BREAKING NEWS
ਪੀ.ਐਸ.ਪੀ.ਸੀ.ਐਲ. ਵੱਲੋਂ 2 ਕਿਲੋਵਾਟ ਤੋਂ ਘੱਟ ਲੋਡ ਵਾਲੇ 96911 ਘਰੇਲੂ ਖਪਤਕਾਰਾਂ ਦੇ 77.37 ਕਰੋੜ ਰੁਪਏ ਦੇ ਬਿਜਲੀ ਬਿਲਾਂ ਦੇ ਬਕਾਏ ਮੁਆਫਉਪ ਮੁੱਖ ਮੰਤਰੀ ਵੱਲੋਂ ਡਰੱਗ ਕੰਟਰੋਲ ਅਧਿਕਾਰੀਆਂ ਨੂੰ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦੇ ਖ਼ਤਰੇ ਨਾਲ ਨਜਿੱਠਣ ਦੀ ਹਦਾਇਤਮ੍ਰਿਤਕ ਦਾ ਭੋਗ ਪੈਂਦੇ ਸਾਰ ਹੀ ਰਿਸ਼ਤੇਦਾਰਾਂ ਨੇ ਜ਼ਮੀਨ ਵਾਹ ਕੇ ਕਬਜ਼ਾ ਕਰਨ ਦੀ ਕੀਤੀ ਕੋਸ਼ਿਸ਼ਬੈਰੀਕੇਡਜ਼ ਦਿੱਲੀ ਪੁਲਿਸ ਨੇ ਲਾਏ, ਕਿਸਾਨਾਂ ਨੇ ਨਹੀਂ : ਟਿਕੈਤਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਦਾ ਹੱਕ, ਪਰ ਸੜਕਾਂ ਨੂੰ ਅਣਮਿੱਥੇ ਸਮੇਂ ਲਈ ਬੰਦ ਨਹੀਂ ਕੀਤਾ ਜਾ ਸਕਦਾ : ਸੁਪਰੀਮ ਕੋਰਟਕੋਵਿਡ-19 : ਦੇਸ਼ ’ਚ ਲੱਗਾ 100 ਕਰੋੜ ਟੀਕਾਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ : ਚੰਨੀਕੈਪਟਨ ਅਮਰਿੰਦਰ ਸਿੰਘ ਕੇਂਦਰ ਦੇ ਖੇਤੀ ਕਾਨੂੰਨਾਂ ਦਾ ਨਿਰਮਾਤਾ : ਸਿੱਧੂਉੱਤਰ ਪ੍ਰਦੇਸ਼ : ਕਾਂਗਰਸ ਦੀ ਸਰਕਾਰ ਆਉਣ ’ਤੇ ਵਿਦਿਆਰਥਣਾਂ ਨੂੰ ਮਿਲੇਗਾ ਸਮਾਰਟਫੋਨ ਤੇ ਸਕੂਟੀ : ਪ੍ਰਿਯੰਕਾਬਠਿੰਡਾ : ਦਿਨ-ਦਿਹਾੜੇ ਚੱਲੀ ਗੋਲ਼ੀਬਾਰੀ ’ਚ ਇੱਕ ਨੌਜਵਾਨ ਦੀ ਮੌਤ, ਇੱਕ ਫੱਟੜ

ਪੰਜਾਬ

23 ਸਤੰਬਰ ਨੂੰ 59 ਥਾਵਾਂ ਤੇ ਲਗਾਏ ਜਾਣਗੇ ਕੋਰੋਨਾ ਵੈਕਸੀਨੇਸ਼ਨ ਮੈਗਾ ਡਰਾਈਵ ਕੈਂਪ

September 22, 2021 05:25 PM

- 23 ਸਤੰਬਰ ਦੇ ਕੈਂਪਾਂ ਵਿਚ 18000 ਲਾਭਪਾਤਰੀਆਂ ਨੂੰ ਵੈਕਸੀਨੇਟ ਕਰਨ ਦਾ ਟੀਚਾ

ਸ੍ਰੀ ਫ਼ਤਹਿਗੜ੍ਹ ਸਾਹਿਬ, 22 ਸਤੰਬਰ (ਰਵਿੰਦਰ ਸਿੰਘ ਢੀਂਡਸਾ) : ਕੋਰੋਨਾ ਮਹਾਂਮਾਰੀ ਦੀ ਤੀਜੀ ਲਹਿਰ ਦੇ ਸੰਭਾਵੀ ਖ਼ਦਸ਼ੇ ਨੂੰ ਵੇਖਦੇ ਹੋਏ ਸਿਹਤ ਵਿਭਾਗ ਵੱਲੋਂ 18 ਤੇ 45 ਸਾਲ ਦੀ ਉਮਰ ਤੋਂ ਵੱਧ ਦੇ ਲੋਕਾਂ ਨੂੰ ਜਲਦੀ ਤੋਂ ਜਲਦੀ 100 ਫ਼ੀਸਦੀ ਕੋਰੋਨਾ ਵਿਰੁੱਧ ਵੈਕਸੀਨੇਟ ਕਰਨ ਦਾ ਬੀੜਾ ਚੁੱਕਿਆ ਹੈ।ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨੂੰ 100 ਫੀਸਦੀ ਕੋਰੋਨਾ ਵੈਕਸੀਨੇਟ ਕਰਨ ਵਿਚ ਹੋਰ ਤੇਜ਼ੀ ਲਿਆਉਣ ਲਈ ਸਿਵਲ ਸਰਜਨ ਡਾ ਐੱਸ ਪੀ ਸਿੰਘ ਵੱਲੋਂ ਜ਼ਿਲ੍ਹੇ ਜ਼ਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਦੀ ਮੀਟਿੰਗ ਬੁਲਾਈ ਗਈ ਜਿਸ ਵਿਚ ਉਨ੍ਹਾਂ ਨੇ 23 ਸਤੰਬਰ ਨੂੰ ਜ਼ਿਲ੍ਹੇ ਅੰਦਰ ਕੋਰੋਨਾ ਵੈਕਸੀਨੇਸ਼ਨ ਮੈਗਾ ਡਰਾਈਵ ਕੈਂਪ ਆਯੋਜਿਤ ਕਰਨ ਦੀ ਹਦਾਇਤ ਕੀਤੀ ਅਤੇ ਇਨ੍ਹਾਂ ਕੈਂਪਾਂ ਵਿੱਚ 18000 ਯੋਗ ਲੋਕਾਂ ਨੂੰ ਵੈਕਸੀਨੇਟ ਕਰਨ ਦਾ ਟੀਚਾ ਦਿੱਤਾ।
ਜ਼ਿਲ੍ਹਾ ਟੀਕਾਕਰਨ ਅਫਸਰ ਡਾ ਰਾਜੇਸ਼ ਕੁਮਾਰ ਨੇ ਕੈਂਪ ਸਥਾਨਾਂ ਦਾ ਵੇਰਵਾ ਦਿੰਦੇ ਹੋਏ ਦੱਸਿਆ ਕਿ ਇਹ ਕੈਂਪ ਸੀ ਐੱਚ ਸੀ ਖੇੜਾ ਅਧੀਨ :- ਗੌਰਮਿੰਟ ਮਿਡਲ ਸਕੂਲ ਮਾਨੂੰਪੁਰ, ਪੀ ਐਚ ਸੀ ਬਲਾੜੀ ਕਲਾਂ, ਗੁਰਦੁਆਰਾ ਹੰਸਾਲੀ ਸਾਹਿਬ ,ਹੈਲਥ ਐਂਡ ਵੈਲ ਨੈਸ ਸੈਂਟਰ ਬਰਾਸ , ਸਬ ਡਿਵੀਜ਼ਨਲ ਹਸਪਤਾਲ ਮੰਡੀ ਗੋਬਿੰਦਗਡ਼੍ਹ ਅਧੀਨ ਇਹ ਕੈਂਪ:- ਸਿਵਲ ਹਸਪਤਾਲ ,ਰੌਇਲ ਪੈਲੇਸ ਨੇੜੇ ਪ੍ਰਭਾਤ ਹੋਟਲ ਜੀ ਟੀ ਰੋਡ ,ਸ਼ਿਵਮ ਇੰਡਸਟਰੀ ਫੋਕਲ ਪੁਆਇੰਟ ਅਜਨਾਲੀ, ਸ੍ਰੀ ਸਟੀਲ ਮੁਗਲ ਮਾਜਰਾ ਰੋਡ ,ਜੈ ਠਾਕੁਰ ਇੰਡਸਟਰੀ, ਸ਼ਿਵ ਮੰਦਰ ਸੁਭਾਸ਼ ਨਗਰ ਦਸਮੇਸ਼ ਇੰਡਸਟਰੀ ਅਮਲੋਹ ਰੋਡ,ਚੋਪਡ਼ਾ ਇੰਡਸਟਰੀ, ਮਾਧਵ ਸਟੀਲ ਇੰਡਸਟਰੀ । ਸੀ ਐਚ ਸੀ ਬਸੀ ਪਠਾਣਾਂ ਅਧੀਨ ਇਹ ਕੈਂਪ:- ਰਾਧਾ ਸਆਮੀ ਸਤਿਸੰਗ ਘਰ ਬਸੀ ਪਠਾਣਾ ,ਚੱਕਰੀ ਮਹੱਲਾ ਤੇ ਧੋਬੀ ਮੁਹੱਲਾ ਮੁਹੱਲਾ ਵਿਖੇ ਮੋਬਾਇਲ ਟੀਮਾਂ ਜਾਣਗੀਆਂ। ਜ਼ਿਲ੍ਹਾ ਹਸਪਤਾਲ ਫ਼ਤਹਿਗੜ੍ਹ ਸਾਹਿਬ ਅਧੀਨ ਇਹ ਕੈਂਪ:--ਜ਼ਿਲ੍ਹਾ ਹਸਪਤਾਲ ,ਸੀਨੀਅਰ ਸੈਕੰਡਰੀ ਸਕੂਲ ਬ੍ਰਾਹਮਣ ਮਾਜਰਾ, ਮੇਨ ਗੁਰਦੁਆਰਾ ਸਾਹਿਬ ।ਸੀ ਐੱਚ ਸੀ ਚਨਾਰਥਲ ਬਲਾਕ ਅਧੀਨ :- ਪਿੰਡ ਭਾਂਬਰੀ ਮਾਲੋਵਾਲ ,ਰੰਘੇੜੀ ਕਲਾਂ, ਰਾਮਗੜ੍ਹ, ਕੁੰਭ ,ਪਹੇੜੀ , ਅੰਬੇਮਾਜਰਾ, ਸ਼ਮਸ਼ਪੁਰ, ਘੁਟੀਂਡ। ਲਾਡਪੁਰ ਤੂਰਾਂ, ਸਲਾਣਾ ਦੂਲਾ ਸਿੰਘ ਵਾਲਾ ,ਚੋਰ ਵਾਲਾ ,ਰਿਉਣਾ ਉੱਚਾ, ਸਾਨੀਪੁਰ, ਤਰਖਾਨਮਾਜਰਾ ,ਭੁਮਾਰਸੀ, ਸੌਂਡਾ ਹੈੱਡ, ਛਲੇਡ਼ੀ ਖੁਰਦ , ਮੂਲੇਪੁਰ। ਸੀਐਚਸੀ ਅਮਲੋਹ ਅਧੀਨ :- ਸਿਵਲ ਹਸਪਤਾਲ ਅਮਲੋਹ। ਸੀਐਚਸੀ ਸੰਘੋਲ ਅਤੇ ਖਮਾਣੋਂ।
ਸੀ ਐਚ ਸੀ ਨੰਦਪੁਰ ਕਲੌੜ ਅਧੀਨ:- ਇਹ ਗੁਰਦੁਆਰਾ ਸਾਹਿਬ ਬਾਬਲਾ, ਐਕਟਿਵ ਫੈਕਟਰੀ ਬਡਾਲੀ ਆਲਾ ਸਿੰਘ, ਫਿਰੋਜ਼ਪੁਰ, ਮੁਸਤਫਾਬਾਦ ,ਚੁੰਨੀ ਖੁਰਦ ,ਸੈਂਪਲਾਂ, ਸ਼ਹੀਦਗਡ਼੍ਹ, ਘੇਲ, ਬਲਾੜੀ ਕਲਾਂ, ਬਡਵਾਲਾ , ਦਮਹੇੜੀ, ਬਹੇੜ, ਮੈਣਮਾਜਰੀ ,ਜੰਡਾਲੀ ,ਕਲੌੜ, ਪੱਤੋਂ, ਰਸੂਲਪੁਰ ,ਰੁਪਾਲਹੇੜੀ , ਆਦਿ ਪਿੰਡਾਂ ਵਿੱਚ ਲਗਾਏ ਜਾਣਗੇ।ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਫ਼ਾਇਦਾ ਉਠਾਇਆ ਜਾਵੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਪੀ.ਐਸ.ਪੀ.ਸੀ.ਐਲ. ਵੱਲੋਂ 2 ਕਿਲੋਵਾਟ ਤੋਂ ਘੱਟ ਲੋਡ ਵਾਲੇ 96911 ਘਰੇਲੂ ਖਪਤਕਾਰਾਂ ਦੇ 77.37 ਕਰੋੜ ਰੁਪਏ ਦੇ ਬਿਜਲੀ ਬਿਲਾਂ ਦੇ ਬਕਾਏ ਮੁਆਫ

ਉਪ ਮੁੱਖ ਮੰਤਰੀ ਵੱਲੋਂ ਡਰੱਗ ਕੰਟਰੋਲ ਅਧਿਕਾਰੀਆਂ ਨੂੰ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦੇ ਖ਼ਤਰੇ ਨਾਲ ਨਜਿੱਠਣ ਦੀ ਹਦਾਇਤ

ਮ੍ਰਿਤਕ ਦਾ ਭੋਗ ਪੈਂਦੇ ਸਾਰ ਹੀ ਰਿਸ਼ਤੇਦਾਰਾਂ ਨੇ ਜ਼ਮੀਨ ਵਾਹ ਕੇ ਕਬਜ਼ਾ ਕਰਨ ਦੀ ਕੀਤੀ ਕੋਸ਼ਿਸ਼

43ਵੀਂ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ : ਹਰਭਜਨ ਸਿੰਘ ਮਾਦਪੁਰ ਨੇ ਜਿੱਤੇ ਦੋ ਸੋਨੇ ਦੇ ਤਮਗੇ

ਸ੍ਰੀ ਚਮਕੌਰ ਸਾਹਿਬ ਦੇ ਨੌਜਵਾਨ ਨੇ ਕੈਨੇਡਾ ’ਚ ਕਰਵਾਇਆ ਆਪਣਾ ਨਾਂ ਗਿੰਨੀਜ਼ ਬੁੱਕ ਆਫ਼ ਵਰਲਡ ’ਚ ਦਰਜ

ਲਾਲੜੂ ’ਚ ਵੀ ਡੇਂਗੂ ਬੁਖਾਰ, ਪਲੇਟਲੈਟਸ ਘਟਣ ਤੇ ਟਾਈਫਾਈਡ ਦੇ ਮਰੀਜ਼ ਵਧੇ

ਕਲਾਕਾਰ ਟੀਟੂ ਬਾਣੀਆ ਸਾਥੀਆਂ ਸਮੇਤ ਅਕਾਲੀ ਦਲ ’ਚ ਸ਼ਾਮਲ

ਡਿਪੂ ਹੋਲਡਰਾਂ ਵੱਲੋਂ ਅਕਾਲੀ ਆਗੂ ਖ਼ਿਲਾਫ਼ ਨਾਅਰੇਬਾਜ਼ੀ

ਛੋਟੇ ਬੱਚਿਆਂ ਦੀ ਘਰੇਲੂ ਦੇਖਭਾਲ ਸਬੰਧੀ ਆਸ਼ਾ ਵਰਕਰਾਂ ਦੀ 5 ਦਿਨਾਂ ਟ੍ਰੇਨਿੰਗ ਦਾ ਆਯੋਜਨ

‘ਆਪ‘ ਹਲਕਾ ਇੰਚਾਰਜ ਰਣਬੀਰ ਭੁੱਲਰ ਨੂੰ ਪਿੰਡ ਕਾਮਲ ਵਾਲਾ ਦੇ ਲੋਕਾਂ ਨੇ ਦਿੱਤਾ ਭਰਪੂਰ ਸਮਰਥਨ