BREAKING NEWS
ਪੀ.ਐਸ.ਪੀ.ਸੀ.ਐਲ. ਵੱਲੋਂ 2 ਕਿਲੋਵਾਟ ਤੋਂ ਘੱਟ ਲੋਡ ਵਾਲੇ 96911 ਘਰੇਲੂ ਖਪਤਕਾਰਾਂ ਦੇ 77.37 ਕਰੋੜ ਰੁਪਏ ਦੇ ਬਿਜਲੀ ਬਿਲਾਂ ਦੇ ਬਕਾਏ ਮੁਆਫਉਪ ਮੁੱਖ ਮੰਤਰੀ ਵੱਲੋਂ ਡਰੱਗ ਕੰਟਰੋਲ ਅਧਿਕਾਰੀਆਂ ਨੂੰ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦੇ ਖ਼ਤਰੇ ਨਾਲ ਨਜਿੱਠਣ ਦੀ ਹਦਾਇਤਮ੍ਰਿਤਕ ਦਾ ਭੋਗ ਪੈਂਦੇ ਸਾਰ ਹੀ ਰਿਸ਼ਤੇਦਾਰਾਂ ਨੇ ਜ਼ਮੀਨ ਵਾਹ ਕੇ ਕਬਜ਼ਾ ਕਰਨ ਦੀ ਕੀਤੀ ਕੋਸ਼ਿਸ਼ਬੈਰੀਕੇਡਜ਼ ਦਿੱਲੀ ਪੁਲਿਸ ਨੇ ਲਾਏ, ਕਿਸਾਨਾਂ ਨੇ ਨਹੀਂ : ਟਿਕੈਤਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਦਾ ਹੱਕ, ਪਰ ਸੜਕਾਂ ਨੂੰ ਅਣਮਿੱਥੇ ਸਮੇਂ ਲਈ ਬੰਦ ਨਹੀਂ ਕੀਤਾ ਜਾ ਸਕਦਾ : ਸੁਪਰੀਮ ਕੋਰਟਕੋਵਿਡ-19 : ਦੇਸ਼ ’ਚ ਲੱਗਾ 100 ਕਰੋੜ ਟੀਕਾਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ : ਚੰਨੀਕੈਪਟਨ ਅਮਰਿੰਦਰ ਸਿੰਘ ਕੇਂਦਰ ਦੇ ਖੇਤੀ ਕਾਨੂੰਨਾਂ ਦਾ ਨਿਰਮਾਤਾ : ਸਿੱਧੂਉੱਤਰ ਪ੍ਰਦੇਸ਼ : ਕਾਂਗਰਸ ਦੀ ਸਰਕਾਰ ਆਉਣ ’ਤੇ ਵਿਦਿਆਰਥਣਾਂ ਨੂੰ ਮਿਲੇਗਾ ਸਮਾਰਟਫੋਨ ਤੇ ਸਕੂਟੀ : ਪ੍ਰਿਯੰਕਾਬਠਿੰਡਾ : ਦਿਨ-ਦਿਹਾੜੇ ਚੱਲੀ ਗੋਲ਼ੀਬਾਰੀ ’ਚ ਇੱਕ ਨੌਜਵਾਨ ਦੀ ਮੌਤ, ਇੱਕ ਫੱਟੜ

ਪੰਜਾਬ

27 ਸਤੰਬਰ ਦੇ ਭਾਰਤ ਬੰਦ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਹੋਈ ਮੀਟਿੰਗ

September 22, 2021 03:48 PM

ਸ੍ਰੀ ਫ਼ਤਹਿਗੜ੍ਹ ਸਾਹਿਬ, 22 ਸਤੰਬਰ (ਰਵਿੰਦਰ ਸਿੰਘ ਢੀਂਡਸਾ) : ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ ਹੋਈ ਜਿਸ ਵਿਚ ਜ਼ਿਲ੍ਹਾ ਸਰਪ੍ਰਸਤ ਕਰਨੈਲ ਸਿੰਘ ਡਡਿਆਣਾ ਤੇ ਜ਼ਿਲ੍ਹਾ ਪ੍ਰਧਾਨ ਭੁੱਪਿੰਦਰ ਸਿੰਘ ਜੱਲ੍ਹਾ ਦੀ ਅਗਵਾਈ ਵਿਚ ਕੀਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਜਿੰਦਰ ਸਿੰਘ ਜੱਲ੍ਹਾਂ ਨੇ ਦੱਸਿਆ ਕਿ ਮੀਟਿੰਗ ਵਿਚ ਸੰਯੂਕਤ ਕਿਸਾਨ ਮੋਰਚੇ ਦੇ ਸੱਦੇ ਤੇ 27 ਸਤੰਬਰ ਦੇ ਭਾਰਤ ਬੰਦ ਸਬੰਧੀ ਸਮੂਹ ਅਹੁਦੇਦਾਰ ਤੇ ਮੈਂਬਰ ਤੇ ਕਿਸਾਨਾਦੀਆਂ ਡਿਊਟੀਆਂ ਲਗਾਈਆਂ। ਉਨ੍ਹਾਂ ਦੱਸਿਆ ਕਿ ਜਥੇਬੰਦੀ ਵਲੋਂ ਫ਼ੈਸਲਾ ਕੀਤਾ ਗਿਆ ਕਿ ਤਰਖਾਣ ਮਾਜਰਾ ਜੀ.ਟੀ ਰੋਡ ਅਤੇ ਖਮਾਣੋਂ ਬਲਾਕ ਦੇ ਮਿੱਤਰਾਂ ਦੇ ਢਾਬੇ ਪੋਹਲੋਮਾਰਜਾ ਰਸਤਾ ਜਾਮ ਕੀਤਾ ਜਾਵੇਗਾ, ਬਸੀ ਪਠਾਣਾਂ ਗੜਾਗਾਂ ਗੇਟ ਕੋਲ ਇਸ ਤੋਂ ਇਲਾਵਾ ਬਡਾਲੀ ਅਮਲੋਹ ਹੇਠ ਵੱਖ-ਵੱਖ ਥਾਂ ਤੇ ਜਾਮ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਦੁਕਾਨਦਾਰ, ਕਿਸਾਨ ਅਤੇ ਵਪਾਰੀ ਆਦਿ ਜਥੇਬੰਦੀਆਂ ਇਸ ਭਾਰਤ ਬੰਦ ਨੂੰ ਕਾਮਜਾਬ ਕਰਨ ਤਾਂ ਜੋ
ਅੰਨ੍ਹੀ ਬੋਲੀ ਸਰਕਾਰ ਨੂੰ ਹਲਾਇਆ ਜਾਵੇ। ਮੀਟਿੰਗ ਉਪਰੰਤ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਕਰਨੈਲ ਸਿੰਘ ਭਟੇੜੀ ਦੀ ਯੂਥ ਵਿੰਗ ਦੇ ਨਵੇਂ ਮੈਂਬਰਾਂ ਦਾ ਐਲਾਨ ਕੀਤਾ ਗਿਆ। ਜਿੰਨ੍ਹਾਂ ’ਚ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਭਟੇੜੀ, ਜ਼ਿਲਾ ਸਕੱਤਰ ਜਸਪਾਲ ਸਿੰਘ ਭਟੇੜੀ, ਸਲਾਹਕਾਰ ਹਰਜੀਤ ਸਿੰਘ ਗੁਣੀਆਂਮਾਜਰਾ, ਮੀਤ ਪ੍ਰਧਾਨ ਹਰਸ਼ਦੀਪ ਸਿੰਘ ਅਤੇ ਜਤਿੰਦਰ ਸਿੰਘ ਬਰਵਾਲੀ ਕਲਾਂ, ਸਕੱਤਰ ਜਨਰਲ ਗੁਰਪ੍ਰੀਤ ਸਿੰਘ ਡਡਿਆਣਾ, ਗੁਰਪ੍ਰੀਤ ਸਿੰਘ ਬਰਵਾਲੀ ਕਲਾਂ, ਜਸਮੀਤ ਸਿੰਘ ਡਡਿਆਣਾ ਤੇ ਪਰਮਜੋਤ ਸਿੰਘ ਤੇ ਬਲਾਕ ਬਸੀ ਪਠਾਣਾਂ ਦੇ ਪ੍ਰਧਾਨ ਜਸਵੀਰ ਸਿੰਘ ਬਡਵਾਲਾ ਤੇ ਬਲਾਕ ਸਰਹਿੰਦ ਦੇ ਗੁਰਪ੍ਰੀਤ ਸਿੰਘ ਜੱਲ੍ਹਾ ਅਹੁਦੇਦਾਰ ਵੀ ਚੁਣੇ ਗਏ ਜਿਨ੍ਹਾਂ ਨੇ ਜਥੇਬੰਦੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਕਿਸਾਨਾਂ ਦੇ ਹੱਕ ਲਈ ਹਮੇਸ਼ਾ ਜਥੇਬੰਦੀ ਦਾ ਸਾਥ ਦੇਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਜੀਤ ਸਿੰਘ ਖਮਾਣੋਂ, ਰਣਜੀਤ ਸਿੰਘ ਜੱਲਾ, ਕਰਨੈਲ ਸਿੰਘ ਜੱਲ੍ਹਾ, ਜਸਵੰਤ ਸਿੰਘ ਮਾਜਰਾ ਨੀਧੇਵਾਲ, ਬਲਦੇਵ ਸਿੰਘ ਬਰਵਾਲੀ, ਮਲਕੀਤ ਸਿੰਘ, ਸੁਖਦੇਵ ਸਿੰਘ ਬਰਵਾਲੀ, ਬਲਜਿੰਦਰ ਸਿੰਘ ਕਾਲੇਵਾਲ, ਅਵਤਾਰ ਸਿੰਘ ਜੱਲ੍ਹਾ, ਮਨਜੀਤ ਸਿੰਘ, ਬੁੱਗਾ ਕਾਲੇਵਾਲ ਗੁਰਜੰਟ ਸਿੰਘ ਜੱਲ੍ਹਾ ਹਰਭਜਨ ਸਿੰਘ ਰੈਲੋਂ ਬੂਟਾ ਸਿੰਘ ਸੈਦਪੁਰਾ ਹਰਜੀਤ ਸਿੰਘ ਜਖਵਾਲੀ ਅਤੇ ਹੋਰ ਕਿਸਾਨ ਜਥੇਬੰਦੀਆਂ ਦੇ ਆਗੂ ਮੌਜੂਦ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਪੀ.ਐਸ.ਪੀ.ਸੀ.ਐਲ. ਵੱਲੋਂ 2 ਕਿਲੋਵਾਟ ਤੋਂ ਘੱਟ ਲੋਡ ਵਾਲੇ 96911 ਘਰੇਲੂ ਖਪਤਕਾਰਾਂ ਦੇ 77.37 ਕਰੋੜ ਰੁਪਏ ਦੇ ਬਿਜਲੀ ਬਿਲਾਂ ਦੇ ਬਕਾਏ ਮੁਆਫ

ਉਪ ਮੁੱਖ ਮੰਤਰੀ ਵੱਲੋਂ ਡਰੱਗ ਕੰਟਰੋਲ ਅਧਿਕਾਰੀਆਂ ਨੂੰ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦੇ ਖ਼ਤਰੇ ਨਾਲ ਨਜਿੱਠਣ ਦੀ ਹਦਾਇਤ

ਮ੍ਰਿਤਕ ਦਾ ਭੋਗ ਪੈਂਦੇ ਸਾਰ ਹੀ ਰਿਸ਼ਤੇਦਾਰਾਂ ਨੇ ਜ਼ਮੀਨ ਵਾਹ ਕੇ ਕਬਜ਼ਾ ਕਰਨ ਦੀ ਕੀਤੀ ਕੋਸ਼ਿਸ਼

43ਵੀਂ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ : ਹਰਭਜਨ ਸਿੰਘ ਮਾਦਪੁਰ ਨੇ ਜਿੱਤੇ ਦੋ ਸੋਨੇ ਦੇ ਤਮਗੇ

ਸ੍ਰੀ ਚਮਕੌਰ ਸਾਹਿਬ ਦੇ ਨੌਜਵਾਨ ਨੇ ਕੈਨੇਡਾ ’ਚ ਕਰਵਾਇਆ ਆਪਣਾ ਨਾਂ ਗਿੰਨੀਜ਼ ਬੁੱਕ ਆਫ਼ ਵਰਲਡ ’ਚ ਦਰਜ

ਲਾਲੜੂ ’ਚ ਵੀ ਡੇਂਗੂ ਬੁਖਾਰ, ਪਲੇਟਲੈਟਸ ਘਟਣ ਤੇ ਟਾਈਫਾਈਡ ਦੇ ਮਰੀਜ਼ ਵਧੇ

ਕਲਾਕਾਰ ਟੀਟੂ ਬਾਣੀਆ ਸਾਥੀਆਂ ਸਮੇਤ ਅਕਾਲੀ ਦਲ ’ਚ ਸ਼ਾਮਲ

ਡਿਪੂ ਹੋਲਡਰਾਂ ਵੱਲੋਂ ਅਕਾਲੀ ਆਗੂ ਖ਼ਿਲਾਫ਼ ਨਾਅਰੇਬਾਜ਼ੀ

ਛੋਟੇ ਬੱਚਿਆਂ ਦੀ ਘਰੇਲੂ ਦੇਖਭਾਲ ਸਬੰਧੀ ਆਸ਼ਾ ਵਰਕਰਾਂ ਦੀ 5 ਦਿਨਾਂ ਟ੍ਰੇਨਿੰਗ ਦਾ ਆਯੋਜਨ

‘ਆਪ‘ ਹਲਕਾ ਇੰਚਾਰਜ ਰਣਬੀਰ ਭੁੱਲਰ ਨੂੰ ਪਿੰਡ ਕਾਮਲ ਵਾਲਾ ਦੇ ਲੋਕਾਂ ਨੇ ਦਿੱਤਾ ਭਰਪੂਰ ਸਮਰਥਨ