BREAKING NEWS
ਡਬਲਊਐਚਓ ਵੱਲੋਂ ਏਸ਼ੀਆ-ਪ੍ਰਸ਼ਾਂਤ ਦੇਸ਼ਾਂ ਨੂੰ ਸਿਹਤ ਸੇਵਾ ਸਮਰੱਥਾ ਵਧਾਉਣ ਦੀ ਅਪੀਲਓਮੀਕਰੋਨ ਤੋਂ ਬਚਾਅ ਲਈ ਦੇਸ਼ ’ਚ ਬੂਸਟਰ ਡੋਜ਼ ਦੇਣ ਬਾਰੇ ਵਿਚਾਰਾਂਖੇਤੀ ਕਾਨੂੰਨਾਂ ਦੇ ਵਿਰੋਧ ’ਚ ਜਾਨ ਗੁਆਉਣ ਵਾਲੇ 500 ਕਿਸਾਨਾਂ ਦੀ ਸੂਚੀ ਮੇਰੇ ਕੋਲ : ਰਾਹੁਲਸਮੁੰਦਰੀ ਤੂਫ਼ਾਨ ‘ਜਵਾਦ’ ਭਲਕੇ ਉੜੀਸਾ ਦੇ ਪੁਰੀ ਤੱਟ ਨਾਲ ਟਕਰਾਏਗਾਮੋਦੀ, ਬਾਦਲ ਤੇ ਕੈਪਟਨ ਦੀ ਤਿੱਕੜੀ ਨੇ ਕਿਸਾਨ ਵਿਰੋਧੀ ਕਾਨੂੰਨ ਪਾਸ ਕਰਨ ਲਈ ਸਾਜਿਸ਼ ਰਚੀ : ਚੰਨੀਬਠਿੰਡਾ : ਕਿਸਾਨਾਂ ਵੱਲੋਂ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵਿਰੋਧਗੁਰੂਗ੍ਰਾਮ : ਵਿਆਹ ਸਮਾਰੋਹ ਤੋਂ ਪਰਤ ਰਹੇ 5 ਲੋਕਾਂ ਦੀ ਸੜਕ ਹਾਦਸੇ ’ਚ ਮੌਤਸਿੱਧੂ ਮੂਸੇਵਾਲਾ ਕਾਂਗਰਸ ’ਚ ਸ਼ਾਮਲਹਿਮਾਚਲ ਦੀਆਂ ਚੋਟੀਆਂ ’ਤੇ ਬਰਫਬਾਰੀ, ਤਾਪਮਾਨ ਡਿੱਗਿਆ‘ਨਹੀਂ ਦਿੱਤਾ ਵੋਟ ਤਾਂ ਬੈਂਕ ਖਾਤੇ ’ਚੋਂ ਕੱਟੇ ਜਾਣਗੇ 350 ਰੁਪਏ’ ਵਾਲੀ ਖ਼ਬਰ ਝੂਠੀ

ਪੰਜਾਬ

ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਅਧੀਨ ਕੰਮ ਕਰਦੇ ਕੰਪਿਉੂਟਰ ਅਪ੍ਰੇਟਰ ਅਣਮਿਥੇ ਸਮੇਂ ਲਈ ਹੜਤਾਲ ’ਤੇ

November 25, 2021 01:23 PM

ਅਸ਼ੋਕ ਭਾਰਦਵਾਜ
ਫਿਰੋਜ਼ਪੁਰ, 24 ਨਵੰਬਰ : ਸਿਹਤ ਵਿਭਾਗ ਵਿੱਚ ਪੰਜਾਬ ਹੈਲਥ ਸਿਸਮਟਜ਼ ਕਾਰਪੋਰੇਸ਼ਨ ਅਧੀਨ ਕੰਮ ਕਰਦੇ ਕੰਪਿਉਟਰ ਅਪੇ੍ਰਟਰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਮਿਤੀ 23/11/2021 ਤੋਂ ਅਣਮਿੱਥੇ ਸਮੇਂ ਲਈ ਹੜਤਾਲ ਤੇ ਹਨ। ਇਸ ਸੰਬਧੀ ਜਾਣਕਾਰੀ ਦਿੰਦਿਆਂ ਫਿਰੋਜ਼ਪੁਰ ਦੇ ਕੰਪਿਉਟਰ ਅਪ੍ਰੇਟਰ ਯੂਨੀਅਨ ਸ਼ਵੇਤਾ, ਮਨਦੀਪ ਚਾਵਲਾ, ਗੀਤਾਂਜਲੀ, ਤਰੁਣ ਨੇ ਦੱਸਿਆ ਕਿ ਪਿਛਲੇ ਲਗਭਗ 21 ਸਾਲਾਂ ਤੋਂ ਠੇਕੇ ਤੇ ਕੰਮ ਕਰਦੇ ਕੰਪਿਉਟਰ ਅਪੇ੍ਰਟਰਾਂ ਨਾਲ ਸਮੇਂ ਦੀਆਂ ਸਰਕਾਰਾਂ ਵੱਲੋਂ ਵਿਤਕਰਾ ਕੀਤਾ ਜਾਂਦਾ ਰਿਹਾ ਹੈ। ਹੁਣ ਵੀ ਜਦੋਂ ਪੰਜਾਬ ਸਰਕਾਰ ਨੇ 36 ਹਜ਼ਾਰ ਕਰਮਚਾਰੀਆਂ ਨੂੰ ਪੱਕੇ ਕਰਨ ਦਾ ਫੈਸਲਾ ਕੀਤਾ ਹੈ ਤਾਂ ਫਿਰ ਵੀ ਬੋਰਡਾਂ ਕਾਰਪੋਰੇਸ਼ਨਾਂ ਦੇ ਕਰਮਚਾਰੀਆਂ ਨੂੰ ਬਾਹਰ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਲ 2001, 2011 ਅਤੇ 2013 ਵਿੱਚ ਪੁਰੀ ਪਾਰਦਰਸੀ ਢੰਗ ਨਾਲ ਹੈਡ ਆਫਿਸ ਵੱਲੋਂ ਲਈ ਗਈ ਲਿਖਤੀ ਪਰੀਖਿਆ ਪਾਸ ਕਰਕੇ ਭਰਤੀ ਹੋਣ ਦੇ ਬਾਵਜ਼ੂਦ ਵੀ ਬਹੁਤ ਘੱਟ ਤਨਖਾਹਾਂ ਤੇ ਕੰਮ ਕਰਦੇ ਆ ਰਹੇ ਹਾਂ । ਕਰੋਨਾ ਕਾਲ ਵਿੱਚ ਵੀ ਅਸੀਂ ਦਿਨ ਰਾਤ ਡਿਉਟੀਆਂ ਨਿਭਾਇਆਂ, ਸਾਡੇ ਨਾਲ ਕੰਮ ਕਰ ਰਹੇ ਹੋਰ ਕਰਮਚਾਰੀਆਂ ਨੂੰ ਸਮੇਂ ਸਮੇਂ ਤੇ ਇੰਨਸੈਂਟਿਵ ਅਤੇ ਤਨਖਾਹ ਵਿੱਚ ਵਾਧਾ ਮਿਲਦਾ ਰਿਹਾ ਹੈ, ਸਾਨੂੰ ਫਰੰਟ ਤੇ ਕੰਮ ਕਰਨ ਦੇ ਬਾਵਜ਼ੂਦ ਸਲਾਣਾ ਇੰਕਰੀਮੈਂਟ ਤੋਂ ਇਲਾਵਾ ਕੋਵਿਡ ਦਾ ਕੋਈ ਵੀ ਇੰਕਰੀਮੈਂਟ ਨਹੀਂ ਦਿੱਤਾ ਗਿਆ, ਅੱਖੋਂ ਪਰੋਖੇ ਕੀਤਾ ਗਿਆ, ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਰਿਹਾ ਹੈ। ਪਿਛਲੇ ਲਗਭਗ 21 ਸਾਲ ਤੋਂ ਕੰਪਿਉਟਰ ਅਪੇ੍ਰਟਰਾਂ ਦੀ ਤਨਖਾਹ ਸਿਰਫ 12 ਹਜ਼ਾਰ ਤੋ 20 ਹਜ਼ਾਰ ਹੈ। ਐੇਂਨੇ ਮੰਹਿਗਾਈ ਦੇ ਸਮੇਂ ਵਿੱਚ ਨਿਗੁਣੀਆਂ ਤਨਖਾਹਾਂ ਨਾਲ ਘਰ ਚਲਾਉਣਾ ਬਹੁਤ ਮੁਸ਼ਕਿਲ ਹੈ। ਸਾਡੀ ਮੁੱਖ ਮੰਤਰੀ ਪੰਜਾਬ ਜੀ ਨੂੰ ਬੇਨਤੀ ਹੈ ਕਿ ਸਾਨੂੰ ਰੈਗੁਲਰ ਕੀਤਾ ਜਾਵੇ ਜੀ। ਸਾਡੀਆਂ ਮੰਗਾ ਵੱਲ ਧਿਆਲ ਦਿੱਤਾ ਜਾਵੇ ਜੀ। ਸਾਡੀਆਂ ਮੰਗਾਂ ਨਾਂ ਮੰਨੇ ਜਾਣ ਤੱਕ ਸਾਡੀ ਮੁਕੰਮਲ ਹੜਤਾਲ ਜਾਰੀ ਰਹੇਗੀ। ਇਸ ਸਮੇਂ ਸ਼ਵੇਤਾ, ਮਨਦੀਪ ਚਾਵਲਾ, ਗੀਤਾਂਜਲੀ, ਤਰੁਣ ਅਤੇ ਹੋਰ ਕੰਪਿਉਅਟਰ ਅਪ੍ਰੇਟਰ ਹਾਜਰ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਮਨੀਸ਼ ਸਿਸੋਦੀਆ ਦੀ ਅਮਲੋਹ ਫੇਰੀ ਮੌਕੇ ‘ਆਪ’ ਵਰਕਰ ਆਪਸ ’ਚ ਉਲਝੇ

ਹਲਕਾ ਮਹਿਲ ਕਲਾਂ ਦੇ ਲੋਕ ‘ਆਪ’ ਨੂੰ ਮੂੰਹ ਨਹੀਂ ਲਾਉਣਗੇ: ਲਾਂਬਾ

ਸਹੁਰੇ ਪਰਿਵਾਰ ਤੋਂ ਤੰਗ ਵਿਆਹੁਤਾ ਵੱਲੋਂ ਖ਼ੁਦਕੁਸ਼ੀ

ਕਾਂਸਟੇਬਲਾਂ ਦੀ ਭਰਤੀ ਪ੍ਰਕਿਰਿਆਂ ਨੂੰ ਲੈ ਕੇ ਨੌਜਵਾਨਾਂ ਵੱਲੋਂ ਸਰਕਾਰ ਵਿਰੁੱਧ ਨਾਅਰੇਬਾਜ਼ੀ

ਟਰੱਕ ਯੂਨੀਅਨ ਨਾਭਾ ਵੱਲੋਂ ਮੰਗਾਂ ਸਬੰਧੀ ਰੋਸ ਧਰਨਾ

ਦੁਕਾਨ ’ਚੋਂ ਲੱਖਾਂ ਰੁਪਏ ਦਾ ਕੱਪੜਾ ਚੋਰੀ

ਆਸ਼ਾ ਵਰਕਰਜ਼ ਤੇ ਫੈਸਿਲੀਟੇਟਰ ਯੂਨੀਅਨ ਵੱਲੋਂ ਮੁਕੰਮਲ ਹੜਤਾਲ ਸ਼ੁਰੂ

ਪੰਜਾਬ ਸਰਕਾਰ ਦਿਵਿਆਂਗਜਨਾਂ ਦੀ ਭਲਾਈ, ਰੋਜ਼ਗਾਰ ਤੇ ਸਮਾਨਤਾ ਦਾ ਦਰਜ਼ਾ ਦਿਵਾਉਣ ਲਈ ਵਚਨਬੱਧ : ਰਜ਼ੀਆ ਸੁਲਤਾਨਾ

ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਜਨਮ ਦਿਹਾੜੇ ’ਤੇੇ ਵਿਸ਼ਾਲ ਖੂਨਦਾਨ ਕੈਂਪ ’ਚ 1274 ਯੂਨਿਟ ਖੂਨ ਇਕੱਤਰ

ਡਾ. ਮੁਲਤਾਨੀ ਵੱਲੋਂ ਗਰੀਨ ਚੋਣਾਂ ਕਰਵਾਉਣ ਦਾ ਹੋਕਾ