BREAKING NEWS
ਡਬਲਊਐਚਓ ਵੱਲੋਂ ਏਸ਼ੀਆ-ਪ੍ਰਸ਼ਾਂਤ ਦੇਸ਼ਾਂ ਨੂੰ ਸਿਹਤ ਸੇਵਾ ਸਮਰੱਥਾ ਵਧਾਉਣ ਦੀ ਅਪੀਲਓਮੀਕਰੋਨ ਤੋਂ ਬਚਾਅ ਲਈ ਦੇਸ਼ ’ਚ ਬੂਸਟਰ ਡੋਜ਼ ਦੇਣ ਬਾਰੇ ਵਿਚਾਰਾਂਖੇਤੀ ਕਾਨੂੰਨਾਂ ਦੇ ਵਿਰੋਧ ’ਚ ਜਾਨ ਗੁਆਉਣ ਵਾਲੇ 500 ਕਿਸਾਨਾਂ ਦੀ ਸੂਚੀ ਮੇਰੇ ਕੋਲ : ਰਾਹੁਲਸਮੁੰਦਰੀ ਤੂਫ਼ਾਨ ‘ਜਵਾਦ’ ਭਲਕੇ ਉੜੀਸਾ ਦੇ ਪੁਰੀ ਤੱਟ ਨਾਲ ਟਕਰਾਏਗਾਮੋਦੀ, ਬਾਦਲ ਤੇ ਕੈਪਟਨ ਦੀ ਤਿੱਕੜੀ ਨੇ ਕਿਸਾਨ ਵਿਰੋਧੀ ਕਾਨੂੰਨ ਪਾਸ ਕਰਨ ਲਈ ਸਾਜਿਸ਼ ਰਚੀ : ਚੰਨੀਬਠਿੰਡਾ : ਕਿਸਾਨਾਂ ਵੱਲੋਂ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵਿਰੋਧਗੁਰੂਗ੍ਰਾਮ : ਵਿਆਹ ਸਮਾਰੋਹ ਤੋਂ ਪਰਤ ਰਹੇ 5 ਲੋਕਾਂ ਦੀ ਸੜਕ ਹਾਦਸੇ ’ਚ ਮੌਤਸਿੱਧੂ ਮੂਸੇਵਾਲਾ ਕਾਂਗਰਸ ’ਚ ਸ਼ਾਮਲਹਿਮਾਚਲ ਦੀਆਂ ਚੋਟੀਆਂ ’ਤੇ ਬਰਫਬਾਰੀ, ਤਾਪਮਾਨ ਡਿੱਗਿਆ‘ਨਹੀਂ ਦਿੱਤਾ ਵੋਟ ਤਾਂ ਬੈਂਕ ਖਾਤੇ ’ਚੋਂ ਕੱਟੇ ਜਾਣਗੇ 350 ਰੁਪਏ’ ਵਾਲੀ ਖ਼ਬਰ ਝੂਠੀ

ਹਰਿਆਣਾ

ਐਕਸਪ੍ਰੈਸ ਵੇਅ : ਸਰਕਾਰੀ ਦਲ-ਬਲ ਨੇ ਬਿਨਾਂ ਰੁਕਾਵਟ 17 ਕਿਲੋਮੀਟਰ ਸੜਕ ਦੀ ਕਬਜ਼ਾ ਕਾਰਵਾਈ ਨੇਪਰੇ ਚਾੜ੍ਹੀ

November 25, 2021 12:54 PM

- ਕਿਸਾਨਾਂ ਵੱਲੋਂ ਟਰੈਕਟਰਾਂ ਤੇ ਪਰਿਵਾਰਾਂ ਸਮੇਤ ਖੱਟਰ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਐਲਾਨ

ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 24 ਨਵੰਬਰ : ਸਰਕਾਰੀ ਦਲ-ਬਲ ਵੱਲੋਂ ਅੰਮ੍ਰਿਤਸਰ-ਜਾਮਨਗਰ ਐਕਸਪ੍ਰੈਸ ਵੇਅ (ਐਨ.ਐਚ-754) ਲਈ ਗ੍ਰਹਿਣ ਜ਼ਮੀਨ ਦੀ ਕਬਜ਼ਾ ਕਾਰਵਾਈ ਅੱਜ ਪੰਜਾਬ ਸਰਹੱਦ ਤੋਂ ਕਰੀਬ 17 ਕਿਲੋਮੀਟਰ (ਪੰਜਾਹ ਫ਼ੀਸਦੀ) ਪਿੰਡ ਅਬੁੱਬਸ਼ਹਿਰ ਤੱਕ ਨੇਪਰੇ ਚਾੜ੍ਹ ਲਈ ਗਈ। ਡੱਬਵਾਲੀ ਹਲਕੇ ’ਚ ਐਕਸਪ੍ਰੈਸ ਵੇਅ ਦਾ ਕਰੀਬ 34.8 ਕਿਲੋਮੀਟਰ ਖੇਤਰ ਆਉਂਦਾ ਹੈ। ਕਿਸਾਨਾਂ ਨੇ ਗ੍ਰੀਨ ਫੀਲਡ ’ਚ 70 ਮੀਟਰ ਗ੍ਰਹਿਣ ਰਕਬੇ ਤੋਂ ਬਾਹਰਲੀ ਜ਼ਮੀਨ ਕਬਜ਼ੇ ’ਚ ਲੈਣ ਅਤੇ ਖੜ੍ਹੀਆਂ ਫ਼ਸਲਾਂ ਉਜਾੜਨ ਬਾਰੇ ਐਨ.ਐਚ.ਏ. ਆਈ/ਪ੍ਰਸ਼ਾਨਿਕ ਅਫ਼ਸਰਾਂ ਖਿਲਾਫ਼ ਸਿਟੀ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ। ਕਿਸਾਨਾਂ ਨੇ ਅੱਜ ਮੀਟਿੰਗ ਕਰਕੇ ਕੱਲ੍ਹ ਡੱਬਵਾਲੀ ਪਿੰਡ ਵਿਖੇ ਪਰਿਵਾਰਾਂ ਸਮੇਤ ਟਰੈਕਟਰਾਂ ’ਤੇ ਖੱਟਰ ਸਰਕਾਰ ਖਿਲਾਫ਼ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ। ਪ੍ਰਸ਼ਾਸਨ ਵੱਲੋਂ ਐਸ.ਡੀ.ਐਮ ਡੱਬਵਾਲੀ, ਤਿੰਨ ਡੀ.ਐਸ.ਪੀ ਅਤੇ ਪੰਜ ਐਸ.ਐਚ.ਓ ਅਤੇ ਸੱਤ ਡਿਊਟੀ ਮਜਿਸਟਰੇਟਾਂ ਦੀ ਅਗਵਾਈ ਹੇਠ ਐਕਸਪ੍ਰੈਸ ਹਾਈਵੇ ਲਈ ਕਬਜ਼ਾ ਕਾਰਵਾਈ ਤਾਇਨਾਤ ਹਨ। ਕਿਸਾਨ ਆਗੂ ਦਇਆ ਰਾਮ ਉਲਾਨੀਆ ਨੇ ਕਿਹਾ ਕਿ ਪਿੰਡ ਜੋਗੇਵਾਲਾ, ਪਿੰਡ ਡੱਬਵਾਲੀ ਅਤੇ ਅਲੀਕਾਂ ’ਚ ਪ੍ਰਸ਼ਾਸਨ ਵੱਲੋਂ ਗ੍ਰੀਨ ਫੀਲਡ ’ਚ 70 ਮੀਟਰ ਜ਼ਮੀਨ ਦਾ ਕਬਜ਼ਾ ਲੈਣ ਸਮੇਂ ਬਹੁਤ ਥਾਈਂ ਲਗਪਗ ਪੌਨੇ ਦੁੱਗਣੀ ਜ਼ਮੀਨ 120 ਮੀਟਰ ਕਬਜ਼ੇ ਹੇਠ ਲੈ ਲਈ। ਉਨ੍ਹਾਂ ਕਿਹਾ ਕਿ ਪਹਿਲਾਂ ਖੇਤਾਂ ’ਚ ਕਿਸਾਨਾਂ ਵੱਲੋਂ ਵੜਨ ਨਾ ਦੇਣ ਕਰਕੇ ਪੈਮਾਇਸ਼ ਵਾਲੇ ਖੰਭੇ ਨਹੀਂ ਲਗਾਏ ਗਏ। ਹੁਣ ਮਸ਼ੀਨ ਨਾਲ ਅੰਦਾਜ਼ੇ ਵਾਲੀ ਪੈਮਾਇਸ਼ ’ਚ ਕਿਸਾਨਾਂ ਦੀ ਵੱਧ ਜ਼ਮੀਨ ਰੋਕੀ ਜਾ ਰਹੀ ਹੈ। ਅਲੀਕਾਂ ਦੇ ਕਿਸਾਨ ਗੁਰਪ੍ਰੀਤ ਸਿੰਘ, ਬੇਅੰਤ ਸਿੰਘ, ਰੇਸ਼ਮ ਸਿੰਘ ਦੇ ਇਲਾਵਾ ਜੋਗੇਵਾਲਾ ਵਾਸੀ ਕਿਸਾਨਾਂ ਜਗਤਾਰ ਸਿੰਘ, ਰਾਜਵੀਰ ਸਿੰਘ ਅਤੇ ਗੁਰਵੀਰ ਸਿੰਘ ਸਣੇ ਨੌ ਕਿਸਾਨਾਂ ਨੇ ਪੁਲਿਸ ਨੂੰ ਸ਼ਿਕਾਇਤ ’ਚ ਪ੍ਰਸ਼ਾਸਨ ਵੱਲੋਂ ਕਬਜ਼ਾ ਲੈਣ ਸਮੇਂ ਗ੍ਰਹਿਣ ਜ਼ਮੀਨ ਤੋਂ ਬਾਹਰ ਖੇਤਾਂ ’ਚ ਖੜ੍ਹੀ ਸਰ੍ਹੋਂ ਤੇ ਕਣਕ ਫ਼ਸਲ ਉਜਾੜਨ ਦੇ ਦੋਸ਼ ਲਗਾਏ। ਉਨ੍ਹਾਂ 70 ਹਜ਼ਾਰ ਪ੍ਰਤੀ ਏਕੜ ਮੁਆਵਜੇ ਦੀ ਮੰਗ ਕੀਤੀ ਹੈ। ਕਿਸਾਨਾਂ ਮੁਤਾਬਕ ਪ੍ਰਸ਼ਾਸਨ ਨੇ ਕਾਨੂੰਨ ਦੀ ਵਗੈਰ ਪਾਲਣਾ ਕੀਤੇ ਜ਼ਬਰਦਸਤੀ ਕਬਜ਼ਾ ਲਿਆ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ