Monday, September 21, 2020 ePaper Magazine
BREAKING NEWS
ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਆਖਰੀ ਦਮ ਤੱਕ ਲੜਾਂਗਾ - ਕੈਪਟਨ ਅਮਰਿੰਦਰਆਕਸਫੋਰਡ ਯੂਨੀਵਰਸਿਟੀ ਵੱਲੋਂ 'ਕੋਵੀਸ਼ੀਲਡ' ਦੀ ਆਖਰੀ ਪੜਾਅ ਦੀ ਪਰਖ਼ ਸ਼ੁਰੂਕੇਂਦਰ ਸਰਕਾਰ ਦੀ ਬਾਹਰੀ ਦੇਣਦਾਰੀ 558 ਅਰਬ ਡਾਲਰ ਤੋਂ ਪਾਰਜੰਮੂ : ਸਰਹੱਦ 'ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਹਥਿਆਰ ਤੇ ਨਸ਼ੀਲਾ ਪਦਾਰਥ ਬਰਾਮਦਹਰਸਿਮਰਤ ਦੀ ਮੌਜੂਦਗੀ 'ਚ ਕੇਂਦਰੀ ਕੈਬਨਿਟ 'ਚ ਆਰਡੀਨੈਂਸ ਪਾਸ ਹੋਣ ਵੇਲੇ ਪ੍ਰਕਾਸ਼ ਸਿੰਘ ਬਾਦਲ ਕਿਉਂ ਰਹੇ ਚੁੱਪ : ਰੰਧਾਵਾਐਮਐਸਪੀ ਸਿਸਟਮ ਨੂੰ ਜਿਸ ਦਿਨ ਵੀ ਕੋਈ ਖ਼ਤਰਾ ਆਇਆ, ਉਸੀ ਦਿਨ ਡਿਪਟੀ ਸੀਐਮ ਦੇ ਅਹੁਦੇ ਤੋਂ ਅਸਤੀਫਾ ਦੇਣਗੇ : ਦੁਸ਼ਯੰਤ ਚੌਟਾਲਾਪੰਜਾਬ ਪੁਲਿਸ ਵੱਲੋਂ ਅੰਤਰਰਾਜ਼ੀ ਗਿਰੋਹ ਦਾ ਪਰਦਾਫਾਸ਼ ਹਥਿਆਰਾਂ ਦੀ ਖੇਪ ਸਣੇ 7 ਕਾਬੂਐਸਐਫ਼ਆਈ ਵੱਲੋਂ ਮੋਗਾ ਗੋਲ਼ੀ ਕਾਂਡ ਦੇ ਸ਼ਹੀਦਾਂ ਦੀ 48ਵੀਂ ਸ਼ਹੀਦੀ ਬਰਸੀ 5 ਅਕਤੂਬਰ ਨੂੰ ਪੰਜਾਬ ਭਰ 'ਚ ਸਥਾਨਕ ਯੂਨਿਟਾਂ ਵੱਲੋਂ ਮਨਾਈ ਜਾਵੇਗੀਇਸ ਵਾਰ ਠੰਢ 'ਚ ਵੀ ਲੱਦਾਖ ਸਰਹੱਦ 'ਤੇ ਤਾਇਨਾਤ ਰਹਿਣਗੇ ਭਾਰਤੀ ਫ਼ੌਜ ਦੇ ਜਵਾਨਪੰਜਾਬ 'ਚ ਅੱਜ ਕੋਰੋਨਾ ਦੇ 2160 ਨਵੇਂ ਮਾਮਲਿਆਂ ਦੀ ਪੁਸ਼ਟੀ, 2225 ਹੋਏ ਠੀਕ

ਲੇਖ

ਸ਼ਹੀਦ ਜਤਿਨ ਦਾਸ ਨੂੰ ਯਾਦ ਕਰਦਿਆਂ...

September 12, 2020 09:31 PM

ਦਵਿੰਦਰ ਪਾਲ ਹੀਂਉ

ਭਾਰਤ ਨੂੰ ਅੰਗਰੇਜ਼ ਸਾਮਰਾਜ ਤੋਂ ਅਜਾਦ ਕਰਵਾਉਣ ਲਈ ਬਹੁਤ ਵੱਡੀ ਗਿਣਤੀ ਵਿੱਚ ਮਹਾਨ ਦੇਸ਼ ਭਗਤ ਯੋਧਿਆਂ ਨੇ ਕੁਰਬਾਨੀਆਂ ਦਿੱਤੀਆਂ ਹਨ ਜਿਨ੍ਹਾਂ ਵਿੱਚ ਬਹੁਤੇ ਪੰਜਾਬੀ ਅਤੇ ਬੰਗਾਲੀ ਕ੍ਰਾਂਤੀਕਾਰੀ ਸੂਰਮਿਆਂ ਵਲੋਂ ਅਹਿਮ ਯੋਗਦਾਨ ਪਾਇਆ ਗਿਆ ਹੈ। ਪਰ ਅਫਸੋਸ ਹੈ ਕਿ ਸਾਡੇ ਦੇਸ਼ ਦੇ ਲੋਕ ਕੁੱਝ ਕੂ ਛੱਡ ਕੇ ਬਹੁਤੇ ਸ਼ਹੀਦਾਂ ਦਾ ਨਾਮ ਵੀ ਭੁੱਲ ਚੁੱਕੇ ਹਨ ਅਤੇ ਸਾਡੀਆਂ ਸਰਕਾਰਾਂ ਵੀ ਇਨ੍ਹਾਂ ਵਲੋਂ ਲਿਆਂਦੀ ਅਜਾਦੀ ਦਾ ਪੂਰਾ ਲਾਭ ਉਠਾਉਂਦੇ ਹੋਏ ਲੋਕਾਂ ਵਿੱਚੋਂ ਇਨ੍ਹਾਂ ਦੇਸ਼ ਭਗਤਾਂ ਦੀਆਂ ਕਹਾਣੀਆਂ ਗਾਇਬ ਕਰਨ ਲਈ ਤੱਤਪਰ ਰਹਿੰਦੀਆਂ ਹਨ। ਅੱਜ ਅਜਾਦੀ ਸੰਗ੍ਰਾਮ ਦੇ ਉਸ ਮਹਾਨ ਸ਼ਹੀਦ ਵਾਰੇ ਵਿਚਾਰ ਕਰਦੇ ਹਾਂ ਜਿਸ ਨੇ ਸ਼ਹੀਦ-ਏ-ਆਜਮ  ਭਗਤ ਸਿੰਘ ਤੇ ਉਸ ਦੇ ਇਨਕਲਾਬੀ ਸਾਥੀਆਂ ਨੂੰ ਜੇਲ੍ਹ ਅੰਦਰ ਨਿਰਣਾਇਕ ਲੜਾਈ ਲੜਨ ਲਈ ਮਜਬੂਰ ਕਰ ਦਿੱਤਾ ਸੀ।
ਸ਼ਹੀਦ ਜਤਿੰਦਰ ਨਾਥ ਦਾਸ ਉਰਫ਼ ਜਤਿਨ ਦਾਸ ਜਿਸ ਨੂੰ ਉਸਦੇ ਯੁੱਧ ਸਾਥੀ ਪਿਆਰ ਨਾਲ ਜਤਿਨ ਦਾ“ ਜਾਂ  ਦਾਦਾ ਕਹਿ ਕੇ ਬੁਲਾਉਂਦੇ ਸਨ ਅੱਜ ਉਸ ਯੋਧੇ ਦੇ 91ਵੇਂ ਸ਼ਹੀਦੀ ਦਿਵਸ ਮੌਕੇ ਯਾਦ ਕਰਦੇ ਹਾਂ। ਸ਼ਹੀਦ ਜਤਿਨ ਦਾਸ ਦਾ ਜਨਮ ਬੰਗਾਲ ਦੇ ਪ੍ਰਮੁੱਖ ਸ਼ਹਿਰ ਕਲਕੱਤਾ ਵਿਖੇ 27 ਅਕਤੂਬਰ 1904 ਨੂੰ ਇੱਕ ਸਧਾਰਨ ਪ੍ਰੀਵਾਰ  ਵਿੱਚ ਪਿਤਾ ਬੰਕੇ ਬਿਹਾਰੀ ਤੇ ਮਾਤਾ ਸੁਹਾਸ਼ਨੀ ਦੇ ਘਰ ਹੋਇਆ। ਜਤਿਨ ਦਾਸ ਚੜਦੀ ਜਵਾਨੀ ਦੇ ਨਾਲ ਹੀ ਕ੍ਰਾਂਤੀਕਾਰੀ ਗਰੁੱਪ ''ਅਨੂਸੀਨਲ ਸਮਿਤਿ'' ਵਿੱਚ ਸ਼ਾਮਲ ਹੋ ਗਏ ਅਤੇ ਮਹਿਜ਼ 16 ਸਾਲ ਦੀ ਉਮਰ 1920 ਵਿੱਚ ਹੀ ਉਹ ਮਹਾਤਮਾ ਗਾਂਧੀ ਵਲੋਂ ਚਲਾਈ ਗਈ ਸਵਦੇਸ਼ੀ ਲਹਿਰ ਵਿੱਚ ਕੁੱਦ ਪਏ ਕਲਕੱਤਾ ਦੇ ਵਿੱਦਿਆ ਸਾਗਰ ਕਾਲਜ ਵਿੱਚ ਪੜ੍ਹਦੇ ਹੋਏ ਜਤਿਨ ਸ਼ਹਿਰ ਅੰਦਰ ਵਿਦੇਸ਼ੀ ਕੱਪੜੇ ਬੇਚਣ ਵਾਲੀ ਦੁਕਾਨ ਅੱਗੇ ਧਰਨੇ ਤੇ ਬੈਠ ਗਿਆ ਜਿੱਥੋਂ ਉਸ ਨੂੰ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਿਸ ਕਾਰਨ ਉਨ੍ਹਾਂ ਨੇ ਛੇ ਮਹੀਨੇ ਦੀ ਕੈਦ ਕੱਟੀ।
ਜਤਿਨ ਅਜਾਦੀ ਦੀ ਲੜਾਈ ਦੌਰਾਨ ਕਈ ਵਾਰ ਜੇਲ੍ਹ ਗਏ ਪਰ ਉਨ੍ਹਾਂ ਦੀ ਸਭ ਤੋਂ ਵਧੇਰੇ ਚਰਚਿਤ ਅਤੇ ਆਖਰੀ ਜੇਲ੍ਹ ਯਾਤਰਾ ਦਾ ਜਿਕਰ ਕੀਤਾ ਜਾਵੇ ਤਾਂ ਜਦੋਂ ਜਤਿਨ ਦਾਸ ਨੂੰ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਇਨਕਲਾਬੀ ਸਾਥੀਆਂ ਵਾਸਤੇ ਬੰਬ ਬਣਾਉਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ (ਜੋ ਬੰਬ ਭਗਤ ਸਿੰਘ ਹੋਰਾਂ ਨੇ ਅਸੰਬਲੀ ਵਿੱਚ ਸੁੱਟ ਕੇ ਧਮਾਕਾ ਕੀਤਾ ਸੀ ਉਹ ਬੰਬ ਵੀ ਜਤਿਨ ਦਾਸ ਨੇ ਬਣਾਇਆ ਸੀ) 1925 ਦੇ ਕਕੋਰੀ ਕਾਂਡ ਵਿਚ ਵੀ ਜਤਿੰਦਰ ਨਾਥ ਦਾਸ ਸ਼ਾਮਲ ਸੀ। ਜਤਿਨ ਦਾਸ ਨੇ “ਭਾਰਤੀ ਸੋਸ਼ਲਿਸਟ ਰਿਪਬਲਿਕਨ ਅਸੋਸੀਏਸ਼ਨ“ ਜੋ ਭਗਤ ਸਿੰਘ ਤੇ ਸਾਥੀਆਂ ਵਲੋਂ ਬਣਾਈ ਗਈ ਸੀ ਵਿਚ ਵੀ ਸਰਗਰਮ ਭੂਮਿਕਾ ਨਿਭਾਈ।
14 ਜੂਨ 1929 ਨੂੰ ਜਤਿਨ ਦਾਸ ਨੂੰ ਲਹੌਰ ਦੀ ਸੈਂਟਰਲ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਇਸ ਜੇਲ੍ਹ ਅੰਦਰ ਭਾਰਤੀ ਰਾਜਨੀਤਕ ਕੈਦੀਆਂ ਦੀ ਹਾਲਤ ਬੇਹੱਦ ਖਰਾਬ ਸੀ ਕਿਉਂਕਿ ਜੇਲ੍ਹ ਵਿੱਚ ਇਸੇ ਤਰ੍ਹਾਂ ਦੇ ਹੀ ਯੂਰਪੀਅਨ ਤੇ ਅੰਗਰੇਜ਼ ਕੈਦੀਆਂ ਨੂੰ ਤਾਂ ਕਾਫੀ ਸਹੂਲਤਾਂ ਮੁਹੱਈਆ ਸਨ ਪਰ ਭਾਰਤੀ ਕੈਦੀਆਂ ਨਾਲ ਭਾਰੀ ਵਿਤਕਰਾ ਕਰਦੇ ਹੋਏ ਮਾੜਾ ਖਾਣਾ ਅਤੇ ਗੰਦੇ ਕੱਪੜੇ ਦਿੱਤੇ ਜਾਂਦੇ ਸਨ ਜਿਸ ਕਾਰਨ ਹੌਲੀ-ਹੌਲੀ ਭਾਰਤੀ ਕੈਦੀਆਂ ਅੰਦਰ ਗੁੱਸਾ ਵਧਦਾ ਗਿਆ।
ਭਗਤ ਸਿੰਘ, ਬੁੱਕਟੇਸ਼ਵਰ ਦੱਤ ਅਤੇ ਬਾਕੀ ਸਾਥੀਆਂ ਨੇ ਮਿਲ ਕੇ ਇਸ ਵਿਤਕਰੇ ਖਿਲਾਫ ਭੁੱਖ ਹੜਤਾਲ ਕਰਨ ਦਾ ਫੈਸਲਾ ਕੀਤਾ ਜਦੋਂ ਇਸ ਸਬੰਧੀ ਜਤਿਨ ਦਾਸ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਮੇਰੇ ਅੰਨਸ਼ਨ ਦਾ ਅਰਥ ''ਜਿੱਤ ਜਾਂ ਮੌਤ'' ਹੀ ਹੋਵੇਗਾ ਫਿਰ ਮੈਨੂੰ ਕੋਈ ਵਿਚਕਾਰ ਨਹੀਂ ਰੋਕੇਗਾ ਤਾਂ ਮੈਂ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਤਿਆਰ ਹਾਂ। ਜਤਿਨ ਦਾਸ ਦੇ ਇਸ ਮਜਬੂਤ ਇਰਾਦੇ ਨੇ ਭਗਤ ਸਿੰਘ ਤੇ ਹੋਰ ਇਨਕਲਾਬੀ ਸਾਥੀਆਂ ਨੂੰ ਆਰ - ਪਾਰ ਦੀ ਲੜਾਈ ਲੜਨ ਵਾਸਤੇ ਮਜਬੂਰ ਕਰ ਦਿੱਤਾ।
ਕੁੱਝ ਦਿਨਾਂ ਬਾਅਦ ਜਦੋਂ ਇਹ ਖਬਰ ਸਮੁੱਚੇ ਭਾਰਤ ਅੰਦਰ ਫੈਲ ਗਈ ਅਤੇ ਅੰਗਰੇਜ਼ੀ ਹਕੂਮਤ ਦੀ ਸਾਰੇ ਪਾਸੇ ਥੂਹ-ਥੂਹ ਹੋਣ ਲੱਗ ਪਈ ਤਾਂ ਜੇਲ੍ਹ ਅਧਿਕਾਰੀਆਂ ਵਲੋਂ ਧੱਕੇ ਨਾਲ ਖਾਣਾ ਖਲਾਉਣ ਦੇ ਯਤਨ ਕੀਤੇ ਗਏ ਜਿਸ ਤਹਿਤ ਜਤਿਨ ਦਾਸ ਦੇ ਵੀ ਮੂੰਹ ਵਿਚ ਜਬਰੀ ਪਾਇਪ ਪਾ ਕੇ ਦੁੱਧ ਪਿਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੂੰ ਰੋਕਣ ਲਈ ਜਤਿਨ ਵਲੋਂ ਜੋਰ - ਜੋਰ ਨਾਲ ਖੰਗਣ ਕਾਰਨ ਦੁੱਧ ਦੀਆਂ ਕੁੱਝ ਬੂੰਦਾਂ ਉਸਦੇ ਫੇਫੜਿਆਂ ਅੰਦਰ ਚਲੇ ਜਾਣ ਅਤੇ ਜਿਆਦਾ ਜੋਰ ਲੱਗਣ ਕਾਰਨ ਉਸਦੀ ਹਾਲਤ ਬੇਹੱਦ ਗੰਭੀਰ ਹੋ ਗਈ ਜਿਸ ਕਰਕੇ ਉਸ ਦੀ ਦੇਖਭਾਲ ਵਾਸਤੇ ਉਸਦੇ ਛੋਟੇ ਭਰਾ ਕਿਰਣ ਚੰਦ ਨੂੰ ਸੱਦਿਆ ਗਿਆ ਜਿਸਨੂੰ ਜਤਿਨ ਦਾਸ ਨੇ ਪਹਿਲਾਂ ਇਹ ਕਸਮ ਲੈ ਕੇ ਨਾਲ ਰਹਿਣ ਦੀ ਰਜਾਮੰਦੀ ਦਿੱਤੀ ਕਿ ਉਹ ਨਾ ਤਾਂ ਖੁਦ ਉਸ ਨੂੰ ਖਾਣੇ ਲਈ ਕਹੇਗਾ ਅਤੇ ਨਾ ਹੀ ਉਸ ਦੀ ਬੇਹੋਸ਼ੀ ਆਦਿ ਦੀ ਹਾਲਤ ਵਿਚ ਪ੍ਰਸ਼ਾਸਨ ਨੂੰ ਕੋਈ ਅਨਰਜੀ ਆਦਿ ਦੀ ਸੂਈ ਤੱਕ ਲਗਾਉਣ ਦੇਵੇਗਾ।  
ਵਿਗਿਆਨ ਅਨੁਸਾਰ ਇਨਸਾਨ ਬਿਨਾਂ ਪਾਣੀ ਦੇ ਇਕ ਹਫਤਾ ਤੇ ਬਗੈਰ ਖਾਣੇ ਤੋਂ ਇੱਕ ਮਹੀਨਾ ਜਿਉਂਦਾ ਰਹਿ ਸਕਦਾ ਹੈ ਪਰ ਇਹ ਇਨਕਲਾਬੀ ਯੋਧਾ 63 ਦਿਨ ਝੇਲ ਗਿਆ ਅਤੇ 13 ਸਤੰਬਰ 1929 ਨੂੰ 24 ਵੇਂ ਵਰੇ ਵਿੱਚ ਦੇਸ਼ ਦੀ ਅਜਾਦੀ ਦੀ ਲੜਾਈ ਵਾਸਤੇ ਕੁਰਬਾਨੀ ਦੇ ਗਿਆ। ਲਹੌਰ ਦੀ ਸੈਂਟਰਲ ਜੇਲ੍ਹ ਅੰਦਰ ਹੋਈ ਇਸ ਇਤਿਹਾਸਕ ਭੁੱਖ ਹੜਤਾਲ ਦੌਰਾਨ ਸ਼ਹੀਦ ਹੋਇਆ ਇਕਲੌਤਾ ਕ੍ਰਾਂਤੀਕਾਰੀ ਸਾਥੀ ਜਤਿਨ ਦਾਸ ਇਸ ਲੜਾਈ ਦਾ ਸਿਹਰਾ ਸਜਾ ਕੇ ਬਾਕੀ ਕੈਦੀਆਂ ਨੂੰ ਬਰਾਬਰ ਦੀਆਂ ਸਹੂਲਤਾਂ ਪ੍ਰਦਾਨ ਕਰਵਾਉਂਦਾ ਹੋਇਆ ਇਸ ਦੁਨੀਆ ਤੋਂ ਕੂਚ ਕਰ ਗਿਆ।  
ਸ਼ਹੀਦ ਜਤਿਨ ਦਾਸ ਦੇ ਅੰਤਿਮ ਸੰਸਕਾਰ ਲਈ ਉਸ ਦੇ ਪਾਵਨ ਸਰੀਰ ਨੂੰ ਲਹੌਰ ਤੋਂ ਕਲਕੱਤਾ ਲਿਜਾਇਆ ਜਾਣਾ ਤਹਿ ਹੋਇਆ ਤਾਂ ਇਸ ਕਾਰਜ ਦੀ ਜਿੰਮੇਵਾਰੀ ਸ਼ਹੀਦ ਸਾਥੀ ਭਗਵਤੀ ਚਰਨ ਵੋਹਰਾ ਦੀ ਸੁਪਤਨੀ ਬੀਬੀ ਦੁਰਗਾ ਦੇਵੀ ਵੋਹਰਾ (ਦੁਰਗਾ ਭਾਬੀ)  ਅਤੇ ਜਤਿਨ ਦਾਸ ਦੇ ਛੋਟੇ ਭਰਾ ਕਿਰਣ ਚੰਦ ਨੇ ਨਿਭਾਈ ਉਸ ਵਕਤ ਸ਼ਹੀਦ ਦਾਦਾ ਦੇ ਅੰਤਿਮ ਦਰਸ਼ਨਾਂ ਲਈ ਲਹੌਰ ਤੋਂ ਕਲਕੱਤਾ ਤੱਕ ਹਰ ਰੇਲਵੇ ਸਟੇਸ਼ਨ ਤੇ ਲੋਕਾਂ ਦਾ ਹੜ੍ਹ ਆਇਆ ਹੋਇਆ ਸੀ। ਦਿੱਲੀ ਵਿੱਚ ਲੱਖਾਂ ਲੋਕ ਇਕੱਤਰ ਸਨ। ਰਾਤ ਨੂੰ ਜਦੋਂ ਰੇਲ ਗੱਡੀ ਕਾਨਪੁਰ ਪੁੱਜੀ ਤਾਂ ਉੱਥੇ ਜਵਾਹਰ ਲਾਲ ਨਹਿਰੂ ਤੇ ਗਣੇਸ਼ ਸ਼ੰਕਰ ਵਿਦਿਆਰਥੀ ਦੀ ਅਗਵਾਈ ਹੇਠ ਲੱਖਾਂ ਲੋਕਾਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਅੱਗੇ ਜਾ ਕੇ ਅਲਾਹਾਬਾਦ ਸ਼ਟੇਸ਼ਨ ਤੇ ਕਮਲਾ ਨਹਿਰੂ ਦੀ ਅਗਵਾਈ ਵਿਚ ਤੇ ਇਸੇ ਤਰ੍ਹਾਂ ਹੀ ਹਰ ਸ਼ਟੇਸ਼ਨ ਤੇ ਅਜਾਦੀ ਘੁਲਾਟੀਆਂ ਦੀ ਹਾਜ਼ਰੀ ਵਿੱਚ ਬਹੁਤ ਭਾਰੀ ਇਕੱਠ ਹੋਏ ਸਨ।
ਮਹਾਨ ਸ਼ਹੀਦ ਦੀ ਦੀ ਇਹ ਅੰਤਿਮ ਯਾਤਰਾ ਜਦੋਂ ਉਸ ਦੀ ਜਨਮ ਭੂਮੀ ਕਲਕੱਤਾ ਵਿਖੇ ਪਹੁੰਚੀ ਤਾਂ ਉੱਥੇ ਅਜਾਦ ਹਿੰਦ ਫੌਜ ਦੇ ਮੁੱਖੀ ਸ਼ੁਭਾਸ਼ ਚੰਦਰ ਬੋਸ, ਬਸੰਤੀ ਦਾਸ ਅਤੇ ਸਾਥੀ ਬੁੱਕਟੇਸ਼ਵਰ  ਦੱਤ ਦੀ ਭੈਣ ਪ੍ਰਾਮਿਲਾ ਦੇਵੀ ਦੀ ਹਾਜ਼ਰੀ ਵਿੱਚ 7 ਲੱਖ ਤੋਂ ਵੀ ਵਧੇਰੇ ਲੋਕ ਇਕੱਤਰ ਸਨ। ਇਹ ਇਕੱਠ ਐਨਾ ਪ੍ਰਭਾਵਸ਼ਾਲੀ ਸੀ ਕਿ ਮੀਲਾਂ ਤੱਕ ਸੜਕਾਂ ਉੱਪਰ ਲੋਕ ਹੀ ਨਜ਼ਰ ਆ ਰਹੇ ਸਨ ਜੋ ਆਪਣੇ ਇਸ ਮਹਾਨ ਹੀਰੋ ਨੂੰ ਸ਼ਰਧਾਂਜਲੀ ਭੇਟ ਕਰਨ ਆਏ ਸਨ। ਇਸੇ ਤਰ੍ਹਾਂ ਪੂਰੇ ਦੇਸ਼ ਅੰਦਰ ਬਹੁਤ ਸਾਰੇ ਸ਼ਰਧਾਂਜਲੀ ਸਮਾਗਮ ਕੀਤੇ ਗਏ ਜਿਸ ਵਿੱਚ ਕਰੋੜਾਂ ਇਨਸਾਫ ਪਸੰਦ ਲੋਕਾਂ ਨੇ ਹਿੱਸਾ ਲਿਆ ਜਿਸ ਨੂੰ ਵੇਖਦੇ ਹੋਏ ਅੰਗਰੇਜ਼ ਸਰਕਾਰ ਦੀਆਂ ਜੜ੍ਹਾਂ ਹਿੱਲ ਗਈਆਂ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ