BREAKING NEWS
ਡਬਲਊਐਚਓ ਵੱਲੋਂ ਏਸ਼ੀਆ-ਪ੍ਰਸ਼ਾਂਤ ਦੇਸ਼ਾਂ ਨੂੰ ਸਿਹਤ ਸੇਵਾ ਸਮਰੱਥਾ ਵਧਾਉਣ ਦੀ ਅਪੀਲਓਮੀਕਰੋਨ ਤੋਂ ਬਚਾਅ ਲਈ ਦੇਸ਼ ’ਚ ਬੂਸਟਰ ਡੋਜ਼ ਦੇਣ ਬਾਰੇ ਵਿਚਾਰਾਂਖੇਤੀ ਕਾਨੂੰਨਾਂ ਦੇ ਵਿਰੋਧ ’ਚ ਜਾਨ ਗੁਆਉਣ ਵਾਲੇ 500 ਕਿਸਾਨਾਂ ਦੀ ਸੂਚੀ ਮੇਰੇ ਕੋਲ : ਰਾਹੁਲਸਮੁੰਦਰੀ ਤੂਫ਼ਾਨ ‘ਜਵਾਦ’ ਭਲਕੇ ਉੜੀਸਾ ਦੇ ਪੁਰੀ ਤੱਟ ਨਾਲ ਟਕਰਾਏਗਾਮੋਦੀ, ਬਾਦਲ ਤੇ ਕੈਪਟਨ ਦੀ ਤਿੱਕੜੀ ਨੇ ਕਿਸਾਨ ਵਿਰੋਧੀ ਕਾਨੂੰਨ ਪਾਸ ਕਰਨ ਲਈ ਸਾਜਿਸ਼ ਰਚੀ : ਚੰਨੀਬਠਿੰਡਾ : ਕਿਸਾਨਾਂ ਵੱਲੋਂ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵਿਰੋਧਗੁਰੂਗ੍ਰਾਮ : ਵਿਆਹ ਸਮਾਰੋਹ ਤੋਂ ਪਰਤ ਰਹੇ 5 ਲੋਕਾਂ ਦੀ ਸੜਕ ਹਾਦਸੇ ’ਚ ਮੌਤਸਿੱਧੂ ਮੂਸੇਵਾਲਾ ਕਾਂਗਰਸ ’ਚ ਸ਼ਾਮਲਹਿਮਾਚਲ ਦੀਆਂ ਚੋਟੀਆਂ ’ਤੇ ਬਰਫਬਾਰੀ, ਤਾਪਮਾਨ ਡਿੱਗਿਆ‘ਨਹੀਂ ਦਿੱਤਾ ਵੋਟ ਤਾਂ ਬੈਂਕ ਖਾਤੇ ’ਚੋਂ ਕੱਟੇ ਜਾਣਗੇ 350 ਰੁਪਏ’ ਵਾਲੀ ਖ਼ਬਰ ਝੂਠੀ

ਲੇਖ

ਜੇ ਮੀਡੀਆ ਨਾ ਹੋਵੇ...

November 22, 2021 01:36 PM

ਰਾਜਿੰਦਰਪਾਲ ਸ਼ਰਮਾ

ਇੱਕ ਵਾਰ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਉਸ ਦੇ ਕਿਸੇ ਮੰਤਰੀ ਨੇ ਅਖ਼ਬਾਰਾਂ ਦੀ ਰਿਪੋਰਟਿੰਗ ਬਾਰੇ ਸ਼ਿਕਾਇਤ ਕੀਤੀ । ਉਦੋਂ ਪ੍ਰਿੰਟ ਮੀਡੀਆ ਹੀ ਹੁੰਦਾ ਸੀ। ਮੰਤਰੀ ਸਾਹਿਬ ਨੇ ਪੰਡਿਤ ਜੀ ਨੂੰ ਮੀਡੀਏ (ਅਖ਼ਬਾਰਾਂ) ਦੀ ਲਗਾਮ ਕੱਸਣ ਲਈ ਆਖਿਆ। ਪਰ ਪੰਡਿਤ ਜੀ ਨੇ ਕਿਹਾ, ‘‘ਮੀਡੀਆ ਚਾਹੇ ਗ਼ੈਰਜ਼ਿੰਮੇਵਾਰ ਵੀ ਹੋਵੇ ਪਰ ਇਸ ’ਤੇ ਰੋਕ ਲਾਉਣੀ ਗਲਤ ਹੈ’’ ਭਾਵ ਮੀਡੀਆ ਸਾਨੂੰ ਖ਼ਬਰਾਂ ਤੇ ਸੂਚਨਾ ਦਿੰਦਾ ਹੈ। ਜੇ ਕੋਈ ਗਲਤ ਜਾਂ ਲਾਪ੍ਰਵਾਹੀ ਦੀ ਗੱਲ ਹੈ ਤਾਂ ਅਸੀਂ ਅਣਗੌਲਿਆ ਕਰ ਸਕਦੇ ਹਾਂ। ਥਾਂ ਥਾਂ ਦੀਆਂ ਘਟਨਾਵਾਂ ਬਾਰੇ ਮੀਡੀਆ ਹੀ ਸਾਨੂੰ ਦੱਸਦਾ ਹੈ। ਮੰਤਰੀ ਹੋਰਾਂ ਦੀ ਸੰਤੁਸ਼ਟੀ ਹੋ ਗਈ ਤੇ ਸਮਝ ਗਏ ਕਿ ਸਰਕਾਰ ਦਾ ਮੀਡੀਆ ਬਗੈਰ ਚੱਲਣਾ ਔਖਾ ਹੈ। ਇਸੇ ਕਾਰਨ ਲੋਕਰਾਜ ਦਾ ਚੌਥਾ ਥੱਮ੍ਹ ਆਖਿਆ ਜਾਂਦਾ ਹੈ।
ਲਖੀਮਪੁਰ ਖ਼ੀਰੀ (ਯੂਪੀ) ਵਿਖੇ ਵਾਪਰੀ ਜਾਲਮਾਨਾ ਤੇ ਦੁਖਦਾਈ ਘਟਨਾ ਤੇ ਮਿੱਟੀ ਪੈ ਜਾਣੀ ਸੀ ਜੇ ਮੀਡੀਆ ਸੁਚੇਤ ਨਾ ਹੁੰਦਾ। ਕੇਂਦਰੀ ਗ੍ਰਹਿਮੰਤਰੀ (ਰਾਜ ਮੰਤਰੀ) ਦੇ ਪੁੱਤਰ ਤੇ ਜੋ ਇਲਜ਼ਾਮ ਲੱਗੇ ਹਨ ਤੇ ਕਈ ਦਿਨ ਡਰਾਂਦੇ ਰਹੇ ਤੇ ਹੁਣ ਉਹ ਪੁਲਿਸ ਹਿਰਾਸਤ ਵਿੱਚ ਚਲਾ ਗਿਆ ਹੈ। ਇਸ ਵਿੱਚ ਮੀਡੀਏ ਦਾ ਰੋਲ ਪ੍ਰਮੁੱਖ ਹੈ। ਇਸ ਪ੍ਰਕਾਰ ਤਾਕਤ ਦੇ ਨਸ਼ੇ ਵਿੱਚ ਜ਼ੋਰਾਵਰ ਭੈੜੀਆਂ ਕਰਤੂਤਾਂ ਕਰਦੇ ਹਨ, ਉਹਨਾਂ ਨੂੰ ਮੀਡੀਏ ਦਾ ਭੈਅ ਜ਼ਰੂਰ ਹੁੰਦਾ ਹੈ। ਗੱਲ ਚੁੱਕੀ ਜਾਂਦੀ ਹੈ ਤੇ ਤਾਕਤਵਰ ਲੋਕ ਕਾਨੂੰਨ ਦੇ ਸ਼ਿਕੰਜੇ ਵਿੱਚ ਫਸ ਜਾਂਦੇ ਹਨ ਤੇ ਇਨਸਾਫ਼ ਦੀ ਰਾਹ ਖੁੱਲ੍ਹੇ ਹੋਣ ਦੇ ਆਸਾਰ ਬਣਦੇ ਹਨ।
ਅਜਿਹੇ ਤਾਣੇ ਬਾਣੇ ’ਚ ਤਾਂ ਤਾਕਤ ਦੀ ਦੁਰਵਰਤੋਂ ਦਾ ਰੁਝਾਨ ਆਮ ਹੈ। ਸਿਆਸੀ ਯੋਧੇ, ਇਨ੍ਹਾਂ ਦੇ ਚਮਚੇ ਜਮੂਰੇ ਜ਼ਿਆਦਾ ਕਰਕੇ ਇਹ ਖਲਨਾਇਕੀ ਦਾ ਰੋਲ ਅਦਾ ਕਰਦੇ ਹਨ। ਟਾਵੇਂ ਟਾਵੇਂ ਨੇਕ ਤੇ ਸੁਘੜ ਸਿਆਸੀ ਲੀਡਰ ਵੀ ਮਿਲਦੇ ਹਨ ਜੋ ਆਪ ਗਲਤ ਕੰਮ ਨਹੀਂ ਕਰਦੇ ਤੇ ਕਿਸੇ ਨੂੰ ਹੱਲਾਸ਼ੇਰੀ ਨਹੀਂ ਦਿੰਦੇ ਪਰ ਅਜਿਹਾ ਦੇਵਤਾ ਸਰੂਪ ਸੱਜਣ ਗਿਣਤੀ ’ਚ ਬਹੁਤ ਘੱਟ ਹਨ। ਸਮੁੱਚੇ ਤੌਰ ’ਤੇ ਮੰਦਾ ਹਾਲ ਹੀ ਹੈ ਹੁਣ ਵੀ ਲਖੀਮਪੁਰ ਖ਼ੀਰੀ ਦੀ ਘਟਨਾ ਵੀ ਸਿਆਸੀ ਤਾਕਤ ਦੇ ਨਸ਼ੇ ਦਾ ਨਤੀਜਾ ਹੀ ਹੈ।
ਉਂਝ ਤੇ ਮੀਡੀਆ ਦੇ ਕਈ ਸੱਜਣ ਉਲਾਰ ਤੇ ਇਕ ਪਾਸੜ ਹੋ ਕੇ ਸਰਕਾਰ ਦੇ ਸੋਹਲੇ ਗਾਉਂਦੇ ਹਨ। ਪਰ ਫਿਰ ਵੀ ਕੁਝ ਨਿਧੜ੍ਹਕ ਤੇ ਨਿਰਪੱਖ ਹੋ ਕੇ ਚਲਦੇ ਹਨ ਤੇ ਸਰਕਾਰ ਦੇ ਦਬਾਅ ਦੀ ਪ੍ਰਵਾਹ ਨਹੀਂ ਕਰਦੇ। ਇਕ ਕਮਜ਼ੋਰ ’ਤੇ ਜ਼ੋਰਾਵਰ ਧੱਕੇ ਜੱਗ ਜਾਹਿਰ ਕਰਦੇ ਹਨ ਤੇ ਇਨਸਾਫ਼ ਮਿਲਣ ਦੀ ਆਸ ਹੋ ਜਾਂਦੀ ਹੈ। ਜੇ ਮੀਡੀਆ ਸਾਹਵੇਂ ਤਾ ਕਮਜ਼ੋਰ ਬੰਦੇ ਅਣਗੌਲੇ ਹੀ ਲਿਤਾੜੇ ਜਾਣਗੇ। ਆਮ ਬੰਦਾ ਹਿੰਮਤ ਹੀ ਨਹੀਂ ਕਰਦਾ ਕਿ ਗ਼ਰੀਬ ਜਾਂ ਕਮਜੋਰ ਦੇ ਹੱਕ ਵਿੱਚ ਖੜ੍ਹਾ ਹੋਵੇ। ਉਹ ਤਾਂ ਗੁੰਡੇ ਜਾਂ ਜ਼ੋਰਾਵਰ ਤੋਂ ਡਰਦਾ ਹੋਇਆ ਮੂੰਹ ਵੀ ਨਹੀਂ ਖੋਲ੍ਹਦਾ। ਸੋ ਮੀਡੀਏ ਦਾ ਆਸਰਾ ਰੱਬ ਸਮਾਨ ਹੈ।
ਸਮੇਂ ਦੀਆਂ ਸਰਕਾਰਾਂ ਕਈ ਵਾਰ ਮੀਡੀਏ ਦਾ ਗਲ਼ਾ ਘੁੱਟਣ ਦਾ ਯਤਨ ਵੀ ਕਰਦੀਆਂ ਹਨ। ਜੋ ਫਿਰ ਬਾਅਦ ’ਚ ਆਪਣੇ ਸੋਹਲੇ ਗਾਉਣ ਲਈ ਮਜਬੂਰ ਕਰਦੀਆਂ ਹਨ। ਪਰ ਲੋਕਰਾਜੀ ਸਿਸਟਮ ਵਿਚ ਇਹ ਦੋਸ਼ ਰਹਿੰਦਾ ਹੈ। ਸ੍ਰੀਮਤੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਾ ਕੇ ਪ੍ਰੈਸ ਤੇ ਪਾਬੰਦੀ ਲਾ ਦਿੱਤੀ ਸੀ ਪਰ ਸਿਲਸਿਲਾ ਫੇਲ ਹੋ ਗਿਆ ਤੇ ਦੁਬਾਰਾ ਸਧਾਰਣਤਾ ਲਿਆਉਣੀ ਪਈ। ਸੱਚਮੁੱਚ ਪੰਡਿਤ ਜਵਾਹਰ ਲਾਲ ਨਹਿਰੂ ਦੂਰ-ਅੰਦੇਸ਼ ਤੇ ਸਿਆਣੇ ਸਨ ਜਿਨ੍ਹਾਂ ਆਖਿਆ ਸੀ ਕਿ ਗ਼ੈਰਜਿੰਮੇਵਾਰ ਮੀਡੀਆ , ਇਸ ਦੇ ਨਾਂ ਹੋਣ ਨਾਲੋਂ ਚੰਗਾ ਹੈ। ਭਾਵ ਮੀਡੀਆ ਜ਼ਰੂਰੀ ਹੈ।
ਜਦੋਂ ਮੀਡੀਆ ਹੋਂਦ ’ਚ ਨਹੀਂ ਆਇਆ ਸੀ ਉਦੋਂ ਤਕੜੇ ਤੇ ਜਬਰ ਜੁਲਮ ਚਲਦੇ ਸਨ । ਨਾਂ ਹੀ ਜਗੀਰਦਾਰੀ ਆਦਿ ਸਿਸਟਮ ਮਨਮਰਜੀ ਤੇ ਆਧਾਰਤ ਸਨ ਤੇ ਕਮਜ਼ੋਰ ਜੁਲਮ ਨੂੰ ਸਹਿਣ ਲਈ ਮਜਬੂਰ ਸਨ। ‘ਗੁਲਾਮ ਪ੍ਰਥਾ’ ਵੀ ਚਲਦੀ ਰਹੀ। ਸੋ ਲੋਕਰਾਜ ਹੀ ਅਜਿਹਾ ਸਿਸਟਮ ਹੈ ਜਿਸ ਵਿੱਚ ਧੱਕੇਸ਼ਾਹੀ , ਮਨਮਰਜ਼ੀ ਤੇ ਜ਼ੋਰ ਜਬਰ ਦੀ ਘੱਟ ਗੁੰਜਾਇਸ਼ ਹੈ। ਮੀਡੀਆ ਦਾ ਰੋਲ ਇਸੇ ਕਾਰਨ ਨਾਇਕਾਂ ਜਿਹਾ ਹੈ। ਕੋਈ ਮੀਡੀਆ ਕਰਮਚਾਰੀ ਖ਼ਤਰੇ ਵੀ ਮੁੱਲ ਲੈਂਦੇ ਹਨ ਤੇ ਲਖੀਮਪੁਰ ਖ਼ੀਰੀ ’ਚ ਇੱਕ ਸੱਜਣ ਮਾਰਿਆ ਵੀ ਗਿਆ ਹੈ। ਲੜਾਈ ਜਾਂ ਜੰਗ ਸਮੇਂ ਪੱਤਰਕਾਰ ਮੋਰਚਿਆਂ ਤੱਕ ਜਾ ਕੇ ਰਿਪੋਰਟਿੰਗ ਕਰਦੇ ਹਨ ਤੇ ਕਈ ਜਾਨ ਗੁਆ ਬੈਠਦੇ ਹਨ। ਸੋ ਮੀਡੀਆ ਤੇ ਮੀਡੀਆ ਕਰਮਚਾਰੀਆਂ ਨੂੰ ਸਲਾਮ!
ਉਨ੍ਹਾਂ ਤੇ ਲੋਕਰਾਜ ਵਿੱਚ ਸੱਤਾਧਾਰੀ ਲੋਕ ਮਨਮਰਜ਼ੀ ਕਰਨ ਦੀ ਕੋਸ਼ਿਸ਼ ਕਰਦੇ ਹਨ ਤੇ ਹਰ ਜਨਤਕ ਅੰਦੋਲਨ ਨੂੰ ਮੈਰਿਟ ਤੇ ਪਰਖਣ ਦੀ ਥਾਂ ਵਿਰੋਧੀ ਧਿਰਾਂ ਦੀ ਚੱਕ ਥੱਲ ਕਹਿਣਗੇ ਪਰ ਸੱਚ ਸੱਚ ਹੀ ਹੁੰਦਾ ਹੈ ਤੇ ਮੀਡੀਆ ਸੱਚ ਨੂੰ ਬਾਹਰ ਲਿਆਉਂਦਾ ਹੈ। ਕਿਸਾਨ ਅੰਦੋਲਨ ਬਾਰੇ ਵੀ ਅਜਿਹਾ ਹੀ ਕਿਹਾ ਜਾ ਰਿਹਾ ਹੈ ਕਿ ਕਿੰਨੀਆਂ ਜਾਨਾਂ ਚੱਲੀਆਂ ਗਈਆਂ ਹਨ। ਸੋ ਸਰਕਾਰ ਨੂੰ ਇਸ ਦਾ ਨਿਪਟਾਰਾ ਕਰਨਾ ਚਾਹੀਦਾ ਹੈ। ਜ਼ਿਦ ਤੇ ਹਿੰਡ ਚੰਗੀ ਨਹੀਂ ਹੁੰਦੀ। ਅਸੀਂ ਕਿਸਾਨਾਂ ਨੂੰ ਵੀ ਇਹੋ ਬੇਨਤੀ ਕਰਦੇ ਹਾਂ । ਦੋਨਾਂ ਧਿਰਾਂ ਨੂੰ ਸਾਫ਼ ਦਿਲ ਨਾਲ ਤੇ ਦਲੀਲ ਤੇ ਆਧਾਰਿਤ ਸਮਝੌਤਾ ਕਰ ਲੈਣਾ ਚਾਹੀਦਾ ਹੈ ਤਾਂ ਜੋ ਅੰਦੋਲਨ ਖਤਮ ਹੋਵੇ ਤੇ ਸਭ ਸੰਤੁਸ਼ਟ ਹੋ ਕੇ ਆਰਾਮ ਦਾ ਜੀਵਨ ਜਿਊਣ। ਮੀਡੀਆ ਵਾਲਿਆਂ ਦਾ ਕੰਮ ਵੀ ਹਲਕਾ ਹੋ ਜਾਏਗਾ ਕਿਊਂਕਿ ਜ਼ਿਆਦਾ ਰਿਪੋਰਟਿੰਗ ਕਿਸਾਨ ਅੰਦੋਲਨ ਦੀ ਸਾਲ ਭਰ ਤੋਂ ਚੱਲ ਰਹੀ ਹੈ। ‘ਅੱਛੇ ਦਿਨਾਂ’ ਦੀ ਆਸ ਨਾਲ ਗੱਲ ਨਬੇੜਦੇ ਹਾਂ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ