Monday, September 21, 2020 ePaper Magazine
BREAKING NEWS
ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਆਖਰੀ ਦਮ ਤੱਕ ਲੜਾਂਗਾ - ਕੈਪਟਨ ਅਮਰਿੰਦਰਆਕਸਫੋਰਡ ਯੂਨੀਵਰਸਿਟੀ ਵੱਲੋਂ 'ਕੋਵੀਸ਼ੀਲਡ' ਦੀ ਆਖਰੀ ਪੜਾਅ ਦੀ ਪਰਖ਼ ਸ਼ੁਰੂਕੇਂਦਰ ਸਰਕਾਰ ਦੀ ਬਾਹਰੀ ਦੇਣਦਾਰੀ 558 ਅਰਬ ਡਾਲਰ ਤੋਂ ਪਾਰਜੰਮੂ : ਸਰਹੱਦ 'ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਹਥਿਆਰ ਤੇ ਨਸ਼ੀਲਾ ਪਦਾਰਥ ਬਰਾਮਦਹਰਸਿਮਰਤ ਦੀ ਮੌਜੂਦਗੀ 'ਚ ਕੇਂਦਰੀ ਕੈਬਨਿਟ 'ਚ ਆਰਡੀਨੈਂਸ ਪਾਸ ਹੋਣ ਵੇਲੇ ਪ੍ਰਕਾਸ਼ ਸਿੰਘ ਬਾਦਲ ਕਿਉਂ ਰਹੇ ਚੁੱਪ : ਰੰਧਾਵਾਐਮਐਸਪੀ ਸਿਸਟਮ ਨੂੰ ਜਿਸ ਦਿਨ ਵੀ ਕੋਈ ਖ਼ਤਰਾ ਆਇਆ, ਉਸੀ ਦਿਨ ਡਿਪਟੀ ਸੀਐਮ ਦੇ ਅਹੁਦੇ ਤੋਂ ਅਸਤੀਫਾ ਦੇਣਗੇ : ਦੁਸ਼ਯੰਤ ਚੌਟਾਲਾਪੰਜਾਬ ਪੁਲਿਸ ਵੱਲੋਂ ਅੰਤਰਰਾਜ਼ੀ ਗਿਰੋਹ ਦਾ ਪਰਦਾਫਾਸ਼ ਹਥਿਆਰਾਂ ਦੀ ਖੇਪ ਸਣੇ 7 ਕਾਬੂਐਸਐਫ਼ਆਈ ਵੱਲੋਂ ਮੋਗਾ ਗੋਲ਼ੀ ਕਾਂਡ ਦੇ ਸ਼ਹੀਦਾਂ ਦੀ 48ਵੀਂ ਸ਼ਹੀਦੀ ਬਰਸੀ 5 ਅਕਤੂਬਰ ਨੂੰ ਪੰਜਾਬ ਭਰ 'ਚ ਸਥਾਨਕ ਯੂਨਿਟਾਂ ਵੱਲੋਂ ਮਨਾਈ ਜਾਵੇਗੀਇਸ ਵਾਰ ਠੰਢ 'ਚ ਵੀ ਲੱਦਾਖ ਸਰਹੱਦ 'ਤੇ ਤਾਇਨਾਤ ਰਹਿਣਗੇ ਭਾਰਤੀ ਫ਼ੌਜ ਦੇ ਜਵਾਨਪੰਜਾਬ 'ਚ ਅੱਜ ਕੋਰੋਨਾ ਦੇ 2160 ਨਵੇਂ ਮਾਮਲਿਆਂ ਦੀ ਪੁਸ਼ਟੀ, 2225 ਹੋਏ ਠੀਕ

ਹਰਿਆਣਾ

ਹਰਿਆਣਾ : ਯਮੁਨਾ ਨਦੀ 'ਚ ਡੁੱਬਣ ਕਾਰਨ 6 ਦੀ ਮੌਤ

September 15, 2020 09:04 PM

ਏਜੰਸੀਆਂ
ਪਾਣੀਪਤ/15 ਸਤੰਬਰ : ਹਰਿਆਣਾ 'ਚ ਪਾਣੀਪਤ ਦੇ ਪਿੰਡ ਜਲਮਾਨਾ ਦੇ ਘਾਟ 'ਤੇ ਮੰਗਲਵਾਰ ਸਵੇਰੇ ਯਮੁਨਾ ਨਦੀ 'ਚ ਨਹਾਉਣ ਲਈ ਉਤਰੀ ਇਕ ਕੁੜੀ ਅਤੇ 2 ਬੱਚੇ ਡੁੱਬ ਗਏ, ਫਿਰ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ 'ਚ ਬੱਚਿਆਂ ਦੀ ਮਾਂ ਅਤੇ 2 ਨੌਜਵਾਨ ਵੀ ਡੁੱਬ ਗਏ । ਫਿਲਹਾਲ ਤਿੰਨ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ ।
ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰੇ ਸਰਿਤਾ ਆਪਣੇ ਬੇਟੇ ਸਾਗਰ (15) ਅਤੇ 13 ਸਾਲਾ ਧੀ ਪਾਇਲ ਨਾਲ ਨਹਿਰ ਕੋਲ ਸੈਰ ਕਰਨ ਆਈ ਸੀ । ਉਨ੍ਹਾਂ ਨਾਲ 20 ਸਾਲਾ ਸੋਨੀਆ ਵੀ ਸੀ । ਯਮੁਨਾ ਦੇ ਘਾਟ 'ਤੇ ਪਹੁੰਚ ਕੇ ਸੋਨੀਆ ਪਾਣੀ ਘੱਟ ਕਹਿਣ ਦੀ ਗੱਲ ਕਹਿ ਕੇ ਨਹਿਰ 'ਚ ਨਹਾਉਣ ਲਈ ਉਤਰੀ, ਉਸ ਦੇ ਪਿੱਛੇ ਸਾਗਰ ਅਤੇ ਪਾਇਲ ਵੀ ਨਹਾਉਣ ਲਈ ਨਹਿਰ 'ਚ ਉਤਰ ਗਏ । ਪਾਣੀ ਜ਼ਿਆਦਾ ਹੋਣ ਕਾਰਨ ਤਿੰਨੋਂ ਡੁੱਬਣ ਲੱਗੇ। ਉਨ੍ਹਾਂ ਨੂੰ ਬਚਾਉਣ ਲਈ ਸੋਨੀਆ ਨੇ ਵੀ ਪਾਣੀ 'ਚ ਛਾਲ ਮਾਰ ਦਿੱਤੀ । ਉਸ ਤੋਂ ਬਾਅਦ ਉਹ ਵੀ ਪਾਣੀ 'ਚ ਡੁੱਬਣ ਲੱਗੀ । ਚਾਰਾਂ ਨੂੰ ਡੁੱਬਦਾ ਦੇਖ ਕੋਲ ਹੀ ਸੈਰ ਕਰ ਰਹੇ 2 ਨੌਜਵਾਨਾਂ ਨੇ ਵੀ ਪਾਣੀ 'ਚ ਛਾਲ ਮਾਰ ਦਿੱਤੀ, ਪਰ ਪਾਣੀ ਦੀ ਡੂੰਘਾਈ ਜ਼ਿਆਦਾ ਹੋਣ ਕਾਰਨ ਕੋਈ ਉਨ੍ਹਾਂ ਨੂੰ ਬਚਾ ਨਹੀਂ ਸਕਿਆ ।
ਸੂਚਨਾ ਮਿਲਣ ਤੋਂ ਬਾਅਦ ਭਾਰੀ ਗਿਣਤੀ 'ਚ ਪਿੰਡ ਵਾਸੀ ਘਟਨਾ ਵਾਲੀ ਜਗ੍ਹਾ ਪਹੁੰਚ ਗਏ ਅਤੇ ਪ੍ਰਸ਼ਾਸਨ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ । ਬਾਅਦ 'ਚ ਗੋਤਾਖੋਰ ਵੀ ਮੌਕੇ 'ਤੇ ਪਹੁੰਚ ਗਏ ਅਤੇ ਗੋਤਾਖੋਰਾਂ ਨੂੰ ਤਲਾਸ਼ੀ ਤੋਂ ਬਾਅਦ ਤਿੰਨ ਲਾਸ਼ਾਂ ਮਿਲ ਗਈਆਂ, ਬਾਕੀਆਂ ਦੀ ਤਲਾਸ਼ ਜਾਰੀ ਹੈ । ਦੱਸਿਆ ਜਾ ਰਿਹਾ ਹੈ ਕਿ ਚੰਦੌਲੀ ਦਾ ਬਾਦਲ ਅਤੇ ਕਰਹੰਸ ਦਾ ਗੌਰਵ ਆਪਣੀ ਰਿਸ਼ਤੇਦਾਰੀ 'ਚ ਆਏ ਹੋਏ ਸਨ, ਅੱਜ ਸਵੇਰੇ ਉਹ ਵੀ ਯਮੁਨਾ ਕਿਨਾਰੇ ਸੈਰ ਕਰ ਰਹੇ ਸਨ । 2 ਬੀਬੀਆਂ ਅਤੇ 2 ਬੱਚਿਆਂ ਨੂੰ ਡੁੱਬਦਾ ਦੇਖ ਉਨ੍ਹਾਂ ਨੂੰ ਬਚਾਉਣ ਲਈ ਉਨ੍ਹਾਂ ਨੇ ਵੀ ਯਮੁਨਾ 'ਚ ਛਾਲ ਮਾਰ ਦਿੱਤੀ, ਜਿਸ ਤੋਂ ਬਾਅਦ ਉਹ ਵੀ ਡੁੱਬ ਗਏ । ਗੋਤਾਖੋਰਾਂ ਦੀ ਮਦਦ ਨਾਲ ਸਰਿਤਾ ਸੋਨੀਆ ਅਤੇ ਬਾਦਲ ਦੀਆਂ ਲਾਸ਼ਾਂ ਕੱਢੀਆਂ ਜਾ ਚੁਕੀਆਂ ਹਨ । ਪਾਇਲ, ਸਾਗਰ ਅਤੇ ਗੌਰਵ ਦਾ ਹਾਲੇ ਤੱਕ ਪਤਾ ਨਹੀਂ ਲੱਗਾ ਹੈ । ਗੋਤਾਖੋਰ ਤਲਾਸ਼ 'ਚ ਜੁਟੇ ਹੋਏ ਹਨ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਐਮਐਸਪੀ ਸਿਸਟਮ ਨੂੰ ਜਿਸ ਦਿਨ ਵੀ ਕੋਈ ਖ਼ਤਰਾ ਆਇਆ, ਉਸੀ ਦਿਨ ਡਿਪਟੀ ਸੀਐਮ ਦੇ ਅਹੁਦੇ ਤੋਂ ਅਸਤੀਫਾ ਦੇਣਗੇ : ਦੁਸ਼ਯੰਤ ਚੌਟਾਲਾ

ਝਾਰਖੰਡ ਤੋਂ ਤਸਕਰੀ ਲਈ ਲਿਆਂਦੀ ਜਾ ਰਹੀ 1430 ਕਿਲੋ ਪੋਸਤ ਸਮੇਤ 6 ਕਾਬੂ

ਹਰਿਆਣਾ 'ਚ 21 ਸਤੰਬਰ ਤੋਂ ਖੁੱਲ੍ਹਣਗੇ ਸਕੂਲ

ਐਸਜੀਪੀਸੀ ਮੈਂਬਰ ਭਾਈ ਤਿਲੋਕੇਵਾਲਾ ਹੋਏ ਪੰਥਕ ਅਕਾਲੀ ਲਹਿਰ 'ਚ ਸ਼ਾਮਲ

ਹਰਿਆਣਾ 'ਚ ਅਧਿਆਪਕਾਂ ਦੇ ਕੀਤੇ ਗਏ ਕੋਰੋਨਾ ਟੈਸਟ ਲਾਜ਼ਮੀ

ਅਧਿਆਪਕ ਉੱਜਲ ਸਿੰਘ ਰੂਹਲ ਦੇ ਭੋਗ ਸਮੇਂ ਪੁਜੀਆਂ ਵਿਦਿਅਕ, ਧਾਰਮਿਕ ਤੇ ਰਾਜਨੀਤਕ ਹਸਤੀਆਂ

20 ਸਤੰਬਰ ਨੂੰ ਸਿਰਸਾ ਜ਼ਿਲ੍ਹੇ ਦੇ ਕਿਸਾਨ, ਮਜ਼ਦੂਰ, ਵਪਾਰੀ ਅਤੇ ਸਿੱਖ ਜਥੇਬੰਦੀਆਂ ਕਰਨਗੀਆਂ ਹਾਈਵੇ ਜਾਮ  

ਨਗਰ ਪਾਲਿਕਾ ਸੰਘ 23 ਸਤੰਬਰ ਤੋਂ ਪੂਰੇ ਹਰਿਆਣਾ 'ਚ ਅੰਦੋਲਨ ਸ਼ੁਰੂ ਕਰੇਗਾ

ਪੰਚਕੂਲਾ ਜ਼ਿਲ੍ਹੇ 'ਚ ਕੋਰੋਨਾ ਦੇ ਸੈਂਪਲ ਲੈਣ ਲਈ 14 ਸੈਂਟਰ ਬਣਾਏ

ਜੰਮੂ ਕਸ਼ਮੀਰ ਦੀਆਂ ਸਰਕਾਰੀ ਭਾਸ਼ਾਵਾਂ ਵਿੱਚ ਪੰਜਾਬੀ ਨੂੰ ਸ਼ਾਮਲ ਨਾ ਕਰਨ ‘ਤੇ ਸਿੱਖ ਸਮਾਜ 'ਚ ਰੋਸ