BREAKING NEWS
ਡਬਲਊਐਚਓ ਵੱਲੋਂ ਏਸ਼ੀਆ-ਪ੍ਰਸ਼ਾਂਤ ਦੇਸ਼ਾਂ ਨੂੰ ਸਿਹਤ ਸੇਵਾ ਸਮਰੱਥਾ ਵਧਾਉਣ ਦੀ ਅਪੀਲਓਮੀਕਰੋਨ ਤੋਂ ਬਚਾਅ ਲਈ ਦੇਸ਼ ’ਚ ਬੂਸਟਰ ਡੋਜ਼ ਦੇਣ ਬਾਰੇ ਵਿਚਾਰਾਂਖੇਤੀ ਕਾਨੂੰਨਾਂ ਦੇ ਵਿਰੋਧ ’ਚ ਜਾਨ ਗੁਆਉਣ ਵਾਲੇ 500 ਕਿਸਾਨਾਂ ਦੀ ਸੂਚੀ ਮੇਰੇ ਕੋਲ : ਰਾਹੁਲਸਮੁੰਦਰੀ ਤੂਫ਼ਾਨ ‘ਜਵਾਦ’ ਭਲਕੇ ਉੜੀਸਾ ਦੇ ਪੁਰੀ ਤੱਟ ਨਾਲ ਟਕਰਾਏਗਾਮੋਦੀ, ਬਾਦਲ ਤੇ ਕੈਪਟਨ ਦੀ ਤਿੱਕੜੀ ਨੇ ਕਿਸਾਨ ਵਿਰੋਧੀ ਕਾਨੂੰਨ ਪਾਸ ਕਰਨ ਲਈ ਸਾਜਿਸ਼ ਰਚੀ : ਚੰਨੀਬਠਿੰਡਾ : ਕਿਸਾਨਾਂ ਵੱਲੋਂ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵਿਰੋਧਗੁਰੂਗ੍ਰਾਮ : ਵਿਆਹ ਸਮਾਰੋਹ ਤੋਂ ਪਰਤ ਰਹੇ 5 ਲੋਕਾਂ ਦੀ ਸੜਕ ਹਾਦਸੇ ’ਚ ਮੌਤਸਿੱਧੂ ਮੂਸੇਵਾਲਾ ਕਾਂਗਰਸ ’ਚ ਸ਼ਾਮਲਹਿਮਾਚਲ ਦੀਆਂ ਚੋਟੀਆਂ ’ਤੇ ਬਰਫਬਾਰੀ, ਤਾਪਮਾਨ ਡਿੱਗਿਆ‘ਨਹੀਂ ਦਿੱਤਾ ਵੋਟ ਤਾਂ ਬੈਂਕ ਖਾਤੇ ’ਚੋਂ ਕੱਟੇ ਜਾਣਗੇ 350 ਰੁਪਏ’ ਵਾਲੀ ਖ਼ਬਰ ਝੂਠੀ

ਪੰਜਾਬ

ਮੌੜ ਵਿਖੇ ਬੰਦ ਕਮਰੇ ’ਚ ਹਰਸ਼ਵਰਧਨ ਨੇ ਵਰਕਰਾਂ ਦਾ ਜਾਣਿਆ ਪੱਖ

November 25, 2021 01:32 PM

- ਅਬਜਰਬਰ ਨੂੰ ਵਰਕਰਾਂ ਨੇ ਸੁਣਾਈਆਂ ਖਰੀਆਂ-ਖਰੀਆਂ
- ਕਿਹਾ ਦਫ਼ਤਰਾਂ ’ਚ ਵਰਕਰਾਂ ਦਾ ਹੋ ਰਿਹਾ ਨਿਰਾਧਰ

ਹਰਮਿੰਦਰ ਸਿੰਘ ਅਵਿਨਾਸ਼ / ਸੰਜੀਵ ਕੁਮਾਰ ਨੌਟੀ
ਮੌੜ ਮੰਡੀ, 24 ਨਵੰਬਰ: ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕਿ ਹਲਕਾ ਮੌੜ ਦੇ ਕਾਂਗਰਸੀ ਵਰਕਰਾਂ ਦੀ ਨਬਜ ਟੋਹਣ ਆਏ ਅਬਜਰਬਰ ਨੂੰ ਉਸ ਸਮੇਂ ਵਰਕਰਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ, ਜਦੋਂ ਵਰਕਰਾਂ ਨੇ ਖਰੀਆਂ ਖਰੀਆਂ ਸੁਣਾਉਂਦੇ ਹੋਏ ਕਿਹਾ ਕਿ ਕਾਂਗਰਸ ਵੱਲੋਂ ਥਾਪੀ ਦੇ ਹਲਕਾ ਮੌੜ ਤੇ ਭੇਜੇ ਹੋਏ ਇੱਕ ਦਰਜਨ ਦੇ ਕਰੀਬ ਸੇਵਾਦਾਰਾਂ ਨੇ ਕਾਂਗਰਸ ਨੂੰ ਧੜਿਆਂ ’ਚ ਵੰਡ ਦਿੱਤਾ ਹੈ,ਜਿੱਥੇ ਦਫ਼ਤਰਾਂ ’ਚ ਕਾਂਗਰਸੀ ਵਰਕਰਾਂ ਦਾ ਨਿਰਾਧਰ ਹੋ ਰਿਹਾ ਹੈ, ਉੱਥੇ ਅਕਾਲੀ ਦਲ ਦੇ ਵਰਕਰਾਂ ਦੀ ਅਜੇ ਵੀ ਚੌਧਰ ਕਾਇਮ ਹੈ। ਅਜਿਹੀਆਂ ਗਲਤੀਆਂ ਕਾਰਨ ਪਾਰਟੀ ਨੂੰ ਹਰ ਵਾਰ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਦੇ ਅਬਜਰਬਰ ਹਰਸ਼ਵਰਧਨ ਨੇ ਨਗਰ ਕੌਂਸਲ ਮੌੜ ਵਿਖੇ ਬੰਦ ਕਮਰੇ ’ਚ ਇੱਕਲੇ-ਇਕੱਲੇ ਕਾਂਗਰਸੀ ਕੌਂਸਲਰਾਂ, ਪੰਚਾਂ-ਸਰਪੰਚਾਂ ਅਤੇ ਵਰਕਰਾਂ ਤੋਂ ਹਲਕਾ ਮੌੜ ਤੋਂ ਜਿੱਤਣ ਦੀ ਸਮਰੱਥਾ ਰੱਖਣ ਵਾਲੇ ਉਮੀਦਵਾਰ ਸਬੰਧੀ ਜਾਣਕਾਰੀ ਇਕੱਤਰੀ ਕੀਤੀ। ਇਸ ਮੌਕੇ ਵਰਕਰਾਂ ਦਾ ਕਹਿਣਾ ਸੀ, ਕਿ ਹਲਕੇ ਦੀ ਕਮਾਂਡ ਇੱਕ ਵਿਅਕਤੀ ਨੂੰ ਦਿੱਤੀ ਜਾਵੇ, ਜਿਸ ਕੋਲ ਵਰਕਰ ਪਹੁੰਚ ਕੇ ਆਪਣੀਆਂ ਸਮੱਸਿਆਵਾਂ ਦੱਸ ਸਕਣ। ਉਨ੍ਹਾਂ ਰੋਸ ਜਾਹਰ ਕਰਦੇ ਹੋਏ ਕਿਹਾ ਕਿ ਹਲਕਾ ਸੇਵਾਦਾਰਾਂ ਦੀ ਆਪਸੀ ਖਿੱਚ ਕਾਰਨ ਵਰਕਰਾਂ ਨੂੰ ਧੜਿਆਂ ’ਚ ਵੰਡ ਦਿੱਤਾ ਹੈ, ਜੇਕਰ ਇਹਨਾਂ ਨੂੰ ਨਾ ਰੋਕਿਆ, ਤਾਂ 2022 ਦੀਆਂ ਚੋਣਾਂ ’ਚ ਕਾਂਗਰਸ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸਣਾ ਬਣਦਾ ਹੈ ਕਿ ਹਲਕਾ ਮੌੜ ਤੋਂ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਵਿਧਾਇਕ ਜਗਦੇਵ ਸਿੰਘ ਕਮਾਲੂ, ਜਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਡਾ. ਮੰਜੂ ਬਾਂਸਲ, ਮਨਿੰਦਰ ਸਿੰਘ ਸੇਖੋਂ, ਭੁਪਿੰਦਰ ਸਿੰਘ ਗੋਰਾ, ਨਵਜੋਤ ਸਿੰਘ ਸੰਧੂ, ਪਰਮਜੀਤ ਕੌਰ ਪੀਰਯਾਦਾ, ਸਿੱਪੀ ਭਾਕਰ ਆਦਿ ਤੋਂ ਇਲਾਵਾ ਅੱਧੀ ਦਰਜ਼ਨ ਦੇ ਕਰੀਬ ਹੋਰ ਦਾਅਵੇਦਾਰ ਹਨ। ਹੁਣ ਦੇਖਣਾ ਇਹ ਹੈ ਕਿ ਕਾਂਗਰਸ ਪਾਰਟੀ ਵਰਕਰਾਂ ਦੇ ਸੁਝਾਅ ਤੇ ਕੀ ਫੈਸਲਾ ਲੈਂਦੀ ਹੈ, ਜਾਂ ਫਿਰ ਇਹ ਮੀਟਿੰਗ ਸਿਰਫ ਖਾਨਾਪੂਰਤੀ ਬਣ ਕੇ ਰਹਿ ਜਾਵੇਗੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਮਨੀਸ਼ ਸਿਸੋਦੀਆ ਦੀ ਅਮਲੋਹ ਫੇਰੀ ਮੌਕੇ ‘ਆਪ’ ਵਰਕਰ ਆਪਸ ’ਚ ਉਲਝੇ

ਹਲਕਾ ਮਹਿਲ ਕਲਾਂ ਦੇ ਲੋਕ ‘ਆਪ’ ਨੂੰ ਮੂੰਹ ਨਹੀਂ ਲਾਉਣਗੇ: ਲਾਂਬਾ

ਸਹੁਰੇ ਪਰਿਵਾਰ ਤੋਂ ਤੰਗ ਵਿਆਹੁਤਾ ਵੱਲੋਂ ਖ਼ੁਦਕੁਸ਼ੀ

ਕਾਂਸਟੇਬਲਾਂ ਦੀ ਭਰਤੀ ਪ੍ਰਕਿਰਿਆਂ ਨੂੰ ਲੈ ਕੇ ਨੌਜਵਾਨਾਂ ਵੱਲੋਂ ਸਰਕਾਰ ਵਿਰੁੱਧ ਨਾਅਰੇਬਾਜ਼ੀ

ਟਰੱਕ ਯੂਨੀਅਨ ਨਾਭਾ ਵੱਲੋਂ ਮੰਗਾਂ ਸਬੰਧੀ ਰੋਸ ਧਰਨਾ

ਦੁਕਾਨ ’ਚੋਂ ਲੱਖਾਂ ਰੁਪਏ ਦਾ ਕੱਪੜਾ ਚੋਰੀ

ਆਸ਼ਾ ਵਰਕਰਜ਼ ਤੇ ਫੈਸਿਲੀਟੇਟਰ ਯੂਨੀਅਨ ਵੱਲੋਂ ਮੁਕੰਮਲ ਹੜਤਾਲ ਸ਼ੁਰੂ

ਪੰਜਾਬ ਸਰਕਾਰ ਦਿਵਿਆਂਗਜਨਾਂ ਦੀ ਭਲਾਈ, ਰੋਜ਼ਗਾਰ ਤੇ ਸਮਾਨਤਾ ਦਾ ਦਰਜ਼ਾ ਦਿਵਾਉਣ ਲਈ ਵਚਨਬੱਧ : ਰਜ਼ੀਆ ਸੁਲਤਾਨਾ

ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਜਨਮ ਦਿਹਾੜੇ ’ਤੇੇ ਵਿਸ਼ਾਲ ਖੂਨਦਾਨ ਕੈਂਪ ’ਚ 1274 ਯੂਨਿਟ ਖੂਨ ਇਕੱਤਰ

ਡਾ. ਮੁਲਤਾਨੀ ਵੱਲੋਂ ਗਰੀਨ ਚੋਣਾਂ ਕਰਵਾਉਣ ਦਾ ਹੋਕਾ