Monday, September 21, 2020 ePaper Magazine
BREAKING NEWS
ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਆਖਰੀ ਦਮ ਤੱਕ ਲੜਾਂਗਾ - ਕੈਪਟਨ ਅਮਰਿੰਦਰਆਕਸਫੋਰਡ ਯੂਨੀਵਰਸਿਟੀ ਵੱਲੋਂ 'ਕੋਵੀਸ਼ੀਲਡ' ਦੀ ਆਖਰੀ ਪੜਾਅ ਦੀ ਪਰਖ਼ ਸ਼ੁਰੂਕੇਂਦਰ ਸਰਕਾਰ ਦੀ ਬਾਹਰੀ ਦੇਣਦਾਰੀ 558 ਅਰਬ ਡਾਲਰ ਤੋਂ ਪਾਰਜੰਮੂ : ਸਰਹੱਦ 'ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਹਥਿਆਰ ਤੇ ਨਸ਼ੀਲਾ ਪਦਾਰਥ ਬਰਾਮਦਹਰਸਿਮਰਤ ਦੀ ਮੌਜੂਦਗੀ 'ਚ ਕੇਂਦਰੀ ਕੈਬਨਿਟ 'ਚ ਆਰਡੀਨੈਂਸ ਪਾਸ ਹੋਣ ਵੇਲੇ ਪ੍ਰਕਾਸ਼ ਸਿੰਘ ਬਾਦਲ ਕਿਉਂ ਰਹੇ ਚੁੱਪ : ਰੰਧਾਵਾਐਮਐਸਪੀ ਸਿਸਟਮ ਨੂੰ ਜਿਸ ਦਿਨ ਵੀ ਕੋਈ ਖ਼ਤਰਾ ਆਇਆ, ਉਸੀ ਦਿਨ ਡਿਪਟੀ ਸੀਐਮ ਦੇ ਅਹੁਦੇ ਤੋਂ ਅਸਤੀਫਾ ਦੇਣਗੇ : ਦੁਸ਼ਯੰਤ ਚੌਟਾਲਾਪੰਜਾਬ ਪੁਲਿਸ ਵੱਲੋਂ ਅੰਤਰਰਾਜ਼ੀ ਗਿਰੋਹ ਦਾ ਪਰਦਾਫਾਸ਼ ਹਥਿਆਰਾਂ ਦੀ ਖੇਪ ਸਣੇ 7 ਕਾਬੂਐਸਐਫ਼ਆਈ ਵੱਲੋਂ ਮੋਗਾ ਗੋਲ਼ੀ ਕਾਂਡ ਦੇ ਸ਼ਹੀਦਾਂ ਦੀ 48ਵੀਂ ਸ਼ਹੀਦੀ ਬਰਸੀ 5 ਅਕਤੂਬਰ ਨੂੰ ਪੰਜਾਬ ਭਰ 'ਚ ਸਥਾਨਕ ਯੂਨਿਟਾਂ ਵੱਲੋਂ ਮਨਾਈ ਜਾਵੇਗੀਇਸ ਵਾਰ ਠੰਢ 'ਚ ਵੀ ਲੱਦਾਖ ਸਰਹੱਦ 'ਤੇ ਤਾਇਨਾਤ ਰਹਿਣਗੇ ਭਾਰਤੀ ਫ਼ੌਜ ਦੇ ਜਵਾਨਪੰਜਾਬ 'ਚ ਅੱਜ ਕੋਰੋਨਾ ਦੇ 2160 ਨਵੇਂ ਮਾਮਲਿਆਂ ਦੀ ਪੁਸ਼ਟੀ, 2225 ਹੋਏ ਠੀਕ

ਲੇਖ

ਤੇ ਫਿਰ ਤਮਾਸ਼ਬੀਨ ਸਾਥੀ ਬਣ ਗਏ...

September 14, 2020 08:30 PM

ਮਨਪ੍ਰੀਤ ਸਿੰਘ ਕਾਹਲੋਂ

ਗੁਆਂਢ ਦਾ ਇਕ ਘਰ ਇਸ ਗੱਲ ਕਰਕੇ ਪੂਰੇ ਮੁਹੱਲੇ 'ਚ ਬਦਨਾਮ ਸੀ ਕਿ ਉਸ ਘਰ 'ਚੋਂ ਸਵੇਰੇ ਸ਼ਾਮ ਕਲੇਸ਼ ਦੀਆਂ ਅਣਸੁਖਾਵੀਆਂ ਅਵਾਜ਼ਾਂ ਤੇ ਬੇਚੈਨ ਕਰ ਦੇਣ ਵਾਲੀਆਂ ਗਾਲਾਂ ਸੁਣਾਈ ਦਿੰਦੀਆਂ ਸਨ। ਇਹ ਅਵਾਜ਼ਾਂ ਆਂਢੀ-ਗੁਆਂਢੀਆਂ ਦੀ ਵੀ ਰੋਜ਼ ਮੜ੍ਰਾ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੀਆਂ ਸਨ। ਘਰ ਦੀ ਮੁਖੀ ਔਰਤ ਨੂੰ ਗੁਆਂਢਣਾਂ ਨੇ ਪਿਆਰ ਤੇ ਤਮਿਹਲ ਨਾਲ ਕਿੰਨੀ ਹੀ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸਭ ਫਜ਼ੂਲ। ਘਰ ਦੇ ਇਕਲੋਤੇ ਮੁੰਡੇ ਨੂੰ ਵੀ ਆਲੇ ਦੁਆਲੇ ਦੇ ਬੰਦਿਆਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਜੋ ਕਿ ਵਿਆਹਿਆ ਹੋਇਆ ਸੀ ਪਰ ਉਸਨੇ ਅੱਗਿਓ ਕਈ ਗੁਆਂਢੀਆਂ ਉੱਤੇ ਹੋਸੇ ਦੂਸ਼ਣ ਲਗਾਉਣ ਦੀ ਕੋਸ਼ਿਸ਼ ਕੀਤੀ ਇਸ ਤਰ੍ਹਾਂ ਪਰਿਵਾਰ ਹੌਲੀ-ਹੌਲੀ ਮੁਹੱਲੇ ਤੋਂ ਨਿੱਖੜਦਾ ਜਾ ਰਿਹਾ ਸੀ। 
ਇਕ ਦਿਨ ਗੁਆਂਢ ਵਿੱਚ ਹੀ ਰਹਿੰਦੀ 17 ਕੁ ਸਾਲਾਂ ਦੀ ਸਿਮਰਨ ਆਪਣੇ ਵਿਗਿਆਨ ਦੇ ਪੇਪਰ ਦੀ ਤਿਆਰੀ ਕਰ ਰਹੀ ਸੀ ਕਿ ਉਸਨੂੰ ਉਹੀ ਗਾਲਾਂ ਤੇ ਅਵਾਜ਼ਾਂ ਬੇਚੈਨ ਕਰਨ ਲੱਗੀਆਂ। ਸਿਮਰਨ ਨੇ ਆਪਣੇ ਦਿਮਾਗ ਨਾਲ ਜਬਰਦਸਤੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਜੋ ਉਹ ਇਸ ਸਭ ਦੇ ਬਾਵਜ਼ੂਦ ਪੜਾਈ 'ਚ ਮਨ ਲਗਾ ਸਕੇ। ਪਰ ਹੁਣ ਉਸ ਘਰ ਚੋਂ ਕੁੜੀ ਦੇ ਰੋਣ ਕੁਰਲਾਉਣ ਦੀ ਅਵਾਜ਼ ਹੋਰ ਉੱਚੀ ਹੋ ਕੇ ਆਉਣ ਲੱਗ ਗਈ। ਸਿਮਰਨ ਚਾਹੁੰਦੀ ਬਾਹਰ ਜਾ ਕੇ ਦੇਖਣਾ ਕਿ ਕੀ ਹੋ ਰਿਹਾ ਪਰ ਉਸਨੂੰ ਆਪਣੇ ਦਾਦਾ ਜੀ ਤੇ ਤਾਇਆ ਜੀ ਤੋਂ ਡਰ ਲੱਗ ਰਿਹਾ ਸੀ। ਸਿਮਰਨ ਨੇ ਘਰ ਦੀ ਛੱਤ 'ਤੇ ਚੜਕੇ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਦੇਖਿਆ ਕਿ ਉਸੇ ਘਰ ਦੇ ਬਾਹਰ ਹੀ ਗੁਆਂਢੀਆਂ ਦੀ ਭੀੜ ਜੁਟੀ ਹੋਈ ਹੈ ਤੇ ਅਵਾਜ਼ ਅੰਦਰੋ ਹੀ ਆ ਰਹੀ ਸੀ 'ਮੈਨੂੰ ਛੁਡਾਓ, ਮੈਨੂੰ ਬਚਾਓ, ਮੈਨੂੰ ਮਾਰ ਦੇਣਗੇ'। ਆਦਮੀ ਤੇ ਔਰਤਾਂ ਦੀ ਭੀੜ ਵੀ ਬੇਚੈਨ ਸੀ ਪਰ ਸਿਰਫ ਗੱਲਾਂ ਹੀ ਕਰ ਰਹੀ ਸੀ ਸਿਮਰਨ ਨੂੰ ਅੰਦਾਜ਼ਾ ਹੋ ਗਿਆ ਕਿ ਘਰ ਦੀ ਨੂੰਹ ਖਤਰੇ 'ਚ ਹੈ ਤੇ ਉਸਨੂੰ ਫੋਰੀ ਮਦਦ ਦੀ ਲੋੜ ਹੈ। 100 ਨੰਬਰ 'ਤੇ ਫੋਨ ਕੀਤਾ ਜਾਵੇ? ਪਰ ਨਹੀਂ, ਪਹਿਲਾ ਫੋਨ ਕਰਨ ਬਾਰੇ ਹੀ ਪੁੱਛ-ਗਿੱਛ ਸ਼ੁਰੂ ਹੋ ਜਾਣੀ ਹੈ, ਤਾਇਆ ਜੀ ਨੂੰ ਕਿਹਾ ਜਾਵੇ ਕਿ ਉਹ ਜਾ ਕੇ ਘਰ ਦਾ ਬੂਹਾ ਖੜਕਾਉਣ?  ਨਹੀਂ, ਮੈਨੂੰ ਪੜਾਈ ਦਾ ਹਵਾਲਾ ਦੇ ਕੇ ਤੇ ਕੁੜੀ ਹੋਣ ਬਾਰੇ ਕਹਿ ਕੇ ਚੁੱਪ ਕਰਵਾ ਦਿੱਤਾ ਜਾਵੇਗਾ'। 
ਇੰਨੇ ਨੂੰ ਚੀਕਾ ਹੋਰ ਵੀ ਤੇਜ਼ ਹੋ ਗਈਆਂ ਸਿਮਰਨ ਨੂੰ ਇਸ ਘੜੀ ਆਪਣੀ ਸਹੇਲੀ ਦੇ ਵਿਆਹ ਵਿੱਚ ਬਰਾਤ 'ਚ ਆਈ ਲਾੜੇ ਦੀ ਭਾਬੀ ਦੀ ਯਾਦ ਆਈ ਜਿਸਨੇ ਕਿ ਉਸੇ ਵਿਆਹ ਵਿੱਚ ਜਾਣਿਕੇ ਆਪਣੇ ਦਿਉਰ ਦੇ ਵਿਆਹ ਵਿੱਚ ਮੁੰਡੇ ਦੇ ਦੋਸਤਾਂ ਵੱਲੋਂ ਤੇ ਆਰਕੈਸਟਰਾਂ ਵੱਲੋਂ ਨੱਚੇ ਜਾ ਰਹੇ ਗੰਦੇ ਨਾਚ ਨੂੰ ਸਟੇਜ਼ 'ਤੇ ਚੜ੍ਹ ਕੇ ਬੰਦ ਕਰਵਾਉਣ ਦੀ ਹਿੰਮਤ ਦਿਖਾਈ ਸੀ। ਤੇ ਨਾਲੇ ਆਰਕੈਸਟਰਾਂ ਵਾਲਿਆਂ ਨੂੰ ਤੇ ਸ਼ਰਾਬੀ ਮੁੰਡਿਆਂ ਨੂੰ ਲਾਹਣਤਾਂ ਪਾਈਆਂ ਸਨ, ਜਿੰਨ੍ਹਾਂ ਕਰਕੇ ਬਰਾਤ 'ਚ ਆਈਆਂ ਕੁੜੀਆਂ ਤੇ ਕੁੜੀ ਵਾਲਿਆਂ ਵੱਲੋਂ ਸ਼ਾਮਲ ਹੋਈਆਂ ਔਰਤਾਂ ਦਾ ਉੱਥੇ ਬੈਠਣਾ ਦੁੱਭਰ ਹੋਇਆ ਪਿਆ ਸੀ। ਉਸਨੂੰ ਆਪਣੇ ਉਸ ਰੇਲ ਦੇ ਸਫਰ ਦੀ ਵੀ ਯਾਦ ਆਈ ਜਦੋਂ ਇਕ ਕੁੜੀ ਨੇ ਸਿਗਰਟ ਪੀਣ ਵਾਲੇ ਮੁੰਡੇ ਨੂੰ ਅਜਿਹਾ ਕਰਨ ਤੋਂ ਮਨ੍ਹਾ ਕੀਤਾ ਤੇ ਫਿਰ ਸਾਰੇ ਰੇਲ ਯਾਤਰੀਆਂ ਨੇ ਕੁੜੀ ਦਾ ਸਾਥ ਦਿੱਤਾ ਤੇ ਅਖੀਰ ਮੁੰਡੇ ਨੂੰ ਸਿਗਰਟ ਸੁੱਟਣੀ ਪਈ। ਉਸਨੂੰ ਯਾਦ ਆਇਆ ਕਿ ਲਾੜੇ ਦੀ ਭਾਬੀ ਦੀ ਵੀ ਲੋਕਾਂ ਵੱਲੋਂ ਹਿਮਾਇਤ ਕੀਤੀ ਗਈ ਸੀ ਅਤੇ ਆਰਕੈਸਟਰਾਂ ਤੇ ਮੁੰਡਿਆਂ ਨੂੰ ਬੇਹੁਦਾ ਨਾਚ ਬੰਦ ਕਰਨਾ ਪਿਆ ਸੀ। 
ਇੰਨੇ ਨੂੰ ਸਿਮਰਨ ਨੇ ਇਕ ਹੋਰ ਚੀਕ ਸੁਣੀ ਤੇ ਉਸਨੇ ਬਿਨ੍ਹਾ ਹੋਰ ਦੇਰੀ ਕੀਤੇ ਉਸ ਘਰ ਦਾ ਬੂਹਾ ਜਾ ਖੜਕਾਇਆ ਜਿੱਥੇ ਗੁਆਂਢੀਆਂ ਦੀ ਭੀੜ ਪਹਿਲਾ ਹੀ ਮੌਜ਼ੂਦ ਸੀ। ਬੂਹਾ ਨਾ ਖੁੱਲ੍ਹਣ 'ਤੇ ਘਰੋਂ ਬਾਹਰ ਨਾ ਨਿਕਲਣ ਵਾਲੀ ਉਹੀ ਸਿਮਰਨ ਆਪਣੇ ਤਾਇਆ ਜੀ ਦੇ ਦੇਖਦਿਆ ਦੇਖਦਿਆ ਹੀ ਉਸ ਘਰ ਦਾ ਬੂਹਾ ਟੱਪ ਕੇ ਘਰੇ ਦਾਖਿਲ ਹੋ ਚੁੱਕੀ ਸੀ। ਸ਼ਾਇਦ ਬਾਹਰ ਖੜ੍ਹੀ ਭੀੜ ਵੀ ਇਕ ਦੂਜੇ ਤੋਂ ਇਹੀ ਉਮੀਦ ਕਰ ਰਹੀ ਸੀ। ਸਿਮਰਨ ਦੇ ਪਿੱਛੇ-ਪਿੱਛੇ ਹੀ ਕੁਝ ਜਵਾਨ ਮੁੰਡੇ ਵੀ ਘਰ 'ਚ ਕੁੱਦ ਪਏ, ਉਨ੍ਹਾਂ ਵਿੱਚੋਂ ਜਦੋਂ ਇਕ ਮੁੰਡੇ ਨੇ ਘਰ ਦਾ ਬੂਹਾ ਅੰਦਰੋਂ ਖੋਲ੍ਹਿਆ ਤਾਂ ਉਸ ਘਰ ਵਿਚਲੇ ਮਾਂ-ਪੁੱਤ ਬਾਕੀ ਨੌਜਵਾਨਾਂ ਨਾਲ ਬਹਿਸ ਰਹੇ ਸਨ ਤੇ ਘਰ ਦੀ ਨੂੰਹ ਨੂੰ ਸਿਮਰਨ ਨੇ ਬੁੱਕਲ 'ਚ ਲੈ ਰੱਖਿਆ ਸੀ ਜਿਸਦੇ ਗੱਲ ਵਿੱਚ ਰੱਸਾ ਫਾਹੇ ਦੇ ਰੂਪ 'ਚ ਲਟਕ ਰਿਹਾ ਸੀ। ਹੁਣ ਸਿਮਰਨ ਨੂੰ ਦਸਵੀਂ ਜਮਾਤ 'ਚ ਪੜੀ 'ਚੰਡੀ ਦੀ ਵਾਰ' ਚੇਤੇ ਆ ਰਹੀ ਸੀ ਜਿਸ 'ਚ ਦੇਵੀ ਦੁਰਗਾ ਰਣ ਵਿੱਚ ਦਾਨਵਾਂ ਨੂੰ ਵੰਗਾਰ ਰਹੀ ਹੈ। ਹੁਣ ਸਭ ਕੁਝ ਚੁੱਪ-ਚਾਪ ਵੇਖਣ ਵਾਲੇ ਵੀ ਸਿਮਰਨ ਦੇ ਸਾਥੀ ਬਣ ਗਏ ਸਨ

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ