Monday, September 21, 2020 ePaper Magazine
BREAKING NEWS
ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਆਖਰੀ ਦਮ ਤੱਕ ਲੜਾਂਗਾ - ਕੈਪਟਨ ਅਮਰਿੰਦਰਆਕਸਫੋਰਡ ਯੂਨੀਵਰਸਿਟੀ ਵੱਲੋਂ 'ਕੋਵੀਸ਼ੀਲਡ' ਦੀ ਆਖਰੀ ਪੜਾਅ ਦੀ ਪਰਖ਼ ਸ਼ੁਰੂਕੇਂਦਰ ਸਰਕਾਰ ਦੀ ਬਾਹਰੀ ਦੇਣਦਾਰੀ 558 ਅਰਬ ਡਾਲਰ ਤੋਂ ਪਾਰਜੰਮੂ : ਸਰਹੱਦ 'ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਹਥਿਆਰ ਤੇ ਨਸ਼ੀਲਾ ਪਦਾਰਥ ਬਰਾਮਦਹਰਸਿਮਰਤ ਦੀ ਮੌਜੂਦਗੀ 'ਚ ਕੇਂਦਰੀ ਕੈਬਨਿਟ 'ਚ ਆਰਡੀਨੈਂਸ ਪਾਸ ਹੋਣ ਵੇਲੇ ਪ੍ਰਕਾਸ਼ ਸਿੰਘ ਬਾਦਲ ਕਿਉਂ ਰਹੇ ਚੁੱਪ : ਰੰਧਾਵਾਐਮਐਸਪੀ ਸਿਸਟਮ ਨੂੰ ਜਿਸ ਦਿਨ ਵੀ ਕੋਈ ਖ਼ਤਰਾ ਆਇਆ, ਉਸੀ ਦਿਨ ਡਿਪਟੀ ਸੀਐਮ ਦੇ ਅਹੁਦੇ ਤੋਂ ਅਸਤੀਫਾ ਦੇਣਗੇ : ਦੁਸ਼ਯੰਤ ਚੌਟਾਲਾਪੰਜਾਬ ਪੁਲਿਸ ਵੱਲੋਂ ਅੰਤਰਰਾਜ਼ੀ ਗਿਰੋਹ ਦਾ ਪਰਦਾਫਾਸ਼ ਹਥਿਆਰਾਂ ਦੀ ਖੇਪ ਸਣੇ 7 ਕਾਬੂਐਸਐਫ਼ਆਈ ਵੱਲੋਂ ਮੋਗਾ ਗੋਲ਼ੀ ਕਾਂਡ ਦੇ ਸ਼ਹੀਦਾਂ ਦੀ 48ਵੀਂ ਸ਼ਹੀਦੀ ਬਰਸੀ 5 ਅਕਤੂਬਰ ਨੂੰ ਪੰਜਾਬ ਭਰ 'ਚ ਸਥਾਨਕ ਯੂਨਿਟਾਂ ਵੱਲੋਂ ਮਨਾਈ ਜਾਵੇਗੀਇਸ ਵਾਰ ਠੰਢ 'ਚ ਵੀ ਲੱਦਾਖ ਸਰਹੱਦ 'ਤੇ ਤਾਇਨਾਤ ਰਹਿਣਗੇ ਭਾਰਤੀ ਫ਼ੌਜ ਦੇ ਜਵਾਨਪੰਜਾਬ 'ਚ ਅੱਜ ਕੋਰੋਨਾ ਦੇ 2160 ਨਵੇਂ ਮਾਮਲਿਆਂ ਦੀ ਪੁਸ਼ਟੀ, 2225 ਹੋਏ ਠੀਕ

ਸੰਪਾਦਕੀ

ਪੰਜਾਬ ਦੇ ਸਿਆਸੀ ਆਗੂਆਂ ਦੀ ਖਾਮੋਸ਼ੀ ਹੈਰਾਨੀਜਨਕ

September 14, 2020 08:28 PM

ਇਹ ਇਕ ਸ਼ਰਮਨਾਕ ਗੱਲ ਹੈ ਕਿ ਪੰਜਾਬ ਦਾ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਆਪਣੀ ਗ੍ਰਿਫ਼ਤਾਰੀ ਦੇ ਡਰੋਂ ਲੁਕਦਾ ਫਿਰ ਰਿਹਾ ਹੈ। ਭਾਵੇਂ ਪੁਲਿਸ ਉਸ ਨੂੰ ਲੱਭ ਰਹੀ ਹੈ ਪਰ ਪੁਲਿਸ ਦੀ ਕਾਰਵਾਈ ਤੋਂ ਲੱਗ ਨਹੀਂ ਰਿਹਾ ਕਿ ਉਹ ਆਪਣੇ ਸਾਬਕਾ ਡੀਜੀਪੀ ਨੂੰ ਗੰਭੀਰਤਾ ਨਾਲ ਭਾਲ ਰਹੀ ਹੈ। ਲਗਦਾ ਹੈ ਕਿ ਪੁਲਿਸ ਇਕ ਸੀਮਾ ਤੋਂ ਅਗਾਂਹ ਨਹੀਂ ਜਾਣਾ ਚਾਹੁੰਦੀ। ਪੁਲਿਸ ਇਹ ਚਾਹੁੰਦੀ ਹੈ ਕਿ ਸੈਣੀ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਜਾਵੇ ਤੇ ਉਸ ਦਾ ਖਹਿੜਾ ਛੁਟੇ। ਸੁਮੇਧ ਸੈਣੀ ਪੰਜਾਬ ਵਿੱਚ ਕਾਲੇ ਦਿਨਾਂ ਦੇ ਦੌਰਾਨ ਬੜੀ ਚਰਚਾ ਵਿੱਚ ਰਿਹਾ, ਉਸ ਵੇਲੇ ਵੀ ਸੈਣੀ 'ਤੇ ਗੰਭੀਰ ਇਲਜ਼ਾਮ ਲੱਗਦੇ ਰਹੇ, ਜਿਨ੍ਹਾਂ ਵਿੱਚ ਕਤਲ ਤੱਕ ਦੇ ਇਲਜ਼ਾਮ ਵੀ ਸ਼ਾਮਲ ਹਨ।
ਸੁਮੇਧ ਸੈਣੀ ਦੇ ਖ਼ਿਲਾਫ਼ ਇਕ ਸਾਬਕਾ ਆਈਏਐਸ ਅਧਿਕਾਰੀ ਦੇ ਪੁੱਤਰ ਨੂੰ ਅਗਵਾ ਕਰਨ ਮਗਰੋਂ ਚੰਡੀਗੜ੍ਹ ਦੇ ਸੈਕਟਰ 17 ਦੇ ਥਾਣੇ ਵਿੱਚ ਤਸ਼ੱਦਦ ਕਰਕੇ ਮਾਰ ਮੁਕਾ ਦਿੱਤੇ ਜਾਣ ਸਬੰਧੀ ਮਟੋਰ ਥਾਣੇ ਵਿਚ ਐਫਆਈਆਰ ਦਰਜ ਹੈ। ਇਹ ਇਕ 29 ਸਾਲ ਪੁਰਾਣਾ ਮਾਮਲਾ ਹੈ, ਸੈਣੀ ਉਸ ਸਮੇਂ ਚੰਡੀਗੜ੍ਹ ਵਿਖੇ ਐਸਐਸਪੀ ਵਜੋਂ ਤਾਇਨਾਤ ਸੀ। ਸੈਣੀ ਖ਼ਿਲਾਫ਼ ਪਹਿਲਾਂ ਅਗਵਾ ਦਾ ਮਾਮਲਾ ਦਰਜ ਹੋਇਆ ਸੀ, ਮਗਰੋਂ ਚੰਡੀਗੜ੍ਹ ਪੁਲਿਸ ਦੇ ਦੋ ਇੰਸਪੈਕਟਰਾਂ ਵੱਲੋਂ ਵਾਅਦਾ ਮਾਫ ਗਵਾਹ ਬਣ ਕੇ ਅਦਾਲਤ ਵਿੱਚ ਆਪਣੇ ਬਿਆਨ ਦਰਜ ਕਰਵਾਉਣ ਪਿੱਛੋਂ  ਇਸ ਮਾਮਲੇ ਵਿੱਚ ਕਤਲ ਦੀ ਧਾਰਾ ਵੀ ਜੋੜ ਦਿੱਤੀ ਗਈ। ਪੰਜਾਬ ਸਰਕਾਰ ਨੇ ਇਸ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ (ਸਿਟ) ਦਾ ਗਠਨ ਕੀਤਾ ਹੋਇਆ ਹੈ। ਸਿਟ ਵੱਲੋਂ ਸੈਣੀ ਦੇ ਕਈ ਠਿਕਾਣਿਆਂ 'ਤੇ ਛਾਪੇਮਾਰੀ ਵੀ ਕੀਤੀ ਗਈ ਪਰ ਉਹ ਪੁਲਿਸ ਦੇ ਹੱਥ ਨਹੀਂ ਲੱਗਾ। ਸਿਟ ਵੱਲੋਂ ਜਿਸ ਤੇਜ਼ੀ ਨਾਲ ਕਾਰਵਾਈ ਕਰਨੀ ਚਾਹੀਦੀ ਹੈ, ਨਹੀਂ ਕੀਤੀ ਜਾ ਰਹੀ। ਆਮ ਤੌਰ 'ਤੇ ਮਾਮੂਲੀ ਮਾਮਲੇ ਵਿੱਚ ਵੀ ਪੁਲਿਸ ਕਿਸੇ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਲਈ, ਉਸ ਦੇ ਰਿਸ਼ਤੇਦਾਰਾਂ ਤੱਕ ਨੂੰ ਥਾਣੇ ਵਿੱਚ ਬਿਠਾਈ ਰੱਖਦੀ ਹੈ। ਹੁਣ ਮੋਹਾਲੀ ਦੀ ਅਦਾਲਤ ਨੇ ਪੁਲਿਸ ਨੂੰ ਹੁਕਮ ਦਿੱਤੇ ਹਨ ਕਿ ਸੁਮੇਧ ਸੈਣੀ ਨੂੰ 25 ਸਤੰਬਰ ਤੱਕ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇ। ਜੇ ਪੁਲਿਸ 25 ਸਤੰਬਰ ਤੱਕ ਸੁਮੇਧ ਸੈਣੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬ ਨਹੀਂ ਹੁੰਦੀ ਤਾਂ ਫਿਰ ਅਦਾਲਤ ਵੱਲੋਂ ਸੈਣੀ ਨੂੰ ਭਗੌੜਾ ਐਲਾਨੇ ਜਾਣ ਦੀ ਕਾਰਵਾਈ ਸ਼ੁਰੂ ਹੋਵੇਗੀ। ਅਦਾਲਤ ਦੇ ਰੁਖ ਤੋਂ ਬਾਅਦ ਸਿਟ ਨੇ ਸੈਣੀ ਦੇ ਠਿਕਾਣਿਆਂ ਨੂੰ ਮੁੜ ਤੋਂ ਫਰੋਲਿਆ ਹੈ ਤੇ ਉਸ ਦੀ ਸੁਰੱਖਿਆ ਵਿੱਚ ਲੱਗੇ ਪੁਲਿਸ ਕਰਮਚਾਰੀਆਂ ਤੋਂ ਵੀ ਸੈਣੀ ਬਾਰੇ ਪੁੱਛ-ਗਿੱਛ ਕੀਤੀ ਹੈ। ਸਿਟ ਨੇ  ਸੈਣੀ ਦੀ ਪਤਨੀ ਤੇ ਧੀ ਤੋਂ ਵੀ ਉਸ ਬਾਰੇ ਪੁੱਛਿਆ ਹੈ ਪਰ ਉਨ੍ਹਾਂ ਤੋਂ ਵੀ ਪੁਲਿਸ ਦੇ ਹੱਥ ਕੁਝ ਨਹੀਂ ਲੱਗਿਆ ।
 ਕਈ ਸਾਲ ਪਹਿਲਾਂ ਇਹ ਮਾਮਲਾ ਸੀਬੀਆਈ ਕੋਲ ਵੀ ਗਿਆ ਸੀ ਪਰ ਉਸ ਵੇਲੇ ਸੁਮੇਧ ਸੈਣੀ ਨੂੰ ਰਾਹਤ ਮਿਲ ਗਈ ਸੀ ਕਿਉਂਕਿ ਸੁਪਰੀਮ ਕੋਰਟ ਨੇ ਇਹ ਮਾਮਲਾ ਰੱਦ ਕਰ ਦਿੱਤਾ ਸੀ। ਸੈਣੀ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਪੁਲਿਸ ਬਹਿਬਲ ਕਲਾਂ ਗੋਲ਼ੀ ਕਾਂਡ ਵਿੱਚ ਵੀ ਸੁਮੇਧ ਸੈਣੀ 'ਤੇ ਸ਼ਿਕੰਜਾ ਕਸ ਸਕਦੀ ਹੈ। ਇਸ ਮਾਮਲੇ ਦੀ ਜਾਂਚ ਵੀ ਇਕ ਅਲੱਗ ਸਿਟ ਵੱਲੋਂ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਵਿੱਚ ਇਕ ਇੰਸਪੈਕਟਰ ਵਾਅਦਾ ਮਾਫ ਗਵਾਹ ਬਣ ਚੁੱਕਾ ਹੈ।
 ਇਹ ਗੱਲ ਲੋਕਾਂ ਨੂੰ ਹਜ਼ਮ ਨਹੀਂ ਹੋ ਰਹੀ ਕਿ ਜ਼ੈਡ ਪਲੱਸ ਸੁਰੱਖਿਆ ਤੇ 60 ਕਰਮਚਾਰੀਆਂ ਦੇ ਘੇਰੇ ਵਿਚੋਂ ਸੁਮੇਧ ਸੈਣੀ ਕਿਵੇਂ ਗਾਇਬ ਹੋ ਗਿਆ। ਪੁਲਿਸ ਤੇ ਅਦਾਲਤ ਦੀ ਕਾਰਵਾਈ ਆਪਣੀ ਥਾਂ 'ਤੇ ਹੈ। ਪਰ ਇਹ ਬਹੁਤ ਹੈਰਾਨੀਜਨਕ ਹੈ ਕਿ ਇਸ ਸਮੁੱਚੇ ਘਟਨਾਕ੍ਰਮ 'ਤੇ ਪੰਜਾਬ ਦੇ ਹੁਕਮਰਾਨ ਰਹੇ ਤੇ ਮੌਜੂਦਾ ਹੁਕਮਰਾਨਾਂ ਵਿਚੋਂ ਕੋਈ ਵੀ ਕੁਝ ਨਹੀਂ ਬੋਲ ਰਿਹਾ।ਇਸ ਖਾਮੋਸ਼ੀ ਦੇ ਬੜੇ ਗਹਿਰੇ ਅਰਥ ਵੀ ਹੋ ਸਕਦੇ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ