Monday, September 21, 2020 ePaper Magazine
BREAKING NEWS
ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਆਖਰੀ ਦਮ ਤੱਕ ਲੜਾਂਗਾ - ਕੈਪਟਨ ਅਮਰਿੰਦਰਆਕਸਫੋਰਡ ਯੂਨੀਵਰਸਿਟੀ ਵੱਲੋਂ 'ਕੋਵੀਸ਼ੀਲਡ' ਦੀ ਆਖਰੀ ਪੜਾਅ ਦੀ ਪਰਖ਼ ਸ਼ੁਰੂਕੇਂਦਰ ਸਰਕਾਰ ਦੀ ਬਾਹਰੀ ਦੇਣਦਾਰੀ 558 ਅਰਬ ਡਾਲਰ ਤੋਂ ਪਾਰਜੰਮੂ : ਸਰਹੱਦ 'ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਹਥਿਆਰ ਤੇ ਨਸ਼ੀਲਾ ਪਦਾਰਥ ਬਰਾਮਦਹਰਸਿਮਰਤ ਦੀ ਮੌਜੂਦਗੀ 'ਚ ਕੇਂਦਰੀ ਕੈਬਨਿਟ 'ਚ ਆਰਡੀਨੈਂਸ ਪਾਸ ਹੋਣ ਵੇਲੇ ਪ੍ਰਕਾਸ਼ ਸਿੰਘ ਬਾਦਲ ਕਿਉਂ ਰਹੇ ਚੁੱਪ : ਰੰਧਾਵਾਐਮਐਸਪੀ ਸਿਸਟਮ ਨੂੰ ਜਿਸ ਦਿਨ ਵੀ ਕੋਈ ਖ਼ਤਰਾ ਆਇਆ, ਉਸੀ ਦਿਨ ਡਿਪਟੀ ਸੀਐਮ ਦੇ ਅਹੁਦੇ ਤੋਂ ਅਸਤੀਫਾ ਦੇਣਗੇ : ਦੁਸ਼ਯੰਤ ਚੌਟਾਲਾਪੰਜਾਬ ਪੁਲਿਸ ਵੱਲੋਂ ਅੰਤਰਰਾਜ਼ੀ ਗਿਰੋਹ ਦਾ ਪਰਦਾਫਾਸ਼ ਹਥਿਆਰਾਂ ਦੀ ਖੇਪ ਸਣੇ 7 ਕਾਬੂਐਸਐਫ਼ਆਈ ਵੱਲੋਂ ਮੋਗਾ ਗੋਲ਼ੀ ਕਾਂਡ ਦੇ ਸ਼ਹੀਦਾਂ ਦੀ 48ਵੀਂ ਸ਼ਹੀਦੀ ਬਰਸੀ 5 ਅਕਤੂਬਰ ਨੂੰ ਪੰਜਾਬ ਭਰ 'ਚ ਸਥਾਨਕ ਯੂਨਿਟਾਂ ਵੱਲੋਂ ਮਨਾਈ ਜਾਵੇਗੀਇਸ ਵਾਰ ਠੰਢ 'ਚ ਵੀ ਲੱਦਾਖ ਸਰਹੱਦ 'ਤੇ ਤਾਇਨਾਤ ਰਹਿਣਗੇ ਭਾਰਤੀ ਫ਼ੌਜ ਦੇ ਜਵਾਨਪੰਜਾਬ 'ਚ ਅੱਜ ਕੋਰੋਨਾ ਦੇ 2160 ਨਵੇਂ ਮਾਮਲਿਆਂ ਦੀ ਪੁਸ਼ਟੀ, 2225 ਹੋਏ ਠੀਕ

ਲੇਖ

ਤਿਹਾੜ ਜੇਲ੍ਹ 'ਚੋਂ ਰਿਹਾਈ ਬਾਅਦ ਜਦ ਅਸੀਂ ਕਪੂਰਥਲਾ ਪਹੁੰਚੇ ...

September 15, 2020 09:50 PM

ਸਤਨਾਮ ਸਿੰਘ ਚਾਹਲ

ਜਿਸ ਤਰ੍ਹਾਂ ਪਹਿਲਾਂ ਦੱਸਿਆ ਗਿਆ ਸੀ ਕਿ ਸ੍ਰੋਮਣੀ ਅਕਾਲੀ ਦਲ ਨੇ ਕੇਂਦਰ ਸਰਕਾਰ ਵਿਰੁੱਧ ਲਗਾਇਆ ਗਿਆ ਮੋਰਚਾ ਹਿੰਦ-ਪਾਕਿ ਲੜਾਈ ਦੇ ਸ਼ੁਰੂ ਹੋਣ ਕਾਰਣ ਬਗੈਰ ਕੋਈ ਪਰਾਪਤੀ ਕੀਤੇ ਬਿਨਾਂ ਵਾਪਸ ਲੈ ਲਿਆ। ਅਕਾਲੀ ਲੀਡਰਸ਼ਿਪ ਇਸ ਮੋਰਚੇ ਨੂੰ ਵਾਪਸ ਲੈਣ ਦੇ ਵਿਸ਼ੇ ਤੋਂ ਦੋ ਹਿੱਸਿਆਂ ਵਿੱਚ ਵੰਡੀ ਗਈ ਸੀ । ਅਕਾਲੀ ਦਲ ਦਾ ਇਕ ਹਿੱਸਾ ਚਾਹੁੰਦਾ ਸੀ ਕਿ ਜੇਕਰ ਸਰਕਾਰ ਦੇਸ਼ ਦੇ ਵਡੇਰੇ ਹਿਤਾਂ ਨੂੰ ਮੁਖ ਰਖਕੇ ਅਕਾਲੀ ਦਲ ਦੀਆਂ ਜਾਇਜ਼ ਮੰਗਾਂ ਮੰਨਣ ਲਈ ਵੀ ਤਿਆਰ ਨਹੀਂ ਹੈ ਤਾਂ ਸਰਕਾਰ ਅਕਾਲੀਆਂ ਨੂੰ ਕਿਉਂ ਦੇਸ਼ ਦੇ ਹਿਤਾਂ ਦਾ ਵਾਸਤਾ ਪਾ ਕੇ ਮੋਰਚਾ ਵਾਪਸ ਲੈਣ ਲਈ ਅਪੀਲਾਂ ਕਰ ਰਹੀ ਹੈ ।
ਖੈਰ, ਅਕਾਲੀਆਂ ਦੀ ਬਹੁਸੰਮਤੀ ਦੀ ਲੀਡਰਸ਼ਿਪ ਨੇ ਫੈਸਲਾ ਕਰਕੇ ਸਰਕਾਰ ਵਿਰੁੱਧ ਆਪਣਾ ਇਹ ਮੋਰਚਾ ਵਾਪਸ ਲੈ ਲਿਆ ਜਿਸ ਅਨੁਸਾਰ ਵੱਖ-ਵੱਖ ਥਾਵਾਂ 'ਤੇ ਨਜ਼ਰਬੰਦ ਅਕਾਲੀ ਲੀਡਰਾਂ ਨੂੰ ਰਿਹਾ ਕਰ ਦਿੱਤਾ ਗਿਆ । ਆਪੋ-ਆਪਣੀ ਰਿਹਾਈ ਹੋਣ ਤੋਂ ਬਾਅਦ ਅਕਾਲੀ ਦਲ ਦੇ ਆਗੂਆਂ ਨੇ ਆਪੋ-ਆਪਣੇ ਘਰਾਂ ਨੂੰ ਵੱਖ-ਵੱਖ ਸਾਧਨਾਂ ਰਾਹੀਂ ਜਾਣਾ ਸ਼ੂਰੂ ਕਰ ਦਿੱਤਾ । ਬਹੁਤ ਸਾਰੇ ਜ਼ਿਲ੍ਹਾ ਹੈਡਕੁਆਟਰਾਂ ਉੱਪਰ ਅਕਾਲੀ ਦਲ ਦੇ ਜ਼ਿਲ੍ਹਾ ਯੂਨਿਟਾਂ ਨੇ ਜੇਲ੍ਹ ਵਿੱਚੋਂ ਰਿਹਾ ਹੋ ਕੇ ਆਉਣ ਵਾਲੇ ਆਗੂਆਂ ਦੇ ਸਵਾਗਤ ਲਈ ਸਨਮਾਨ ਸਮਾਗਮ ਰਖੇ ਹੋਏ ਸਨ । ਜਿਸ ਤਹਿਤ ਸਾਡੇ ਜਥੇ ਦੇ ਰਿਹਾ ਹੋ ਕੇ ਆਉਣ ਵਾਲੇ ਆਗੂਆਂ ਦਾ ਸਵਾਗਤ ਕਰਨ ਲਈ ਅਕਾਲੀ ਆਗੂ ਕਪੂਰਥਲਾ ਦੇ ਰੇਲਵੇ ਸ਼ਟੇਸ਼ਨ ਉੱਪਰ ਪਹੁੰਚੇ ਹੋਏ ਸਨ।  ਜਦ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਸਾਡੀ ਗੱਡੀ ਨਵੀਂ ਦਿੱਲੀ ਲਈ ਚੱਲੀ ਤਾਂ ਸ. ਆਤਮਾ ਸਿੰਘ ਮੈਂਨੂੰ ਕਹਿਣ ਲਗੇ ਕਿ ਇਹ ਸਾਡੇ ਲੋਕ ਵੀ ਕਿਹੋ ਜਿਹੇ ਹਨ ਮੈਨੂੰ ਚੰਗੇ ਭਲੇ ਸਰਦਾਰ ਨੂੰ ਬਾਬੂ ਬਣਾਉਣੋ ਨਹੀਂ ਹਟਦੇ। ਜਦ ਮੈਂ ਸ. ਆਤਮਾ ਸਿੰਘ ਨੂੰ ਪੁਛਿਆ ਕਿ ਲੋਕ ਤੁਹਾਨੂੰ ਬਾਬੂ ਆਤਮਾ ਸਿੰਘ ਕਿਉਂ ਕਹਿੰਦੇ ਹਨ ਤਾਂ ਉਹਨਾਂ ਨੇ ਮੈਨੂੰ ਦਸਿਆ ਕਿ ਉਹ ਕਿਸੇ ਵਕਤ ਨਨਕਾਣਾ ਸਾਹਿਬ ਗੁਰੂਦੁਆਰੇ ਵਿੱਚ ਇਕ ਕਲਰਕ ਵਜੋਂ ਕੰਮ ਕਰਿਆ ਕਰਦੇ ਸਨ ਇਸ ਲਈ ਉਸ ਵਕਤ ਲੋਕ ਕਈ ਵਾਰ ਅਜਿਹਾ ਕੰਮ ਕਾਰ ਜਾਂ ਨੌਕਰੀ ਕਰਨ ਵਾਲੇ ਆਦਮੀ ਨੂੰ ਬਾਬੂ ਕਹਿ ਦਿਆ ਕਰਦੇ ਸਨ। ਇਸ ਲਈ ਮੇਰਾ ਨਾਂ ਵੀ ਲੋਕਾਂ ਨੇ ਬਾਬੂ ਹੀ ਰੱਖ ਲਿਆ ਜਿਹੜਾ ਲੋਕ ਅਜੇ ਤਕ ਮੇਰਾ ਇਹ ਨਾਂ ਭੁਲਣ ਦਾ ਨਾਂ ਹੀ ਨਹੀਂ ਲੈਂਦੇ । ਉਹਨਾਂ ਨੇ ਮੈਨੂੰ ਕਿਹਾ ਕਿ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਮੈਂ ਚੰਗਾ ਭਲਾ ਸਰਦਾਰ ਹਾਂ ਤੇ ਮੇਰੇ ਨਾਮ ਨਾਲ ਮੈਨੂੰ ਬਾਬੂ ਕਹਿ ਕੇ ਬੁਲਾਉਣਾ ਚੰਗਾ ਨਹੀਂ ਲਗਦਾ । ਗਲਾਂ ਹੀ ਗਲਾਂ ਵਿੱਚ ਉਹ ਮੈਨੂੰ ਸਮਝਾ ਰਹੇ ਸਨ ਕਿ ਮੈਂ ਇਸ ਰੁਝਾਨ ਨੂੰ ਰੋਕਣ ਲਈ ਅਗਲੇ ਸ਼ਟੇਸ਼ਨਾਂ 'ਤੇ ਕੁਝ ਕਰਾਂ । ਇਸ ਕਾਰਣ ਮੈਨੂੰ ਕਪੂਰਥਲਾ ਦੇ ਸ਼ਟੇਸ਼ਨ ਉੱਪਰ ਅਕਾਲੀ ਵਰਕਰਾਂ ਵਲੋਂ ਬਾਬੂ ਆਤਮਾ ਸਿੰਘ ਜ਼ਿੰਦਾਬਾਦ ਦੇ ਨਾਹਰਿਆਂ ਬਾਰੇ ਸ. ਆਤਮਾ ਸਿੰਘ ਦੀ ਪ੍ਰਤੀਕਿਰਆ ਦਾ ਪੂਰਾ-ਪੂਰਾ ਪਤਾ ਸੀ ।
ਉਥੋਂ ਸਾਨੂੰ ਇਕ ਕਾਫਲੇ ਦੇ ਰੂਪ ਵਿੱਚ ਸਟੇਟ ਗੁਰੁਦੁਆਰਾ ਕਪੂਰਥਲਾ ਵਿਖੇ ਲਿਆਂਦਾ ਗਿਆ ਜਿਥੇ ਜ਼ਿਲ੍ਹਾ ਅਕਾਲੀ ਜਥੇ ਨੇ ਇਕ ਵਿਸ਼ੇਸ਼ ਸਨਮਾਨ ਸਮਾਗਮ ਰੱਖਿਆ ਹੋਇਆ ਸੀ। ਜਿਸ ਵਿੱਚ ਦੂਰ-ਦੁਰਾਡੇ ਥਾਵਾਂ ਤੋਂ ਲੋਕ ਪਹੁੰਚੇ ਹੋਏ ਸਨ । ਸਮਾਗਮ ਦਾ ਆਰੰਭ ਹੋਇਆ । ਹਰ ਬੋਲਣ ਵਾਲੇ ਆਗੂ ਨੇ ਜਿੱਥੇ ਕੇਂਦਰ ਸਰਕਾਰ ਵਲੋਂ ਸਿੱਖਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਦਾ ਜਿਕਰ ਕੀਤਾ ਉੱਥੇ ਅਕਾਲੀ ਦਲ ਦੇ ਸਰਕਾਰ ਵਿਰੁੱਧ ਆਰੰਭ ਕੀਤੇ ਗਏ ਮੋਰਚੇ ਨੂੰ ਵਾਪਸ ਲੈਣ ਦੇ ਫੈਸਲੇ ਨੂੰ ਦੇਸ਼ ਭਗਤੀ ਵਾਲਾ ਫੈਸਲਾ ਦਸਿਆ । ਮੇਰੀ ਜਿੰਦਗੀ ਦਾ ਇਹ ਪਹਿਲਾ ਮੌਕਾ ਸੀ ਜਦੋਂ ਮੈਂ ਲੋਕਾਂ ਦੇ ਸਾਹਮਣੇ ਖੜੇ ਹੋ ਕੇ ਕੋਈ ਗੱਲ ਕਰਨ ਦੀ ਹਿੰਮਤ ਕਰ ਸਕਿਆ ਸਾਂ । ਇਸ ਤੋਂ ਪਹਿਲਾਂ ਤਿਹਾੜ ਜੇਲ੍ਹ ਵਿੱਚ ਬਹੁਤ ਸਾਰੇ ਅਕਾਲੀ ਲੀਡਰਾਂ ਨੇ ਮੇਰੇ ਵਿੱਚ ਕੰਮ ਕਰਨ ਦੀ ਲਗਨ ਨੂੰ ਦੇਖਦੇ ਹੋਏ ਇਸ ਗੱਲ ਦੇ ਯਤਨ ਕੀਤੇ ਸਨ ਕਿ ਮੈ ਸਟੇਜ ਉੱਪਰ ਬੋਲਣਾ ਜਰੂਰ ਸਿੱਖਾਂ ਪਰ ਹਰ ਮੌਕੇ ਮੈਂ ਲੋਕਾਂ ਸਾਹਮਣੇ ਬੋਲਣ ਲਈ ਆਪਣੀ ਹਿੰਮਤ ਜੁਟਾ ਸਕਣ ਵਿੱਚ ਅਸਫਲ ਹੀ ਹੁੰਦਾ ਰਿਹਾ । ਇਸ ਲਈ ਸਟੇਟ ਗੁਰੂਦੁਆਰਾ ਕਪੂਰਥਲਾ ਵਿਖੇ ਹੋਏ ਇਸ ਸਮਾਗਮ 'ਚ ਮੇਰੇ ਸਭ ਤੋਂ ਛੋਟੀ ਉਮਰ ਦਾ ਹੋਣ ਕਰਕੇ ਮੈਨੂੰ ਹੋਰ ਉਤਸ਼ਾਹਿਤ ਕਰਨ ਲਈ ਅਕਾਲੀ ਲੀਡਰਾਂ ਨੇ ਮੈਨੂੰ ਸਟੇਜ ਤੇ ਖੜਾ ਕਰ ਹੀ ਦਿੱਤਾ । ਪਰ ਜਿਹੜਾਂ ਤਜਰਬਾ ਉਸ ਵਕਤ ਮੈਨੂੰ ਇਥੇ ਲੋਕਾਂ ਸਾਹਮਣੇ ਬੋਲਣ ਦਾ ਹੋਇਆ ਉਹ ਮੈਂ ਕਦੇ ਵੀ ਭੁਲ ਨਹੀਂ ਸਕਦਾ । ਮੇਰੀਆਂ ਲੱਤਾਂ ਉਸ ਵਕਤ ਕੰਬ ਰਹੀਆਂ ਸਨ ਤੇ ਮੈਨੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਕਿ ਮੈਂ ਕਿਸੇ ਵੀ ਵਕਤ ਡਿਗ ਪਵਾਂਗਾ । ਖੈਰ ਕੁਝ ਗਿਣਵੇਂ ਮਿਣਵੇਂ ਸ਼ਬਦ ਬੋਲਣ ਕਾਰਣ ਮੇਰੀ ਕਮਜੋਰੀ ਹੋਣ ਦੇ ਬਾਵਜੂਦ ਵੀ ਅਕਾਲੀ ਵਰਕਰਾਂ ਨੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਮੇਰੇ ਵਲੋਂ ਕਹੀਆ ਗੱਲਾਂ ਦਾ ਸਵਾਗਤ ਕੀਤਾ । ਜਿਸ ਨਾਲ ਮੇਰਾ ਹੌਂਸਲਾ ਹੋਰ ਵੀ ਬੁਲੰਦ ਹੋ ਗਿਆ । ਜਦ ਅਸੀਂ ਜੇਲ੍ਹ ਤੋਂ ਬਾਹਰ ਰਹਿਣ ਵਾਲੇ ਅਕਾਲੀ ਆਗੂਆਂ ਕੋਲ ਇਸ ਗੱਲ ਦਾ ਰੋਸ ਕੀਤਾ ਕਿ ਘਟੋਂ-ਘਟ ਉਹਨਾਂ ਨੂੰ ਜੇਲ੍ਹ ਵਿੱਚ ਸਾਡੀਆਂ ਜ਼ਰੂਰੀ ਲੋੜਾਂ ਲਈ ਕੁਝ ਨਾ ਕੁਝ ਪੈਸੇ ਜ਼ਰੂਰ ਭੇਜਣੇ ਚਾਹੀਦੇ ਸਨ ਤਾਂ ਸਾਨੂੰ ਦੱਸਿਆ ਗਿਆ ਕਿ ਉਹਨਾਂ ਨੇ ਜ਼ਿਲ੍ਹੇ ਦੇ ਇਕ ਸ੍ਰੋਮਣੀ ਗੁਰੂਦੁਆਰਾ ਪਰਬੰਧਕ ਕਮੇਟੀ ਦੇ ਇਕ ਮੈਂਬਰ ਪਾਸ ਸਾਡੀਆਂ ਲੋੜਾਂ ਪੂਰੀਆਂ ਕਰਨ ਲਈ ਪੈਸੇ ਇਕੱਤਰ ਕਰਕੇ ਭੇਜੇ ਸਨ ਤਾਂ ਸਾਡੀ ਹੈਰਾਨਗੀ ਦੀ ਕੋਈ ਹਦ ਨਹੀਂ ਰਹੀ ਕਿਉਂਕਿ ਉਸ ਮੈਂਬਰ ਨੇ ਕਦੇ ਵੀ ਸਾਡੇ ਨਾਲ ਇਸ ਗੱਲ ਦਾ ਜ਼ਿਕਰ ਤਕ ਨਹੀਂ ਸੀ ਕੀਤਾ । ਖੈਰ ਬਾਅਦ ਵਿੱਚ ਇਸ ਮਾਮਲੇ ਨੇ ਬਹੁਤ ਤੂਲ ਫੜਿਆ ਜਿਸ ਕਾਰਣ ਅਕਾਲੀਆਂ ਹਲਕਿਆਂ ਵਿੱਚ ਇਸ ਸ੍ਰੋਮਣੀ ਗੁਰੂਦੁਆਰਾ ਪਰਬੰਧਕ ਕਮੇਟੀ ਦੇ ਇਸ ਮੈਂਬਰ ਦੇ ਇਹਨਾਂ ਪੈਸਿਆਂ ਬਾਰੇ ਸਾਡੇ ਕੋਲੋਂ ਛੁਪਾ ਕੇ ਰਖਣ ਦੀ ਗਲ ਦੇ ਚਰਚੇ ਕਾਫੀ ਲੰਬੇ ਸਮੇਂ ਤਕ ਹੁੰਦੇ ਰਹੇ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ