BREAKING NEWS
ਪੀ.ਐਸ.ਪੀ.ਸੀ.ਐਲ. ਵੱਲੋਂ 2 ਕਿਲੋਵਾਟ ਤੋਂ ਘੱਟ ਲੋਡ ਵਾਲੇ 96911 ਘਰੇਲੂ ਖਪਤਕਾਰਾਂ ਦੇ 77.37 ਕਰੋੜ ਰੁਪਏ ਦੇ ਬਿਜਲੀ ਬਿਲਾਂ ਦੇ ਬਕਾਏ ਮੁਆਫਉਪ ਮੁੱਖ ਮੰਤਰੀ ਵੱਲੋਂ ਡਰੱਗ ਕੰਟਰੋਲ ਅਧਿਕਾਰੀਆਂ ਨੂੰ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦੇ ਖ਼ਤਰੇ ਨਾਲ ਨਜਿੱਠਣ ਦੀ ਹਦਾਇਤਮ੍ਰਿਤਕ ਦਾ ਭੋਗ ਪੈਂਦੇ ਸਾਰ ਹੀ ਰਿਸ਼ਤੇਦਾਰਾਂ ਨੇ ਜ਼ਮੀਨ ਵਾਹ ਕੇ ਕਬਜ਼ਾ ਕਰਨ ਦੀ ਕੀਤੀ ਕੋਸ਼ਿਸ਼ਬੈਰੀਕੇਡਜ਼ ਦਿੱਲੀ ਪੁਲਿਸ ਨੇ ਲਾਏ, ਕਿਸਾਨਾਂ ਨੇ ਨਹੀਂ : ਟਿਕੈਤਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਦਾ ਹੱਕ, ਪਰ ਸੜਕਾਂ ਨੂੰ ਅਣਮਿੱਥੇ ਸਮੇਂ ਲਈ ਬੰਦ ਨਹੀਂ ਕੀਤਾ ਜਾ ਸਕਦਾ : ਸੁਪਰੀਮ ਕੋਰਟਕੋਵਿਡ-19 : ਦੇਸ਼ ’ਚ ਲੱਗਾ 100 ਕਰੋੜ ਟੀਕਾਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ : ਚੰਨੀਕੈਪਟਨ ਅਮਰਿੰਦਰ ਸਿੰਘ ਕੇਂਦਰ ਦੇ ਖੇਤੀ ਕਾਨੂੰਨਾਂ ਦਾ ਨਿਰਮਾਤਾ : ਸਿੱਧੂਉੱਤਰ ਪ੍ਰਦੇਸ਼ : ਕਾਂਗਰਸ ਦੀ ਸਰਕਾਰ ਆਉਣ ’ਤੇ ਵਿਦਿਆਰਥਣਾਂ ਨੂੰ ਮਿਲੇਗਾ ਸਮਾਰਟਫੋਨ ਤੇ ਸਕੂਟੀ : ਪ੍ਰਿਯੰਕਾਬਠਿੰਡਾ : ਦਿਨ-ਦਿਹਾੜੇ ਚੱਲੀ ਗੋਲ਼ੀਬਾਰੀ ’ਚ ਇੱਕ ਨੌਜਵਾਨ ਦੀ ਮੌਤ, ਇੱਕ ਫੱਟੜ

ਦੇਸ਼

ਰਫ਼ਤਾਰ ਫੜਨ ਲੱਗੀ ਇਸਰੋ ਜਾਸੂਸੀ ਮਾਮਲੇ ਦੀ ਸੀਬੀਆਈ ਜਾਂਚ

September 22, 2021 11:32 AM

- ਅਧਿਕਾਰੀ ਜਲਦ ਜਾਣਗੇ ਮਾਲਦੀਪ ਤੇ ਸ੍ਰੀਲੰਕਾ

ਏਜੰਸੀਆਂ
ਨਵੀਂ ਦਿੱਲੀ/21 ਸਤੰਬਰ : ਇਸਰੋ ਜਾਸੂਸੀ ਮਾਮਲੇ ਦੀ ਹਾਲ ਹੀ ਵਿਚ ਮੁੜ ਤੋਂ ਸ਼ੁਰੂ ਕੀਤੀ ਗਈ ਜਾਂਚ ਹੁਣ ਰਫ਼ਤਾਰ ਫੜਦੀ ਨਜ਼ਰ ਆ ਰਹੀ ਹੈ। ਸੀਬੀਆਈ ਦੀ ਦਿੱਲੀ ਯੂਨਿਟ ਨੇ ਜਾਸੂਸੀ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤੀਆਂ ਗਈਆਂ ਦੋਵੇਂ ਔਰਤਾਂ ਦੇ ਬਿਆਨ ਦਰਜ ਕਰਨ ਦਾ ਫ਼ੈਸਲਾ ਕੀਤਾ ਹੈ ਤੇ ਇਸਦੇ ਲਈ ਅਧਿਕਾਰੀ ਜਲਦ ਹੀ ਮਾਲਦੀਪ ਤੇ ਸ਼੍ਰੀਲੰਕਾ ਜਾਣਗੇ।
ਸਾਲ 1994 ’ਚ ਇਸਰੋ ਦੇ ਸੀਨੀਅਰ ਵਿਗਿਆਨੀ ਐਸ ਨੰਬੀ ਨਾਰਾਇਣ, ਇਕ ਹੋਰ ਸੀਨੀਅਰ ਵਿਗਿਆਨੀ, ਮਾਲਦੀਵ ਨਿਵਾਸੀ ਔਰਤਾਂ ਫੌਜੀਆ ਹਸਨ ਤੇ ਮਰੀਅਮ ਰਸ਼ੀਦਾ ਤੇ ਇਕ ਕਾਰੋਬਾਰੀ ਨੂੰ ਜਾਸੂਸੀ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਸੀ। ਫੌਜੀਆ ਫਿਲਹਾਲ ਕੋਲੰਬੋ ’ਚ ਰਹਿ ਰਹੀ ਹੈ, ਜਦਕਿ ਮਰੀਅਮ ਮਾਲਦੀਵ ’ਚ। ਫੌਜੀਆ ਨੇ ਮੀਡੀਆ ਨੂੰ ਦੱਸਿਆ ਕਿ ਉਸ ਨੂੰ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਉਹ ਮਰੀਅਮ ਨੂੰ ਮਿਲਣਗੇ, ਇਸ ਤੋਂ ਬਾਅਦ ਉਹ ਬਿਆਨ ਲੈਣ ਉਨ੍ਹਾਂ ਕੋਲ ਆਉਣਗੇ। ਉਨ੍ਹਾਂ ਕਿਹਾ, ‘ਹਾਲਾਂਕਿ, ਕੋਲੰਬੋ ’ਚ ਲਾਕਡਾਊਨ ਲਾਗੂ ਹੋਣ ਦੀ ਵਜ੍ਹਾ ਨਾਲ ਪਿਛਲੇ ਮਹੀਨੇ ਉਹ ਨਹੀਂ ਆ ਸਕੇ ਤੇ ਉਨ੍ਹਾਂ ਨੇ ਮਾਲਦੀਵ ਦਾ ਦੌਰਾ ਵੀ ਰੱਦ ਕਰ ਦਿੱਤਾ।’ ਜਾਣਕਾਰਾਂ ਦਾ ਕਹਿਣਾ ਹੈ ਕਿ ਸੀਬੀਆਈ ਦੀ ਦਿੱਲੀ ਯੂਨਿਟ ਦੇ ਅਧਿਕਾਰੀ ਜਲਦੀ ਹੀ ਦੋਵਾਂ ਔਰਤਾਂ ਨਾਲ ਮੁਲਾਕਾਤ ਕਰ ਸਕਦੇ ਹਨ।
ਪਿਛਲੇ ਮਹੀਨੇ ਸੀਬੀਆਈ ਨੇ ਮਾਮਲੇ ਦੀ ਜਾਂਚ ਕਰਨ ਵਾਲੇ ਕੇਰਲ ਪੁਲਿਸ ਤੇ ਖ਼ੁਫ਼ੀਆ ਵਿਭਾਗ ਦੇ ਤਤਕਾਲੀ ਉੱਚ ਅਧਿਕਾਰੀਆਂ ਸਮੇਤ ਕੁਲ 18 ਮੁਲਜ਼ਮਾਂ ਖ਼ਿਲਾਫ਼ ਸਾਜ਼ਿਸ਼ ਤੇ ਜਾਅਲੀ ਦਸਤਾਵੇਜ਼ ਤਿਆਰ ਕਰਨ ਦਾ ਮੁਕੱਦਮਾ ਦਰਜ ਕੀਤਾ ਸੀ। ਸਾਲ 2020 ‘ਚ ਮਾਮਲੇ ‘ਚ ਉਦੋਂ ਨਵਾਂ ਮੋੜ ਆ ਗਿਆ ਸੀ, ਜਦੋਂ ਸੁਪਰੀਮ ਕੋਰਟ ਨੇ ਛੁੱਟੀ ਪ੍ਰਾਪਤ ਜਸਟਿਸ ਡੀਕੇ ਜੈਨ ਦੀ ਪ੍ਰਧਾਨਗੀ ‘ਚ ਤਿੰਨ ਮੈਂਬਰੀ ਕਮੇਟੀ ਗਠਿਤ ਕਰਦੇ ਹੋਏ ਇਸ ਸਬੰਧੀ ਜਾਂਚ ਦੇ ਆਦੇਸ਼ ਦਿੱਤੇ ਸਨ ਕਿ ਕਿਤੇ ਨਾਰਾਇਣਨ ਨੂੰ ਫਸਾਉਣ ਲਈ ਤਤਕਾਲੀ ਪੁਲਿਸ ਅਧਿਕਾਰੀਆਂ ਨੇ ਸਾਜ਼ਿਸ਼ ਤਾਂ ਨਹੀਂ ਰਚੀ ਸੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੇਸ਼ ਖ਼ਬਰਾਂ

ਬੈਰੀਕੇਡਜ਼ ਦਿੱਲੀ ਪੁਲਿਸ ਨੇ ਲਾਏ, ਕਿਸਾਨਾਂ ਨੇ ਨਹੀਂ : ਟਿਕੈਤ

ਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਦਾ ਹੱਕ, ਪਰ ਸੜਕਾਂ ਨੂੰ ਅਣਮਿੱਥੇ ਸਮੇਂ ਲਈ ਬੰਦ ਨਹੀਂ ਕੀਤਾ ਜਾ ਸਕਦਾ : ਸੁਪਰੀਮ ਕੋਰਟ

ਉੱਤਰ ਪ੍ਰਦੇਸ਼ : ਕਾਂਗਰਸ ਦੀ ਸਰਕਾਰ ਆਉਣ ’ਤੇ ਵਿਦਿਆਰਥਣਾਂ ਨੂੰ ਮਿਲੇਗਾ ਸਮਾਰਟਫੋਨ ਤੇ ਸਕੂਟੀ : ਪ੍ਰਿਯੰਕਾ

ਮੱਧ ਪ੍ਰਦੇਸ਼ : ਭਾਰਤੀ ਹਵਾਈ ਫੌਜ ਦਾ ਜਹਾਜ਼ ਹਾਦਸੇ ਦਾ ਸ਼ਿਕਾਰ, ਪਾਇਲਟ ਸੁਰੱਖਿਅਤ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਜਾਰੀ

ਕੇਂਦਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ’ਚ 3 ਫੀਸਦੀ ਵਾਧਾ

ਲਖ਼ੀਮਪੁਰ ਖੀਰੀ ਹੱਤਿਆ ਕਾਂਡ : ਯੂਪੀ ਸਰਕਾਰ ਜ਼ਿੰਮੇਵਾਰੀ ਤੋਂ ਪਿੱਛੇ ਖਿੱਚ ਰਹੀ ਪੈਰ : ਸੁਪਰੀਮ ਕੋਰਟ

ਆਗਰਾ : ਮ੍ਰਿਤਕ ਸਫ਼ਾਈ ਕਰਮਚਾਰੀ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਜਾ ਰਹੀ ਪ੍ਰਿਯੰਕਾ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ

‘ਬੇਮੌਸਮੇ ਮੀਂਹ ਨਾਲ ਨੁਕਸਾਨੀਆਂ ਫ਼ਸਲਾਂ ਦਾ ਕਿਸਾਨਾਂ ਨੂੰ ਮਿਲੇਗਾ 50 ਹਜ਼ਾਰ ਪ੍ਰਤੀ ਹੈਕਟੇਅਰ ਮੁਆਵਜ਼ਾ’

ਮੱਧ ਪ੍ਰਦੇਸ਼ : ਖੇਤਾਂ ’ਚ ਸੁੱਤੇ ਪਏ 2 ਕਿਸਾਨਾਂ ਦੀ ਗਲ ਵੱਢ ਕੇ ਹੱਤਿਆ