BREAKING NEWS
ਡਬਲਊਐਚਓ ਵੱਲੋਂ ਏਸ਼ੀਆ-ਪ੍ਰਸ਼ਾਂਤ ਦੇਸ਼ਾਂ ਨੂੰ ਸਿਹਤ ਸੇਵਾ ਸਮਰੱਥਾ ਵਧਾਉਣ ਦੀ ਅਪੀਲਓਮੀਕਰੋਨ ਤੋਂ ਬਚਾਅ ਲਈ ਦੇਸ਼ ’ਚ ਬੂਸਟਰ ਡੋਜ਼ ਦੇਣ ਬਾਰੇ ਵਿਚਾਰਾਂਖੇਤੀ ਕਾਨੂੰਨਾਂ ਦੇ ਵਿਰੋਧ ’ਚ ਜਾਨ ਗੁਆਉਣ ਵਾਲੇ 500 ਕਿਸਾਨਾਂ ਦੀ ਸੂਚੀ ਮੇਰੇ ਕੋਲ : ਰਾਹੁਲਸਮੁੰਦਰੀ ਤੂਫ਼ਾਨ ‘ਜਵਾਦ’ ਭਲਕੇ ਉੜੀਸਾ ਦੇ ਪੁਰੀ ਤੱਟ ਨਾਲ ਟਕਰਾਏਗਾਮੋਦੀ, ਬਾਦਲ ਤੇ ਕੈਪਟਨ ਦੀ ਤਿੱਕੜੀ ਨੇ ਕਿਸਾਨ ਵਿਰੋਧੀ ਕਾਨੂੰਨ ਪਾਸ ਕਰਨ ਲਈ ਸਾਜਿਸ਼ ਰਚੀ : ਚੰਨੀਬਠਿੰਡਾ : ਕਿਸਾਨਾਂ ਵੱਲੋਂ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵਿਰੋਧਗੁਰੂਗ੍ਰਾਮ : ਵਿਆਹ ਸਮਾਰੋਹ ਤੋਂ ਪਰਤ ਰਹੇ 5 ਲੋਕਾਂ ਦੀ ਸੜਕ ਹਾਦਸੇ ’ਚ ਮੌਤਸਿੱਧੂ ਮੂਸੇਵਾਲਾ ਕਾਂਗਰਸ ’ਚ ਸ਼ਾਮਲਹਿਮਾਚਲ ਦੀਆਂ ਚੋਟੀਆਂ ’ਤੇ ਬਰਫਬਾਰੀ, ਤਾਪਮਾਨ ਡਿੱਗਿਆ‘ਨਹੀਂ ਦਿੱਤਾ ਵੋਟ ਤਾਂ ਬੈਂਕ ਖਾਤੇ ’ਚੋਂ ਕੱਟੇ ਜਾਣਗੇ 350 ਰੁਪਏ’ ਵਾਲੀ ਖ਼ਬਰ ਝੂਠੀ

ਦੇਸ਼

ਭਾਰਤ-ਇਜ਼ਰਾਇਲ ਸੰਮੇਲਨ ਦੇ ਪ੍ਰਤੀਭਾਗੀਆਂ ਨੇ ਕੀਤਾ ਸੂਬੇ ਦੇ ਬਾਗਬਾਨੀ ਕੇਂਦਰਾਂ ਦਾ ਦੌਰਾ

November 25, 2021 12:48 PM

ਦਸਨਸ
ਚੰਡੀਗੜ੍ਹ, 24 ਨਵੰਬਰ : ਭਾਰਤ-ਇਜਰਾਇਲ ਸਮੇਲਨ ਵਿਚ ਆਏ ਪੂਰੇ ਦੇਸ਼ ਤੋਂ 23 ਸੂਬਿਆਂ ਦੇ 100 ਪ੍ਰਤੀਭਾਗੀਆਂ ਨੇ ਅੱਜ ਏਕੀਕ੍ਰਿਤ ਮਧੂਮੱਖੀ ਪਾਲਣ ਵਿਕਾਸ ਕੇਂਦਰ, ਰਾਮਨਗਰ (ਕੁਰੂਕਸ਼ੇਤਰ) ਅਤੇ ਸਬਜੀ ਐਕਸੀਲੈਂਸ ਕੇਂਦਰ, ਘਰੌਂਡਾ, ਕਰਨਾਲ ਦਾ ਦੌਰਾ ਕੀਤਾ।
ਏਕੀਕ੍ਰਿਤ ਮਧੂਮੱਖੀ ਪਾਲਣ ਵਿਕਾਸ ਕੇਂਦਰ, ਰਾਮਨਗਰ ਵਿਚ ਪਹੁੰਚਣ ਤੇ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਤੇ ਮਧੂਮੱਖੀ ਪਾਲਣ ਵਿਕਾਸ ਕੇਂਦਰ ਦੇ ਡਾਇਰੈਕਟਰ ਡਾ. ਬਿੱਲੂ ਯਾਦਵ ਨੇ ਸਾਰੇ ਪ੍ਰਤੀਭਾਗੀਆਂ ਦਾ ਸਵਾਗਤ ਕੀਤਾ ਅਤੇ ਕਿਹਾ ਇਸ ਕੇਂਦਰ ਦਾ ਮੁੱਖ ਉਦੇਸ਼ ਹਰਿਆਣਾ ਵਿਚ ਮਧੂਮੱਖੀ ਪਾਲਣ ਨੂੰ ਪ੍ਰੋਤਸਾਹਨ ਦੇਣਾ ਹੈ। ਇਸ ਦੇ ਬਾਅਦ ਸਾਰੇ ਪ੍ਰਤੀਭਾਗੀਆਂ ਨੂੰ ਸ਼ਹਿਦ ਪੋ੍ਰਸੈਂਸਸਿੰਗ ਇਕਾਈ ਅਤੇ ਬਾਟਲਿੰਗ ਇਕਾਈ ਦਾ ਦੌਰਾ ਕਰਾਇਆ ਗਿਆ। ਡਾ ਯਾਦਵ ਨੇ ਦਸਿਆ ਕਿ ਰਾਜ ਦੇ ਮਧੂਮੱਖੀ ਪਾਲਕ ਇਸ ਕੇਂਦਰ ਦੀ ਸਹਾਇਤਾ ਨਾਲ ਅਨੁਦਾਨ ਰਕਮ ਤੇ ਆਪਣੇ ਸ਼ਹਿਦ ਦਾ ਪ੍ਰੋਸੈਸਸਿੰਗ ਕਰਵਾਉਂਦੇ ਹਨ ਅਤੇ ਬੋਤਲ ਭਰ ਕੇ ਆਪਣਾ ਨਿਜੀ ਚਿੰਨ੍ਹ ਲਗਾ ਕੇ ਫਿਰ ਉਸ ਨੂੰ ਬਾਜਾਰ ਵਿਚ ਵੇਚਦੇ ਹਨ, ਜਿਸ ਨਾਲ ਉਨ੍ਹਾਂ ਦੀ ਆਮਦਨੀ ਵੱਧਦੀ ਹੈ। ਇਸ ਤੋਂ ਇਲਾਵਾ, ਮਧੂਮੱਖੀ ਪਾਲਕ ਵੱਲੋਂ ਪ੍ਰੋਸੈਸਸਿੰਗ ਦੇ ਲਈ ਲਿਆਏ ਗਏ ਕੱਚੇ ਸ਼ਹਿਦ ਦੀ ਗੁਣਵੱਤਾ ਕੇਂਦਰ ਵਿਚ ਸਥਾਪਿਤ ਕੁਆਲਿਟੀ ਕੰਟਰੋਲ ਲੈਬ ਵਿਚ ਜਾਂਚ ਕੀਤੀ ਜਾਂਦੀ ਹੈ। ਡਾ ਯਾਦਵ ਨੇ ਸਾਰੇ ਪ੍ਰਤੀਭਾਗੀਆਂ ਨੂੰ ਕੇਂਦਰ ਵਿਚ ਸਥਾਪਿਤ ਛੱਤਾ ਨਿਰਮਾਣ ਇਕਾਈ ਦੇ ਬਾਰੇ ਵਿਚ ਵੀ ਜਾਣੁੰ ਕਰਾਇਆ। ਉਨ੍ਹਾਂ ਨੇ ਦਸਿਆ ਕਿ ਰਾਜ ਦੇ ਮਧੂਮੱਖੀ ਪਾਲਕਾਂ ਨੂੰ ਇਸ ਕੇਂਦਰ ਵਿਚ ਨਿਰਮਾਣਤ ਅਸਾਧਾਰਣ ਕਾਂਬ ਸ਼ੀਟ ਦਾ ਲਾਭ ਮਿਲਿਆ ਹੈ ਅਤੇ ਸੁਪਰ ਬੀ ਬਾਕਸ ਦੀ ਸਾਈਲੇਂਟ ਬਾਕਸ ਨਿਰਮਾਣ ਇਕਾਈ ਵਿਚ ਉੱਚ ਗੁਣਵੱਤਾ ਵਾਲੀ ਕੇਲ ਦੀ ਲਕੜੀ ਤਿਆਰ ਕੀਤੀ ਜਾਂਦੀ ਹੈ, ਜਿਸ ਨੂੰ ਕਿਸਾਨਾਂ ਨੂੰ ਵੰਡ ਕੀਤਾ ਜਾਂਦਾ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ