BREAKING NEWS
ਡਬਲਊਐਚਓ ਵੱਲੋਂ ਏਸ਼ੀਆ-ਪ੍ਰਸ਼ਾਂਤ ਦੇਸ਼ਾਂ ਨੂੰ ਸਿਹਤ ਸੇਵਾ ਸਮਰੱਥਾ ਵਧਾਉਣ ਦੀ ਅਪੀਲਓਮੀਕਰੋਨ ਤੋਂ ਬਚਾਅ ਲਈ ਦੇਸ਼ ’ਚ ਬੂਸਟਰ ਡੋਜ਼ ਦੇਣ ਬਾਰੇ ਵਿਚਾਰਾਂਖੇਤੀ ਕਾਨੂੰਨਾਂ ਦੇ ਵਿਰੋਧ ’ਚ ਜਾਨ ਗੁਆਉਣ ਵਾਲੇ 500 ਕਿਸਾਨਾਂ ਦੀ ਸੂਚੀ ਮੇਰੇ ਕੋਲ : ਰਾਹੁਲਸਮੁੰਦਰੀ ਤੂਫ਼ਾਨ ‘ਜਵਾਦ’ ਭਲਕੇ ਉੜੀਸਾ ਦੇ ਪੁਰੀ ਤੱਟ ਨਾਲ ਟਕਰਾਏਗਾਮੋਦੀ, ਬਾਦਲ ਤੇ ਕੈਪਟਨ ਦੀ ਤਿੱਕੜੀ ਨੇ ਕਿਸਾਨ ਵਿਰੋਧੀ ਕਾਨੂੰਨ ਪਾਸ ਕਰਨ ਲਈ ਸਾਜਿਸ਼ ਰਚੀ : ਚੰਨੀਬਠਿੰਡਾ : ਕਿਸਾਨਾਂ ਵੱਲੋਂ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵਿਰੋਧਗੁਰੂਗ੍ਰਾਮ : ਵਿਆਹ ਸਮਾਰੋਹ ਤੋਂ ਪਰਤ ਰਹੇ 5 ਲੋਕਾਂ ਦੀ ਸੜਕ ਹਾਦਸੇ ’ਚ ਮੌਤਸਿੱਧੂ ਮੂਸੇਵਾਲਾ ਕਾਂਗਰਸ ’ਚ ਸ਼ਾਮਲਹਿਮਾਚਲ ਦੀਆਂ ਚੋਟੀਆਂ ’ਤੇ ਬਰਫਬਾਰੀ, ਤਾਪਮਾਨ ਡਿੱਗਿਆ‘ਨਹੀਂ ਦਿੱਤਾ ਵੋਟ ਤਾਂ ਬੈਂਕ ਖਾਤੇ ’ਚੋਂ ਕੱਟੇ ਜਾਣਗੇ 350 ਰੁਪਏ’ ਵਾਲੀ ਖ਼ਬਰ ਝੂਠੀ

ਦੇਸ਼

ਮਹਿੰਗਾਈ ਦੀ ਮਾਰ, ਟਮਾਟਰ ਕਈ ਸ਼ਹਿਰਾਂ ’ਚ 100 ਤੋਂ ਪਾਰ

November 25, 2021 11:15 AM

ਏਜੰਸੀਆਂ
ਨਵੀਂ ਦਿੱਲੀ/24 ਨਵੰਬਰ : ਸਬਜ਼ੀਆਂ ਦੀਆਂ ਕੀਮਤਾਂ ’ਚੋਂ ਵੱਡਾ ਉਛਾਲ ਆਇਆ ਹੈ। ਟਮਾਟਰ ਦੀ ਕੀਮਤ ’ਚ ਹਾਲ ਦੇ ਦਿਨਾਂ ’ਚ ਕਾਫੀ ਤੇਜ਼ੀ ਆਈ ਹੈ। ਸਰਦੀਆਂ ’ਚ 20 ਰੁਪਏ ਦੇ ਭਾਅ ਵਿਕਣ ਵਾਲੇ ਟਮਾਟਰ ਦੀ ਕੀਮਤ ਕਈ ਸ਼ਹਿਰਾਂ ’ਚ 100 ਰੁਪਏ ਪ੍ਰਤੀ ਕਿਲੋ ਤੋਂ ਪਾਰ ਹੋ ਗਈ ਹੈ। ਆਂਧਰਾ ਪ੍ਰਦੇਸ਼ ਤੇ ਕਰਨਾਟਕ ’ਚ ਹੜ੍ਹ ਕਾਰਨ ਟਮਾਟਰ ਦੀ ਫਸਲ ਖਰਾਬ ਹੋਣ ਕਾਰਨ ਟਮਾਟਰ ਦੀ ਕੀਮਤ ਅਸਮਾਨ ਚੜ੍ਹ ਰਹੀ ਹੈ। ਘੱਟ ਪੈਦਾਵਾਰ ਅਤੇ ਜ਼ਿਆਦਾ ਮੰਗ ਦੇ ਨਾਲ-ਨਾਲ ਟ੍ਰਾਂਸਪੋਰਟੇਸ਼ਨ ਲਾਗਤ ’ਚ ਤੇਜੀ ਨਾਲ ਵੀ ਟਮਾਟਰ ‘ਲਾਲ’ ਹੋ ਰਿਹਾ ਹੈ। ਬੇਂਗਲੁਰੂ ’ਚ ਟਮਾਟਰ ਦੀ ਕੀਮਤ 110 ਰੁਪਏ ਕਿਲੋ ਅਤੇ ਪਿਆਜ਼ ਦੀ 60 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਇਸ ਤਰ੍ਹਾਂ ਮੁੰਬਈ ’ਚ ਪਿਆਜ਼ 60 ਰੁਪਏ ਕਿਲੋ ਅਤੇ ਟਮਾਟਰ 80 ਰੁਪਏ ਕਿਲੋ ਮਿਲ ਰਿਹਾ ਹੈ। ਦਿੱਲੀ ’ਚ ਵੀ ਟਮਾਟਰ ਦੀ ਕੀਮਤ 70-100 ਰੁਪਏ ਕਿਲੋ ਤੱਕ ਪਹੁੰਚ ਗਈ ਹੈ। ਸਬਜੀਆਂ ਦੇ ਹੋਲਸੇਲਰਜ ਦਾ ਕਹਿਣਾ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਤੇਜੀ ਨਾਲ ਸਬਜੀਆਂ ਦੇ ਰੇਟ ਵਧੇ ਹਨ।
ਚੇਨਈ ’ਚ ਟਮਾਟਰ ਦੀ ਕੀਮਤ 160 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਸ਼ਹਿਰ ਦੀ ਕੋਇਮਬੇਡੁ ਹੋਲਸੇਲ ਮਾਰਕੀਟ ’ਚ ਸੋਮਵਾਰ ਨੂੰ ਡੇਢ ਗੁਣਾ ਘੱਟ ਟਮਾਟਰ ਦੀ ਆਮਦ ਹੋਈ। ਪਿਛਲੇ 15 ਦਿਨਾਂ ’ਚ ਇਹ ਸਭ ਤੋਂ ਘੱਟ ਆਮਦ ਹੈ। ਮੰਡਾਵੇਲੀ, ਮਾਇਲਾਪੁਰ ਅਤੇ ਨੰਦਨਮ ਦੇ ਰਿਟੇਲ ਬਾਜਾਰ ’ਚ ਟਮਾਟਰ 140 ਤੋਂ 160 ਰੁਪਏ ਪ੍ਰਤੀ ਕਿਲੋ ਮਿਲ ਰਿਹਾ ਹੈ। ਐਪ ਆਧਾਰਿਤ ਗ੍ਰਾਸਰੀ ਸਟਾਰਟਅਪਸ 120 ਰੁਪਏ ਟਮਾਟਰ ਵੇਚ ਰਹੇ ਹਨ।
ਇਕ ਖਪਤਕਾਰ ਨੇ ਕਿਹਾ ਕਿ ਟਮਾਟਰ ਦੀ ਕੀਮਤ 20-30 ਰੁਪਏ ਪ੍ਰਤੀ ਕਿਲੋ ਹੁੰਦੀ ਸੀ ਜੋ ਹੁਣ 100 ਰੁਪਏ ਤੋਂ ਉੱਪਰ ਪਹੁੰਚ ਗਈ ਹੈ। ਉਸ ਦਾ ਕਹਿਣਾ ਹੈ ਕਿ ਜੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣਗੀਆਂਤਾਂ ਸਭ ਕੁੱਝ ਮਹਿੰਗਾ ਹੋਵੇਗਾ। ਇਕ ਹੋਰ ਖਪਤਕਾਰ ਨੇ ਕਿਹਾ ਕਿ ਸਬਜ਼ੀਆਂ ਦੀਆਂ ਵਧਦੀਆਂ ਕੀਮਤਾਂ ਨੇ ਰਸੋਈ ਦਾ ਬਜਟ ਵਿਗਾੜ ਦਿੱਤਾ ਹੈ। ਇਸ ਤੋਂ ਬਚਣ ਲਈ ਅਸੀਂ ਸਬਜੀਆਂ ਦੀ ਖਪਤ ਘੱਟ ਕਰ ਦਿੱਤੀ ਹੈ। ਮਹਿੰਗੀਆਂ ਸਬਜ਼ੀਆਂ ਨੂੰ ਅਸੀਂ ਘੱਟ ਤੋਂ ਘੱਟ ਖਾਂਦੇ ਹਾਂ। ਅਸੀਂ ਆਲੂ, ਬੰਦਗੋਭੀ ਅਤੇ ਦੂਜੀਆਂ ਸਸਤੀਆਂ ਸਬਜੀਆਂ ਖਰੀਦ ਰਹੇ ਹਾਂ। ਜਦੋਂ ਤੱਕ ਟਮਾਟਰ ਦੀ ਕੀਮਤ ਘੱਟ ਨਹੀਂ ਹੁੰਦੀ ਹੈ, ਉਦੋਂ ਤੱਕ ਅਸੀਂ ਇਸ ਨੂੰ ਨਹੀਂ ਖਾਵਾਂਗੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ