Thursday, October 01, 2020 ePaper Magazine
BREAKING NEWS
ਪੰਜਾਬ 'ਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 3400 ਤੋਂ ਪਾਰ, 1435 ਨਵੇਂ ਮਾਮਲੇ ਠੀਕ ਹੋਏਲਦਾਖ ਵਿਚ ਫੌਜ ਨੇ ਕਮਾਂਡਰ ਬਦਲਿਆ, ਚੀਨ ਨਾਲ ਕਰਨਗੇ ਗੱਲਬਾਤ ਦੇਸ਼ 'ਚ ਕੋਰੋਨਾ ਦੇ ਸਰਗਰਮ ਮਾਮਲਿਆਂ 'ਚ ਗਿਰਾਵਟ ਦਾ ਟਰੇਂਡ ਬਰਕਰਾਰਸੀਬੀਡੀਟੀ ਨੇ ਆਈਟੀਆਰ ਭਰਨ ਦੀ ਮਿਤੀ 30 ਨਵੰਬਰ ਤੱਕ ਵਧਾਈਪੰਜਾਬ ਦੇ ਪਿੰਡਾਂ ਦੀ ਬਦਲੇਗੀ ਨੁਹਾਰ, ਪੇਂਡੂ ਵਿਕਾਸ ਵਿਭਾਗ ਨੂੰ 14ਵੇਂ ਵਿੱਤ ਕਮਿਸ਼ਨ ਦਾ 1539 ਕਰੋੜ ਬਕਾਇਆ ਮਿਲਿਆਲੁਧਿਆਣਾ 'ਚ ਕੋਰੋਨ ਕਾਰਨ 11 ਮੌਤਾਂ, 207 ਨਵੇਂ ਮਾਮਲਿਆਂ ਦੀ ਪੁਸ਼ਟੀ ਨਿਯਮਾਂ ਦੀ ਉਲੰਘਣਾ ਕਰਕੇ ਝੋਨੇ ਦੀ ਕਟਾਈ ਕਰ ਰਹੀ ਕੰਬਾਇਨ ਸੀਲ, 50 ਹਜ਼ਾਰ ਜੁਰਮਾਨਾਵਿਧਾਇਕ ਅੰਗਦ ਵੱਲੋਂ ਸੈਣੀ ਟਾਵਰ ਵਾਲੀ ਗਲੀ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਦਰੱਖਤ ਨਾਲ ਫਾਹਾ ਲੈ ਕੇ ਅਣਪਛਾਤੇ ਵਿਅਕਤੀ ਨੇ ਕੀਤੀ ਖੁਦਕੁਸ਼ੀਬਾਰ, ਮੈਰਿਜ ਪੈਲੇਸ, ਹੋਟਲ ਤੇ ਰੈਸਟੋਰੈਂਟਾਂ ਦੀ ਸਾਲਾਨਾ ਲਾਇਸੈਂਸ ਫੀਸ ਤੇ ਤਿਮਾਹੀ ਅਨੁਮਾਨਤ ਫੀਸ ਮੁਆਫ ਕਰਨ ਨੂੰ ਮਨਜ਼ੂਰੀ

ਖੇਡਾਂ

ਆਈਪੀਐਲ-2020 : ਰਾਜਸਥਾਨ ਰਾਇਲਸ ਲਈ ਬੁਰੀ ਖ਼ਬਰ, ਸਟੀਵ ਸਮਿਥ ਦੇ ਸਿਰ 'ਤੇ ਲੱਗੀ ਸੱਟ

September 12, 2020 04:56 PM

ਦੁਬਈ, 12 ਸਤੰਬਰ (ਏਜੰਸੀ) : ਹੁਣ ਜਦੋਂ ਆਈਪੀਐਲ ਸ਼ੁਰੂ ਹੋਣ ਵਿਚ ਅਜੇ ਇਕ ਹਫ਼ਤਾ ਬਾਕੀ ਹੈ। ਸਾਰੀਆਂ ਟੀਮਾਂ ਆਪਣੀਆਂ ਤਿਆਰੀਆਂ ਨੂੰ ਅੰਤਮ ਰੂਪ ਦੇਣ ਵਿੱਚ ਰੁੱਝੀਆਂ ਹੋਈਆਂ ਹਨ ਪਰ ਇਸ ਤੋਂ ਪਹਿਲਾਂ ਰਾਜਸਥਾਨ ਰਾਇਲਜ਼ ਲਈ ਇੱਕ ਬੁਰੀ ਖ਼ਬਰ ਆ ਰਹੀ ਹੈ। ਟੀਮ ਦੇ ਕਪਤਾਨ ਅਤੇ ਸਟਾਰ ਬੱਲੇਬਾਜ਼ ਸਟੀਵ ਸਮਿਥ ਨੂੰ ਸੱਟ ਲੱਗੀ ਹੈ।

ਇੰਗਲੈਂਡ ਅਤੇ ਆਸਟਰੇਲੀਆ ਵਿਚਾਲੇ ਮੈਨਚੇਸਟਰ ਵਿਚ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਤੋਂ ਪਹਿਲਾਂ ਅਭਿਆਸ ਦੌਰਾਨ ਸਮਿਥ ਜ਼ਖਮੀ ਹੋ ਗਏ ਸਨ। ਘਟਨਾ ਵੇਲ੍ਹੇ ਸਪੋਰਟ ਥ੍ਰਰੋਇੰਗ ਕਰ ਰਹੇ ਸਨ ਅਤੇ ਗੇਂਦ ਉਸਦੇ ਸਿਰ ਵਿਚ ਜਾ ਲੱਗੀ। ਸਾਵਧਾਨੀ ਵਜੋਂ, ਉਹ ਪਹਿਲੇ ਇੱਕ ਰੋਜ਼ਾ ਤੋਂ ਬਾਹਰ ਹੋ ਰਹੇ ਸਨ।

ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਉਹ ਦੂਜੇ ਅਤੇ ਤੀਜੇ ਮੈਚ ਖੇਡੇਗਣਗੇ ਜਾਂ ਨਹੀਂ। ਸਮਿਥ 'ਕਨਕਸ਼ਨ' ਦੀ ਜਾਂਚ 'ਚ ਤੰਦਰੁਸਤ ਪਾਏ ਗਏ, ਪਰ ਦੂਜੇ ਮੈਚ ਤੋਂ ਪਹਿਲਾਂ ਸ਼ਨੀਵਾਰ ਨੂੰ ਉਨ੍ਹਾਂ ਦੀ ਇਕ ਹੋਰ ਜਾਂਚ ਹੋਵੇਗੀ। ਸਟੀਵ ਸਮਿਥ ਇਸ ਸੀਰੀਜ਼ ਤੋਂ ਬਾਅਦ ਸਿੱਧੇ ਯੂਏਈ ਵਿੱਚ ਆਪਣੀ ਆਈਪੀਐਲ ਟੀਮ ਵਿੱਚ ਸ਼ਾਮਲ ਹੋਣਗੇ।

ਰਾਜਸਥਾਨ ਰਾਇਲਜ਼ ਆਪਣੀ ਮੁਹਿੰਮ ਦੀ ਸ਼ੁਰੂਆਤ 19 ਸਤੰਬਰ ਤੋਂ ਚੇਨਈ ਸੁਪਰ ਕਿੰਗਜ਼ ਖਿਲਾਫ 22 ਸਤੰਬਰ ਤੋਂ ਹੋਣ ਵਾਲੀ ਆਈਪੀਐਲ ਵਿੱਚ ਕਰੇਗੀ, ਦੁਬਈ ਵਿੱਚ ਛੇ, ਅਬੂ ਧਾਬੀ ਵਿੱਚ ਪੰਜ ਅਤੇ ਸ਼ਾਰਜਾਹ ਵਿੱਚ ਤਿੰਨ ਮੈਚ ਖੇਡੇਗੀ। ਰਾਜਸਥਾਨ ਪਹਿਲਾ ਖਿਤਾਬ ਜਿੱਤਣ ਤੋਂ ਬਾਅਦ ਕਦੇ ਫਾਈਨਲ ਵਿੱਚ ਨਹੀਂ ਪਹੁੰਚ ਸਕਿਆ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਖੇਡਾਂ ਖ਼ਬਰਾਂ

ਆਈਪੀਐੱਲ-2020 : ਹੈਦਰਾਬਾਦ ਨੇ ਦਿੱਲੀ ਨੂੰ 15 ਦੌੜਾਂ ਨਾਲ ਹਰਾਇਆ, ਦਰਜ ਕੀਤੀ ਪਹਿਲੀ ਜਿੱਤ

ਰਾਸ਼ਟਰੀ ਕੈਂਪ 'ਚ ਨਹੀਂ ਲਿਆ ਹਿਸਾ, ਟੀਮ 'ਚ ਖੁੰਝ ਸਕਦੀ ਹੈ ਥਾਂ

ਆਈਪੀਐਲ ਦੇ ਇਤਿਹਾਸ 'ਚ ਪਹਿਲੀ ਵਾਰ ਸੁਪਰ ਓਵਰ 'ਚ ਆਪਣੀ ਟੀਮ ਨਹੀਂ ਜਿੱਤ ਸਕੇ ਬੁਮਰਾਹ

ਕੋਹਲੀ ਨੇ ਨਵਦੀਪ ਸੈਣੀ ਦੀ ਕੀਤੀ ਸ਼ਲਾਘਾ, ਕਿਹਾ ਉਨ੍ਹਾਂ ਨੇ ਸੁਪਰ ਓਵਰ 'ਚ ਵਾਈਡ ਯਾਰਕਰ ਦੀ ਕੀਤੀ ਚੰਗੀ ਵਰਤੋਂ

ਡਾਟਰਜ਼ ਡੇਅ 'ਤੇ ਕਸ਼ਮੀਰ ਦੀਆਂ ਬੇਟੀਆਂ ਲਈ ਮਹਿਲਾਂ ਫੁੱਟਬਾਲ ਟੀਮ, ਰੀਅਲ ਕਸ਼ਮੀਰ ਨੇ ਟੀਮ ਗਠਨ ਦਾ ਕੀਤਾ ਐਲਾਨ

ਤੇਵਤੀਆ ਦੇ ਪੰਜ ਛੱਕਿਆ ਨੇ ਸਾਨੂੰ ਮੈਚ 'ਚ ਕਰਵਾਈ ਵਾਪਸੀ : ਸਟੀਵ ਸਮਿਥ

ਆਈਪੀਐਲ: ਕੇਕੇਆਰ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਹਰਾਇਆ, ਟੀਮ ਦੀ ਜਿੱਤ ਤੇ ਸ਼ਾਹਰੁਖ ਖਾਨ ਨੇ ਟਵੀਟ ਕਰਕੇ ਜਤਾਈ ਖੁਸ਼ੀ

ਗੁਰਪ੍ਰੀਤ ਸਿੰਘ ਸੰਧੂ ਨੂੰ ਚੁਣਿਆ ਗਿਆ 'ਐਆਈਐਫਐਫ ਮੈਨਸ ਫੁਟਬਾਲਰ ਆਫ ਦ ਈਅਰ'

ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਦੀ ਮੇਜਬਾਨੀ ਲਈ ਵਚਨਬੱਧ ਹੈ ਜਾਪਾਨ : ਯੋਸ਼ਿਹਿਦੇ ਸੁਗਾ

ਯੁਵਰਾਜ ਬਣੇ ਆਕਾਸ਼ ਐਜੂਕੇਸ਼ਨਲ ਸਰਵਿਸਿਜ਼ ਲਿਮਟਿਡ ਦੇ ਬ੍ਰਾਂਡ ਅੰਬੈਸਡਰ