BREAKING NEWS
ਡਬਲਊਐਚਓ ਵੱਲੋਂ ਏਸ਼ੀਆ-ਪ੍ਰਸ਼ਾਂਤ ਦੇਸ਼ਾਂ ਨੂੰ ਸਿਹਤ ਸੇਵਾ ਸਮਰੱਥਾ ਵਧਾਉਣ ਦੀ ਅਪੀਲਓਮੀਕਰੋਨ ਤੋਂ ਬਚਾਅ ਲਈ ਦੇਸ਼ ’ਚ ਬੂਸਟਰ ਡੋਜ਼ ਦੇਣ ਬਾਰੇ ਵਿਚਾਰਾਂਖੇਤੀ ਕਾਨੂੰਨਾਂ ਦੇ ਵਿਰੋਧ ’ਚ ਜਾਨ ਗੁਆਉਣ ਵਾਲੇ 500 ਕਿਸਾਨਾਂ ਦੀ ਸੂਚੀ ਮੇਰੇ ਕੋਲ : ਰਾਹੁਲਸਮੁੰਦਰੀ ਤੂਫ਼ਾਨ ‘ਜਵਾਦ’ ਭਲਕੇ ਉੜੀਸਾ ਦੇ ਪੁਰੀ ਤੱਟ ਨਾਲ ਟਕਰਾਏਗਾਮੋਦੀ, ਬਾਦਲ ਤੇ ਕੈਪਟਨ ਦੀ ਤਿੱਕੜੀ ਨੇ ਕਿਸਾਨ ਵਿਰੋਧੀ ਕਾਨੂੰਨ ਪਾਸ ਕਰਨ ਲਈ ਸਾਜਿਸ਼ ਰਚੀ : ਚੰਨੀਬਠਿੰਡਾ : ਕਿਸਾਨਾਂ ਵੱਲੋਂ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵਿਰੋਧਗੁਰੂਗ੍ਰਾਮ : ਵਿਆਹ ਸਮਾਰੋਹ ਤੋਂ ਪਰਤ ਰਹੇ 5 ਲੋਕਾਂ ਦੀ ਸੜਕ ਹਾਦਸੇ ’ਚ ਮੌਤਸਿੱਧੂ ਮੂਸੇਵਾਲਾ ਕਾਂਗਰਸ ’ਚ ਸ਼ਾਮਲਹਿਮਾਚਲ ਦੀਆਂ ਚੋਟੀਆਂ ’ਤੇ ਬਰਫਬਾਰੀ, ਤਾਪਮਾਨ ਡਿੱਗਿਆ‘ਨਹੀਂ ਦਿੱਤਾ ਵੋਟ ਤਾਂ ਬੈਂਕ ਖਾਤੇ ’ਚੋਂ ਕੱਟੇ ਜਾਣਗੇ 350 ਰੁਪਏ’ ਵਾਲੀ ਖ਼ਬਰ ਝੂਠੀ

ਲੇਖ

ਲੇਕ ਲੂਈ ਕਨੇਡਾ

November 23, 2021 11:45 AM

ਬਲਵਿੰਦਰ ਬਾਲਮ

ਕਨੇਡਾ ਦੀਆਂ ਸੁੰਦਰ ਝੀਲਾਂ ਤੇ ਘਾਟੀਆਂ (ਵੈਲੀਆਂ) ’ਚੋਂ ਇਕ ਅਤਿ ਸੁੰਦਰ, ਦਿਲਕਸ਼ ’ਲੇਕ ਲੂਈ’ ਝੀਲ ਹੈ। ਇਹ ਸਥਾਨ ਕਿਸੇ ਜੰਨਤ ਦਾ ਪਰਾਏਵਾਚੀ ਹੀ ਹੈ। ਕਨੇਡਾ ਦਾ ਆਧੁਨਿਕ ਸਹੂਲਤਾਂ ਵਾਲਾ ਖ਼ੂਬਸੂਰਤ ਸ਼ਹਿਰ ਹੈ ਐਡਮਿੰਟਨ। ਐਡਮਿੰਟਨ ਤੋਂ ਲਗਭਗ 5 ਘੰਟਿਆਂ ਦਾ ਕਾਰ ਦਾ ਸਫ਼ਰ ਹੈ ਲੇਕ ਲੂਈ ਤੱਕ।
ਦਿੱਲੀ ਤੋਂ ਐਡਮਿੰਟਨ ਬਾਈ ਏਅਰ (ਜਹਾਜ਼ ਰਾਹੀਂ) ਲਗਭਗ 22 ਘੰਟਿਆਂ ਦਾ ਰਸਤਾ ਹੈ। ਦਿੱਲੀ ਤੋਂ ਟੋਕੀਓ (ਜਾਂ ਕੋਈ ਹੋਰ ਦੇਸ਼) ਬਾਈ ਏਅਰ 8 ਘੰਟੇ ਲਗਦੇ ਹਨ। ਫਿਰ ਲਗਭਗ ਚਾਰ ਘੰਟਿਆਂ ਦਾ ਟੋਕੀਓ ਸਟੇਅ (ਰੁਕਣਾ) ਅਤੇ ਫਿਰ ਟੋਕੀਓ ਤੋਂ 8 ਘੰਟਿਆਂ ਦਾ ਸਫ਼ਰ ਹੈ ਐਡਮਿੰਟਨ ਦਾ। ਦੋ ਜਹਾਜ਼ਾਂ ਵਿਚ ਅੱਠ-ਅੱਠ ਘੰਟੇ ਜਹਾਜ਼ ਵਿਚ ਹੀ ਸਫ਼ਰ ਕਰਨਾ ਪੈਂਦਾ ਹੈ। ਐਡਮਿੰਟਨ ਜਾਣ ਲਈ ਹੋਰ ਵੀ ਕਈ ਦੇਸ਼ਾਂ ਰਾਹੀਂ ਜਾਇਆ ਜਾਂਦਾ ਹੈ। ਤਿੰਨ ਜਹਾਜ਼ਾਂ ਦਾ ਵੀ ਸਫ਼ਰ ਹੋ ਸਕਦਾ ਹੈ। ਇਹ ਟਿਕਟ ਤੇ ਮੁਨੱਸਰ ਕਰਦਾ ਹੈ ਕਿ ਟਿਕਟ ਕਿਹੜੇ ਰਸਤਿਆਂ ਦੀ ਮਿਲੀ ਹੈ। ਕੁਲ ਮਿਲਾ ਕੇ ਸਸਤੀ ਤੋਂ ਸਸਤੀ 55 ਹਜ਼ਾਰ ਤੋਂ ਲੈ ਕੇ ਇਕ ਲੱਖ ਦੇ ਕਰੀਬ ਆਉਣ-ਜਾਣ ਦੀ ਟਿਕਟ ਮਿਲ ਸਕਦੀ ਹੈ।
ਐਡਮਿੰਟਨ ਏਅਰ ਪੋਰਟ ’ਤੇ ਆਮ ਟੈਕਸੀਆਂ ਮਿਲ ਜਾਂਦੀਆਂ ਹਨ ਜਿੱਥੇ ਤੁਸੀਂ ਕਿਸੇ ਵੀ ਨਜ਼ਦੀਕ ਦੇ ਹੋਟਲ ਵਿਚ ਜਾ ਸਕਦੇ ਹੋ। ਟੈਕਸੀ ਵਾਲਿਆਂ ਤੋਂ ਸਾਰੀ ਜਾਣਕਾਰੀ ਮਿਲ ਜਾਂਦੀ ਹੈ। ਸਸਤੇ ਤੇ ਵਧੀਆ ਹੋਟਲ ਵੀ ਮਿਲ ਜਾਂਦੇ ਹਨ। ਇੱਥੇ ਟੈਕਸੀ ਵਾਲੇ ਕਿਸੇ ਕਿਸਮ ਦੀ ਵੀ ਠੱਗੀ ਨਹੀਂ ਮਾਰ ਸਕਦੇ।
ਐਡਮਿੰਟਨ ਤੋਂ ਲੇਕ ਲੂਈ ਜਾਣ ਲਈ ਅਤਿ ਸੁੰਦਰ ਬੈਂਫ (ਭਓਂਢਢ) ਦੇ ਰਸਤੇ ਜਾਣਾ ਪੈਂਦਾ ਹੈ। ਐਡਮਿੰਟਨ ਤੋਂ ਲੇਕ ਲੂਈ ਜਾਂਦਿਆਂ ਅਨੇਕਾਂ ਹੀ ਸੁੰਦਰ ਝੀਲਾਂ, ਦਿਲ ਲੁਭਾਣੇ ਕਈ ਤਰ੍ਹਾਂ ਦੇ ਪਹਾੜਾਂ ਦੇ ਦ੍ਰਿਸ਼, ਪਹਾੜਾਂ ਉਪੱਰ ਤਰ੍ਹਾਂ-ਤਰ੍ਹਾਂ ਦੇ ਕੋਣਾਂ ਵਿਚ ਬਿਖਰੀ ਬਰਫ਼ ਦਿਲ ਨੂੰ ਚੰਗੀ ਲਗਦੀ ਹੈ ਜੋ ਜਿਸਮ, ਰੂਹ ਨੂੰ ਇਕ ਸਕੂਨ ਜਿਹਾ ਦਿੰਦੀ ਹੈ। ਇਹ ਕੋਣਮਈ ਬਿਖਰੀ ਬਰਫ਼ ਸਫ਼ੇਦ ਰੇਖਾ ਚਿੱਤਰ ਬਣਾਉਂਦੀ ਹੋਈ ਸੁਹਣੀ ਲਗਦੀ ਹੈ। ਦੂਰੋਂ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਪਹਾੜਾਂ ਉਪੱਰ ਕੁਦਰਤ ਦੇ ਚਿੱਤਰਕਾਰ ਨੇ ਸਫ਼ੇਦ ਰੰਗ ਦੀ ਚਿੱਤਰਕਾਰੀ ਕੀਤੀ ਹੋਵੇ। ਹਸਤਰੇਖਾਵਾਂ ਵਾਂਗੂੰ ਪਹਾੜਾਂ ’ਤੇ ਪਿਘਲਦੀ ਬਰਫ਼ ਸੀਨੇ ਚਿ ਇਕ ਮਿਕਨਾਤੀਸੀ ਖਿੱਚ ਰਖਦੀ ਹੈ।
ਬਰਫ਼ ਦੇ ਨਜ਼ਾਰੇ ਤੇ ਸੁੰਦਰ ਰੁੱਖਾਂ ਦੇ ਦ੍ਰਿਸ਼ ਬਦੋਬਦੀ ਮਸਤਕ ਵਿਚ ਉਤਰਦੇ ਜਾਂਦੇ ਹਨ ਕੈਮਰੇ ਦੀਆਂ ਕਲਿਕ ਫ਼ੋਟੋਆਂ ਵਾਂਗ।
ਐਡਮਿੰਟਨ ਤੋਂ ਤੁਸੀਂ ਬੈਂਫ ਦੇ ਇਕ ਕੈਫ਼ਟੀਰੀਆ ਵਿਚ ਰੁਕ ਸਕਦੇ ਹੋ। ਲੇਕ ਲੂਈ ਨੂੰ ਜਾਣ ਵਾਲੇ ਸਭ ਯਾਤਰੀ ਇਸ ਕੈਫ਼ਟੀਰੀਆ ਵਿਚ ਰੁਕਦੇ ਹੀ ਜਾਂਦੇ ਹਨ ਕਿਉਂਕਿ ਇਹ ਸਥਾਨ ਉਚੀਆਂ ਪਹਾੜੀਆਂ ਦੀ ਗੋਦ ਵਿਚ ਹੈ।
ਲੇਕ ਲੂਈ ਨੂੰ ਜਾਣ ਵਾਲੀ ਕੁਝ ਕਿਲੋਮੀਟਰ ਸੜਕ ਸਿੰਗਲ ਹੈ। ਇਹ ਸਿੰਗਲ ਸੜਕ ਘਣੇਂ ਜੰਗਲਾਂ ’ਚੋਂ ਹੋ ਕੇ ਗੁਜ਼ਰਦੀ ਹੈ। ਨਜ਼ਾਰੇ ਵਾਲੀ ਹੈ ਇਹ ਸੜਕ। ਚਾਰੇ ਪਾਸੇ ਹਰਿਆਲੀ, ਹਵਾਵਾਂ ਨਾਲ ਕਲੋਲ ਕਰਦੀ, ਸਰਗੋਸ਼ੀਆਂ ਕਰਦੀ ਹੋਈ ਜੰਨਤ ਦੀਆਂ ਛੋਟੀਆਂ-ਛੋਟੀਆਂ ਖਿੜਕੀਆਂ, ਦਰਵਾਜ਼ੇ ਖੋਲ੍ਹਦੀ ਚਲੀ ਜਾਂਦੀ ਹੈ ਜਿਵੇਂ ਤੁਸੀਂ ਕੋਈ ਨਾਟਕ ਦੇ ਅਗਲੇ ਸੀਨ ਲਈ ਉਤਸੁਕ ਹੋਵੋ। ਕਈ ਟੇਢੇ-ਮੇਢੇ ਮੋੜ ਕੱਟਦੀ ਹੋਈ ਸੜਕ, ਭੁਲੇਖੇ ਪਾਉਂਦੀ ਹੋਈ ਲੇਕ ਲੂਈ ਦੇ ਨਜ਼ਦੀਕ ਜਾ ਪਹੁੰਚਦੀ ਹੈ। ਰਸਤੇ ਵਿਚ ਬਰਫ਼ੀਲੀ ਪਹਾੜੀਆਂ ਦੇ ਅਨੇਕ ਸੁੰਦਰ ਦ੍ਰਿਸ਼ ਦੇਖਣ ਨੂੰ ਮਿਲਦੇ ਹਨ।
ਉਚੀਆਂ ਅਰਧ-ਗੋਲਾਕਾਰ ਬਰਫ਼ੀਲੀ ਪਹਾੜੀਆਂ ਦੀ ਗੋਦੀ ਵਿਚ ਹੈ ਜੰਨਤਨੁਮਾ ਲੇਕ ਲੂਈ। ਜਿਵੇਂ ਪਹਾੜੀਆਂ ਦੇ ਪੈਰ੍ਹਾਂ ਵਿਚ ਡੰਡਡੋਤ ਬੰਦਨਾ ਕਰ ਰਹੀ ਹੋਵੇ ਅਤੇ ਪਹਾੜੀਆਂ ਆਪਣੇ ਸੁੰਦਰ ਮੌਸਮ ਅਤੇ ਵਾਤਾਵਰਣ ਦਾ ਆਸ਼ੀਰਵਾਦ, ਸ਼ੁਭਕਾਮਨਾਵਾਂ ਦੇ ਰਹੀਆਂ ਹੋਣ। ਲੇਕ ਲੂਈ ਦਾ ਠੰਢਾ ਠਾਰ ਸ਼ੀਤਲ ਸ਼ੁੱਧ ਪਵਿੱਤਰ ਪਾਣੀ ਜਿਵੇਂ ਸਭਨਾਂ ਦਾ ਧੰਨਵਾਦ ਕਰ ਰਿਹਾ ਹੋਵੇ ਅਤੇ ਬਰਫ਼ੀਲੀ ਪਹਾੜੀਆਂ ਮਾਨਵਤਾ ਦੀ ਆਮਦ ’ਤੇ ਅਭਿਵਾਦਨ ਕਰ ਰਹੀਆਂ ਹੋਣ।
ਲੇਕ ਲੂਈ (ਝੀਲ) ਦੇ ਆਲੇ-ਦੁਆਲੇ, ਸੱਜੇ-ਖੱਬੇ ਅਤਿ ਸੁੰਦਰ ਵੈਲੀਆਂ (ਘਾਟੀਆਂ) ਦੇ ਗੁਲਫਾਮ ਦ੍ਰਿਸ਼। ਇਹ ਆਕਰਸ਼ਕ, ਰੋਮਾਂਟਿਕ, ਰੋਮਾਂਚਿਕ ਦ੍ਰਿਸ਼ ਮਨ-ਤਨ-ਮਸਤਕ, ਹਿਰਦੇ, ਰੂਹ ਨੂੰ ਸਕੂਨ ਨਾਲ, ਆਧਿਆਤਮਿਕਤਾ ਨਾਲ ਮਾਲਾਮਾਲ ਕਰ ਦਿੰਦੇ ਹਨ। ਇਹ ਝੀਲ ਕਈ ਮੀਲ ਲੰਬੀ ਚੌੜੀ ਹੈ। ਬਰਫ਼ ਦੇ ਪਾਣੀ ਦਾ ਸਵਰੂਪ ਝੀਲ ਦੇ ਕਿਨਾਰਿਆਂ ਦੇ ਨਾਲ-ਨਾਲ ਲੈਂਡ ਸਕੇਪਿੰਗ ਕੁਦਰਤ ਨੂੰ ਸ਼ਿੰਗਾਰਨ ਵਿਚ ਚਾਰ ਚੰਨ ਲਗਾ ਦਿੰਦੀ ਹੈ। ਕੁਦਰਤ ਨੂੰ ਹੋਰ ਸ਼ਿੰਗਾਰਨ ਲਈ ਕਨੇਡੀਅਨ ਵਿਗਿਆਨੀਆਂ ਨੇ ਕਮਾਲ ਕਰ ਦਿੱਤੀ ਹੈ। ਰੁੱਖਾਂ ਦੀਆਂ ਵੱਖ-ਵੱਖ ਜਾਤੀਆਂ ਨੂੰ ਦਿਸ਼ਾ ਮੁਤਾਬਿਕ ਉਚਾਈ ਮੁਤਾਬਿਕ, ਢਲਾਈ ਮੁਤਾਬਿਕ, ਵੰਡ ਮੁਤਾਬਿਕ, ਛੋਟੇ-ਵੱਡੇ ਆਕਾਰ ਮੁਤਾਬਿਕ, ਰੰਗਾਂ ਮੁਤਾਬਿਕ, ਸਥਾਨ ਮੁਤਾਬਿਕ ਇਸ ਸਲੀਕੇ ਨਾਲ ਲਗਾਇਆ ਗਿਆ ਹੈ, ਸ਼ਿਗਾਰਿਆ ਗਿਆਂ ਹੈ ਕਿ ਹਿਰਦੇ ’ਚੋਂ ਆਪਣੇ ਆਪ ਹੀ ’ਵਾਹ’ ਨਿਕਲ ਆਉਂਦੀ ਹੈ। ਸ਼ਾਇਦ ਪਰਮਾਤਮਾ ਦਾ ਦੂਸਰਾ ਨਾਮ ਇਸ ਨੂੰ ਹੀ ਕਹਿੰਦੇ ਹਨ।
ਲੇਕ ਲੂਈ (ਝੀਲ) ਵਿਚ ਕਈ ਤਰ੍ਹਾਂ ਦੀਆਂ ਕਿਸ਼ਤੀਆਂ ਵੀ ਚਲਾਈਆਂ ਜਾਂਦੀਆਂ ਹਨ ਯਾਤਰੀਆਂ ਦੇ ਮਨੋਰੰਜਨ ਲਈ। ਇਹ ਕਿਸ਼ਤੀਆਂ ਕਿਰਾਏ ’ਤੇ ਮਿਲਦੀਆਂ ਹਨ। ਕਿਸ਼ਤੀ ਤੁਸੀਂ ਆਪ ਵੀ ਚਲਾ ਸਕਦੇ ਹੋ ਤੇ ਮਦਦਗਾਰ ਵੀ ਲੈ ਸਕਦੇ ਹੋ। ਇਸ ਇਲਾਕੇ ਵਲ ਆਉਣਾ ਹੋਵੇ ਤਾਂ ਲੋਕ ਪਿਕਨਿਕ ਦਾ ਸਾਰਾ ਸਾਜ-ਓ-ਸਾਮਾਨ ਲੈ ਕੇ ਆਉਂਦੇ ਹਨ। ਇੱਥੇ ਕੋਈ ਦੁਕਾਨ ਜਾਂ ਹੋਟਲ ਨਹੀਂ ਹੈ। ਸਿਰਫ਼ ਤੇ ਸਿਰਫ਼ ਰਸਤੇ ਵਿਚ ਆਉਂਦਾ ਕੈਫ਼ਟੀਰੀਆ ਹੀ ਹੈ। ਹੋਟਲ ਵੀ ਇੱਥੋਂ ਦੂਰ ਹਨ। ਸਾਰੇ ਦਿਨ ਵਿਚ ਤੁਹਾਨੂੰ ਵਾਪਿਸ ਜਾਣਾ ਹੋਵੇਗਾ।
ਇੱਥੇ ਹਰ ਕਿਸਮ ਦੇ ਆਦਾਨ-ਪ੍ਰਦਾਨ ਵਿਚ ਅਨੁਸ਼ਾਸਨ ਤੇ ਨਿਯਮਾਂ ਦਾ ਪੂਰਾ-ਪੂਰਾ ਧਿਆਨ ਰੱਖਣਾ ਜ਼ਰੂਰੀ ਹੈ। ਸਫ਼ਾਈ, ਸ਼ੁੱਧਤਾ ਕਿਸੇ ਧਾਰਮਿਕ ਸਥਾਨ ਤੋਂ ਘੱਟ ਨਹੀਂ। ਸਫ਼ਾਈ ਨੂੰ ਇਹ ਲੋਕ ਰੱਬ ਵਾਂਗ ਪੂਜਦੇ ਹਨ।
ਲੇਕ ਲੂਈ ਦੇ ਆਸ-ਪਾਸ ਕਈ ਝੀਲਾਂ, ਝਰਨੇ, ਦ੍ਰਿਸ਼-ਕੇਂਦਰ ਵੇਖਣ ਨੂੰ ਮਿਲਦੇ ਹਨ। ਖ਼ਾਸ ਕਰਕੇ ਬੈਂਫ ਸ਼ਹਿਰ ਦੀ ਸੁੰਦਰਤਾ ਕਮਾਲ ਕਰਦੀ ਹੈ। ਇਸਦੇ ਆਲੇ-ਦੁਆਲੇ ਸ਼ਹਿਰ ਦੀ ਸਾਜ-ਸੱਜਾ ਦੇ ਆਕਰਸ਼ਕ ਦ੍ਰਿਸ਼ ਹਿਰਦੇ ਵਿਚ ਧੂੰਹ ਪਾਉਂਦੇ ਹਨ। ਬੈਂਫ ਸ਼ਹਿਰ ਖ਼ੂਬਸੂਰਤੀ ਨਾਲ ਮਾਲਾਮਾਲ ਹੈ। ਬੈਂਫ ਵਿਖੇ ਅਨੇਕਾਂ ਹੀ ਪ੍ਰਜਾਤੀਆਂ ਦੇ ਸੁੰਦਰ ਫੁੱਲ ਤੇ ਰੁੱਖਾਂ ਦੇ ਮਿਸ਼ਰਣ ਖ਼ੂਬਸੂਰਤੀ ਨੂੰ ਜਨਮ ਦਿੰਦੇ ਹਨ।
ਲੇਕ ਲੂਈ ਵਿਖੇ ਯਾਤਰੀਆਂ ਦਾ ਹਮੇਸ਼ਾ ਹੀ ਤਾਂਤਾ ਲੱਗਾ ਰਹਿੰਦਾ ਹੈ। ਪਤਝੜ ਦੇ ਦਿਨਾਂ ਵਿਚ ਇਸ ਇਲਾਕੇ ਵੱਲ ਰੁੱਖਾਂ ਦੇ ਰੰਗ-ਬਰੰਗੇ ਪੱਤੇ, ਆਪਣੇ ਬਦਲਦੇ ਰੂਪ ਵਿਚ ਅਨੇਕ ਰੰਗਾਂ ਦਾ ਗੁਲਦਸਤਾ ਲੱਗਦੇ ਹਨ। ਰੁੱਖ ਵੀ ਕਈ ਰੰਗਾਂ ਵਿਚ ਆਪਣੀ ਹਸਤੀ ਨੂੰ ਅਭਿਵਿਅਕਤ ਕਰਦੇ ਨਜ਼ਰ ਆਉਂਦੇ ਹਨ। ਇਹ ਖ਼ੂਬਸੂਰਤ ਦ੍ਰਿਸ਼ ਜੰਨਤ ਨੂੰ ਵੀ ਮਾਤ ਦੇ ਦਿੰਦੇ ਹਨ।
ਇਸ ਇਲਾਕੇ ਵਲ ਬੱਸਾਂ ਵੀ ਜਾਂਦੀਆਂ ਹਨ। ਟੈਕਸੀਆਂ ਅਤੇ ਨਿੱਜੀ ਕਾਰਾਂ ਦੀ ਭਰਮਾਰ ਹੁੰਦੀ ਹੈ। ਇਸ ਇਲਾਕੇ ਵਲ ਮਈ ਤੋਂ ਸਤੰਬਰ-ਅਕਤੂਬਰ ਮਹੀਨੇ ਵਿਚ ਹੀ ਆਇਆ ਜਾ ਸਕਦਾ ਹੈ। ਕਿਉਂਕਿ ਸਰਦੀਆਂ ਵਿਚ ਬਹੁਤ ਜ਼ਿਆਦਾ ਬਰਫ਼ ਪੈਂਦੀ ਹੈ। ਸਰਦੀਆਂ ਵਿਚ ਕਪਾਹ ਦੀਆਂ ਫੁੱਟੀਆਂ ਵਾਂਗ ਪੈਂਦੀ ਬਰਫ਼ ਦਾ ਨਜ਼ਾਰਾ ਵੀ ਵੇਖਣਯੋਗ ਹੁੰਦਾ ਹੈ। ਕੇਵਲ ਨੌਜਵਾਨ ਹੀ ਇਹ ਨਜ਼ਾਰਾ ਵੇਖ ਸਕਦੇ ਹਨ।
ਆਓ ਤੁਸੀਂ ਵੀ ਲੋਕ ਲੂਈ ਜੰਨਤ ਨੂੰ ਵੇਖਣ ਲਈ ਨਾਮ ਦਰਜ ਕਰਵਾਓ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ