Thursday, October 01, 2020 ePaper Magazine
BREAKING NEWS
ਪੰਜਾਬ 'ਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 3400 ਤੋਂ ਪਾਰ, 1435 ਨਵੇਂ ਮਾਮਲੇ ਠੀਕ ਹੋਏਲਦਾਖ ਵਿਚ ਫੌਜ ਨੇ ਕਮਾਂਡਰ ਬਦਲਿਆ, ਚੀਨ ਨਾਲ ਕਰਨਗੇ ਗੱਲਬਾਤ ਦੇਸ਼ 'ਚ ਕੋਰੋਨਾ ਦੇ ਸਰਗਰਮ ਮਾਮਲਿਆਂ 'ਚ ਗਿਰਾਵਟ ਦਾ ਟਰੇਂਡ ਬਰਕਰਾਰਸੀਬੀਡੀਟੀ ਨੇ ਆਈਟੀਆਰ ਭਰਨ ਦੀ ਮਿਤੀ 30 ਨਵੰਬਰ ਤੱਕ ਵਧਾਈਪੰਜਾਬ ਦੇ ਪਿੰਡਾਂ ਦੀ ਬਦਲੇਗੀ ਨੁਹਾਰ, ਪੇਂਡੂ ਵਿਕਾਸ ਵਿਭਾਗ ਨੂੰ 14ਵੇਂ ਵਿੱਤ ਕਮਿਸ਼ਨ ਦਾ 1539 ਕਰੋੜ ਬਕਾਇਆ ਮਿਲਿਆਲੁਧਿਆਣਾ 'ਚ ਕੋਰੋਨ ਕਾਰਨ 11 ਮੌਤਾਂ, 207 ਨਵੇਂ ਮਾਮਲਿਆਂ ਦੀ ਪੁਸ਼ਟੀ ਨਿਯਮਾਂ ਦੀ ਉਲੰਘਣਾ ਕਰਕੇ ਝੋਨੇ ਦੀ ਕਟਾਈ ਕਰ ਰਹੀ ਕੰਬਾਇਨ ਸੀਲ, 50 ਹਜ਼ਾਰ ਜੁਰਮਾਨਾਵਿਧਾਇਕ ਅੰਗਦ ਵੱਲੋਂ ਸੈਣੀ ਟਾਵਰ ਵਾਲੀ ਗਲੀ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਦਰੱਖਤ ਨਾਲ ਫਾਹਾ ਲੈ ਕੇ ਅਣਪਛਾਤੇ ਵਿਅਕਤੀ ਨੇ ਕੀਤੀ ਖੁਦਕੁਸ਼ੀਬਾਰ, ਮੈਰਿਜ ਪੈਲੇਸ, ਹੋਟਲ ਤੇ ਰੈਸਟੋਰੈਂਟਾਂ ਦੀ ਸਾਲਾਨਾ ਲਾਇਸੈਂਸ ਫੀਸ ਤੇ ਤਿਮਾਹੀ ਅਨੁਮਾਨਤ ਫੀਸ ਮੁਆਫ ਕਰਨ ਨੂੰ ਮਨਜ਼ੂਰੀ

ਚੰਡੀਗੜ੍ਹ

ਅਪਰਾਧੀ ਪਿਛੋਕੜ ਵਾਲੇ ਉਮੀਦਵਾਰ ਨੂੰ ਅਪਰਾਧੀ ਮਾਮਲਿਆ ਸਬੰਧੀ ਜਾਣਕਾਰੀ ਦੇਣ ਬਾਰੇ ਸਮਾਂ ਸਰਣੀ ਵਿੱਚ ਸੋਧ

September 14, 2020 07:15 PM
ਚੰਡੀਗੜ੍ਹ, 14 ਸਤੰਬਰ (ਏਜੰਸੀ) : ਭਾਰਤੀ ਚੋਣ ਕਮਿਸ਼ਨ ਨੇ ਇਕ ਪੱਤਰ ਜਾਰੀ ਕਰਕੇ ਲੋਕ ਸਭਾ, ਰਾਜ ਸਭਾ, ਵਿਧਾਨ ਸਭਾ ਚੋਣ ਲੜਨ ਦੇ ਇਛੁਕ ਅਪਰਾਧੀ ਪਿਛੋਕੜ ਵਾਲੇ ਉਮੀਦਵਾਰਾਂ ਨੂੰ ਨਾਮਜਦਗੀ ਪੱਤਰ ਵਿੱਚ ਆਪਣੇ ਪੂਰੇ ਅਪਰਾਧੀ ਮਾਮਲਿਆ/ ਜਿਨ੍ਹਾ ਮਾਮਲਿਆਂ ਵਿੱਚ ਉਨ੍ਹਾਂ ਨੂੰ ਕੋਰਟ ਵੱਲੋਂ ਸਜਾ ਸੁਣਾਈ ਜਾ ਚੁਕੀ ਹੈ, 10 ਅਕਤੂਬਰ 'ਤੇ 6 ਮਾਰਚ ਨੂੰ ਜਾਰੀ ਹਦਾਇਤਾਂ ਦੀ ਰੋਸ਼ਨੀ ਵਿੱਚ ਇਸ਼ਤਿਹਾਰ ਦੇਣ ਸਬੰਧੀ ਪ੍ਰੀਕ੍ਰਿਆ ਨੂੰ ਹੋਰ ਸਪਸ਼ਟ ਕਰਦਿਆਂ ਪੱਤਰ ਜਾਰੀ ਕੀਤਾ ਹੈ। 
 
ਮੁੱਖ ਚੋਣ ਅਫ਼ਸਰ ਬੁਲਾਰੇ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਦੱਸਿਆ ਗਿਆ ਕਿ ਇਸ਼ਤਿਹਾਰ ਦੇਣ ਸਬੰਧੀ ਨਵੀ ਸਮਾਂ ਸਾਰਣੀ ਅਨੁਸਾਰ ਸਬੰਧਤ ਰਾਜਨੀਤਕ ਪਾਰਟੀ ਅਤੇ ਉਮੀਦਵਾਰ ਵੱਲੋਂ ਵੱਖ ਵੱਖ ਤੋਰ ਤੇ ਉਸ ਖੇਤਰ ਦੇ ਵੱਡੇ ਅਖਬਾਰਾਂ ਵਿੱਚ ਤਿੰਨ ਤਿੰਨ ਵਾਰ ਅਤੇ ਇਲੈਕਟ੍ਰੋਨਿਕ ਮੀਡੀਆ ਵਿੱਚ ਵੀ ਤਿੰਨ ਤਿੰਨ ਵਾਰ ਚਲਾਈ ਜਾਣ ਵਾਲੇ ਇਨ੍ਹਾਂ ਇਸਤਿਹਾਰਾਂ ਦੀ ਛਪਾਈ ਸਭ ਤੋਂ ਪਹਿਲਾਂ ਨਾਮਜਦਗੀ ਸਬੰਧੀ ਪੱਤਰ ਵਾਪਸ ਲੈਣ ਦੀ ਤੈਅ ਆਖਰੀ ਤਰੀਕ ਤੋਂ ਚਾਰ ਦਿਨ ਪਹਿਲਾਂ, ਦੂਸਰੀ ਵਾਰ ਨਾਮਜਦਗੀ ਸਬੰਧੀ ਪੱਤਰ ਵਾਪਸ ਲੈਣ ਦੀ ਤੈਅ ਆਖਰੀ ਤਰੀਕ ਤੋਂ 5 ਤੋਂ 8 ਦਿਨਾਂ ਦੋਰਾਨ ਅਤੇ ਤੀਸਰੀ ਤੇ ਆਖਰੀ ਵਾਰ ਚੋਣ ਪ੍ਰੀਕ੍ਰਿਆ ਦੇ 9ਵੇਂ ਦਿਨ ਤੋਂ ਲੈ ਕੇ ਚੋਣ ਪ੍ਰਚਾਰ ਸਮਾਪਤੀ ਵਾਲੇ ਦਿਨਾਂ ਦੋਰਾਨ ਕਰਵਾਈ ਜਾਣੀ ਹੈ।
 
ਇਸ ਤੋਂ ਇਲਾਵਾ ਕਮਿਸ਼ਨ ਨੇ ਇਹ ਵੀ ਸਪਸ਼ਟ ਕੀਤਾ ਕਿ ਜੇਕਰ ਕੋਈ ਉਮੀਦਵਾਰ ਨਿਰਵਿਰੋਧ ਚੁਣਿਆ ਜਾਂਦਾ ਹੈ ਅਤੇ ਉਸ ਦਾ ਵੀ ਅਪਰਾਧਿਕ ਪਿਛੋਕੜ ਰਹਾ ਹੈ ਤਾਂ ਉਸ ਨੂਂ ਟਿਕਟ ਦੇਣ ਵਾਲੀ ਪਾਰਟੀ ਅਤੇ ਉਮੀਦਵਾਰ ਵੱਲੋਂ ਕਮਿਸ਼ਨ ਵੱਲੋਂ ਜਾਰੀ ਨਵੀ ਸਮਾਂ ਸਾਰਣੀ ਅਨੁਸਾਰ ਅਖਬਾਰਾਂ ਅਤੇ ਟੀਵੀ ਚੈਨਲ ਤੇ ਇਸ਼ਤਿਹਾਰ ਦਿੱਤਾ ਜਾਣਾ ਹੈ। 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਚੰਡੀਗੜ੍ਹ ਖ਼ਬਰਾਂ

ਹਰਿਆਣਾ ਦੀ ਮੁੱਖ ਸਕੱਤਰ ਅਰੋੜਾ ਸੇਵਾਮੁਕਤ, ਵਿਜੈ ਵਰਧਨ ਨੂੰ ਨਵੇਂ ਮੁੱਖ ਸਕੱਤਰ

ਪੰਜਾਬ 'ਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 3400 ਤੋਂ ਪਾਰ, 1435 ਨਵੇਂ ਮਾਮਲੇ ਠੀਕ ਹੋਏ

ਪੰਜਾਬ ਦੇ ਪਿੰਡਾਂ ਦੀ ਬਦਲੇਗੀ ਨੁਹਾਰ, ਪੇਂਡੂ ਵਿਕਾਸ ਵਿਭਾਗ ਨੂੰ 14ਵੇਂ ਵਿੱਤ ਕਮਿਸ਼ਨ ਦਾ 1539 ਕਰੋੜ ਬਕਾਇਆ ਮਿਲਿਆ

ਡਾ.ਅਮਨਦੀਪ ਕੰਗ ਨੇ ਡੀਐਚਐਸ ਦਾ ਅਹੁਦਾ ਸੰਭਾਲਿਆ

ਬਾਰ, ਮੈਰਿਜ ਪੈਲੇਸ, ਹੋਟਲ ਤੇ ਰੈਸਟੋਰੈਂਟਾਂ ਦੀ ਸਾਲਾਨਾ ਲਾਇਸੈਂਸ ਫੀਸ ਤੇ ਤਿਮਾਹੀ ਅਨੁਮਾਨਤ ਫੀਸ ਮੁਆਫ ਕਰਨ ਨੂੰ ਮਨਜ਼ੂਰੀ

ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸਾਂਝੇ ਫਰੰਟ ਨੇ ਦਿੱਤਾ ਕਿਸਾਨ ਜੱਥੇਬੰਦੀਆਂ ਨੂੰ ਸਮਰਥਨ

ਚੰਡੀਗੜ੍ਹ ਦੇ ਐਸਐਸਪੀ ਲਈ ਕੁਲਦੀਪ ਚਾਹਲ ਦੇ ਨਾਮ 'ਤੇ ਲੱਗੀ ਮੋਹਰ

ਆਈਸੀਟੀ ਰਾਸ਼ਟਰੀ ਅਵਾਰਡ ਲਈ 15 ਅਕਤੂਬਰ ਤੱਕ ਅਰਜ਼ੀਆਂ ਦੇ ਸਕਦੇ ਨੇ ਅਧਿਆਪਕ

ਖੇਤੀਬਾੜੀ ਬਿਲਾਂ ਨੂੰ ਸੁਪਰੀਮ ਕੌਰਟ ਵਿੱਚ ਚੁਣੌਤੀ ਦੇਵੇਗੀ ਪੰਜਾਬ ਸਰਕਾਰ

ਸਾਬਕਾ ਡੀਜੀਪੀ ਸੈਣੀ ਐਸਆਈਟੀ ਸਾਹਮਣੇ ਪੇਸ਼ ਹੋਣ ਮਟੌਰ ਥਾਣੇ ਪਹੁੰਚੇ