BREAKING NEWS
ਪੀ.ਐਸ.ਪੀ.ਸੀ.ਐਲ. ਵੱਲੋਂ 2 ਕਿਲੋਵਾਟ ਤੋਂ ਘੱਟ ਲੋਡ ਵਾਲੇ 96911 ਘਰੇਲੂ ਖਪਤਕਾਰਾਂ ਦੇ 77.37 ਕਰੋੜ ਰੁਪਏ ਦੇ ਬਿਜਲੀ ਬਿਲਾਂ ਦੇ ਬਕਾਏ ਮੁਆਫਉਪ ਮੁੱਖ ਮੰਤਰੀ ਵੱਲੋਂ ਡਰੱਗ ਕੰਟਰੋਲ ਅਧਿਕਾਰੀਆਂ ਨੂੰ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦੇ ਖ਼ਤਰੇ ਨਾਲ ਨਜਿੱਠਣ ਦੀ ਹਦਾਇਤਮ੍ਰਿਤਕ ਦਾ ਭੋਗ ਪੈਂਦੇ ਸਾਰ ਹੀ ਰਿਸ਼ਤੇਦਾਰਾਂ ਨੇ ਜ਼ਮੀਨ ਵਾਹ ਕੇ ਕਬਜ਼ਾ ਕਰਨ ਦੀ ਕੀਤੀ ਕੋਸ਼ਿਸ਼ਬੈਰੀਕੇਡਜ਼ ਦਿੱਲੀ ਪੁਲਿਸ ਨੇ ਲਾਏ, ਕਿਸਾਨਾਂ ਨੇ ਨਹੀਂ : ਟਿਕੈਤਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਦਾ ਹੱਕ, ਪਰ ਸੜਕਾਂ ਨੂੰ ਅਣਮਿੱਥੇ ਸਮੇਂ ਲਈ ਬੰਦ ਨਹੀਂ ਕੀਤਾ ਜਾ ਸਕਦਾ : ਸੁਪਰੀਮ ਕੋਰਟਕੋਵਿਡ-19 : ਦੇਸ਼ ’ਚ ਲੱਗਾ 100 ਕਰੋੜ ਟੀਕਾਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ : ਚੰਨੀਕੈਪਟਨ ਅਮਰਿੰਦਰ ਸਿੰਘ ਕੇਂਦਰ ਦੇ ਖੇਤੀ ਕਾਨੂੰਨਾਂ ਦਾ ਨਿਰਮਾਤਾ : ਸਿੱਧੂਉੱਤਰ ਪ੍ਰਦੇਸ਼ : ਕਾਂਗਰਸ ਦੀ ਸਰਕਾਰ ਆਉਣ ’ਤੇ ਵਿਦਿਆਰਥਣਾਂ ਨੂੰ ਮਿਲੇਗਾ ਸਮਾਰਟਫੋਨ ਤੇ ਸਕੂਟੀ : ਪ੍ਰਿਯੰਕਾਬਠਿੰਡਾ : ਦਿਨ-ਦਿਹਾੜੇ ਚੱਲੀ ਗੋਲ਼ੀਬਾਰੀ ’ਚ ਇੱਕ ਨੌਜਵਾਨ ਦੀ ਮੌਤ, ਇੱਕ ਫੱਟੜ

ਪੰਜਾਬ

ਮਿਲੀਭੁਗਤ ਨਾਲ ਚਲਦਾ ਹੈ ਨਾਜਾਇਜ਼ ਮਾਈਨਿੰਗ ਦਾ ਧੰਦਾ

September 20, 2021 01:00 PM

ਅਸ਼ੋਕ ਪਾਲ ਸਿੰਘ ਬੇਲਾ
ਰੂਪਨਗਰ, 19 ਸਤੰਬਰ : ਜ਼ਿਲ੍ਹਾ ਰੋਪੜ ਦੇ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਜੇਤੂ ਵਿਧਾਇਕ ਤੇ ਮੰਤਰੀ ਦੀ ਕੁਰਸੀ ਦਾ ਅਨੰਦ ਮਾਣ ਰਹੇ ਕਾਂਗਰਸ ਆਗੂ ਸਮੇਤ ਜਿਲ੍ਹਾ ਡਿਪਟੀ ਕਮਿਸਨਰ ਵੱਲੋਂ ਬੀਤੇ ਸਮੇਂ ਐੱਸ ਡੀ ਐੱਮ ਸ੍ਰੀ ਚਮਕੌਰ ਸਾਹਿਬ ਦਫਤਰ ਵਿਖੇ ਇੱਕ ਮੀਟਿੰਗ ਦੌਰਾਨ ਦਰਿਆ ਸਤਲੁੱਜ ‘ਚੋਂ ਸਿਲਟ (ਨਾ ਕਿ ਰੇਤਾ) ਕੱਢਣ ਲਈ ਲੋਕ ਰਾਏ ਜਾਨਣ ਲਈ ਇਕੱਠ ਕੀਤਾ ਗਿਆ ਸੀ ਤੇ ਬਹੁਸੰਮਤੀ ਲੋਕਾਂ ਨੇ ‘ਨਾ ਸਿਲਟ ਤੇ ਨਾ ਰੇਤਾ‘ ਨਿਕਾਸੀ ਕਰਨ ਦੀ ਹਾਮੀ ਭਰੀ ਸੀ ਪਰੰਤ ਬਹੁ-ਸੰਮਤੀ ਅਵਾਜ ਨੂੰ ਦਰਕਿਨਾਰ ਕਰਦਿਆਂ ਟੇਢੇ ਜਿਹੇ ਢੰਗ ਨਾਲ ਐੱਸ ਡੀ ਐੱਮ ਸ੍ਰੀ ਚਮਕੌਰ ਸਾਹਿਬ ਨੂੰ ਇੱਕ ਕਮੇਟੀ ਬਣਾਉਣ ਲਈ ਹੁਕਮ ਦਿੱਤਾ। ਉਕਤ ਅਧਿਕਾਰੀ ਵੱਲੋਂ ਨਾਂਹ-ਪੱਖੀ ਲੋਕਾਂ ਨੂੰ ਕਮੇਟੀ ਤੋਂ ਬਾਹਰ ਰੱਖ ਕੇ ਹਾਂ-ਪੱਖੀ ਲੋਕਾਂ ਦੀ ਕਮੇਟੀ ਬਣਾ ਕੇ ਸਿਲਟ ( ਜੋ ਕੇ ਦਰਿਆ ਵਿਚ ਨਹੀਂ ਸੀ) ਕਢਾਉਣੀ ਸ਼ੁਰੂ ਕਰ ਦਿੱਤੀ।
ਕੁਝ ਦਿਨਾਂ ਬਾਅਦ ਦਰਿਆ ਵਿੱਚੋਂ ਸਿਲਟ ਦੇ ਨਾਂ ‘ਤੇ ਹੁੰਦੀ ਨਾਜਾਇਜ਼ ਰੇਤ ਨਿਕਾਸੀ ਤੇ ਮਾਈਨਿੰਗ ਮਾਫੀਆ ਵਲੋਂ ਉਮੀਦਾਂ ‘ਤੇ ਖਰੇ ਨਾ ਉਤਰਨ ਕਰਕੇ ਉਕਤ ਕਮੇਟੀ ਨੇ ਵੀ ਅਸਤੀਫਾ ਦੇ ਦਿੱਤਾ, ਪਰੰਤੂ ਬੀਤੇ 9-10 ਮਹੀਨਿਆਂ ਤੋਂ ਅੱਜ ਵੀ ਨਾਜਾਇਜ਼ ਰੇਤ ਮਾਈਨਿੰਗ ਲਗਾਤਾਰ ਜਾਰੀ ਹੈ, ਜਿਸ ਨੂੰ ਜ਼ਿਲ੍ਹੇ ਦੇ ਸਬੰਧਤ ਵਿਭਾਗ ਤੇ ਮੁੱਖ ਪ੍ਰਸਾਸ਼ਨਿਕ ਅਧਿਕਾਰੀ ਰੋਕਣ ਤੋਂ ਲਗਾਤਾਰ ਕੰਨੀ-ਕਤਰਾਅ ਰਹੇ ਹਨ। ਭਾਵੇਂ ਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਡਹਿਰ ਐਸਕੇਪ ਡਰੇਨਜ਼ ਦੇ ਬੰਨ ਨੂੰ ਪਰੋਟੈਕਟਰ ਸਟਰਿਪ ਖੇਤਰ ਐਲਾਨ ਕੀਤਾ ਗਿਆ ਹੈ ਜਿਥੋਂ ਕਿਸੇ ਵੀ ਵਿਅਕਤੀ ਨੂੰ ਕੋਈ ਬੂਟਾ ਪੁੱਟਣ, ਲੱਕੜੀਆਂ ਤੋੜਨ, ਅੱਗ ਲਾੁਉਣ ਜਾਂ ਬੱਕਰੀਆਂ ਚਰਾੁਉਣ ਦੀ ਵੀ ਮਨਾਹੀ ਹੁੰਦੀ ਹੈ ਪ੍ਰੰਤੂ ਅਸ਼ਕੇ ਜਾਈਏ....!!
ਜਿਲ੍ਹਾ ਪ੍ਰਸਾਸ਼ਨਿਕ ਮੁਖੀ ਤੇ ਸਬੰਧਿਤ ਵਿਭਾਗ ਦੇ ਅਧਿਕਾਰਿਆਂ ਦੇ ਜਿਨ੍ਹਾਂ ਦੀ ਮਿਲੀਭੁਗਤ ਸਦਕਾ ਬੀਤੇ ਇੱਕ ਸਾਲ ਤੋਂ ਪਰੋਟੈਕਟਰ ਸਟਰਿਪ ਵਿਚੋਂ ਰੋਜ਼ਾਨਾ ਸੈਂਕੜੇ ਟਿੱਪਰ ਰੇਤਾ ਲੱਦੇ ਭਰ ਭਰ ਗੁੁਜ਼ਰ ਰਹੇ ਹਨ। ਉਂਝ ਵੀ ਬਰਸਾਤ ਦੇ ਦਿਨਾਂ ਵਿੱਚ ਦਰਿਆ ਚੋਂ ਮਾਈਨਿੰਗ ਕਰਨ ਦੀ ਸਰਕਾਰ ਵੱਲੋਂ ਮਨਾਹੀ ਕੀਤੀ ਹੁੰਦੀ ਹੈ ਪਰੰਤੂ ਮਨਾਹੀ ਦੇ ਬਾਵਜੂਦ ਵੀ ਦਰਿਆ ਸਤਲੁਜ ਵਿੱਚੋਂ ਸਿਲਟ ਦੇ ਨਾਂ ‘ਤੇ ਗੈਰਕਨੂੰਨੀ ਮਾਈਨਿੰਗ ਅੱਜ ਤੱਕ ਲਗਾਤਾਰ ਜਾਰੀ ਹੈ। ਗੌਰਤਲਬ ਹੈ ਕਿ ਹੁਣ ਮਾਈਨਿੰਗ ਕਰਨ ਦਾ ਨਵਾਂ ਢੰਗ ਤਰੀਕਾ ਲੱਭ ਕੇ ਰੇਤ ਮਾਫ਼ੀਆ ਵੱਲੋਂ ਡੰਪ ਕੀਤਾ ਗਿਆ ਰੇਤਾ ਚੁੱਕਣ ਦੀ ਪਰਮਿਸ਼ਨ ਲੈ ਰੱਖੀ ਹੈ ਤੇ ਇਹ ਮਾਫ਼ੀਆ ਰਾਤ ਵੇਲੇ ਪੋਕਲੇਨ ਮਸ਼ੀਨਾਂ ਦੁਆਰਾ ਦਰਿਆ ਚੋਂ ਰੇਤਾ ਮਾਈਨਿੰਗ ਕਰਕੇ ਡੰਪ ਕਰ ਲੈਂਦਾ ਹੈ ਤੇ ਦਿਨ ਵੇਲੇ ਉਹੀ ਡੰਪ ਕੀਤਾ ਰੇਤਾ ਟਿੱਪਰਾਂ ‘ਚ ਭਰ ਭਰ ਭੇਜਦਾ ਹੈ ਜਦੋਂ ਕਿ ਕਿਸੇ ਸਰਕਾਰੀ ਅਧਿਕਾਰੀ ਦੀ ਇਸ ਥਾਂ ‘ਤੇ ਡਿਊਟੀ ਨਹੀਂ ਹੈ।
ਜਦੋਂ ਇਸ ਸਬੰਧੀ ਡੀਐਫਓ ਗੁਰਅਮਨ ਸਿੰਘ ਤੇ ਰਾਜਵੰਤ ਸਿੰਘ ਨਾਲ ਫੋਨ ‘ਤੇ ਪਰੋਟੈਕਟਰ ਸਟ੍ਰਿਪ ਬਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ ਪੱਲਾ ਜਿਹਾ ਝਾੜਦਿਆਂ ਦੱਸਿਆ ਕਿ ‘ਬੰਨ ਵਾਲਾ ਇਹ ਰਸਤਾ ਸਰਕਾਰੀ ਤੌਰ ‘ਤੇ ਹੈ ਤੇ ਸਿੰਚਾਈ ਵਿਭਾਗ ਅੰਡਰ ਹੈ ਇਸ ਦਾ ਫਾਰੈਸਟ ਨਾਲ ਕੋਈ ਸਬੰਧ ਨਹੀਂ ਹੈ, ਸਾਡੇ ਕੋਈ ਬੂਟੇ ਖਰਾਬ ਕਰੇ ਤਾਂ ਅਸੀਂ ਸਿੰਚਾਈ ਵਿਭਾਗ ਨੂੰ ਲਿਖਾਂਗੇ ਤੇ ਉਹ ਫਿਰ ਰਸਤਾ ਬੰਦ ਕਰਨਗੇ।
ਦੱਸਣਾ ਬਣਦਾ ਹੈ ਕਿ ਫ਼ਾਰੈਸਟ ਵਿਭਾਗ ਦੇ ਰੇੰਜ ਅਫਸਰ ਜਾਂ ਵਣ ਗਾਰਡ ਵੱਲੋਂ ਕੁਝ ਮਹੀਨੇ ਪਹਿਲਾਂ ਇਸ ਰਸਤੇ ਨੂੰ ਬੰਦ ਕਰ ਦਿੱਤਾ ਗਿਆ ਸੀ ਪ੍ਰੰਤੂ ਪੰਜਾਬ ਦੇ ਇੱਕ ਮੰਤਰੀ ਦੀ ਫੋਨ-ਘੁਰਕੀ ਤੋਂ ਬਾਅਦ ਮੁੜ ਚਾਲੂ ਕਰ ਦਿੱਤਾ ਗਿਆ। ਕੁੱਲ ਮਿਲਾ ਕੇ ਇਲਾਕੇ ਦੇ ਸੁੱਤੇ ਪਿਆਂ ਲੋਕਾਂ ਦੇ ਦਰਾਂ ਤੋਂ ਸਰਕਾਰ ਦੇ ਉੱਚ ਅਧਿਕਾਰੀਆਂ ਦੀ ਮਿਲੀ-ਭੁਗਤ ਨਾਲ ਮਾਈਨਿੰਗ ਮਾਫੀਆ ਵੱਲੋਂ ਨਜਾਇਜ ਮਾਇਨਿੰਗ ਅੱਜ ਵੀ ਲਗਾਤਾਰ ਜਾਰੀ ਹੈ, ਜੋ ਕਿ ਬਰਸਾਤ ਦੇ ਦਿਨਾਂ ਵਿੱਚ ਇਸ ਇਲਾਕੇ ਦੇ ਹੜ੍ਹਨ ਦਾ ਮੁੱਖ ਕਾਰਨ ਬਣੇਂਗੀ ਤੇ ਇਸ ਸਬੰਧੀ ਲੋਕਾਂ ਦਾ ਵਿਸ਼ਵਾਸ਼ ਹੈ ਕਿ ਭਵਿੱਖ ‘ਚ ਜੇਕਰ ਦਰਿਆ ਸਤਲੁਜ ‘ਚ ਆਇਆ ਫਲੱਡ ਇਸ ਇਲਾਕੇ ਨੂੰ ਹੜ੍ਹਾਉਂਦਾ ਹੈ ਤਾਂ ਇਲਾਕੇ ਦੀ ਤਬਾਹੀ ਦੇ ਮੁੱਖ ਜ਼ਿੰਮੇਵਾਰ ਹਲਕਾ ਵਿਧਾਇਕ ਤੇ ਡਿਪਟੀ ਕਮਿਸ਼ਨਰ ਰੂਪਨਗਰ ਹੋਣਗੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਪੀ.ਐਸ.ਪੀ.ਸੀ.ਐਲ. ਵੱਲੋਂ 2 ਕਿਲੋਵਾਟ ਤੋਂ ਘੱਟ ਲੋਡ ਵਾਲੇ 96911 ਘਰੇਲੂ ਖਪਤਕਾਰਾਂ ਦੇ 77.37 ਕਰੋੜ ਰੁਪਏ ਦੇ ਬਿਜਲੀ ਬਿਲਾਂ ਦੇ ਬਕਾਏ ਮੁਆਫ

ਉਪ ਮੁੱਖ ਮੰਤਰੀ ਵੱਲੋਂ ਡਰੱਗ ਕੰਟਰੋਲ ਅਧਿਕਾਰੀਆਂ ਨੂੰ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦੇ ਖ਼ਤਰੇ ਨਾਲ ਨਜਿੱਠਣ ਦੀ ਹਦਾਇਤ

ਮ੍ਰਿਤਕ ਦਾ ਭੋਗ ਪੈਂਦੇ ਸਾਰ ਹੀ ਰਿਸ਼ਤੇਦਾਰਾਂ ਨੇ ਜ਼ਮੀਨ ਵਾਹ ਕੇ ਕਬਜ਼ਾ ਕਰਨ ਦੀ ਕੀਤੀ ਕੋਸ਼ਿਸ਼

43ਵੀਂ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ : ਹਰਭਜਨ ਸਿੰਘ ਮਾਦਪੁਰ ਨੇ ਜਿੱਤੇ ਦੋ ਸੋਨੇ ਦੇ ਤਮਗੇ

ਸ੍ਰੀ ਚਮਕੌਰ ਸਾਹਿਬ ਦੇ ਨੌਜਵਾਨ ਨੇ ਕੈਨੇਡਾ ’ਚ ਕਰਵਾਇਆ ਆਪਣਾ ਨਾਂ ਗਿੰਨੀਜ਼ ਬੁੱਕ ਆਫ਼ ਵਰਲਡ ’ਚ ਦਰਜ

ਲਾਲੜੂ ’ਚ ਵੀ ਡੇਂਗੂ ਬੁਖਾਰ, ਪਲੇਟਲੈਟਸ ਘਟਣ ਤੇ ਟਾਈਫਾਈਡ ਦੇ ਮਰੀਜ਼ ਵਧੇ

ਕਲਾਕਾਰ ਟੀਟੂ ਬਾਣੀਆ ਸਾਥੀਆਂ ਸਮੇਤ ਅਕਾਲੀ ਦਲ ’ਚ ਸ਼ਾਮਲ

ਡਿਪੂ ਹੋਲਡਰਾਂ ਵੱਲੋਂ ਅਕਾਲੀ ਆਗੂ ਖ਼ਿਲਾਫ਼ ਨਾਅਰੇਬਾਜ਼ੀ

ਛੋਟੇ ਬੱਚਿਆਂ ਦੀ ਘਰੇਲੂ ਦੇਖਭਾਲ ਸਬੰਧੀ ਆਸ਼ਾ ਵਰਕਰਾਂ ਦੀ 5 ਦਿਨਾਂ ਟ੍ਰੇਨਿੰਗ ਦਾ ਆਯੋਜਨ

‘ਆਪ‘ ਹਲਕਾ ਇੰਚਾਰਜ ਰਣਬੀਰ ਭੁੱਲਰ ਨੂੰ ਪਿੰਡ ਕਾਮਲ ਵਾਲਾ ਦੇ ਲੋਕਾਂ ਨੇ ਦਿੱਤਾ ਭਰਪੂਰ ਸਮਰਥਨ