BREAKING NEWS
ਡਬਲਊਐਚਓ ਵੱਲੋਂ ਏਸ਼ੀਆ-ਪ੍ਰਸ਼ਾਂਤ ਦੇਸ਼ਾਂ ਨੂੰ ਸਿਹਤ ਸੇਵਾ ਸਮਰੱਥਾ ਵਧਾਉਣ ਦੀ ਅਪੀਲਓਮੀਕਰੋਨ ਤੋਂ ਬਚਾਅ ਲਈ ਦੇਸ਼ ’ਚ ਬੂਸਟਰ ਡੋਜ਼ ਦੇਣ ਬਾਰੇ ਵਿਚਾਰਾਂਖੇਤੀ ਕਾਨੂੰਨਾਂ ਦੇ ਵਿਰੋਧ ’ਚ ਜਾਨ ਗੁਆਉਣ ਵਾਲੇ 500 ਕਿਸਾਨਾਂ ਦੀ ਸੂਚੀ ਮੇਰੇ ਕੋਲ : ਰਾਹੁਲਸਮੁੰਦਰੀ ਤੂਫ਼ਾਨ ‘ਜਵਾਦ’ ਭਲਕੇ ਉੜੀਸਾ ਦੇ ਪੁਰੀ ਤੱਟ ਨਾਲ ਟਕਰਾਏਗਾਮੋਦੀ, ਬਾਦਲ ਤੇ ਕੈਪਟਨ ਦੀ ਤਿੱਕੜੀ ਨੇ ਕਿਸਾਨ ਵਿਰੋਧੀ ਕਾਨੂੰਨ ਪਾਸ ਕਰਨ ਲਈ ਸਾਜਿਸ਼ ਰਚੀ : ਚੰਨੀਬਠਿੰਡਾ : ਕਿਸਾਨਾਂ ਵੱਲੋਂ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵਿਰੋਧਗੁਰੂਗ੍ਰਾਮ : ਵਿਆਹ ਸਮਾਰੋਹ ਤੋਂ ਪਰਤ ਰਹੇ 5 ਲੋਕਾਂ ਦੀ ਸੜਕ ਹਾਦਸੇ ’ਚ ਮੌਤਸਿੱਧੂ ਮੂਸੇਵਾਲਾ ਕਾਂਗਰਸ ’ਚ ਸ਼ਾਮਲਹਿਮਾਚਲ ਦੀਆਂ ਚੋਟੀਆਂ ’ਤੇ ਬਰਫਬਾਰੀ, ਤਾਪਮਾਨ ਡਿੱਗਿਆ‘ਨਹੀਂ ਦਿੱਤਾ ਵੋਟ ਤਾਂ ਬੈਂਕ ਖਾਤੇ ’ਚੋਂ ਕੱਟੇ ਜਾਣਗੇ 350 ਰੁਪਏ’ ਵਾਲੀ ਖ਼ਬਰ ਝੂਠੀ

ਸਿਹਤ

ਕੋਵਿਡ-19 : ਦੇਸ਼ ’ਚ ਲੱਗਾ 100 ਕਰੋੜ ਟੀਕਾ

October 22, 2021 10:59 AM

- ਵਿਸ਼ਵ ਸਿਹਤ ਸੰਗਠਨ ਵੱਲੋਂ ਦੇਸ਼ ਵਾਸੀਆਂ ਨੂੰ ਵਧਾਈ

ਏਜੰਸੀਆਂ
ਨਵੀਂ ਦਿੱਲੀ/21 ਅਕਤੂਬਰ : ਦੇਸ਼ ਵਿੱਚ ਕੋਵਿਡ-19 ਮਹਾਮਾਰੀ ਦੀ ਰੋਕਥਾਮ ਲਈ ਹੁਣ ਤੱਕ 100 ਕਰੋੜ ਟੀਕਾ ਲੱਗ ਚੁੱਕਾ ਹੈ। ਕੋਰੋਨਾ ਰੋਕੂ ਟੀਕਿਆਂ ਦੀਆਂ 100 ਕਰੋੜ ਖੁਰਾਕਾਂ ਦਿੱਤੇ ਜਾਣ ਦੇ ਪੜਾਅ ਤੱਕ ਪਹੁੰਚਣ ’ਚ ਭਾਰਤ ਨੂੰ 279 ਦਿਨ ਦਾ ਸਮਾਂ ਲੱਗਾ।
ਭਾਰਤ ਨੇ ਆਖ਼ਰੀ 10 ਕਰੋੜ ਟੀਕੇ 19 ਦਿਨਾਂ ਵਿੱਚ ਲਾਏ ਗਏ, ਜਦਕਿ ਇਸੇ ਸਾਲ 21 ਜੂਨ ਤੋਂ ਸ਼ੁਰੂ ਕੀਤੀ ਗਈ ਕੋਵਿਡ ਟੀਕਾਕਰਨ ਮੁਹਿੰਮ ਵਿੱਚ ਪਹਿਲੇ 10 ਕਰੋੜ ਟੀਕੇ ਲਗਾਉਣ ਲਈ 85 ਦਿਨ ਲੱਗੇ ਸਨ।
ਦੇਸ਼ ਵਿੱਚ ਵੀਰਵਾਰ ਨੂੰ ਇੱਕ ਅਰਬ ਕੋਵਿਡ ਟੀਕੇ ਲੱਗਣ ਦੀ ਪ੍ਰਾਪਤੀ ਦੀ ਖੁਸ਼ੀ ਵਿੱਚ ਜਸ਼ਨ ਮਨਾਇਆ ਗਿਆ। ਮੁੱਖ ਸਮਾਰੋਹ ਦਿੱਲੀ ਵਿੱਚ ਲਾਲ ਕਿਲ੍ਹੇ ’ਤੇ ਕੇਂਦਰੀ ਸਿਹਤ ਤੇ ਪਰਿਵਾਰ ਕਲਿਆ ਮੰਤਰੀ ਮਨਸੁੱਖ ਮਾਂਡਵੀਆਂ ਦੀ ਅਗਵਾਈ ਵਿੱਚ ਹੋਇਆ, ਜਿਸ ਵਿੱਚ ਇੱਕ ਕੋਵਿਡ ਗੀਤ ਅਤੇ ਇੱਕ ਫ਼ਿਲਮ ਦਾ ਲੋਕ ਅਰਪਣ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਅਤੇ ਹੋਰ ਮਹਿਮਾਨ ਸ਼ਾਮਲ ਹੋਏ। ਦੇਸ਼ ਦੇ ਸਾਰੇ ਮੁੱਖ ਹਸਪਤਾਲਾਂ ਵਿੱਚ ਜਸ਼ਨ ਮਨਾਏ ਗਏ ਅਤੇ ਕਈ ਪ੍ਰੋਗਰਾਮ ਆਯੋਜਿਤ ਕੀਤੇ ਗਏ।
ਉਧਰ ਇਸ ਪ੍ਰਾਪਤੀ ’ਤੇ ਵਿਸ਼ਵ ਸਿਹਤ ਸੰਗਠਨ (ਡਬਲਯਐਚਓ) ਦੇ ਡਾਇਰੈਕਟਰ ਟੇਡਰੋਸ ਅਧਾਨੋਮ ਗੇਬ੍ਰੇਯੇਸਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਗਿਆਨੀਆਂ, ਸਿਹਤ ਕਰਮਚਾਰੀਆਂ ਤੇ ਭਾਰਤ ਦੇ ਨਾਗਰਿਕਾਂ ਨੂੰ ਕੋਰੋਨਾ ਰੋਕੂ ਟੀਕਿਆਂ ਦੀ ਬਰਾਬਰ ਵੰਡ ਲਈ ਵਧਾਈ ਦਿੱਤੀ। ਡਬਲਯੂਐਚਓ ਦੇ ਡਾਇਰੈਕਟਰ ਨੇ ਟਵੀਟ ਕੀਤਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਗਿਆਨੀ, ਸਿਹਤ ਕਰਮਚਾਰੀ ਤੇ ਭਾਰਤ ਦੇ ਲੋਕਾਂ ਨੂੰ ਕੋਰੋਨਾ ਤੋਂ ਸੰਵੇਦਨਸ਼ੀਨ ਆਬਾਦੀ ਦੀ ਰੱਖਿਆ ਕਰਨ ਤੇ ਟੀਕਿਆਂ ਦੀ ਬਰਾਬਰ ਵੰਡ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਯਤਨਾਂ ਲਈ ਵਧਾਈ।’’ ਟੀਕਾਕਰਨ ਸਬੰਧੀ ਇਸ ਪ੍ਰਾਪਤੀ ਨੂੰ ਹਾਸਲ ਕਰਨ ’ਤੇ ਦੇਸ਼ ਨੂੰ ਵਧਾਈ ਦਿੰਦਿਆਂ ਡਬਲਯੂਐਚਓ ’ਚ ਦੱਖਣ-ਪੂਰਬੀ ਏਸ਼ੀਆ ਦੀ ਖੇਤਰੀ ਡਾਇਰੈਕਟਰ ਡਾ. ਪੂਨਮ ਖੇਤਰਪਾਲ ਸਿੰਘ ਨੇ ਕਿਹਾ, ‘‘ਕੋਰੋਨਾ ਰੋਕੂ ਟੀਕਿਆਂ ਦੀਆਂ ਇਕ ਅਰਬ ਖੁਰਾਕਾਂ ਲਾਉਣ ’ਤੇ ਭਾਰਤ ਨੂੰ ਬਹੁਤ ਬਹੁਤ ਵਧਾਈ। ਇੰਨੇ ਘੱਟ ਸਮੇਂ ’ਚ ਅਸਾਧਾਰਨ ਟੀਚਾ ਪ੍ਰਾਪਤ ਕਰਨਾ ਮਜਬੂਤ ਅਗਵਾਈ, ਸਿਹਤ ਕਰਮਚਾਰੀਆਂ, ਫਰੰਟ ਲਾਈਨ ’ਤੇ ਤਾਇਨਾਤ ਕਾਰਜਬਲਾਂ ਤੇ ਜਨਤਾ ਦੇ ਸਮਰਪਿਤ ਯਤਨਾਂ ਤੋਂ ਬਗੈਰ ਸੰਭਵ ਨਹੀਂ ਸੀ।’’ ਅਧਿਕਾਰਤ ਸੂਤਰਾਂ ਦੇ ਮੁਤਾਬਕ ਭਾਰਤ ਦੀ ਸਾਰੀ ਯੋਗ ਆਬਾਦੀ ’ਚੋਂ 75 ਫੀਸਦੀ ਤੋਂ ਵੱਧ ਨੂੰ ਟੀਕੇ ਦੀ ਘੱਟ ਤੋਂ ਘੱਟ ਇਕ ਖੁਰਾਕ ਤੇ ਤਕਰੀਬਨ 31 ਫੀਸਦੀ ਆਬਾਦੀ ਨੂੰ ਦੋਵੇਂ ਖੁਰਾਕਾਂ ਮਿਲ ਚੁੱਕੀਆਂ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ