BREAKING NEWS
ਡਬਲਊਐਚਓ ਵੱਲੋਂ ਏਸ਼ੀਆ-ਪ੍ਰਸ਼ਾਂਤ ਦੇਸ਼ਾਂ ਨੂੰ ਸਿਹਤ ਸੇਵਾ ਸਮਰੱਥਾ ਵਧਾਉਣ ਦੀ ਅਪੀਲਓਮੀਕਰੋਨ ਤੋਂ ਬਚਾਅ ਲਈ ਦੇਸ਼ ’ਚ ਬੂਸਟਰ ਡੋਜ਼ ਦੇਣ ਬਾਰੇ ਵਿਚਾਰਾਂਖੇਤੀ ਕਾਨੂੰਨਾਂ ਦੇ ਵਿਰੋਧ ’ਚ ਜਾਨ ਗੁਆਉਣ ਵਾਲੇ 500 ਕਿਸਾਨਾਂ ਦੀ ਸੂਚੀ ਮੇਰੇ ਕੋਲ : ਰਾਹੁਲਸਮੁੰਦਰੀ ਤੂਫ਼ਾਨ ‘ਜਵਾਦ’ ਭਲਕੇ ਉੜੀਸਾ ਦੇ ਪੁਰੀ ਤੱਟ ਨਾਲ ਟਕਰਾਏਗਾਮੋਦੀ, ਬਾਦਲ ਤੇ ਕੈਪਟਨ ਦੀ ਤਿੱਕੜੀ ਨੇ ਕਿਸਾਨ ਵਿਰੋਧੀ ਕਾਨੂੰਨ ਪਾਸ ਕਰਨ ਲਈ ਸਾਜਿਸ਼ ਰਚੀ : ਚੰਨੀਬਠਿੰਡਾ : ਕਿਸਾਨਾਂ ਵੱਲੋਂ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵਿਰੋਧਗੁਰੂਗ੍ਰਾਮ : ਵਿਆਹ ਸਮਾਰੋਹ ਤੋਂ ਪਰਤ ਰਹੇ 5 ਲੋਕਾਂ ਦੀ ਸੜਕ ਹਾਦਸੇ ’ਚ ਮੌਤਸਿੱਧੂ ਮੂਸੇਵਾਲਾ ਕਾਂਗਰਸ ’ਚ ਸ਼ਾਮਲਹਿਮਾਚਲ ਦੀਆਂ ਚੋਟੀਆਂ ’ਤੇ ਬਰਫਬਾਰੀ, ਤਾਪਮਾਨ ਡਿੱਗਿਆ‘ਨਹੀਂ ਦਿੱਤਾ ਵੋਟ ਤਾਂ ਬੈਂਕ ਖਾਤੇ ’ਚੋਂ ਕੱਟੇ ਜਾਣਗੇ 350 ਰੁਪਏ’ ਵਾਲੀ ਖ਼ਬਰ ਝੂਠੀ

ਪੰਜਾਬ

ਮੁੱਖ ਮੰਤਰੀ ਮੋਤੀਆ ਮੁਕਤ ਅਭਿਆਨ ਤਹਿਤ ਆਸ਼ਾ ਵਰਕਰਾਂ ਵਲੋਂ ਘਰ ਘਰ ਸਰਵੇ ਸ਼ੁਰੂ : ਸੀਨੀਅਰ ਮੈਡੀਕਲ ਅਫਸਰ

November 25, 2021 01:18 PM

ਬਲਬੀਰ ਸੰਧੂ
ਸ੍ਰੀ ਅਨੰਦਪੁਰ ਸਾਹਿਬ, 24 ਨਵੰਬਰ : ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਸਰਕਾਰੀ ਸਿਹਤ ਕੇਂਦਰਾਂ ਵਿਚ ਮਿਲ ਰਹੀਆਂ ਬਿਹਤਰੀਨ ਸਿਹਤ ਸਹੂਲਤਾਂ ਵਿਚ ਹੋਰ ਵਾਧਾ ਕਰਦੇ ਹੋਏ ਮੁੱਖ ਮੰਤਰੀ ਮੋਤੀਆ ਮੁਕਤ ਅਭਿਆਨ ਦੀ ਸੁਰੂਆਤ ਕੀਤੀ ਜਾ ਰਹੀ ਹੈ। ਜਿਸ ਤਹਿਤ ਸੂਬੇ ਭਰ ਵਿਚ 26 ਨਵੰਬਰ ਤੋ ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਅਭਿਆਨ ਚਲਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸੀਨੀਅਰ ਮੈਡੀਕਲ ਅਫਸਰ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਡਾ.ਚਰਨਜੀਤ ਕੁਮਾਰ ਨੇ ਅੱਜ ਇਥੇ ਦਿੱਤੀ। ਊਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋ ਸੁਰੂ ਕੀਤੇ ਇਸ ਅਭਿਆਨ ਤਹਿਤ ਸਿਵਲ ਸਰਜਨ ਰੂਪਨਗਰ ਡਾ.ਪਰਮਿੰਦਰ ਕੁਮਾਰ ਦੀ ਅਗਵਾਈ ਵਿਚ ਇਸ ਅਭਿਆਨ ਨੂੰ ਸਫਲ ਬਣਾਉਣ ਲਈ ਅੱਜ ਆਸਾ ਵਰਕਰਾ ਨੂੰ ਘਰ ਘਰ ਸਰਵੇ ਕਰਨ ਲਈ ਤੈਨਾਤ ਕਰ ਦਿੱਤਾ ਹੈ। ਉਨ੍ਹਾਂ ਵਲੋਂ ਘਰ ਘਰ ਸਰਵੇ ਕਰਕੇ ਮੁੱਖ ਮੰਤਰੀ ਮੋਤੀਆ ਮੁਕਤ ਅਭਿਆਨ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਇਸ ਦਾ ਲਾਭ ਲੈਣ ਦੀ ਪ੍ਰਕਿਰਿਆ ਬਾਰੇ ਸਮੁੱਚੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਤਹਿਸੀਲ ਪੱਧਰ ਤੇ 31 ਦਸੰਬਰ ਤੱਕ ਅੱਖਾਂ ਦਾ ਕੈਂਪ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਜਿਹੜੇ ਮਰੀਜ ਕੈਂਪ ਦੌਰਾਨ ਮੋਤੀਆਂ ਤੋ ਪੀੜਤ ਪਾਏ ਜਾਣਗੇ, ਉਨ੍ਹਾਂ ਦਾ ਅਪ੍ਰੇਸਨ ਅਗਲੇ 15 ਦਿਨ ਦੇ ਅੰਦਰ ਮੁਫਤ ਕੀਤਾ ਜਾਵੇਗਾ।
ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋ ਮੋਤੀਆ ਦੇ ਆਪ੍ਰੇਸਨ ਮੁਫਤ ਕਰਨ ਦੇ ਨਾਲ ਨਾਲ ਮਰੀਜਾ ਨੂੰ ਆਵਾਜਾਈ ਦੀ ਸਹੂਲਤ, ਐਨਕਾਂ ਅਤੇ ਰਿਫਰੈਸਮੈਂਟ ਵੀ ਮੁਫਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮੋਤੀਆ ਮੁਕਤ ਅਭਿਆਨ ਨੂੰ ਸਫਲ ਬਣਾਉਣ ਲਈ ਸਮਾਜ ਸੇਵੀ ਸੰਗਠਨ ਆਪਣੇ ਖੇਤਰਾਂ ਵਿਚ ਸਹਿਯੋਗ ਦੇਣ ਤਾ ਜ਼ੋ ਹਰ ਜਰੂਰਤਮੰਦ ਤੇ ਪ੍ਰਭਾਵਿਤ ਤੱਕ ਸਰਕਾਰ ਦੀ ਇਸ ਯੋਜਨਾ ਦਾ ਲਾਭ ਪਹੁੰਚ ਸਕੇ। ਘਰ ਘਰ ਸਰਵੇ ਦੌਰਾਨ ਜਿੱਥੇ ਆਸਾ ਵਰਕਰ ਮੋਤੀਆਂ ਤੋ ਪ੍ਰਭਾਵਿਤ ਲੋਕਾਂ ਦਾ ਸਰਵੇ ਕਰਨਗੇ, ਉਥੇ ਕੋਵਿਡ ਤੋ ਬਚਾਅ ਦੀਆਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਦੀ ਪਾਲਣਾ ਕਰਨ, ਕੋਵਿਡ ਟੀਕਾਕਰਨ ਕਰਵਾਉਣ, ਡੇਗੂ ਅਤੇ ਮਲੇਰੀਆ ਤੋ ਬਚਾਅ ਲਈ ਆਪਣਾ ਆਲਾ ਦੁਆਲਾ ਸਵੱਛ ਰੱਖਣ ਬਾਰੇ ਵੀ ਸਿਹਤ ਵਿਭਾਗ ਵਲੋਂ ਵਿਸੇਸ ਜਾਗਰੂਕਤਾ ਅਭਿਆਨ ਚਲਾਇਆ ਗਿਆ ਹੈ। ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਮਨੀਸ਼ ਸਿਸੋਦੀਆ ਦੀ ਅਮਲੋਹ ਫੇਰੀ ਮੌਕੇ ‘ਆਪ’ ਵਰਕਰ ਆਪਸ ’ਚ ਉਲਝੇ

ਹਲਕਾ ਮਹਿਲ ਕਲਾਂ ਦੇ ਲੋਕ ‘ਆਪ’ ਨੂੰ ਮੂੰਹ ਨਹੀਂ ਲਾਉਣਗੇ: ਲਾਂਬਾ

ਸਹੁਰੇ ਪਰਿਵਾਰ ਤੋਂ ਤੰਗ ਵਿਆਹੁਤਾ ਵੱਲੋਂ ਖ਼ੁਦਕੁਸ਼ੀ

ਕਾਂਸਟੇਬਲਾਂ ਦੀ ਭਰਤੀ ਪ੍ਰਕਿਰਿਆਂ ਨੂੰ ਲੈ ਕੇ ਨੌਜਵਾਨਾਂ ਵੱਲੋਂ ਸਰਕਾਰ ਵਿਰੁੱਧ ਨਾਅਰੇਬਾਜ਼ੀ

ਟਰੱਕ ਯੂਨੀਅਨ ਨਾਭਾ ਵੱਲੋਂ ਮੰਗਾਂ ਸਬੰਧੀ ਰੋਸ ਧਰਨਾ

ਦੁਕਾਨ ’ਚੋਂ ਲੱਖਾਂ ਰੁਪਏ ਦਾ ਕੱਪੜਾ ਚੋਰੀ

ਆਸ਼ਾ ਵਰਕਰਜ਼ ਤੇ ਫੈਸਿਲੀਟੇਟਰ ਯੂਨੀਅਨ ਵੱਲੋਂ ਮੁਕੰਮਲ ਹੜਤਾਲ ਸ਼ੁਰੂ

ਪੰਜਾਬ ਸਰਕਾਰ ਦਿਵਿਆਂਗਜਨਾਂ ਦੀ ਭਲਾਈ, ਰੋਜ਼ਗਾਰ ਤੇ ਸਮਾਨਤਾ ਦਾ ਦਰਜ਼ਾ ਦਿਵਾਉਣ ਲਈ ਵਚਨਬੱਧ : ਰਜ਼ੀਆ ਸੁਲਤਾਨਾ

ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਜਨਮ ਦਿਹਾੜੇ ’ਤੇੇ ਵਿਸ਼ਾਲ ਖੂਨਦਾਨ ਕੈਂਪ ’ਚ 1274 ਯੂਨਿਟ ਖੂਨ ਇਕੱਤਰ

ਡਾ. ਮੁਲਤਾਨੀ ਵੱਲੋਂ ਗਰੀਨ ਚੋਣਾਂ ਕਰਵਾਉਣ ਦਾ ਹੋਕਾ