BREAKING NEWS
ਡਬਲਊਐਚਓ ਵੱਲੋਂ ਏਸ਼ੀਆ-ਪ੍ਰਸ਼ਾਂਤ ਦੇਸ਼ਾਂ ਨੂੰ ਸਿਹਤ ਸੇਵਾ ਸਮਰੱਥਾ ਵਧਾਉਣ ਦੀ ਅਪੀਲਓਮੀਕਰੋਨ ਤੋਂ ਬਚਾਅ ਲਈ ਦੇਸ਼ ’ਚ ਬੂਸਟਰ ਡੋਜ਼ ਦੇਣ ਬਾਰੇ ਵਿਚਾਰਾਂਖੇਤੀ ਕਾਨੂੰਨਾਂ ਦੇ ਵਿਰੋਧ ’ਚ ਜਾਨ ਗੁਆਉਣ ਵਾਲੇ 500 ਕਿਸਾਨਾਂ ਦੀ ਸੂਚੀ ਮੇਰੇ ਕੋਲ : ਰਾਹੁਲਸਮੁੰਦਰੀ ਤੂਫ਼ਾਨ ‘ਜਵਾਦ’ ਭਲਕੇ ਉੜੀਸਾ ਦੇ ਪੁਰੀ ਤੱਟ ਨਾਲ ਟਕਰਾਏਗਾਮੋਦੀ, ਬਾਦਲ ਤੇ ਕੈਪਟਨ ਦੀ ਤਿੱਕੜੀ ਨੇ ਕਿਸਾਨ ਵਿਰੋਧੀ ਕਾਨੂੰਨ ਪਾਸ ਕਰਨ ਲਈ ਸਾਜਿਸ਼ ਰਚੀ : ਚੰਨੀਬਠਿੰਡਾ : ਕਿਸਾਨਾਂ ਵੱਲੋਂ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵਿਰੋਧਗੁਰੂਗ੍ਰਾਮ : ਵਿਆਹ ਸਮਾਰੋਹ ਤੋਂ ਪਰਤ ਰਹੇ 5 ਲੋਕਾਂ ਦੀ ਸੜਕ ਹਾਦਸੇ ’ਚ ਮੌਤਸਿੱਧੂ ਮੂਸੇਵਾਲਾ ਕਾਂਗਰਸ ’ਚ ਸ਼ਾਮਲਹਿਮਾਚਲ ਦੀਆਂ ਚੋਟੀਆਂ ’ਤੇ ਬਰਫਬਾਰੀ, ਤਾਪਮਾਨ ਡਿੱਗਿਆ‘ਨਹੀਂ ਦਿੱਤਾ ਵੋਟ ਤਾਂ ਬੈਂਕ ਖਾਤੇ ’ਚੋਂ ਕੱਟੇ ਜਾਣਗੇ 350 ਰੁਪਏ’ ਵਾਲੀ ਖ਼ਬਰ ਝੂਠੀ

ਸੰਪਾਦਕੀ

ਥੋਕ ਮਹਿੰਗਾਈ ਨੇ ਅਕਤੂਬਰ ’ਚ ਨਵਾਂ ਰਿਕਾਰਡ ਬਣਾਇਆ

November 22, 2021 01:31 PM

ਥੋਕ ਦੀਆਂ ਕੀਮਤਾਂ ’ਚ ਵਾਧਾ ਅਜਿਹਾ ਵਾਧਾ ਹੁੰਦਾ ਹੈ ਜੋ ਆਮ ਆਦਮੀ ਲਈ ਦੁਗਣਾਤਿਗਣਾ ਹੋ ਕੇ ਸਾਹਮਣੇ ਆਉਂਦਾ ਹੈ। ਖਾਣ-ਪੀਣ ਅਤੇ ਵਰਤੋਂ ਦੀਆਂ ਦੂਸਰੀਆਂ ਜ਼ਰੂਰੀ ਵਸਤਾਂ ਦੀਆਂ ਥੋਕ ਦੀਆਂ ਕੀਮਤਾਂ ਵਿੱਚ ਵਾਧਾ ਪਰਚੂਨ ਦੀਆਂ ਕੀਮਤਾਂ ਦੇ ਵਾਧੇ ਦਾ ਨਤੀਜਾ ਤਾਂ ਕੱਢਦਾ ਹੀ ਹੈ, ਇਹ ਜ਼ਰੂਰੀ ਨਹੀਂ ਰਹਿੰਦਾ ਕਿ ਵਾਧਾ ਅਨੁਪਾਤ ਅਨੁਸਾਰ ਹੀ ਰਹੇ। ਵਸਤਾਂ ਆਪਸ ’ਚ ਜੁੜੀ ਇਕ ਲੰਬੀ ਪ੍ਰਕਿਰਿਆ ਦਾ ਅੰਤਲਾ ਨਤੀਜਾ ਹੋਣ ਕਾਰਨ ਪ੍ਰਕਿਰਿਆ ਨੂੰ ਮੁਕੰਮਲ ਬਣਾਉਣ ਵਾਲੇ ਕਿਸੇ ਵੀ ਹਿੱਸੇ ਦੀ ਲਾਗਤ ਦਾ ਵਾਧਾ ਅੰਤਿਮ ਵਸਤ ਦੀ ਕੀਮਤ ਦੇ ਵਾਧੇ ਦਾ ਨਤੀਜਾ ਕੱਢਦਾ ਹੈ। ਮਿਸਾਲ ਲਈ, ਸਵੇਰੇ ਸਵੇਰੇ ਦੁਕਾਨਾਂ ’ਤੇ ਤਾਜ਼ਾ ਤਾਜ਼ਾ ਪਹੁੰਚੀ ਬ੍ਰੈਡ ਦੀ ਕੀਮਤ ਇਸ ’ਚ ਪੈਣ ਵਾਲੇ ਆਟਾ, ਸੂਝੀ ਤੇ ਮੈਦੇ ਦੀ ਕੀਮਤ ਦੁਆਰਾ ਨਿਰਧਾਰਤ ਹੋਣ ਦੇ ਨਾਲ ਨਾਲ ਢੋਅ-ਢੁਆਈ ਦੇ ਖ਼ਰਚੇ ਦੁਆਰਾ ਵੀ ਨਿਰਧਾਰਤ ਹੈ। ਆਟੇ ਦੀ ਥੋਕ ਦੀ ਕੀਮਤ ਦਾ ਵਾਧਾ ਬ੍ਰੈਡ ਨੂੰ ਕਿੰਨਾ ਮਹਿੰਗਾ ਕਰੇਗਾ, ਇਹ ਇਸ ਨੂੰ ਬਣਾਉਣ ਵਾਲਿਆਂ ’ਤੇ ਵੀ ਨਿਰਭਰ ਕਰਦਾ ਹੈ।
ਭਾਰਤ ਵਿੱਚ ਪਹਿਲਾਂ ਹੀ ਮਹਿੰਗਾਈ ਨੇ ਆਮ ਲੋਕਾਂ ਦਾ ਜਿਊਣਾ ਔਖਾ ਬਣਾਇਆ ਹੋਇਆ ਹੈ। ਖਾਣਪੀਣ ਵਾਲੀਆਂ ਵਸਤਾਂ, ਖਾਸ ਕਰ ਖਾਣ ਵਾਲੇ ਤੇਲ ਦੀਆਂ ਕੀਮਤਾਂ ਦਾ ਬੇਤਹਾਸ਼ਾ ਵਾਧਾ, ਆਮ ਲੋਕਾਂ ਨੂੰ ਖਾਣ ਵਾਲਾ ਤੇਲ ਵਰਤਣਾ ਛੱਡਣ ’ਤੇ ਮਜਬੂਰ ਕਰ ਰਿਹਾ ਹੈ। ਹੇਠਲੇ ਵਰਗ ਦੇ ਲੋਕਾਂ ਦੀਆਂ ਰਸੋਈਆਂ ’ਚ ਤੇਲ ਦੇ ਤੜਕੇ ਲੱਗਣੇ ਘਟ ਗਏ ਹਨ ਜਾਂ ਖ਼ਤਮ ਹੋ ਚੁੱਕੇ ਹਨ। ਪਹਿਲਾਂ ਤੋਂ ਹੀ ਕਮਜ਼ੋਰੀ ਦੇ ਸ਼ਿਕਾਰ ਲੋਕਾਂ ਦੀ ਤੇਲ ਦੀ ਖ਼ਪਤ ਬਹੁਤ ਘੱਟ ਚੁੱਕੀ ਹੈ।
ਮਹਿੰਗਾਈ ਐਨੀ ਜ਼ਿਆਦਾ ਹੈ ਕਿ ਇਕ ਆਮ ਘਰ ਦੀਆਂ ਜ਼ਰੂਰੀ ਲੋੜਾਂ ਵੀ ਪੂਰੀਆਂ ਨਹੀਂ ਹੋ ਰਹੀਆਂ ਹਨ। ਮਹਿੰਗਾਈ ਪੱਖੋਂ ਤਸਵੀਰ ਕਿੰਨੀ ਡਰਾਉਣੀ ਹੈ, ਇਸ ਦਾ ਪਤਾ ਪਿਛਲੇ ਦਿਨੀਂ ਸਰਕਾਰ ਵੱਲੋਂ ਮਹਿੰਗਾਈ ਸੰਬੰਧੀ ਜਾਰੀ ਕੀਤੇ ਅੰਕੜਿਆਂ ਤੋਂ ਲਗ ਜਾਂਦਾ ਹੈ। ਅਕਤੂਬਰ ਮਹੀਨੇ ਵਿੱਚ ਥੋਕ ਮਹਿੰਗਾਈ ਦਰ 12.54 ਪ੍ਰਤੀਸ਼ਤ ’ਤੇ ਪਹੁੰਚ ਗਈ ਸੀ ਜੋ ਕਿ ਇਸ ਤੋਂ ਪਿਛਲੇ ਪੰਜ ਮਹੀਨਿਆਂ ਦੀ ਪਹਿਲਾਂ ਤੋਂ ਹੀ ਉਚੀ ਮਹਿੰਗਾਈ ਦਰ ਨੂੰ ਪਛਾੜ ਗਈ ਸੀ। ਲਗਾਤਾਰ ਸੱਤ ਮਹੀਨਿਆਂ ਤੋਂ ਥੋਕ ਦੀ ਮਹਿੰਗਾਈ ਦਰ ਦਸ ਪ੍ਰਤੀਸ਼ਤ ਤੋਂ ਉਪਰ ਚਲੀ ਆ ਰਹੀ ਹੈ। ਅਕਤੂਬਰ ਦੀ 12.5 ਪ੍ਰਤੀਸ਼ਤ ਦੀ ਉਮੀਦ ਤੋਂ ਬਾਹਰੀ ਦਰ ਤੋਂ ਪਹਿਲਾਂ ਸਤੰਬਰ ਵਿੱਚ ਵੀ ਥੋਕ ਦੀਆਂ ਕੀਮਤਾਂ ’ਚ 10.7 ਪ੍ਰਤੀਸ਼ਤ ਮਹਿੰਗਾਈ ਚਲ ਰਹੀ ਸੀ। ਥੋਕ ਦੀਆਂ ਕੀਮਤਾਂ ’ਚ ਇਕ ਸਾਲ ਵਿਚ ਹੀ ਕਿੰਨਾ ਵਾਧਾ ਹੋਇਆ ਹੈ, ਇਸ ਦਾ ਪਤਾ 2020 ਦੇ ਇਸੇ ਮਹੀਨੇ ਦੀ ਮਹਿੰਗਾਈ ਦਰ ਤੋਂ ਚਲਦਾ ਹੈ ਜੋ ਕਿ 1.3 ਪ੍ਰਤੀਸ਼ਤ ਸੀ। ਖਾਦ ਪਦਾਰਥਾਂ ਦੀਆਂ ਥੋਕ ਦੀਆਂ ਕੀਮਤਾਂ ’ਚ ਅਕਤੂਬਰ ’ਚ 3.6 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ ਜਦੋਂ ਕਿ ਸਤੰਬਰ ’ਚ ਇਹ ਦਰ 1.14 ਪ੍ਰਤੀਸ਼ਤ ਸੀ। ਖਾਣ-ਪੀਣ ਵਾਲੀਆਂ ਵਸਤਾਂ ਦੀ ਮਹਿੰਗਾਈ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਵਧ ਰਹੀ ਹੈ।
ਬਹਰਹਾਲ, ਵਰਤਮਾਨ ਰਿਕਾਰਡ-ਤੋੜ ਮਹਿੰਗਾਈ ਦਾ ਕਾਰਨ ਤੇਲ, ਬਿਜਲੀ, ਸਬਜ਼ੀਆਂ, ਮੀਟ, ਮੱਛਲੀ, ਅੰਡੇ ਅਤੇ ਖਾਣ ਵਾਲੇ ਤੇਲ ਅਤੇ ਹੋਰ ਜ਼ਰੂਰੀ ਜਿਨਸਾਂ ਦੀਆਂ ਕੀਮਤਾਂ ਦਾ ਚੌਤਰਫਾ ਵਾਧਾ ਹੈ। ਤੇਲ ਅਤੇ ਬਿਜਲੀ ਦੀ ਮਹਿੰਗਾਈ ਦਰ ਅਕਤੂਬਰ ’ਚ 37.18 ਪ੍ਰਤੀਸ਼ਤ ਸੀ। ਸਾਫ਼ ਨਜ਼ਰ ਆ ਰਿਹਾ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਮੋਦੀ ਸਰਕਾਰ ਦੁਆਰਾ ਕੀਤਾ ਲਗਾਤਾਰ ਵਾਧਾ, ਵੱਧ ਤੋਂ ਵਧੇਰੇ ਮਹਿੰਗਾਈ ਦਾ ਨਤੀਜਾ ਕੱਢ ਰਿਹਾ ਹੈ। ਇਸ ਤਰ੍ਹਾਂ ਹੀ ਮੋਦੀ ਸਰਕਾਰ ਦੁਆਰਾ ਖਾਣ ਵਾਲੇ ਤੇਲਾਂ ’ਤੇ ਵਧਾਈ ਚੁੰਗੀ ਨੇ ਲੋਕਾਂ ਦੀ ਰਸੋਈ ਬਰਬਾਦ ਕੀਤੀ ਹੈ। ਹੁਣ ਜਾ ਕੇ ਇਹ ਟੈਕਸ ਘਟਾਇਆ ਗਿਆ ਹੈ। ਆਰਥਿਕ ਮਾਮਲਿਆਂ ਦੇ ਸਰਕਾਰੀ ਮਾਹਿਰ ਦੱਸਦੇ ਹਨ ਕਿ ਪੈਟਰੋਲ ਤੇ ਡੀਜ਼ਲ ਦੀ ਕੀਮਤ ’ਚ ਕੀਤੀ ਕਮੀ ਨਾਲ ਮਹਿੰਗਾਈ ਘਟੇਗੀ। ਪਰ ਮਹਿੰਗਾਈ ਦਾ ਚੌਤਰਫਾ ਵਾਧਾ ਉਲਟ ਨਤੀਜਾ ਕੱਢ ਸਕਦਾ ਹੈ। ਅਸਲ ਗੱਲ ਇਹ ਹੈ ਕਿ ਕੇਂਦਰ ਦੀਆਂ ਨੀਤੀਆਂ ਹੀ ਮਹਿੰਗਾਈ ਵਧਾਉਣ ਵਾਲੀਆਂ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ