BREAKING NEWS
ਪੀ.ਐਸ.ਪੀ.ਸੀ.ਐਲ. ਵੱਲੋਂ 2 ਕਿਲੋਵਾਟ ਤੋਂ ਘੱਟ ਲੋਡ ਵਾਲੇ 96911 ਘਰੇਲੂ ਖਪਤਕਾਰਾਂ ਦੇ 77.37 ਕਰੋੜ ਰੁਪਏ ਦੇ ਬਿਜਲੀ ਬਿਲਾਂ ਦੇ ਬਕਾਏ ਮੁਆਫਉਪ ਮੁੱਖ ਮੰਤਰੀ ਵੱਲੋਂ ਡਰੱਗ ਕੰਟਰੋਲ ਅਧਿਕਾਰੀਆਂ ਨੂੰ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦੇ ਖ਼ਤਰੇ ਨਾਲ ਨਜਿੱਠਣ ਦੀ ਹਦਾਇਤਮ੍ਰਿਤਕ ਦਾ ਭੋਗ ਪੈਂਦੇ ਸਾਰ ਹੀ ਰਿਸ਼ਤੇਦਾਰਾਂ ਨੇ ਜ਼ਮੀਨ ਵਾਹ ਕੇ ਕਬਜ਼ਾ ਕਰਨ ਦੀ ਕੀਤੀ ਕੋਸ਼ਿਸ਼ਬੈਰੀਕੇਡਜ਼ ਦਿੱਲੀ ਪੁਲਿਸ ਨੇ ਲਾਏ, ਕਿਸਾਨਾਂ ਨੇ ਨਹੀਂ : ਟਿਕੈਤਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਦਾ ਹੱਕ, ਪਰ ਸੜਕਾਂ ਨੂੰ ਅਣਮਿੱਥੇ ਸਮੇਂ ਲਈ ਬੰਦ ਨਹੀਂ ਕੀਤਾ ਜਾ ਸਕਦਾ : ਸੁਪਰੀਮ ਕੋਰਟਕੋਵਿਡ-19 : ਦੇਸ਼ ’ਚ ਲੱਗਾ 100 ਕਰੋੜ ਟੀਕਾਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ : ਚੰਨੀਕੈਪਟਨ ਅਮਰਿੰਦਰ ਸਿੰਘ ਕੇਂਦਰ ਦੇ ਖੇਤੀ ਕਾਨੂੰਨਾਂ ਦਾ ਨਿਰਮਾਤਾ : ਸਿੱਧੂਉੱਤਰ ਪ੍ਰਦੇਸ਼ : ਕਾਂਗਰਸ ਦੀ ਸਰਕਾਰ ਆਉਣ ’ਤੇ ਵਿਦਿਆਰਥਣਾਂ ਨੂੰ ਮਿਲੇਗਾ ਸਮਾਰਟਫੋਨ ਤੇ ਸਕੂਟੀ : ਪ੍ਰਿਯੰਕਾਬਠਿੰਡਾ : ਦਿਨ-ਦਿਹਾੜੇ ਚੱਲੀ ਗੋਲ਼ੀਬਾਰੀ ’ਚ ਇੱਕ ਨੌਜਵਾਨ ਦੀ ਮੌਤ, ਇੱਕ ਫੱਟੜ

ਪੰਜਾਬ

ਈਐਮਆਈ ਕਾਰਡ ਬਣਾਉਣ ਦਾ ਝਾਂਸਾ ਦੇ ਕੇ ਮਾਰੀ ਆਨਲਾਈਨ ਠੱਗੀ

September 20, 2021 01:18 PM

- ਪੀੜਤ ਦੇ ਕ੍ਰੈਡਿਟ ਕਾਰਡ ’ਚੋਂ ਉਡਾਏ 25 ਹਜ਼ਾਰ ਰੁਪੲ

ਰਾਜੀਵ ਗਾਂਧੀ
ਡੇਰਾਬਸੀ/19 ਸਤੰਬਰ: ਆਨਲਾਈਨ ਠੱਗੀ ਦੇ ਮਾਮਲੇ ਦਿਨੋਂ ਦਿਨ ਵੱਧਦੇ ਜਾ ਰਹੇ ਹਨ । ਅਜਿਹਾ ਹੀ ਇੱਕ ਮਾਮਲਾ ਡੇਰਾਬੱਸੀ ਸ਼ਹਿਰ ਵਿੱਚ ਆਇਆ ਹੈ । ਜਿੱਥੇ ਡੇਰਾਬੱਸੀ ਦੇ ਇੱਕ ਵਿਅਕਤੀ ਨੂੰ ਬਜਾਜ਼ ਫਿੰਸਰਵ ਦਾ ਕਾਰਡ ਬਣਾਉਣਾ ਉਸ ਸਮੇਂ ਭਾਰੀ ਪੈ ਗਿਆ ਜਦੋਂ ਉਸਦੇ ਦੂਜੇ ਐਸਬੀਆਈ ਕ੍ਰੈਡਿਟ ਕਾਰਡ ਦੀ ਡਿਟੇਲ ਦਿੰਦੇ ਹੀ ਉਸਦੇ ਖਾਂਤੇ ਤੋਂ ਕਰੀਬ 25000 ਦਾ ਫਰਾਡ ਹੋ ਗਿਆ । ਪੀੜਤ ਨੇ ਤੁਰੰਤ ਕਸਟਮਰ ਕੇਅਰ ਵਿੱਚ ਫੋਨ ਕਰ ਐਸਬੀਆਈ ਕਾਰਡ ਨੂੰ ਬਲਾਕ ਕਰਵਾਇਆ ਅਤੇ ਇਸਦੀ ਸ਼ਿਕਾਇਤ ਸਾਇਬਰ ਕਰਾਇਮ ਨੂੰ ਦਿੱਤੀ ।
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਸੰਜੀਵ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਮਕਾਨ ਨੰਬਰ 1013, ਗਲੀ ਨੰਬਰ 10, ਭਗਤ ਸਿੰਘ ਨਗਰ ਡੇਰਾਬੱਸੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬੀਤੀ 17 ਸਤੰਬਰ ਨੂੰ ਉਸਨੂੰ ਇੱਕ ਫੋਨ ਆਇਆ ਅਤੇ ਉਸਨੇ ਆਪਣੇ ਆਪ ਨੂੰ ਬਜਾਜ ਫਿੰਸਰਵ ਬੈਂਕ ਦਾ ਕਰਮਚਾਰੀ ਦਸਕੇ ਉਨ੍ਹਾਂ ਨੂੰ ਬੈਂਕ ਦਾ ਈਐਮਆਈ ਕਾਰਡ ਬਣਾਉਣ ਦੀ ਆਫਰ ਦਿੱਤੀ । ਸੰਜੀਵ ਕੁਮਾਰ ਨੇ ਉਨ੍ਹਾਂ ਨੂੰ ਦੱਸਿਆ ਕਿ ਉਸਦੇ ਕੋਲ ਪਹਿਲਾਂ ਤੋਂ ਹੀ ਐਸਬੀਆਈ ਬੈਂਕ ਦਾ ਕ੍ਰੈਡਿਟ ਕਾਰਡ ਹੈ ਜਿਸਦੇ ਨਾਲ ਉਹ ਸ਼ਾਪਿੰਗ ਕਰਦਾ ਹੈ ਜਿਸਦੀ ਕ੍ਰੈਡਿਟ ਲਿਮਿਟ ਕਰੀਬ 49000 ਹੈ ।
ਦੋਸ਼ੀਆਂ ਨੇ ਕਿਹਾ ਕਿ ਐਸਬੀਆਈ ਕ੍ਰੈਡਿਟ ਕਾਰਡ ਤੋਂ ਕੀਤੀ ਗਈ ਸ਼ਾਪਿੰਗ ਦਾ ਬਿਲ ਉਹ ਉਨ੍ਹਾਂ ਦੇ ਬੈਂਕ ਦੇ ਈਐਮਆਈ ਕਾਰਡ ਦੁਆਰਾ ਆਸਾਨ ਕਿਸਤਾਂ ਵਿੱਚ ਦੇ ਸਕਦੇ ਹਨ । ਇਸ ਸਬੰਧੀ ਉਕਤ ਦੋਸ਼ੀ ਨੇ ਸੰਜੀਵ ਕੁਮਾਰ ਦੇ ਮੋਬਾਇਲ ਉੱਤੇ ਇੱਕ ਲਿੰਕ ਭੇਜਿਆ ਅਤੇ ਡਿਟੇਲ ਭਰਨ ਲਈ ਕਿਹਾ ।
ਪੀੇੜਤ ਦੁਆਰਾ ਪੈਨ ਕਾਰਡ, ਆਧਾਰ ਕਾਰਡ , ਫੋਟੋ ਦੀ ਸਾਰੀ ਜਾਣਕਾਰੀ ਦੇ ਨਾਲ-ਨਾਲ ਐਸਬੀਆਈ ਕ੍ਰੈਡਿਟ ਕਾਰਡ ਦੀ ਵੀ ਡਿਟੇਲ ਉਸ ਵਿੱਚ ਭਰ ਦਿੱਤੀ ਜਿਸਤੋਂ ਬਾਅਦ ਸੰਜੀਵ ਕੁਮਾਰ ਦੇ ਮੋਬਾਇਲ ਉੱਤੇ ਓਟੀਪੀ ਆਇਆ ਅਤੇ ਉਨ੍ਹਾਂ ਦੇ ਓਟੀਪੀ ਦਿੰਦੇ ਹੀ ਉਨ੍ਹਾਂ ਦੇ ਐਸਬੀਆਈ ਕਾਰਡ ਤੋਂ 24789 ਰੁਪਏ ਕੱਟ ਗਏ ਜੋ ਮੈਜਿਕਬਰਿਕਸ ਰੀਅਲਟੀ ਦੇ ਨਾਮ ਤੋਂ ਗਏ ਹਨ। ਉਸ ਤੋਂ ਬਾਅਦ ਦੋਸ਼ੀ ਦਾ ਫੋਨ ਨੰਬਰ ਬੰਦ ਪਾਇਆ ਗਿਆ । ਸੰਜੀਵ ਨੇ ਤੁਰੰਤ ਐਸਬੀਆਈ ਕ੍ਰੈਡਿਟ ਕਾਰਡ ਕਸਟਮਰ ਕੇਅਰ ਨੂੰ ਫੋਨ ਕਰ ਕਾਰਡ ਬਲਾਕ ਕਰਵਾਇਆ ਅਤੇ ਇਸ ਮਾਮਲੇ ਸਬੰਧੀ ਮੋਹਾਲੀ ਪੁਲਿਸ ਸਾਇਬਰ ਕਰਾਇਮ ਨੂੰ ਸ਼ਿਕਾਇਤ ਵੀ ਦਰਜ ਕਰਵਾਈ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਪੀ.ਐਸ.ਪੀ.ਸੀ.ਐਲ. ਵੱਲੋਂ 2 ਕਿਲੋਵਾਟ ਤੋਂ ਘੱਟ ਲੋਡ ਵਾਲੇ 96911 ਘਰੇਲੂ ਖਪਤਕਾਰਾਂ ਦੇ 77.37 ਕਰੋੜ ਰੁਪਏ ਦੇ ਬਿਜਲੀ ਬਿਲਾਂ ਦੇ ਬਕਾਏ ਮੁਆਫ

ਉਪ ਮੁੱਖ ਮੰਤਰੀ ਵੱਲੋਂ ਡਰੱਗ ਕੰਟਰੋਲ ਅਧਿਕਾਰੀਆਂ ਨੂੰ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦੇ ਖ਼ਤਰੇ ਨਾਲ ਨਜਿੱਠਣ ਦੀ ਹਦਾਇਤ

ਮ੍ਰਿਤਕ ਦਾ ਭੋਗ ਪੈਂਦੇ ਸਾਰ ਹੀ ਰਿਸ਼ਤੇਦਾਰਾਂ ਨੇ ਜ਼ਮੀਨ ਵਾਹ ਕੇ ਕਬਜ਼ਾ ਕਰਨ ਦੀ ਕੀਤੀ ਕੋਸ਼ਿਸ਼

43ਵੀਂ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ : ਹਰਭਜਨ ਸਿੰਘ ਮਾਦਪੁਰ ਨੇ ਜਿੱਤੇ ਦੋ ਸੋਨੇ ਦੇ ਤਮਗੇ

ਸ੍ਰੀ ਚਮਕੌਰ ਸਾਹਿਬ ਦੇ ਨੌਜਵਾਨ ਨੇ ਕੈਨੇਡਾ ’ਚ ਕਰਵਾਇਆ ਆਪਣਾ ਨਾਂ ਗਿੰਨੀਜ਼ ਬੁੱਕ ਆਫ਼ ਵਰਲਡ ’ਚ ਦਰਜ

ਲਾਲੜੂ ’ਚ ਵੀ ਡੇਂਗੂ ਬੁਖਾਰ, ਪਲੇਟਲੈਟਸ ਘਟਣ ਤੇ ਟਾਈਫਾਈਡ ਦੇ ਮਰੀਜ਼ ਵਧੇ

ਕਲਾਕਾਰ ਟੀਟੂ ਬਾਣੀਆ ਸਾਥੀਆਂ ਸਮੇਤ ਅਕਾਲੀ ਦਲ ’ਚ ਸ਼ਾਮਲ

ਡਿਪੂ ਹੋਲਡਰਾਂ ਵੱਲੋਂ ਅਕਾਲੀ ਆਗੂ ਖ਼ਿਲਾਫ਼ ਨਾਅਰੇਬਾਜ਼ੀ

ਛੋਟੇ ਬੱਚਿਆਂ ਦੀ ਘਰੇਲੂ ਦੇਖਭਾਲ ਸਬੰਧੀ ਆਸ਼ਾ ਵਰਕਰਾਂ ਦੀ 5 ਦਿਨਾਂ ਟ੍ਰੇਨਿੰਗ ਦਾ ਆਯੋਜਨ

‘ਆਪ‘ ਹਲਕਾ ਇੰਚਾਰਜ ਰਣਬੀਰ ਭੁੱਲਰ ਨੂੰ ਪਿੰਡ ਕਾਮਲ ਵਾਲਾ ਦੇ ਲੋਕਾਂ ਨੇ ਦਿੱਤਾ ਭਰਪੂਰ ਸਮਰਥਨ