Thursday, October 01, 2020 ePaper Magazine
BREAKING NEWS
ਪੰਜਾਬ 'ਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 3400 ਤੋਂ ਪਾਰ, 1435 ਨਵੇਂ ਮਾਮਲੇ ਠੀਕ ਹੋਏਲਦਾਖ ਵਿਚ ਫੌਜ ਨੇ ਕਮਾਂਡਰ ਬਦਲਿਆ, ਚੀਨ ਨਾਲ ਕਰਨਗੇ ਗੱਲਬਾਤ ਦੇਸ਼ 'ਚ ਕੋਰੋਨਾ ਦੇ ਸਰਗਰਮ ਮਾਮਲਿਆਂ 'ਚ ਗਿਰਾਵਟ ਦਾ ਟਰੇਂਡ ਬਰਕਰਾਰਸੀਬੀਡੀਟੀ ਨੇ ਆਈਟੀਆਰ ਭਰਨ ਦੀ ਮਿਤੀ 30 ਨਵੰਬਰ ਤੱਕ ਵਧਾਈਪੰਜਾਬ ਦੇ ਪਿੰਡਾਂ ਦੀ ਬਦਲੇਗੀ ਨੁਹਾਰ, ਪੇਂਡੂ ਵਿਕਾਸ ਵਿਭਾਗ ਨੂੰ 14ਵੇਂ ਵਿੱਤ ਕਮਿਸ਼ਨ ਦਾ 1539 ਕਰੋੜ ਬਕਾਇਆ ਮਿਲਿਆਲੁਧਿਆਣਾ 'ਚ ਕੋਰੋਨ ਕਾਰਨ 11 ਮੌਤਾਂ, 207 ਨਵੇਂ ਮਾਮਲਿਆਂ ਦੀ ਪੁਸ਼ਟੀ ਨਿਯਮਾਂ ਦੀ ਉਲੰਘਣਾ ਕਰਕੇ ਝੋਨੇ ਦੀ ਕਟਾਈ ਕਰ ਰਹੀ ਕੰਬਾਇਨ ਸੀਲ, 50 ਹਜ਼ਾਰ ਜੁਰਮਾਨਾਵਿਧਾਇਕ ਅੰਗਦ ਵੱਲੋਂ ਸੈਣੀ ਟਾਵਰ ਵਾਲੀ ਗਲੀ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਦਰੱਖਤ ਨਾਲ ਫਾਹਾ ਲੈ ਕੇ ਅਣਪਛਾਤੇ ਵਿਅਕਤੀ ਨੇ ਕੀਤੀ ਖੁਦਕੁਸ਼ੀਬਾਰ, ਮੈਰਿਜ ਪੈਲੇਸ, ਹੋਟਲ ਤੇ ਰੈਸਟੋਰੈਂਟਾਂ ਦੀ ਸਾਲਾਨਾ ਲਾਇਸੈਂਸ ਫੀਸ ਤੇ ਤਿਮਾਹੀ ਅਨੁਮਾਨਤ ਫੀਸ ਮੁਆਫ ਕਰਨ ਨੂੰ ਮਨਜ਼ੂਰੀ

ਦੇਸ਼

ਲੋਕ ਸਭਾ 'ਚ ਐਲਏਸੀ ਬਾਰੇ ਰੱਖਿਆ ਮੰਤਰੀ ਦਾ ਬਿਆਨ

September 15, 2020 09:35 PM

- ਵਿਵਾਦ ਗੱਲਬਾਤ ਰਾਹੀਂ ਹੱਲ ਕਰਨਾ ਚਾਹੁੰਦੇ ਹਾਂ : ਰਾਜਨਾਥ                                                                                                                        - ਕਿਹਾ, ਭਾਰਤ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰ

ਏਜੰਸੀਆਂ
ਨਵੀਂ ਦਿੱਲੀ/15 ਸਤੰਬਰ : ਭਾਰਤ-ਚੀਨ ਸਰਹੱਦੀ ਵਿਵਾਦ 'ਤੇ ਮੰਗਲਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੋਕ ਸਭਾ ਵਿੱਚ ਬਿਆਨ ਦਿੱਤਾ।
ਉਨ੍ਹਾਂ ਕਿਹਾ ਕਿ ਭਾਰਤ-ਚੀਨ ਸਰਹੱਦੀ ਵਿਵਾਦ ਹਾਲੇ ਤੱਕ ਅਣਸੁਲਝਿਆ ਮੁੱਦਾ ਹੈ ਅਤੇ ਇਹ ਇੱਕ ਗੁੰਝਲਦਾਰ ਸਮੱਸਿਆ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਚੀਨ ਸਰਹੱਦ ਦੀ ਸੱਭਿਆਚਾਰਕ ਅਤੇ ਰਵਾਇਤੀ ਰਸਤੇ ਨੂੰ ਨਹੀਂ ਮੰਨਦਾ, ਸਾਡਾ ਮੰਨਣਾ ਹੈ ਕਿ ਇਹ ਰਸਤਾ ਚੰਗੀ ਤਰ੍ਹਾਂ ਸਥਾਪਤ ਭੂਗੋਲਿਕ ਰਾਜਾਂ 'ਤੇ ਅਧਾਰਤ ਹੈ । ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਨਾਲ ਪਹਿਲਾਂ ਵੀ ਚੀਨ ਦੇ ਵਿਵਾਦ ਹੋਏ ਹਨ, ਇਹ ਵਿਵਾਦ ਲੰਬੇ ਸਮੇਂ ਤੋਂ ਚਲਦੇ ਆ ਰਹੇ ਹਨ, ਹਾਲਾਂਕਿ ਇਸ ਸਾਲ ਦੀ ਸਥਿਤੀ ਪਹਿਲਾਂ ਨਾਲੋਂ ਬਹੁਤ ਵੱਖਰੀ ਹੈ, ਫਿਰ ਵੀ ਅਸੀਂ ਮੌਜੂਦਾ ਸਥਿਤੀ ਦੇ ਸ਼ਾਂਤੀਪੂਰਨ ਹੱਲ ਲਈ ਵਚਨਬੱਧ ਹਾਂ। ਉਨ੍ਹਾਂ ਕਿਹਾ ਕਿ ਅਸੀਂ ਚੀਨ ਨਾਲ ਸਰਹੱਦੀ ਵਿਵਾਦ ਗੱਲਬਾਤ ਰਾਹੀਂ ਹੱਲ ਕਰਨਾ ਚਾਹੁੰਦੇ ਹਾਂ।
ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਮੈਂ ਸਦਨ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਅਸੀਂ ਸਾਰੀਆਂ ਸਥਿਤੀਆਂ ਨਾਲ ਨਜਿੱਠਣ ਲਈ ਤਿਆਰ ਹਾਂ । ਰਾਜਨਾਥ ਸਿੰਘ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਇਹ ਸਦਨ  ਆਪਣੀਆਂ ਹਥਿਆਰਬੰਦ ਸੈਨਾਵਾਂ ਦੇ ਹੌਂਸਲੇ ਅਤੇ ਬਹਾਦਰੀ   'ਤੇ ਪੂਰਾ ਭਰੋਸਾ ਜ਼ਾਹਰ ਕਰਦੇ ਹੋਏ, ਉਨ੍ਹਾਂ ਨੂੰ ਇਹ ਸੰਦੇਸ਼ ਭੇਜੇ ਇਹ ਸਦਨ ਅਤੇ ਪੂਰਾ ਦੇਸ਼ ਹਥਿਆਰਬੰਦ ਸੈਨਾਵਾਂ ਨਾਲ ਹੈ, ਜੋ ਭਾਰਤ ਦੀ ਪ੍ਰਭੂਸੱਤਾ ਅਤੇ ਸਨਮਾਨ ਦੀ ਰੱਖਿਆ ਕਰਨ ਵਿਚ ਲੱਗੇ ਹੋਏ ਹਨ।
ਦੋਵੇਂ ਦੇਸ਼ਾਂ ਦਾ ਨਜ਼ਰੀਆ ਸਰਹੱਦ ਨੂੰ ਲੈ ਕੇ ਵੱਖੋ-ਵੱਖਰਾ ਹੈ। ਰੱਖਿਆ ਮੰਤਰੀ ਨੇ ਚੀਨ ਨੂੰ ਸਖ਼ਤ ਸੰਦੇਸ਼ ਦਿੰਦਿਆਂ ਕਿਹਾ ਕਿ  ਪੂਰਬੀ ਲੱਦਾਖ਼ ਦੇ ਸਰਹੱਦੀ ਇਲਾਕਿਆਂ ਦੀ ਮੌਜੂਦਾ ਸਥਿਤੀ 'ਚ ਇੱਕਤਰਫ਼ਾ ਬਦਲਾ ਦੀ ਉਸ ਦੀ ਕੋਸ਼ਿਸ਼ ਕਿਸੇ ਵੀ ਸੂਰਤ ਵਿੱਚ ਮਨਜ਼ੂਰ ਨਹੀਂ ਹੈ।
ਭਾਰਤ ਇਸ ਮਸਲੇ ਦਾ ਹੱਲ ਗੱਲਬਾਤ ਰਾਹੀਂ ਚਾਹੁੰਦਾ ਹੈ, ਪਰ ਆਪਣੀ ਪ੍ਰਭੂਸੱਤਾ ਅਤੇ ਅਖੰਡਤਾ ਦੀ ਰੱਖਿਆ ਖਾਤਰ ਉਹ ਹਰ ਹਾਲਾਤ ਨਾਲ ਨਜਿੱਠਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਨੂੰ ਐਲਏਸੀ ਦਾ ਸਨਮਾਨ ਕਰਨਾ ਚਾਹੀਦਾ ਹੈ। ਚੀਨ, ਅਰੁਣਾਚਲ ਪ੍ਰਦੇਸ਼ ਵਿੱਚ 90 ਹਜ਼ਾਰ ਵਰਗ ਕਿਲੋਮੀਟਰ 'ਤੇ ਆਪਣਾ ਦਾਅਵਾ ਠੋਕ ਰਿਹਾ ਹੈ। ਉਨ੍ਹਾਂ ਕਿਹਾ ਕਿ ਅਪ੍ਰੈਲ ਮਹੀਨੇ ਤੋਂ ਹੀ ਚੀਨ ਨੇ ਸਰਹੱਦ 'ਤੇ ਸਰਗਰਮੀਆਂ ਵਧਾਈਆਂ ਹੋਈਆਂ ਹਨ, ਪਰ ਭਾਰਤ ਉਸ ਦੀ ਇੱਕਤਰਫ਼ਾ ਸਰਗਰਮੀ ਦੇ ਖ਼ਿਲਾਫ਼ ਹੈ। 1936, 1996 'ਚ ਹੋਏ ਸਮਝੌਤਿਆਂ ਮੁਤਾਬਕ ਦੋਵੇਂ ਸਰਹੱਦ 'ਤੇ ਘੱਟ ਤੋਂ ਘੱਟ ਫੌਜ ਦੀਆਂ ਸਰਗਰਮੀਆਂ ਰੱਖਣਗੇ।
ਰਾਜਨਾਥ ਸਿੰਘ ਨੇ ਚੀਨ ਨਾਲ ਜਾਰੀ ਤਣਾਅ 'ਤੇ ਬੋਲਦਿਆਂ ਚੀਨ ਸਰਹੱਦ 'ਤੇ ਅਪ੍ਰੈਲ ਤੋਂ ਬਾਅਦ ਜਿਸ ਤਰ੍ਹਾਂ ਦੀ ਚੀਨੀ ਫ਼ੌਜ ਨੇ ਹਰਕਤ ਕੀਤੀ, ਉਸ ਦੀ ਪੂਰੀ ਜਾਣਕਾਰੀ ਦਿੱਤੀ । ਉਨ੍ਹਾਂ ਕਿਹਾ ਕਿ ਅਪ੍ਰੈੱਲ ਤੋਂ ਲੈ ਕੇ ਹੁਣ ਤੱਕ ਕਈ ਵਾਰ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ। ਇਸ ਮਾਮਲੇ 'ਤੇ ਰਾਜਨਾਥ ਸਿੰਘ ਨੇ ਕਿਹਾ ਕਿ ਸਾਨੂੰ ਚੀਨ ਦੀਆਂ ਅਜਿਹੀਆਂ ਹਰਕਤਾਂ ਮਨਜ਼ੂਰ ਨਹੀਂ ਹਨ ।
ਦੋਹਾਂ ਦੇਸ਼ਾਂ ਦੇ ਕਮਾਂਡਰਾਂ ਨੇ 6 ਜੂਨ ਨੂੰ ਬੈਠਕ ਕੀਤੀ ਅਤੇ ਫ਼ੌਜੀਆਂ ਦੀ ਗਿਣਤੀ ਘਟਾਉਣ ਦੀ ਗੱਲ ਆਖੀ। ਇਸ ਤੋਂ ਬਾਅਦ 15 ਜੂਨ ਨੂੰ ਚੀਨ ਨੇ ਹਿੰਸਾ ਦੀ ਵਰਤੋਂ ਕੀਤੀ, ਇਸੇ ਝੜਪ ਵਿਚ ਸਾਡੇ ਵੀਰ ਜਵਾਨ ਸ਼ਹੀਦ ਵੀ ਹੋਏ ਅਤੇ ਚੀਨੀ ਫ਼ੌਜ ਨੂੰ ਨੁਕਸਾਨ ਵੀ ਪਹੁੰਚਾਇਆ ।
ਰਾਜਨਾਥ ਸਿੰਘ ਨੇ ਅੱਗੇ ਕਿਹਾ ਕਿ ਗੁਆਂਢੀਆਂ ਨਾਲ ਚੰਗੇ ਸਬੰਧਾਂ ਨੂੰ ਰੱਖਣਾ ਜ਼ਰੂਰੀ ਹੈ । ਇਸ ਕਾਰਨ ਸਾਡੇ ਵੱਲੋਂ ਫ਼ੌਜੀ, ਕੂਟਨੀਤਿਕ ਤੌਰ 'ਤੇ ਗੱਲਬਾਤ ਹੋ ਰਹੀ ਹੈ । ਦੋਹਾਂ ਦੇਸ਼ਾਂ ਨੂੰ ਅਸਲ ਕੰਟਰੋਲ ਰੇਖਾ (ਐੱਲਏਸੀ) ਦਾ ਸਨਮਾਨ ਕਰਨਾ ਚਾਹੀਦਾ ਹੈ । ਐੱਲਏਸੀ 'ਤੇ ਘੁਸਪੈਠ ਨਹੀਂ ਹੋਣੀ ਚਾਹੀਦੀ ਅਤੇ ਸਮਝੌਤਿਆਂ ਨੂੰ ਮੰਨਣਾ ਚਾਹੀਦਾ ਹੈ । ਇਸ ਦੇ ਬਾਵਜੂਦ 29-30 ਅਗਸਤ ਨੂੰ ਪੈਂਗੋਂਗ 'ਚ ਚੀਨ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਜਵਾਨਾਂ ਨੇ ਉਸ ਦਾ ਜਵਾਬ ਦਿੱਤਾ । ਰਾਜਨਾਥ ਨੇ ਕਿਹਾ ਕਿ ਚੀਨ ਨੇ 1993 ਦੇ ਸਮਝੌਤੇ ਦਾ ਉਲੰਘਣ ਕੀਤਾ ਹੈ, ਪਰ ਭਾਰਤ ਨੇ ਇਸ ਦਾ ਪਾਲਣ ਕੀਤਾ ਹੈ । ਚੀਨ ਕਾਰਨ ਸਮੇਂ-ਸਮੇਂ 'ਤੇ ਝੜਪ ਦੀ ਸਥਿਤੀ ਪੈਦਾ ਹੋਈ ਹੈ । ਸਾਡੀ ਫ਼ੌਜ ਜਵਾਬ ਦੇਣ 'ਚ ਸਮਰੱਥ ਹੈ ।
ਰਾਜਨਾਥ ਨੇ ਕਿਹਾ ਕਿ ਭਾਰਤ ਚੀਨ ਨਾਲ ਸਰਹੱਦੀ ਵਿਵਾਦ ਸ਼ਾਂਤੀਪੂਰਨ ਗੱਲਬਾਤ ਰਾਹੀਂ ਕੱਢਣਾ ਚਾਹੁੰਦਾ ਹੈ । ਸਰਹੱਦੀ ਵਿਵਾਦ ਇਕ ਜਟਿਲ ਸਮੱਸਿਆ ਹੈ । ਐੱਲਸੀਏ 'ਤੇ ਸ਼ਾਂਤੀਪੂਰਨ ਹੱਲ ਕੱਢਿਆ ਜਾਣਾ ਚਾਹੀਦਾ ਹੈ । ਅਸੀਂ ਕਿਸੇ ਵੀ ਹਾਲਾਤ ਲਈ ਤਿਆਰ ਹਾਂ। ਸਰਹੱਦ 'ਤੇ ਗੱਲਬਾਤ ਲਈ ਦੋਵੇਂ ਦੇਸ਼ ਸਹਿਮਤ ਹਨ । ਰਾਜਨਾਥ ਨੇ ਕਿਹਾ ਕਿ ਭਾਰਤ ਆਪਣੀ ਪ੍ਰਭੂਸੱਤਾ ਦੀ ਰੱਖਿਆ ਕਰੇਗਾ ਅਤੇ ਦੇਸ਼ ਦੀ ਫ਼ੌਜ ਇਸ ਲਈ ਪੂਰੀ ਤਰ੍ਹਾਂ ਤਿਆਰ ਹੈ ।
ਦੱਸਣਾ ਬਣਦਾ ਹੈ ਕਿ ਵਿਰੋਧੀ ਧਿਰ ਸਰਕਾਰ 'ਤੇ ਦਬਾਅ ਬਣਾ ਰਹੀ ਸੀ ਕਿ ਸਰਕਾਰ ਚੀਨ ਦੇ ਮੁੱਦੇ 'ਤੇ ਅਧਿਕਾਰਤ ਬਿਆਨ ਦੇਵੇ । ਇਸ ਨੂੰ ਦੇਖਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਚੀਨ ਸਰਹੱਦ 'ਤੇ ਕੀ ਹਾਲਾਤ ਹਨ, ਇਸ ਤੋਂ ਦੇਸ਼ ਨੂੰ ਜਾਣੂ ਕਰਵਾਉਣ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੇਸ਼ ਖ਼ਬਰਾਂ

ਲਦਾਖ ਵਿਚ ਫੌਜ ਨੇ ਕਮਾਂਡਰ ਬਦਲਿਆ, ਚੀਨ ਨਾਲ ਕਰਨਗੇ ਗੱਲਬਾਤ

ਦੇਸ਼ 'ਚ ਕੋਰੋਨਾ ਦੇ ਸਰਗਰਮ ਮਾਮਲਿਆਂ 'ਚ ਗਿਰਾਵਟ ਦਾ ਟਰੇਂਡ ਬਰਕਰਾਰ

ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ ਤੇ ਬੀਬੀਆਂ ਵੱਲੋਂ ਰੇਲਵੇ ਟਰੈਕ 'ਤੇ ਲੱਗਾ ਪੱਕਾ ਮੋਰਚਾ ਦੇ 7ਵੇਂ ਦਿਨ ਵਿਚ ਸ਼ਾਮਲ

ਹੁਣ ਬ੍ਰਹਮੋਸ ਮਿਜ਼ਾਈਲ 400 ਕਿ.ਮੀ. ਤੱਕ ਦੁਸ਼ਮਣ ਨੂੰ ਕਰੇਗੀ ਤਬਾਹ

ਐਮਨੇਸਟੀ ਇੰਟਰਨੈਸ਼ਨਲ ਨੂੰ ਵਿਦੇਸ਼ਾਂ ਤੋਂ ਪੈਸੇ ਪ੍ਰਾਪਤ ਕਰਨ ਦਾ ਅਧਿਕਾਰ ਨਹੀਂ : ਕੇਂਦਰੀ ਗ੍ਰਹਿ ਮੰਤਰਾਲਾ

ਕਸ਼ਮੀਰ : ਸੀਵਰੇਜ਼ ਦੀ ਸਫ਼ਾਈ ਦੌਰਾਨ 4 ਵਿਅਕਤੀਆਂ ਦੀ ਦਮ ਘੁਟਣ ਨਾਲ ਮੌਤ

ਜਗਨਨਾਥ ਮੰਦਰ ਦੇ 351 ਸੇਵਾਦਾਰ ਤੇ 53 ਕਰਮੀ ਨਿਕਲੇ ਕੋਰੋਨਾ ਪਾਜ਼ੇਟਿਵ

ਹੁਣ ਰੇਲ ਯਾਤਰਾ ਹੋਵੇਗੀ ਮਹਿੰਗੀ

ਮਹਿਬੂਬਾ ਮੁਫਤੀ ਦੀ ਕੈਦ ਕਦੋਂ ਤੱਕ : ਸੁਪਰੀਮ ਕੋਰਟ

ਉੱਤਰੀ ਸਰਹੱਦਾਂ 'ਤੇ ਨਾ ਤਾਂ ਯੁੱਧ ਹੈ ਅਤੇ ਨਾ ਹੀ ਸ਼ਾਂਤੀ : ਹਵਾਈ ਸੈਨਾ ਮੁਖੀ