BREAKING NEWS
ਡਬਲਊਐਚਓ ਵੱਲੋਂ ਏਸ਼ੀਆ-ਪ੍ਰਸ਼ਾਂਤ ਦੇਸ਼ਾਂ ਨੂੰ ਸਿਹਤ ਸੇਵਾ ਸਮਰੱਥਾ ਵਧਾਉਣ ਦੀ ਅਪੀਲਓਮੀਕਰੋਨ ਤੋਂ ਬਚਾਅ ਲਈ ਦੇਸ਼ ’ਚ ਬੂਸਟਰ ਡੋਜ਼ ਦੇਣ ਬਾਰੇ ਵਿਚਾਰਾਂਖੇਤੀ ਕਾਨੂੰਨਾਂ ਦੇ ਵਿਰੋਧ ’ਚ ਜਾਨ ਗੁਆਉਣ ਵਾਲੇ 500 ਕਿਸਾਨਾਂ ਦੀ ਸੂਚੀ ਮੇਰੇ ਕੋਲ : ਰਾਹੁਲਸਮੁੰਦਰੀ ਤੂਫ਼ਾਨ ‘ਜਵਾਦ’ ਭਲਕੇ ਉੜੀਸਾ ਦੇ ਪੁਰੀ ਤੱਟ ਨਾਲ ਟਕਰਾਏਗਾਮੋਦੀ, ਬਾਦਲ ਤੇ ਕੈਪਟਨ ਦੀ ਤਿੱਕੜੀ ਨੇ ਕਿਸਾਨ ਵਿਰੋਧੀ ਕਾਨੂੰਨ ਪਾਸ ਕਰਨ ਲਈ ਸਾਜਿਸ਼ ਰਚੀ : ਚੰਨੀਬਠਿੰਡਾ : ਕਿਸਾਨਾਂ ਵੱਲੋਂ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵਿਰੋਧਗੁਰੂਗ੍ਰਾਮ : ਵਿਆਹ ਸਮਾਰੋਹ ਤੋਂ ਪਰਤ ਰਹੇ 5 ਲੋਕਾਂ ਦੀ ਸੜਕ ਹਾਦਸੇ ’ਚ ਮੌਤਸਿੱਧੂ ਮੂਸੇਵਾਲਾ ਕਾਂਗਰਸ ’ਚ ਸ਼ਾਮਲਹਿਮਾਚਲ ਦੀਆਂ ਚੋਟੀਆਂ ’ਤੇ ਬਰਫਬਾਰੀ, ਤਾਪਮਾਨ ਡਿੱਗਿਆ‘ਨਹੀਂ ਦਿੱਤਾ ਵੋਟ ਤਾਂ ਬੈਂਕ ਖਾਤੇ ’ਚੋਂ ਕੱਟੇ ਜਾਣਗੇ 350 ਰੁਪਏ’ ਵਾਲੀ ਖ਼ਬਰ ਝੂਠੀ

ਦੁਨੀਆ

ਭਾਰਤ ਦਾ ਐੈੱਫ-16 ਲੜਾਕੂ ਜਹਾਜ਼ ਡੇਗਣ ਦਾ ਦਾਅਵਾ ਖੋਖਲਾ : ਪਾਕਿਸਤਾਨ

November 24, 2021 11:03 AM

ਏਜੰਸੀਆਂ
ਇਸਲਾਮਾਬਾਦ/23 ਨਵੰਬਰ : ਪਾਕਿਸਤਾਨ ਨੇ ਭਾਰਤ ਦੇ ਉਸ ਦਾਅਵੇ ਨੂੰ ‘ਬੇਬੁਨਿਆਦ’ ਦੱਸਦਿਆਂ ਰੱਦ ਕਰ ਦਿੱਤਾ ਕਿ ਫਰਵਰੀ 2019 ਵਿੱਚ ਹਵਾਈ ਝੜਪ ਦੌਰਾਨ ਭਾਰਤੀ ਪਾਇਲਟ ਨੇ ਪਾਕਿਸਤਾਨੀ ਐਫ-16 ਲੜਾਕੂ ਜਹਾਜ਼ ਨੂੰ ਡੇਗ ਦਿੱਤਾ ਸੀ।
ਵਿੰਗ ਕਮਾਂਡਰ (ਹੁਣ ਗਰੁੱਪ ਕੈਪਟਨ) ਅਭਿਨੰਦਨ ਵਰਤਮਾਨ ਨੇ ਆਪਣੇ ਮਿੱਗ-21 ਲੜਾਕੂ ਜਹਾਜ਼ ਦੇ ਡਿੱਗਣ ਤੋਂ ਪਹਿਲਾਂ 27 ਫਰਵਰੀ 2019 ਨੂੰ ਪਾਕਿਸਤਾਨੀ ਐੱਫ-16 ਲੜਾਕੂ ਜਹਾਜ਼ ਨੂੰ ਡੇਗ ਦਿੱਤਾ ਸੀ। ਉਸ ਨੂੰ ਪਾਕਿਸਤਾਨੀ ਫੌਜ ਨੇ ਫੜ ਲਿਆ ਸੀ ਅਤੇ ਬਾਅਦ ਵਿਚ 1 ਮਾਰਚ ਦੀ ਰਾਤ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਬੀਤੇ ਦਿਨ ਵਰਧਮਾਨ ਨੂੰ ਇਸ ਬਹਾਦਰੀ ਲਈ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਹੈ। ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਬਿਆਨ ਵਿੱਚ ਕਿਹਾ, ‘ਪਾਕਿਸਤਾਨ ‘ਪੂਰੀ ਤਰ੍ਹਾਂ ਬੇਬੁਨਿਆਦ‘ ਭਾਰਤੀ ਦਾਅਵਿਆਂ ਨੂੰ ਖਾਰਜ਼ ਕਰਦਾ ਹੈ ਕਿ ਪਾਕਿਸਤਾਨੀ ਐਫ-16 ਜਹਾਜ਼ ਨੂੰ ਭਾਰਤੀ ਪਾਇਲਟ ਨੇ ਡੇਗਿਆ ਸੀ।’ ਬਿਆਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨੀ ਐੱਫ-16 ਜਹਾਜ਼ਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਅੰਤਰਰਾਸ਼ਟਰੀ ਮਾਹਿਰਾਂ ਅਤੇ ਅਮਰੀਕੀ ਅਧਿਕਾਰੀਆਂ ਨੇ ਪਹਿਲਾਂ ਹੀ ਪੁਸ਼ਟੀ ਕੀਤੀ ਹੈ ਕਿ ਉਸ ਦਿਨ ਕੋਈ ਵੀ ਪਾਕਿਸਤਾਨੀ ਐੱਫ-16 ਨਹੀਂ ਡੇਗਿਆ ਗਿਆ। ਵਿਦੇਸ਼ ਦਫ਼ਤਰ ਨੇ ਕਿਹਾ ਕਿ ਪਾਇਲਟ ਦੀ ਰਿਹਾਈ ‘ਭਾਰਤ ਦੀ ਕੁੜੱਤਣ ਅਤੇ ਗਲਤ ਤਰੀਕੇ ਨਾਲ ਹਮਲਾਵਰ ਕਾਰਵਾਈ ਦੇ ਬਾਵਜੂਦ ਪਾਕਿਸਤਾਨ ਦੀ ਸ਼ਾਂਤੀ ਦੀ ਇੱਛਾ ਦਾ ਪ੍ਰਮਾਣ ਹੈ।’

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ