੀ ਸੰਸਦ ਮੈਂਬਰ ਬਣੇ ਸਨ। ਇਨ੍ਹਾਂ ਵਿਚੋਂ ਚਾਰ ਕੈਬਨਿਟ ਮੰਤਰੀ ਬਣ ਗਏ ਸਨ। ਤਿੰਨ ਕੈਬਨਿਟ ਮੰਤਰੀ ਹਰਜੀਤ ਸੱਜਣ, ਬਰਦੀਸ਼ ਚੱਗਰ ਤੇ ਅਨੀਤਾ ਆਨੰਦ ਵੀ ਚੋਣ ਲੜ ਰਹੇ ਹਨ। ਟੋਰਾਂਟੋ ਤੇ ਵੈਨਕੂਵਰ ਵਿਚ ਕਈ ਥਾਈਂ ਮੁਕਾਬਲਾ ਪੰਜਾਬੀਆਂ ਵਿਚਾਲੇ ਹੀ ਹੈ l

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ