BREAKING NEWS
ਡਬਲਊਐਚਓ ਵੱਲੋਂ ਏਸ਼ੀਆ-ਪ੍ਰਸ਼ਾਂਤ ਦੇਸ਼ਾਂ ਨੂੰ ਸਿਹਤ ਸੇਵਾ ਸਮਰੱਥਾ ਵਧਾਉਣ ਦੀ ਅਪੀਲਓਮੀਕਰੋਨ ਤੋਂ ਬਚਾਅ ਲਈ ਦੇਸ਼ ’ਚ ਬੂਸਟਰ ਡੋਜ਼ ਦੇਣ ਬਾਰੇ ਵਿਚਾਰਾਂਖੇਤੀ ਕਾਨੂੰਨਾਂ ਦੇ ਵਿਰੋਧ ’ਚ ਜਾਨ ਗੁਆਉਣ ਵਾਲੇ 500 ਕਿਸਾਨਾਂ ਦੀ ਸੂਚੀ ਮੇਰੇ ਕੋਲ : ਰਾਹੁਲਸਮੁੰਦਰੀ ਤੂਫ਼ਾਨ ‘ਜਵਾਦ’ ਭਲਕੇ ਉੜੀਸਾ ਦੇ ਪੁਰੀ ਤੱਟ ਨਾਲ ਟਕਰਾਏਗਾਮੋਦੀ, ਬਾਦਲ ਤੇ ਕੈਪਟਨ ਦੀ ਤਿੱਕੜੀ ਨੇ ਕਿਸਾਨ ਵਿਰੋਧੀ ਕਾਨੂੰਨ ਪਾਸ ਕਰਨ ਲਈ ਸਾਜਿਸ਼ ਰਚੀ : ਚੰਨੀਬਠਿੰਡਾ : ਕਿਸਾਨਾਂ ਵੱਲੋਂ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵਿਰੋਧਗੁਰੂਗ੍ਰਾਮ : ਵਿਆਹ ਸਮਾਰੋਹ ਤੋਂ ਪਰਤ ਰਹੇ 5 ਲੋਕਾਂ ਦੀ ਸੜਕ ਹਾਦਸੇ ’ਚ ਮੌਤਸਿੱਧੂ ਮੂਸੇਵਾਲਾ ਕਾਂਗਰਸ ’ਚ ਸ਼ਾਮਲਹਿਮਾਚਲ ਦੀਆਂ ਚੋਟੀਆਂ ’ਤੇ ਬਰਫਬਾਰੀ, ਤਾਪਮਾਨ ਡਿੱਗਿਆ‘ਨਹੀਂ ਦਿੱਤਾ ਵੋਟ ਤਾਂ ਬੈਂਕ ਖਾਤੇ ’ਚੋਂ ਕੱਟੇ ਜਾਣਗੇ 350 ਰੁਪਏ’ ਵਾਲੀ ਖ਼ਬਰ ਝੂਠੀ

ਲੇਖ

ਜੁਗਨੀ ਬੇਲੀਆਂ ਦੀ ਜੁਗਨੀ ਯਾਰਾਂ ਦੀ

November 25, 2021 11:47 AM

ਬਲਜਿੰਦਰ ਜੌੜਕੀਆਂ

ਦੋਸਤੀ ਜ਼ਿੰਦਗੀ ਦਾ ਧੁਰਾ ਹੈ । ਮਿੱਤਰ ਪਤੰਗ ਦੀ ਡੋਰ ਵਾਲਾ ਕੰਮ ਕਰਦੇ ਹਨ ਜਿਹਨਾਂ ਦੇ ਸਹਾਰੇ ਅਸੀਂ ਅੰਬਰਾਂ ’ਚ ਉੱਡਦੇ ਹਾਂ। ਜ਼ਿੰਦਗੀ ਦੀਆਂ ਧੁੱਪਾਂ-ਛਾਵਾਂ ‘ਚ ਮਿੱਤਰਾਂ ਦੇ ਸਾਥ ਦੀ ਬਹੁਤ ਲੋੜ ਹੁੰਦੀ ਹੈ । ਦੋਸਤ ਆਕਸੀਜਨ ਹੁੰਦੇ ਹਨ ਪਰ ਦੋਸਤੀ ਧਰਮ ਨਿਭਾਉਣਾ ਹਰ ਕਿਸੇ ਦੇ ਵੱਸ ਦਾ ਰੋਗ ਨਹੀਂ ਹੈ । ਇਸ ਦੁਨੀਆ ਵਿੱਚ, ਤੁਹਾਨੂੰ ਬਹੁਤ ਸਾਰੇ ਵੱਖੋ ਵੱਖਰੇ ਲੋਕ ਮਿਲਣਗੇ ਅਤੇ ਤੁਹਾਡੇ ਦੋਸਤਾਂ ਦੇ ਸੁਭਾਅ ਤੇ ਖਿਆਲਾਂ ਦੀ ਇਹ ਵਿਭਿੰਨਤਾ ਤਹਾਨੂੰ ਸਖਸ਼ੀ ਅਮੀਰੀ ਦਿੰਦੀ ਹੈ । ਅਸੀਂ ਮਿੱਤਰਾਂ ‘ਚੋਂ ਆਪਣਾ ਅਕਸ਼ ਤਲਾਸ਼ਦੇ ਹਾਂ । ਕੇਵਲ ਸੱਪ ਹੀ ਨਹੀਂ ਸਗੋਂ ਕੁਝ ਬੰਦੇ ਵੀ ਜ਼ਹਿਰੀਲੇ ਹੁੰਦੇ ਹਨ । ਤੁਹਾਨੂੰ ਉਨ੍ਹਾਂ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਤੁਹਾਨੂੰ ਨੁਕਸਾਨ ਪਹੁੰਚਾਉਂਦੇ ਹਨ । ਚੰਗੇ ਲੋਕਾਂ ਦਾ ਸਾਥ ਸਾਨੂੰ ਬਹੁਤ ਅੱਗੇ ਲੈ ਜਾਂਦਾ ਹੈ ਬਸ਼ਰਤੇ ਅਜਿਹੇ ਲੋਕ ਸਾਡੀ ਮਿੱਤਰ ਮਾਲਾ ਦਾ ਹਿੱਸਾ ਹੋਣ । ਸਾਡੇ ਮਿੱਤਰ ਕਿਹੋ ਜਿਹੇ ਹੋਣ ? ਦੇ ਸਵਾਲ ਦਾ ਉੱਤਰ ਬੜਾ ਵਿਸ਼ਾਲ ਹੈ ਜਿਸ ਨੂੰ ਸਮਝਣ ਦੀ ਲੋੜ ਹੈ। ਉਹ ਦੋਸਤ ਜੋ ਸਾਨੂੰ ਚੀਜ਼ਾਂ ’ਤੇ ਸਵਾਲ ਉਠਾਉਣ ਲਈ ਪ੍ਰੇਰਿਤ ਹਨ ।ਸਾਡੀ ਸੋਚ ਨੂੰ ਤਰਕ ਦੀ ਸਾਣ ‘ਤੇ ਲਾਉਂਦੇ ਹਨ ।ਜੋ ਹਮੇਸ਼ਾ ਸਾਡੇ ਵਿਕਾਸ ਵਿੱਚ ਸਹਾਇਤਾ ਕਰਨ ਲਈ ਤਿਆਰ ਹੁੰਦੇ ਹਨ। ਉਹ ਸਾਨੂੰ ਸਿਖਾਉਂਦੇ ਹਨ ਕਿ ਚੀਜ਼ਾਂ ਨੂੰ ਬਾਹਰੀ ਦਿ੍ਰਸ਼ਟੀਕੋਣ ਤੋਂ ਕਿਵੇਂ ਵੇਖਣਾ ਹੈ ? ਇਸ ਦੁਆਰਾ ਅਸੀਂ ਆਪਣੇ ਆਪ ਨੂੰ ਹੋਰ ਲੱਭਦੇ ਹਾਂ । ਉਹ ਦੋਸਤ ਜਿਨ੍ਹਾਂ ਨਾਲ ਸਾਡੀ ਜ਼ਜ਼ਬਾਤੀ ਸਾਂਝ ਹੁੰਦੀ ਹੈ ਤੇ ਸਾਡੇ ਬਾਰੇ ਧੁਰ ਅੰਦਰ ਤੱਕ ਜਾਣਦੇ ਹਨ ।ਹਰ ਪਲ ਸਾਡੀ ਜ਼ਰੂਰਤ ਮਹਿਸੂਸ ਕਰਦੇ ਹਨ ।ਜੋ ਸਾਡੀ ਦਿਆਲਤਾ ਜਾ ਜ਼ਜ਼ਬਾਤੀ ਉਲਾਰਪਣੇ ਦਾ ਕਦੇ ਵੀ ਲਾਹਾ ਨਹੀਂ ਲੈਂਦੇ।ਦੁਨੀਆਂ ‘ਤੇ ਬਹੁਤ ਥੋੜੇ ਲੋਕ ਹਨ ਜਿਹਨਾਂ ’ਤੇ ਭਰੋਸਾ ਕੀਤਾ ਜਾ ਸਕਦਾ ਹੋਵੇ ਕਿਉਂਕਿ ਅੱਜਕੱਲ੍ਹ ਲੋਕ ਆਪਣੇ ਨਿੱਜੀ ਲਾਭ ਜਾਂ ਅੱਗੇ ਵੱਧਣ ਲਈ ਦੂਜੇ ਦੀਆਂ ਕਮਜ਼ੋਰੀਆਂ ਨੂੰ ਪੌੜੀਆਂ ਵਜੋਂ ਵਰਤਦੇ ਹਨ । ਭਰੋਸੇਯੋਗ ਦੋਸਤ ਅਮੁੱਲ ਸੰਪੱਤੀ ਹੁੰਦੇ ਹਨ । ਤੁਸੀਂ ਅਜਿਹੇ ਮਿੱਤਰਾਂ ’ਤੇ ਭਰੋਸਾ ਕਰ ਸਕਦੇ ਹੋ ਅਤੇ ਉਹਨਾਂ ਨਾਲ ਆਪਣਾ ਅੰਦਰਲਾ ਆਪਾ ਫਰੋਲਣ ’ਚ ਅਰਾਮਦਾਇਕ ਮਹਿਸੂਸ ਕਰਦੇ ਹੋ, ਖਾਸ ਕਰਕੇ ਅਜਿਹੀਆਂ ਗੱਲਾਂ ਜੋ ਤੁਸੀਂ ਕਿਸੇ ਹੋਰ ਨਾਲ ਸਾਂਝੀਆਂ ਨਹੀਂ ਕਰ ਸਕਦੇ । ਸਾਨੂੰ ਇਨ੍ਹਾਂ ਲੋਕਾਂ ਨਾਲ ਆਪਣੇ ਭੇਦ ਸਾਂਝੇ ਕਰਨ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਇਹ ਪਰਖੇ ਹੋਏ ਘੋੜੇ ਹੁੰਦੇ ਹਨ । ਅਸੀਂ ਆਪਣੇ ਅੰਦਰ ਦੀ ਚਾਬੀ ਇਹਨਾਂ ਦੇ ਹਵਾਲੇ ਕਰਕੇ ਨਿਸ਼ਚਿੰਤ ਹੋ ਜਾਂਦੇ ਹਾਂ। ਕੁਝ ਸੁਪਨੇ ਹੁੰਦੇ ਹਨ ਜੋ ਮਿੱਤਰਾਂ ਦੀ ਮੱਦਦ ਤੋਂ ਬਿਨਾਂ ਲਏ ਨਹੀਂ ਜਾ ਸਕਦੇ। ਅਜਿਹੇ ਸੁਪਨੇ ਪੂਰੇ ਹੋਣ ’ਤੇ ਜਸ਼ਨ ਵੀ ਮਿੱਤਰਾਂ ਨਾਲ ਹੀ ਮਨਾਏ ਜਾਂਦੇ ਹਨ। ਤੁਹਾਨੂੰ ਪ੍ਰੇਰਨਾ ਲਈ ਵਿਸ਼ਵਾਸ਼ਯੋਗ ਮਿੱਤਰਾਂ ਦੀ ਅਤੀਅੰਤ ਜ਼ਰੂਰਤ ਹੁੰਦੀ ਹੈ । ਉਹ ਤੁਹਾਨੂੰ ਉਤਸ਼ਾਹਿਤ ਕਰਦੇ ਹਨ ਅਤੇ ਤੁਸੀਂ ਜ਼ਿੰਦਗੀ ਵਿੱਚ ਕਿੱਥੇ ਹੈ ? ਤੇ ਇਸ ਨੂੰ ਹੋਰ ਅੱਗੇ ਕਿਵੇਂ ਲੈਕੇ ਜਾਣਾ ਹੈ ਬਾਰੇ ਬਿਹਤਰ ਤਰੀਕੇ ਨਾਲ ਸਮਝਣ ਵਿੱਚ ਤੁਹਾਡੀ ਸਹਾਇਤਾ ਕਰਦੇ ਹਨ। ਸਾਡੇ ਰਚਨਾਤਮਿਕ ਕੰਮਾਂ ਦੇ ਪ੍ਰਸ਼ੰਸਕ ਵੀ ਸਾਡੇ ਅਸਲ ਮਿੱਤਰ ਹੁੰਦੇ ਹਨ । ਉਹ ਲੋਕ ਜੋ ਤੁਹਾਡੇ ਅੰਦਰਲੀ ਸਿਰਜਨਾ ਨੂੰ ਬਾਹਰ ਕੱਢਣ ਵਿੱਚ ਸਹਾਇਤਾ ਕਰਦੇ ਹਨ ਤੁਹਾਡੇ ਲਈ ਬਹੁਤ ਮਹੱਤਵਪੂਰਨ ਹਨ ਕਿਉਂਕਿ ਉਹ ਸਾਡੇ ਬਾਹਰੀ ਤੇ ਅੰਦਰੂਨੀ ਸੰਸਾਰ ਦੇ ਮੇਲ ਲਈ ਸਾਧਨ ਬਣਦੇ ਹਨ । ਅਜਿਹੇ ਮਿੱਤਰ ਸਾਨੂੰ ਆਪਾ ਜ਼ਾਹਿਰ ਕਰਨ ਲਈ ਉਤੇਜ਼ਿਤ ਕਰਦੇ ਹਨ ਅਤੇ ਮਿੱਤਰਾਂ ਦੇ ਮਿੱਠੇ ਤੇ ਸਲੂਣੇ ਸਹਿਯੋਗ ਕਰਕੇ ਅਸੀਂ ਆਪਣੇ ਬਾਰੇ ਵਧੇਰੇ ਸੋਚਦੇ ਹਾਂ, ਇਸ ਮਾਨਸਿਕ ਕਸਰਤ ਨਾਲ ਸਾਡੇ ਅਜਿਹੇ ਰਚਨਾਤਮਿਕ ਪੱਖ ਬਾਹਰ ਆਉਂਦੇ ਹਨ ਜਿਹਨਾਂ ਬਾਰੇ ਅਸੀਂ ਕਦੇ ਸੋਚਿਆ ਵੀ ਨਹੀਂ ਹੁੰਦਾ ਹੈ । ਕੇਵਲ ਬੋਲਣਾ ਹੀ ਨਹੀਂ ਹੁੰਦਾ ਕਦੇ ਕਦੇ ਸਾਹਮਣੇ ਵਾਲੇ ਨੂੰ ਸੁਨਣਾ ਵੀ ਹੁੰਦਾ ਹੈ ,ਇਸ ਸ਼ਾਂਤ ਸਰੋਤੇ ਚੰਗੇ ਮਿੱਤਰ ਹੋ ਨਿੱਬੜਦੇ ਹਨ। ਕੁਝ ਖਾਸ ਗੱਲਾਂ ਕੁਝ ਖਾਸ ਬੰਦਿਆਂ ਨਾਲ ਸਾਂਝੀਆਂ ਕਰਕੇ ਹੀ ਸੁਆਦ ਆਉਂਦਾ ਹੈ ।ਅਸੀਂ ਗੱਲਾਂ-ਗੱਲਾਂ ਵਿੱਚ ਉਹਨਾਂ ਨਾਲ ਸਲਾਹ ਮਸ਼ਵਰੇ ਕਰਦੇ ਰਹਿੰਦੇ ਹਾਂ ਤੇ ਇਹ ਅਦਾਨ-ਪ੍ਰਦਾਨ ਜੀਵਨ ਜ਼ਿੱਤਾਂ ਦਾ ਅਧਾਰ ਬਣਦਾ ਹੈ । ਜ਼ਿੰਦਗੀ ਦੀ ਉਲਝੀ ਤਾਣੀ ਸੁਲਝਾਉਣ ਲਈ ਤਤਕਾਲੀ ਹਾਲਤਾਂ ਅਨੁਸਾਰ ਅਸੀਂ ਜਿਹਨਾਂ ਮਸਲਿਆਂ ਦਾ ਸਾਹਮਣਾ ਕਰ ਰਹੇ ਹੁੰਦੇ ਹਾਂ ਬਾਰੇ ਵਿਚਾਰ ਚਰਚਾ ਵੀ ਮਿੱਤਰਾਂ ਨਾਲ ਕਰਦੇ ਹਾਂ ।ਇਸ ਗੱਲਬਾਤ ’ਚੋਂ ਹੈਰਾਨੀਜਨਕ ਹੱਲ ਨਿਕਲਦੇ ਹਨ । ਅਜਿਹੇ ਔਖੇ ਸਮੇਂ ਮਿੱਤਰ ਦਾ ਮਿਲਣਾ ਤਿਹਾਏ ਨੂੰ ਪਾਣੀ ਮਿਲਣ ਬਰੋਬਰ ਹੁੰਦਾ ਹੈ । ਇਹ ਉਹ ਲੋਕ ਹੁੰਦੇ ਹਨ ਜੋ ਹਮੇਸ਼ਾਂ ਸਾਨੂੰ ਦੱਸਣ ਲਈ ਤਿਆਰ ਰਹਿੰਦੇ ਕਿ ਹੁਣ ਅੱਗੇ ਕੀ ਕਰਨਾ ਹੈ । ਮੌਜ-ਮਸਤੀ ਵੀ ਸਾਡੇ ਜੀਵਨ ਦਾ ਅਟੁੱਟ ਹਿੱਸਾ ਹੈ । ਸਾਡੇ ਮੂਡ ਨੂੰ ਰੰਗਦਾਰ ਕਰਨ ‘ਚ ਵੀ ਮਿੱਤਰਾਂ ਦਾ ਵੱਡਾ ਯੋਗਦਾਨ ਹੁੰਦਾ ਹੈ। ਮੰਨੋਰੰਜਨ ਕਰਨ ਤੇ ਕਰਵਾਉਣ ਵਾਲੇ ਮਿੱਤਰ ਸਾਹਸੀ ਤੇ ਖੁੱਲ-ਦਿਲੇ ਹੁੰਦੇ ਹਨ ਤਾਂ ਹੀ ੲਰਿਖਾਲੂ ਤੇ ਸੜੀਅਲ ਲੋਕਾਂ ਦਾ ਕੋਈ ਮਿੱਤਰ ਨਹੀਂ ਹੁੰਦਾ । ਸਾਗਰਾਂ ਵਰਗੇ ਵਿਸ਼ਾਲ ਹਿਰਦਿਆਂ ਵਾਲੇ ਅਜਿਹੇ ਮਿੱਤਰ ਸਾਨੂੰ ਜ਼ਿੰਦਗੀ ਸੰਗਰਾਮ ਨੂੰ ਫਤਿਹ ਕਰਨ ਦੇ ਅਜਿਹੇ ਨੁਕਤੇ ਦੱਸਦੇ ਹਨ ਕਿ ਅਸੀਂ ਜ਼ਿੱਤਾਂ ਦਰਜ ਕਰਦੇ ਅੱਗੇ ਵੱਧਦੇ ਜਾਂਦੇ ਹਾਂ । ਪਰ ਅਫਸੋਸ ਇਸ ਗੱਲ ਦਾ ਹੈ ਕਿ ਅਜੋਕੇ ਸਮੇਂ ‘ਚ ਬੰਦੇ ਅੰਦਰੋਂ ਉਸ ਦਾ ਅਸਲ ਮਾਨਵੀ ਖਾਸਾ ਦਿਨੋ-ਦਿਨ ਮਨਫੀ ਹੁੰਦਾ ਜਾ ਰਿਹਾ ਹੈ ਜਿਸ ਕਰਕੇ ਸਮਾਜ ਤੇ ਘਰ ਤੇਜ਼ੀ ਨਾਲ ਟੁੱਟ ਰਹੇ ਹਨ। ਕਿ੍ਰਸ਼ਨ ਤੇ ਸੁਦਾਮੇ ਵਾਲੀ ਮਿੱਤਰਤਾ ਬੀਤੇ ਸਮੇਂ ਦੀ ਗੱਲ ਬਣ ਕੇ ਰਹਿ ਗਈ ਹੈ । ਅੱਜਕੱਲ ਤਾਂ ਗੱਫੇ ਲੈਣ ਲਈ ਯਾਰੀਆਂ ਵੀ ਵੱਡਿਆਂ ਨਾਲ ਹੀ ਗੰਢੀਆਂ ਜਾਂਦੀਆਂ ਹਨ । ਸਮਾਜ ਅੰਦਰ ਆਪਣੀ ਫੌਕੀ ਪੈਂਠ ਬਣਾਈ ਰੱਖਣ ਲਈ ਸ਼ੋਸ਼ਲ ਮੀਡੀਆ ‘ਤੇ ਵੀ ਅਖੌਤੀ ਉੱਚਿਆਂ ਨਾਲ ਫੋਟੋਆਂ ਪਾਉਣ ਦਾ ਰਿਵਾਜ ਹੈ । ਪਰੰਤੂ ਆਲੇ-ਦੁਆਲੇ ਠੰਡਕ ਤੇ ਸਮੂਹਿਕ ਵਿਕਾਸ ਲਈ ਸੱਚੇ ਸਾਰਥੀ ਸਮੇਂ ਦੀ ਵੱਡੀ ਲੋੜ ਹਨ । ਆਉ! ਆਪਾਂ ਵੀ ਕਿਸੇ ਦੇ ਸੰਗੀ ਬਣ ਮਿੱਤਰਾਂ ਨੂੰ ਸਿਖਰਾਂ ’ਤੇ ਲੈਕੇ ਜਾਣ ਦੇ ਸੂਤਰਦਾਰ ਬਣੀਏ ਕਿਉਂਕਿ ਇਹ ਹੀ ਅਸਲ ਜੀਵਨ ਧਾਰਾ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ