Thursday, October 01, 2020 ePaper Magazine
BREAKING NEWS
ਪੰਜਾਬ 'ਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 3400 ਤੋਂ ਪਾਰ, 1435 ਨਵੇਂ ਮਾਮਲੇ ਠੀਕ ਹੋਏਲਦਾਖ ਵਿਚ ਫੌਜ ਨੇ ਕਮਾਂਡਰ ਬਦਲਿਆ, ਚੀਨ ਨਾਲ ਕਰਨਗੇ ਗੱਲਬਾਤ ਦੇਸ਼ 'ਚ ਕੋਰੋਨਾ ਦੇ ਸਰਗਰਮ ਮਾਮਲਿਆਂ 'ਚ ਗਿਰਾਵਟ ਦਾ ਟਰੇਂਡ ਬਰਕਰਾਰਸੀਬੀਡੀਟੀ ਨੇ ਆਈਟੀਆਰ ਭਰਨ ਦੀ ਮਿਤੀ 30 ਨਵੰਬਰ ਤੱਕ ਵਧਾਈਪੰਜਾਬ ਦੇ ਪਿੰਡਾਂ ਦੀ ਬਦਲੇਗੀ ਨੁਹਾਰ, ਪੇਂਡੂ ਵਿਕਾਸ ਵਿਭਾਗ ਨੂੰ 14ਵੇਂ ਵਿੱਤ ਕਮਿਸ਼ਨ ਦਾ 1539 ਕਰੋੜ ਬਕਾਇਆ ਮਿਲਿਆਲੁਧਿਆਣਾ 'ਚ ਕੋਰੋਨ ਕਾਰਨ 11 ਮੌਤਾਂ, 207 ਨਵੇਂ ਮਾਮਲਿਆਂ ਦੀ ਪੁਸ਼ਟੀ ਨਿਯਮਾਂ ਦੀ ਉਲੰਘਣਾ ਕਰਕੇ ਝੋਨੇ ਦੀ ਕਟਾਈ ਕਰ ਰਹੀ ਕੰਬਾਇਨ ਸੀਲ, 50 ਹਜ਼ਾਰ ਜੁਰਮਾਨਾਵਿਧਾਇਕ ਅੰਗਦ ਵੱਲੋਂ ਸੈਣੀ ਟਾਵਰ ਵਾਲੀ ਗਲੀ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਦਰੱਖਤ ਨਾਲ ਫਾਹਾ ਲੈ ਕੇ ਅਣਪਛਾਤੇ ਵਿਅਕਤੀ ਨੇ ਕੀਤੀ ਖੁਦਕੁਸ਼ੀਬਾਰ, ਮੈਰਿਜ ਪੈਲੇਸ, ਹੋਟਲ ਤੇ ਰੈਸਟੋਰੈਂਟਾਂ ਦੀ ਸਾਲਾਨਾ ਲਾਇਸੈਂਸ ਫੀਸ ਤੇ ਤਿਮਾਹੀ ਅਨੁਮਾਨਤ ਫੀਸ ਮੁਆਫ ਕਰਨ ਨੂੰ ਮਨਜ਼ੂਰੀ

ਖੇਡਾਂ

ਡੋਪ ਟੈਸਟ 'ਚ ਨਾਕਾਮ ਰਹੇ 12 ਪਹਿਲਵਾਨਾਂ ਨੂੰ ਵਾਪਸ ਕਰਨੇ ਹੋਣਗੇ ਮੈਡਲ ਅਤੇ ਪ੍ਰਮਾਣ ਪੱਤਰ : ਡਬਲਯੂਐਫਆਈ

September 12, 2020 04:59 PM

ਨਵੀਂ ਦਿੱਲੀ, 12 ਸਤੰਬਰ (ਏਜੰਸੀ) : ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਨੇ ਖੇਲੋ ਇੰਡੀਆ ਖੇਡਾਂ ਦੇ ਚਾਰ ਸੀਜ਼ਨ ਵਿਚ ਡੋਪ ਟੈਸਟ ਵਿਚ ਅਸਫਲ ਹੋਏ 12 ਪਹਿਲਵਾਨਾਂ ਨੂੰ ਮੈਡਲ ਅਤੇ ਸਰਟੀਫਿਕੇਟ ਵਾਪਸ ਕਰਨ ਲਈ ਕਿਹਾ ਹੈ। ਡਬਲਯੂਐਫਆਈ ਨੇ ਇਸ ਦੀਆਂ ਮਾਨਤਾ ਪ੍ਰਾਪਤ ਰਾਜ ਇਕਾਈਆਂ ਨੂੰ ਸ਼ੁੱਕਰਵਾਰ ਤੋਂ ਸ਼ੁਰੂ ਹੋਈ ਪ੍ਰਕਿਰਿਆ ਵਿਚ ਸਹਾਇਤਾ ਕਰਨ ਲਈ ਕਿਹਾ ਹੈ।

ਡਬਲਯੂਐਫਆਈ ਦੇ ਸਹਾਇਕ ਸੱਕਤਰ ਵਿਨੋਦ ਤੋਮਰ ਨੇ ਕਿਹਾ, 'ਬਹੁਤ ਸਾਰੇ ਪਹਿਲਵਾਨ ਅਜਿਹੇ ਹਨ ਜੋ 2018 ਤੋਂ ਖੇਲੋ ਇੰਡੀਆ ਗੇਮਜ਼ (ਸਕੂਲ, ਨੌਜਵਾਨ ਅਤੇ ਯੂਨੀਵਰਸਿਟੀ ਦੀਆਂ ਖੇਡਾਂ) ਵਿਚ ਡੋਪ ਟੈਸਟ ਵਿਚ ਫੇਲ੍ਹ ਹੋ ਗਏ ਹਨ। ਸਰਕਾਰ ਨੇ ਸਾਨੂੰ ਉਨ੍ਹਾਂ ਦੇ ਮੈਡਲ ਅਤੇ ਭਾਗੀਦਾਰੀ ਸਰਟੀਫਿਕੇਟ ਵਾਪਸ ਲੈਣ ਲਈ ਕਿਹਾ ਹੈ। ਉਨ੍ਹਾਂ ਨੂੰ ਯੋਜਨਾ ਤੋਂ ਬਾਹਰ ਕਰ ਦਿੱਤਾ ਜਾਵੇਗਾ।' ਇਸ ਵਿੱਚ ਛੇ ਫ੍ਰੀਸਟਾਈਲ ਅਤੇ ਛੇ ਗ੍ਰੀਕੋ ਰੋਮਨ ਪਹਿਲਵਾਨ ਸ਼ਾਮਲ ਹਨ।

ਸੂਚੀ: ਰੋਹਿਤ ਦਹੀਆ (54 ਕਿਲੋਗ੍ਰਾਮ), ਮਨੋਜ ( 55 ਕਿਲੋ), ਕਪਿਲ ਪੀ (92 ਕਿਲੋਗ੍ਰਾਮ), ਅਭਿਮਨਿਊ ( 58 ਕਿਲੋ), ਵਿਕਾਸ ਕੁਮਾਰ ( 65 ਕਿਲੋ), ਵਿਸ਼ਾਲ (97 ਕਿਲੋ), ਜਗਦੀਸ਼ ਰੋਕਕੇ (42ਕਿਲੋ), ਰੋਹਿਤ ਅਹੀਰ (72 ਕਿਲੋਗ੍ਰਾਮ), ਵਿਰਾਜ ਰਣਵੜੇ (77 ਕਿੱਲੋ), ਵਿਵੇਕ ਭਰਤ (86 ਕਿੱਲੋ), ਜਸਦੀਪ ਸਿੰਘ (125 ਕਿਲੋ) ਅਤੇ ਰਾਹੁਲ ਕੁਮਾਰ (63 ਕਿਲੋ)।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਖੇਡਾਂ ਖ਼ਬਰਾਂ

ਆਈਪੀਐੱਲ-2020 : ਹੈਦਰਾਬਾਦ ਨੇ ਦਿੱਲੀ ਨੂੰ 15 ਦੌੜਾਂ ਨਾਲ ਹਰਾਇਆ, ਦਰਜ ਕੀਤੀ ਪਹਿਲੀ ਜਿੱਤ

ਰਾਸ਼ਟਰੀ ਕੈਂਪ 'ਚ ਨਹੀਂ ਲਿਆ ਹਿਸਾ, ਟੀਮ 'ਚ ਖੁੰਝ ਸਕਦੀ ਹੈ ਥਾਂ

ਆਈਪੀਐਲ ਦੇ ਇਤਿਹਾਸ 'ਚ ਪਹਿਲੀ ਵਾਰ ਸੁਪਰ ਓਵਰ 'ਚ ਆਪਣੀ ਟੀਮ ਨਹੀਂ ਜਿੱਤ ਸਕੇ ਬੁਮਰਾਹ

ਕੋਹਲੀ ਨੇ ਨਵਦੀਪ ਸੈਣੀ ਦੀ ਕੀਤੀ ਸ਼ਲਾਘਾ, ਕਿਹਾ ਉਨ੍ਹਾਂ ਨੇ ਸੁਪਰ ਓਵਰ 'ਚ ਵਾਈਡ ਯਾਰਕਰ ਦੀ ਕੀਤੀ ਚੰਗੀ ਵਰਤੋਂ

ਡਾਟਰਜ਼ ਡੇਅ 'ਤੇ ਕਸ਼ਮੀਰ ਦੀਆਂ ਬੇਟੀਆਂ ਲਈ ਮਹਿਲਾਂ ਫੁੱਟਬਾਲ ਟੀਮ, ਰੀਅਲ ਕਸ਼ਮੀਰ ਨੇ ਟੀਮ ਗਠਨ ਦਾ ਕੀਤਾ ਐਲਾਨ

ਤੇਵਤੀਆ ਦੇ ਪੰਜ ਛੱਕਿਆ ਨੇ ਸਾਨੂੰ ਮੈਚ 'ਚ ਕਰਵਾਈ ਵਾਪਸੀ : ਸਟੀਵ ਸਮਿਥ

ਆਈਪੀਐਲ: ਕੇਕੇਆਰ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਹਰਾਇਆ, ਟੀਮ ਦੀ ਜਿੱਤ ਤੇ ਸ਼ਾਹਰੁਖ ਖਾਨ ਨੇ ਟਵੀਟ ਕਰਕੇ ਜਤਾਈ ਖੁਸ਼ੀ

ਗੁਰਪ੍ਰੀਤ ਸਿੰਘ ਸੰਧੂ ਨੂੰ ਚੁਣਿਆ ਗਿਆ 'ਐਆਈਐਫਐਫ ਮੈਨਸ ਫੁਟਬਾਲਰ ਆਫ ਦ ਈਅਰ'

ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਦੀ ਮੇਜਬਾਨੀ ਲਈ ਵਚਨਬੱਧ ਹੈ ਜਾਪਾਨ : ਯੋਸ਼ਿਹਿਦੇ ਸੁਗਾ

ਯੁਵਰਾਜ ਬਣੇ ਆਕਾਸ਼ ਐਜੂਕੇਸ਼ਨਲ ਸਰਵਿਸਿਜ਼ ਲਿਮਟਿਡ ਦੇ ਬ੍ਰਾਂਡ ਅੰਬੈਸਡਰ