BREAKING NEWS
ਡਬਲਊਐਚਓ ਵੱਲੋਂ ਏਸ਼ੀਆ-ਪ੍ਰਸ਼ਾਂਤ ਦੇਸ਼ਾਂ ਨੂੰ ਸਿਹਤ ਸੇਵਾ ਸਮਰੱਥਾ ਵਧਾਉਣ ਦੀ ਅਪੀਲਓਮੀਕਰੋਨ ਤੋਂ ਬਚਾਅ ਲਈ ਦੇਸ਼ ’ਚ ਬੂਸਟਰ ਡੋਜ਼ ਦੇਣ ਬਾਰੇ ਵਿਚਾਰਾਂਖੇਤੀ ਕਾਨੂੰਨਾਂ ਦੇ ਵਿਰੋਧ ’ਚ ਜਾਨ ਗੁਆਉਣ ਵਾਲੇ 500 ਕਿਸਾਨਾਂ ਦੀ ਸੂਚੀ ਮੇਰੇ ਕੋਲ : ਰਾਹੁਲਸਮੁੰਦਰੀ ਤੂਫ਼ਾਨ ‘ਜਵਾਦ’ ਭਲਕੇ ਉੜੀਸਾ ਦੇ ਪੁਰੀ ਤੱਟ ਨਾਲ ਟਕਰਾਏਗਾਮੋਦੀ, ਬਾਦਲ ਤੇ ਕੈਪਟਨ ਦੀ ਤਿੱਕੜੀ ਨੇ ਕਿਸਾਨ ਵਿਰੋਧੀ ਕਾਨੂੰਨ ਪਾਸ ਕਰਨ ਲਈ ਸਾਜਿਸ਼ ਰਚੀ : ਚੰਨੀਬਠਿੰਡਾ : ਕਿਸਾਨਾਂ ਵੱਲੋਂ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵਿਰੋਧਗੁਰੂਗ੍ਰਾਮ : ਵਿਆਹ ਸਮਾਰੋਹ ਤੋਂ ਪਰਤ ਰਹੇ 5 ਲੋਕਾਂ ਦੀ ਸੜਕ ਹਾਦਸੇ ’ਚ ਮੌਤਸਿੱਧੂ ਮੂਸੇਵਾਲਾ ਕਾਂਗਰਸ ’ਚ ਸ਼ਾਮਲਹਿਮਾਚਲ ਦੀਆਂ ਚੋਟੀਆਂ ’ਤੇ ਬਰਫਬਾਰੀ, ਤਾਪਮਾਨ ਡਿੱਗਿਆ‘ਨਹੀਂ ਦਿੱਤਾ ਵੋਟ ਤਾਂ ਬੈਂਕ ਖਾਤੇ ’ਚੋਂ ਕੱਟੇ ਜਾਣਗੇ 350 ਰੁਪਏ’ ਵਾਲੀ ਖ਼ਬਰ ਝੂਠੀ

ਦੁਨੀਆ

ਮਿਲਾਨ ’ਚ ਭਾਰਤੀ ਕੌਂਸਲੇਟ ਜਨਰਲ ਦਫ਼ਤਰ 8 ਨਵੰਬਰ ਤੋਂ ਲੋਕ ਸੇਵਾਵਾਂ ਲਈ ਖੁੱਲ੍ਹੇਗਾ

October 14, 2021 01:42 PM

- ‘ਗ੍ਰੀਨ ਪਾਸ ਨਾਲ ਹੋਵੇਗਾ ਦਾਖਲਾ’

ਦਵਿੰਦਰ ਹੀਉਂ
ਇਟਲੀ, 13 ਅਕਤੂਬਰ : ਇਟਲੀ ਦੀ ਉਦਯੋਗਿਕ ਰਾਜਧਾਨੀ ਮਿਲਾਨ ਵਿਖੇ ਸਥਿਤ“ ਭਾਰਤੀ ਕੌਂਸਲੇਟ ਜਨਰਲ “ ਦਾ ਦਫਤਰ ਹੁਣ ਲੋਕ ਸੇਵਾਵਾਂ ਵਾਸਤੇ 8 ਨਵੰਬਰ ਤੋਂ ਦੁਵਾਰਾ ਖੁੱਲ੍ਹ ਰਿਹਾ ਹੈ ਜਿਸ ਵਿੱਚ ਅਗਾਮੀ ਇਜਾਜ਼ਤ ਲੈ ਕੇ ਪਾਸਪੋਰਟ, ਓ ਸੀ ਆਈ ਅਤੇ ਹੋਰ ਸੇਵਾਵਾਂ ਲਈ ਹਾਜਰ ਹੋ ਕੇ ਆਪਣੀਆਂ ਅਰਜੀਆਂ ਦਾਖਲ ਕਰਵਾ ਕੇ ਆਪਣੇ ਕੰਮ ਕਰਵਾਏ ਜਾ ਸਕਦੇ ਹਨ।
ਉਕਤ ਜਾਣਕਾਰੀ “ਭਾਰਤੀ ਕੌਂਸਲੇਟ ਜਨਰਲ“ ਮਿਲਾਨ ਵਲੋਂ ਆਪਣੀ ਵੈੱਬਸਾਈਟ ਰਾਹੀਂ ਜਨਹਿੱਤ ਵਾਸਤੇ ਜਾਰੀ ਕਰਦਿਆਂ ਕਿਹਾ ਹੈ ਕਿ ਆਪਣੇ ਕੰਮਾਂ ਵਾਸਤੇ ਦਫਤਰ ਆਉਣ ਵਾਲੇ ਵਿਅਕਤੀ ਕੋਵਿਡ ਸਬੰਧੀ ਆਪਣਾ ਗ੍ਰੀਨ ਪਾਸ ਨਾਲ ਲੈ ਕੇ ਆਉਣ ਇਸ ਤੋਂ ਬਿਨਾਂ ਦਫਤਰ ਵਿਚ ਦਾਖ਼ਲ ਨਹੀਂ ਹੋਇਆ ਜਾ ਸਕਦਾ।
ਜਿਕਰਯੋਗ ਹੈ ਕਿ ਕਰੋਨਾ ਮਹਾਂਮਾਰੀ ਸੰਕਟ ਦੇ ਚਲਦਿਆਂ ਪਿਛਲੇ ਲੰਮੇ ਸਮੇਂ ਤੋਂ ਇਹ ਦਫਤਰ ਆਮ ਲੋਕਾਂ ਲਈ ਬੰਦ ਕੀਤੇ ਹੋਏ ਸਨ ਪਾਸਪੋਰਟ, ਓ ਸੀ ਆਈ ਅਤੇ ਹੋਰ ਸੇਵਾਵਾਂ ਲਈ ਅਰਜੀਆਂ ਡਾਕ ਸੇਵਾ ਅਧੀਨ ਸਵੀਕਾਰ ਕੀਤੀਆਂ ਜਾ ਰਹੀਆਂ ਸਨ ਅਤੇ ਕੋਰੀਅਰ ਸਰਵਿਸ ਤਹਿਤ ਹੀ ਕੰਮ ਲਿਆ ਜਾ ਰਿਹਾ ਸੀ ਜੋ ਹੁਣ 15 ਅਕਤੂਬਰ ਤੋਂ ਬੰਦ ਕੀਤਾ ਜਾ ਰਿਹਾ ਹੈ ਅਤੇ ਹੁਣ ਕੋਈ ਵੀ ਵਿਅਕਤੀ ਡਾਕ ਜਾਂ ਕੋਰੀਅਰ ਰਾਹੀਂ ਆਪਣੀਆਂ ਅਰਜੀਆਂ ਨਾ ਭੇਜੇ ਜੋ ਹੁਣ ਦਫਤਰ ਵਲੋਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ ਇਸ ਲਈ ਹੁਣ “ਭਾਰਤੀ ਕੌਂਸਲੇਟ ਜਨਰਲ ਮਿਲਾਨ“ ਦੀ ਵੈੱਬਸਾਈਟ ਤੋਂ ਇਜਾਜ਼ਤ ਪ੍ਰਾਪਤ ਕਰਕੇ ਦਫਤਰ ਪਹੁੰਚ ਕਰਕੇ ਹੀ ਆਪਣੇ ਕੰਮ ਕਰਵਾਏ ਜਾ ਸਕਦੇ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ