Monday, September 21, 2020 ePaper Magazine
BREAKING NEWS
ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਆਖਰੀ ਦਮ ਤੱਕ ਲੜਾਂਗਾ - ਕੈਪਟਨ ਅਮਰਿੰਦਰਆਕਸਫੋਰਡ ਯੂਨੀਵਰਸਿਟੀ ਵੱਲੋਂ 'ਕੋਵੀਸ਼ੀਲਡ' ਦੀ ਆਖਰੀ ਪੜਾਅ ਦੀ ਪਰਖ਼ ਸ਼ੁਰੂਕੇਂਦਰ ਸਰਕਾਰ ਦੀ ਬਾਹਰੀ ਦੇਣਦਾਰੀ 558 ਅਰਬ ਡਾਲਰ ਤੋਂ ਪਾਰਜੰਮੂ : ਸਰਹੱਦ 'ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਹਥਿਆਰ ਤੇ ਨਸ਼ੀਲਾ ਪਦਾਰਥ ਬਰਾਮਦਹਰਸਿਮਰਤ ਦੀ ਮੌਜੂਦਗੀ 'ਚ ਕੇਂਦਰੀ ਕੈਬਨਿਟ 'ਚ ਆਰਡੀਨੈਂਸ ਪਾਸ ਹੋਣ ਵੇਲੇ ਪ੍ਰਕਾਸ਼ ਸਿੰਘ ਬਾਦਲ ਕਿਉਂ ਰਹੇ ਚੁੱਪ : ਰੰਧਾਵਾਐਮਐਸਪੀ ਸਿਸਟਮ ਨੂੰ ਜਿਸ ਦਿਨ ਵੀ ਕੋਈ ਖ਼ਤਰਾ ਆਇਆ, ਉਸੀ ਦਿਨ ਡਿਪਟੀ ਸੀਐਮ ਦੇ ਅਹੁਦੇ ਤੋਂ ਅਸਤੀਫਾ ਦੇਣਗੇ : ਦੁਸ਼ਯੰਤ ਚੌਟਾਲਾਪੰਜਾਬ ਪੁਲਿਸ ਵੱਲੋਂ ਅੰਤਰਰਾਜ਼ੀ ਗਿਰੋਹ ਦਾ ਪਰਦਾਫਾਸ਼ ਹਥਿਆਰਾਂ ਦੀ ਖੇਪ ਸਣੇ 7 ਕਾਬੂਐਸਐਫ਼ਆਈ ਵੱਲੋਂ ਮੋਗਾ ਗੋਲ਼ੀ ਕਾਂਡ ਦੇ ਸ਼ਹੀਦਾਂ ਦੀ 48ਵੀਂ ਸ਼ਹੀਦੀ ਬਰਸੀ 5 ਅਕਤੂਬਰ ਨੂੰ ਪੰਜਾਬ ਭਰ 'ਚ ਸਥਾਨਕ ਯੂਨਿਟਾਂ ਵੱਲੋਂ ਮਨਾਈ ਜਾਵੇਗੀਇਸ ਵਾਰ ਠੰਢ 'ਚ ਵੀ ਲੱਦਾਖ ਸਰਹੱਦ 'ਤੇ ਤਾਇਨਾਤ ਰਹਿਣਗੇ ਭਾਰਤੀ ਫ਼ੌਜ ਦੇ ਜਵਾਨਪੰਜਾਬ 'ਚ ਅੱਜ ਕੋਰੋਨਾ ਦੇ 2160 ਨਵੇਂ ਮਾਮਲਿਆਂ ਦੀ ਪੁਸ਼ਟੀ, 2225 ਹੋਏ ਠੀਕ

ਸੰਪਾਦਕੀ

ਭਵਿਖਬਾਣੀ ਤਾਂ ਕੀਤੀ ਪਰ ਤਿਆਰੀ ਨਹੀਂ ਕੀਤੀ

September 11, 2020 09:24 PM

ਪੰਜਾਬ ਵਿਚ ਕੋਵਿਡ-19 ਮਹਾਮਾਰੀ ਦੇ ਪਸਾਰ ਬਾਰੇ ਜਿਸ ਤਰ੍ਹਾਂ ਦਾ ਅੰਦੇਸ਼ਾ ਸੀ, ਸਭ ਉਸ ਅਨੁਸਾਰ ਹੀ ਹੋ ਰਿਹਾ ਹੈ। ਕਿਉਂਕਿ ਅੰਦੇਸ਼ਾ ਅਮੂਰਤ ਅਤੇ ਠੋਸ ਰੂਪ 'ਚ ਅਨੁਭਵ ਤੋਂ ਬਾਹਰ ਦਾ ਹੁੰਦਾ ਹੈ, ਇਸ ਲਈ ਜਦੋਂ ਇਹ ਆਪਣੇ ਠੋਸ ਰੂਪ ਅਤੇ ਆਕਾਰ ਵਿਚ ਪ੍ਰਗਟ ਹੁੰਦਾ ਹੈ ਤਾਂ ਇਸ ਦਾ ਅਸਲ ਰੂਪ ਟੁੰਬਦਾ ਹੈ, ਡਰਾਉਂਦਾ ਹੈ ਅਤੇ ਪ੍ਰਤੱਖ ਸਥਿਤੀ ਦਾ ਗਿਆਨ ਦਿੰਦਾ ਹੈ। ਪਹਿਲਾਂ ਤੋਂ ਹੀ ਇਹ ਅੰਦੇਸ਼ਾ ਪ੍ਰਗਟਾਇਆ ਜਾ ਰਿਹਾ ਸੀ ਕਿ ਸਤੰਬਰ ਮਹੀਨੇ ਵਿਚ ਪੰਜਾਬ ਵਿਚ ਕੋਵਿਡ-19 ਮਹਾਮਾਰੀ ਦਾ ਪਸਾਰ ਸਿਖਰ 'ਤੇ ਪਹੁੰਚ ਜਾਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਂ ਮਹੀਨਾ ਪਹਿਲਾਂ ਹੀ ਦਸ ਚੁੱਕੇ ਕਿ ਪੰਜਾਬ 'ਚ ਇਸ ਮਹਾਮਾਰੀ ਦੀ ਪੀਕ  (ਸਿਖ਼ਰ) 18 ਸਤੰਬਰ ਦੇ ਕਰੀਬ ਆਉਣ ਵਾਲੀ ਹੈ। ਕੇਂਦਰ ਨੂੰ ਇਮਤਿਹਾਨ ਅਗਾਂਹ ਪਾਉਣ ਦੀ ਅਪੀਲ ਕਰਦਿਆਂ ਉਨ੍ਹਾਂ ਇਹ ਜ਼ਿਕਰ ਕੀਤਾ ਸੀ। ਅੱਜ ਇਹ ਅੰਦੇਸ਼ਾ ਅਸਲ ਰੂਪ  ਧਾਰ ਚੁੱਕਾ ਹੈ।  ਮਹਾਮਾਰੀ ਦੇ ਅਸਰ ਦੇ ਸਬੰਧ ਵਿੱਚ ਪੰਜਾਬ ਦੀ ਹਾਲਤ ਬਹੁਤ ਗੰਭੀਰ ਬਣ ਚੁੱਕੀ ਹੈ। ਇਸ ਦਾ ਕੋਈ ਵਿਸ਼ੇਸ਼ ਕਾਰਨ ਹਾਲੇ ਸਰਕਾਰ ਨੂੰ ਸਮਝ ਨਹੀਂ ਆ ਰਿਹਾ ।  ਪਹਿਲਾ ਸਿਰਫ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਸਤੰਬਰ ਮਹੀਨੇ ਵਿਚ ਪੰਜਾਬ ਅੰਦਰ ਕੋਵਿਡ-19 ਮਹਾਮਾਰੀ ਦੀ ਸਿਖਰ  ਆਉਣ ਵਾਲੀ ਹੈ। ਮਹਾਮਾਰੀ ਦੇ ਫੈਲਾਅ ਦੇ ਸ਼ੁਰੂਆਤੀ ਦੌਰ ਤੋਂ ਲੈ ਕੇ ਪਿਛੇ ਜਿਹੇ ਤੱਕ ਪੰਜਾਬ ਵਿਚ ਇਹ ਕਾਫੀ ਨਿਯੰਤਰਣ ਹੇਠ ਲਗਦੀ ਰਹੀ ਹੈ। ਸੰਭਵ ਹੈ ਕਿ ਅਨਲਾਕ ਦੇ ਸ਼ੁਰੂ ਹੋਏ ਤੀਜੇ-ਚੌਥੇ ਦੌਰ ਦੌਰਾਨ ਲਾਗ ਤੇਜ਼ੀ ਨਾਲ ਫੈਲੀ ਹੋਵੇ। ਖੈਰ, ਇਸ ਬਾਰੇ ਤੱਥ ਮਾਹਿਰ ਲੋਕ ਹੀ ਸਾਹਮਣੇ ਲਿਆਉਣਗੇ।
ਅੱਜ ਹਾਲਤ ਇਹ ਹੈ ਕਿ ਦਸ ਸਤੰਬਰ ਤੱਕ ਪੰਜਾਬ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 73 ਹਜ਼ਾਰ ਪਾਰ ਕਰ ਗਈ ਹੈ ਅਤੇ ਐਕਟਿਵ ਮਾਮਲੇ 19 ਹਜ਼ਾਰ ਦੇ ਨੇੜੇ ਪਹੁੰਚ ਗਏ ਹਨ। ਇਸੇ ਦਿਨ 24 ਸੌ ਤੋਂ ਵਧ ਨਵੇਂ ਮਾਮਲੇ ਵੀ ਆਏ ਹਨ। ਕੁੱਲ 2160 ਮੌਤਾਂ ਵੀ ਹੋ ਚੁੱਕੀਆਂ ਹਨ। ਇਨ੍ਹਾਂ ਵਿਚ ਸਤੰਬਰ ਮਹੀਨੇ ਦੇ ਪਹਿਲੇ ਦਸ ਦਿਨਾਂ ਦੌਰਾਨ ਹੋਈਆਂ 714 ਮੌਤਾਂ ਵੀ ਸ਼ਾਮਿਲ ਹਨ। ਮੌਤਾਂ ਦਾ ਸਤੰਬਰ ਮਹੀਨੇ ਦਾ ਅੰਕੜਾ ਭਿਆਨਕ ਹੈ ਕਿਉਂਕਿ ਪਿਛਲੇ ਅਗਸਤ ਦੇ ਪੂਰੇ ਮਹੀਨੇ ਦੌਰਾਨ 1099 ਮੌਤਾਂ ਹੋਈਆਂ ਸਨ। ਪੰਜਾਬ ਵਿਚ ਮੌਤ ਦੀ ਦਰ ਅਚਾਨਕ ਹੀ ਬਹੁਤ ਵਧ ਗਈ ਹੈ। ਅੱਜ ਪੰਜਾਬ ਵਿਚ ਕੋਵਿਡ-19 ਮਹਾਮਾਰੀ ਦੇ ਸ਼ਿਕਾਰ ਲੋਕਾਂ ਦੀ ਮੌਤ ਦਰ 3 ਪ੍ਰਤੀਸ਼ਤ ਤੋਂ ਵਧ ਹੈ ਯਾਨੀ ਕੋਵਿਡ-19 ਮਹਾਮਾਰੀ ਦੇ 100 ਮਰੀਜ਼ਾਂ ਵਿਚੋਂ 3 ਤੋਂ ਵਧ ਮਰੀਜ਼ ਜਾਨ ਗੁਆ ਰਹੇ ਹਨ। ਕੁੱਛ ਦਿਨ ਪਹਿਲਾਂ ਜਦੋਂ ਮੌਤ ਦਰ 2.95 ਪ੍ਰਤੀਸ਼ਤ ਸੀ ਤਾਂ ਇਸ ਨੂੰ ਮੁਕਾਬਲਤਨ ਜ਼ਿਆਦਾ ਮੰਨਦੇ ਹੋਏ ਕੇਂਦਰ ਦੀ ਸਰਕਾਰ ਨੇ ਪੰਜਾਬ ਤੇ ਚੰਡੀਗੜ੍ਹ ਲਈ ਵਿਸ਼ੇਸ਼ ਟੀਮਾਂ ਭੇਜੀਆਂ ਸਨ ਤਾਂ ਕਿ ਇਹ ਜਾਣਿਆ ਜਾ ਸਕੇ ਕਿ ਇਥੇ ਮੌਤ ਦਰ, ਕੌਮੀ ਮੌਤ ਦਰ, ਜੋ ਕਿ ਪਿਛਲੇ ਦਿਨਾਂ 'ਚ 1.7 ਪ੍ਰਤੀਸ਼ਤ ਸੀ, ਤੋਂ ਵਧ ਕਿਵੇਂ ਹੈ । ਪਰ ਵਿਸ਼ੇਸ਼ ਟੀਮਾਂ ਕੋਈ ਖਾਸ ਨਤੀਜਾ ਨਹੀਂ ਕੱਢ ਪਾਈਆਂ ਹਨ ਜਦੋਂ ਕਿ ਦੂਸਰੇ ਪਾਸੇ ਪੰਜਾਬ 'ਚ ਮਹਾਮਾਰੀ ਹੋਰ ਵੀ ਵਧ ਜਾਨਾਂ ਲੈਣ ਲੱਗੀ ਹੈ। ਪੰਜਾਬ ਵਿੱਚ ਪਿਛਲੇ 40 ਦਿਨਾਂ ਅੰਦਰ ਕੋਵਿਡ-19 ਮਹਾਮਾਰੀ ਹਰ ਰੋਜ਼ 44 ਬੰਦਿਆਂ ਦੀ ਜਾਨ ਲੈ ਰਹੀ ਹੈ । ਪੰਜਾਬ 'ਚ ਹੋ ਰਹੀਆਂ ਮੌਤਾਂ ਦੀ ਇਹ ਗਿਣਤੀ ਰਾਜ ਵਾਰ ਕਾਫੀ ਜ਼ਿਆਦਾ ਹੈ । ਪਿਛਲੇ ਇਕ-ਦੋ ਦਿਨਾਂ ਨੂੰ ਛੱਡ ਕੇ ਜਦੋਂ ਗਿਣਤੀ ਗਿਆਰਾਂ ਸੌ ਤੇ ਬਾਰਾਂ ਸੌ ਹੋਈ ਹੈ, ਸਮੁੱਚੇ ਦੇਸ਼ ਵਿੱਚ ਨਿੱਤ ਇਕ ਹਜ਼ਾਰ ਵਿਅਕਤੀ ਕੋਵਿਡ-19 ਮਹਾਮਾਰੀ ਕਾਰਨ ਮਰਦੇ ਰਹੇ ਹਨ। ਇਹ ਵੇਖਦਿਆਂ ਪੰਜਾਬ 'ਚ ਮਹਾਮਾਰੀ ਕਾਰਨ ਹੋ ਰਹੀਆਂ ਮੌਤਾਂ ਬਹੁਤ ਜ਼ਿਆਦਾ ਲੱਗ ਰਹੀਆਂ ਹਨ। ਪਿਛੱਲੇ ਵੀਰਵਾਰ ਤਾਂ  ਪੰਜਾਬ ਵਿੱਚ ਇਸ ਮਹਾਮਾਰੀ ਨਾਲ 70 ਜਣੇ ਮਾਰੇ ਗਏ ਸਨ।
  ਵਿਗੜ ਰਹੀ ਸਥਿਤੀ ਨਾਲ ਨਿਪਟਣ ਲਈ ਪੰਜਾਬ ਸਰਕਾਰ ਨੇ ਸਖ਼ਤੀ ਵਰਤਣ ਦਾ ਢੰਗ ਅਪਣਾਇਆ ਹੈ । ਬਾਹਰੋਂ ਆਏ ਲੋਕਾਂ 'ਤੇ ਵਧੇਰੇ ਸਖ਼ਤੀ ਨਾਲ ਨਿਗਰਾਨੀ ਰੱਖਣ ਦੀਆਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਕੋਵਿਡ-19 ਮਹਾਮਾਰੀ ਨਾਲ ਨਿਪਟਣ ਲਈ ਪਹਿਲਾਂ ਜਾਰੀ ਕੀਤੀਆਂ ਸੇਧਾਂ ਦਾ ਉਲੰਘਣ ਕਰਨ ਵਾਲਿਆਂ ਵਿਰੁੱਧ ਵਧੇਰੇ ਸਖ਼ਤੀ ਵਰਤੀ ਜਾ ਰਹੀ ਹੈ । ਜ਼ਿਆਦਾ ਮੌਤਾਂ ਦਾ ਭਾਂਡਾ ਵੀ ਲੋਕਾਂ ਸਿਰ ਭੰਨਿਆ ਗਿਆ ਹੈ ਕਿ ਅਲਾਮਤਾਂ ਨਜ਼ਰ ਆਉਣ ਬਾਅਦ ਵੀ ਲੋਕ ਡਾਕਟਰੀ ਮਦਦ ਲੈਣ ਨਹੀਂ ਆ ਰਹੇ । ਲੱਗਦਾ ਹੈ ਕਿ ਪੰਜਾਬ ਸਰਕਾਰ ਨੇ ਕੋਵਿਡ-19 ਮਹਾਮਾਰੀ ਬਾਰੇ ਭਵਿੱਖਬਾਣੀ ਤਾਂ ਸਹੀ ਕੀਤੀ ਪਰ ਆ ਰਹੇ ਖਤਰੇ ਪ੍ਰਤੀ ਤਿਆਰੀ ਨਹੀਂ ਕੀਤੀ । ਮਹਾਮਾਰੀ ਦੀ ਆ ਰਹੀ ਸਿਖਰ ਸਾਹਮਣੇ ਇਸ ਦੀ ਆਪਣੀ ਕਾਰਗੁਜਾਰੀ ਬੋਲ ਨਹੀਂ ਰਹੀ ਅਤੇ ਇਸ ਕਰਕੇ ਗਲਤ ਮੈਸੇਜ ਕਰਨ ਜਾਂ ਫੈਲਾਉਣ ਵਾਲਿਆਂ ਨੂੰ ਜੇਲ੍ਹ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ