Thursday, October 01, 2020 ePaper Magazine
BREAKING NEWS
ਪੰਜਾਬ 'ਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 3400 ਤੋਂ ਪਾਰ, 1435 ਨਵੇਂ ਮਾਮਲੇ ਠੀਕ ਹੋਏਲਦਾਖ ਵਿਚ ਫੌਜ ਨੇ ਕਮਾਂਡਰ ਬਦਲਿਆ, ਚੀਨ ਨਾਲ ਕਰਨਗੇ ਗੱਲਬਾਤ ਦੇਸ਼ 'ਚ ਕੋਰੋਨਾ ਦੇ ਸਰਗਰਮ ਮਾਮਲਿਆਂ 'ਚ ਗਿਰਾਵਟ ਦਾ ਟਰੇਂਡ ਬਰਕਰਾਰਸੀਬੀਡੀਟੀ ਨੇ ਆਈਟੀਆਰ ਭਰਨ ਦੀ ਮਿਤੀ 30 ਨਵੰਬਰ ਤੱਕ ਵਧਾਈਪੰਜਾਬ ਦੇ ਪਿੰਡਾਂ ਦੀ ਬਦਲੇਗੀ ਨੁਹਾਰ, ਪੇਂਡੂ ਵਿਕਾਸ ਵਿਭਾਗ ਨੂੰ 14ਵੇਂ ਵਿੱਤ ਕਮਿਸ਼ਨ ਦਾ 1539 ਕਰੋੜ ਬਕਾਇਆ ਮਿਲਿਆਲੁਧਿਆਣਾ 'ਚ ਕੋਰੋਨ ਕਾਰਨ 11 ਮੌਤਾਂ, 207 ਨਵੇਂ ਮਾਮਲਿਆਂ ਦੀ ਪੁਸ਼ਟੀ ਨਿਯਮਾਂ ਦੀ ਉਲੰਘਣਾ ਕਰਕੇ ਝੋਨੇ ਦੀ ਕਟਾਈ ਕਰ ਰਹੀ ਕੰਬਾਇਨ ਸੀਲ, 50 ਹਜ਼ਾਰ ਜੁਰਮਾਨਾਵਿਧਾਇਕ ਅੰਗਦ ਵੱਲੋਂ ਸੈਣੀ ਟਾਵਰ ਵਾਲੀ ਗਲੀ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਦਰੱਖਤ ਨਾਲ ਫਾਹਾ ਲੈ ਕੇ ਅਣਪਛਾਤੇ ਵਿਅਕਤੀ ਨੇ ਕੀਤੀ ਖੁਦਕੁਸ਼ੀਬਾਰ, ਮੈਰਿਜ ਪੈਲੇਸ, ਹੋਟਲ ਤੇ ਰੈਸਟੋਰੈਂਟਾਂ ਦੀ ਸਾਲਾਨਾ ਲਾਇਸੈਂਸ ਫੀਸ ਤੇ ਤਿਮਾਹੀ ਅਨੁਮਾਨਤ ਫੀਸ ਮੁਆਫ ਕਰਨ ਨੂੰ ਮਨਜ਼ੂਰੀ

ਪੰਜਾਬ

ਪਿੰਡ ਦਾਖਾ ਦੇ ਵਿਕਾਸ ਕਾਰਜਾਂ ਲਈ 80 ਲੱਖ ਦੀ ਗ੍ਰਾਂਟ ਜਾਰੀ ਕੀਤੀ : ਇਆਲੀ ਗ੍ਰਾਮ ਪੰਚਾਇਤਾਂ ਬਿਨਾਂ ਭੇਦਭਾਵ ਦੇ ਕਰਨ ਪਿੰਡਾਂ ਦਾ ਵਿਕਾਸ

September 16, 2020 12:49 PM

ਮੁੱਲਾਂਪੁਰ ਦਾਖਾ, 15 ਸਤੰਬਰ (ਸਤਿਨਾਮ ਬੜੈਚ) : ਵਿਧਾਨ ਸਭਾ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਪਿੰਡ ਦਾਖਾ ਵਿਖੇ ਸਾਬਕਾ ਸਰਪੰਚ ਗੁਰਜੀਤ ਸਿੰਘ ਅਤੇ ਮਾਰਕਫੈਡ ਦੇ ਡਾਇਰੈਕਟਰ ਜਗਜੀਤ ਸਿੰਘ ਭੋਲਾ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੇਂਦਰ ਸਰਕਾਰ ਵੱਲੋਂ ਗ੍ਰਾਮ ਪੰਚਾਇਤ ਨੂੰ ਪਿੰਡ ਦੇ ਵਿਕਾਸ ਲਈ ਜਾਰੀ ਕੀਤੀ 80 ਲੱਖ ਦੀ ਗ੍ਰਾਂਟ ਦਾ ਵੇਰਵਾ ਜਾਰੀ ਕੀਤਾ ।
ਇਸ ਮੌਕੇ ਵਿਧਾਇਕ ਇਆਲੀ ਵੱਲੋਂ ਕੋਰੋਨਾ ਮਹਾਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਵੱਡੇ ਇਕੱਠ ਤੋਂ ਗੁਰੇਜ ਕਰਦਿਆਂ ਸਿਰਫ  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਦਾਖਾ ਲਈ ਕੈਬਨਿਟ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਯਤਨਾ ਸਦਕਾ ਕੇਂਦਰ ਸਰਕਾਰ ਵੱਲੋਂ 14ਵੇਂ ਵਿੱਤ ਕਮਿਸ਼ਨ ਅਧੀਨ 80 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ । ਜਿਸ ਵਿੱਚੋਂ 67 ਲੱਖ ਰੁਪਏ ਗ੍ਰਾਮ ਪੰਚਾਇਤ ਦੇ ਖਾਤੇ ਅਤੇ 13 ਲੱਖ ਰੁਪਏ ਮਗਨਰੇਗਾ ਲੇਬਰ ਕੰਪੋਨੈਂਟ ਦੇ ਮਨਰੇਗਾ ਵਰਕਰਾਂ ਦੇ ਖਾਤੇ ਵਿੱਚ ਪਾਏ ਗਏ ਹਨ।
ਇਆਲੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਡੇਰੇ ਹਿੱਤਾ ਲਈ ਹਰ ਕੁਰਬਾਨੀ ਲਈ ਤਿਆਰ ਹੈ । ਉਹਨਾ ਗ੍ਰਾਮ ਪੰਚਾਇਤ ਸਰਪੰਚਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਾਰਟੀ ਪੱਧਰ ਤੋਂ ਉਪਰ ਉਠ ਕੇ ਬਿਨਾ ਕਿਸੇ ਭੇਦਭਾਵ ਦੇ ਪਿੰਡ ਦੇ ਹਰ ਵਾਰਡ ਦਾ ਵਿਕਾਸ ਕਰਨ।
ਇਸ ਮੌਕੇ ਸੁਰਿੰਦਰ ਸਿੰਘ, ਪੰਚ ਇਕਬਾਲ ਸਿੰਘ ਬਾਲੀ, ਪਚ ਅਮਨ, ਸੈਕਟਰੀ ਸਰਤਾਜ ਸਿੰਘ, ਹਰਜਿੰਦਰ ਸਿੰਘ ਮੀਤ ਪ੍ਰਧਾਨ ਸੁਸਾਇਟੀ, ਅੰਮ੍ਰਿਤਪਾਲ ਸਿੰਘ, ਨੰਬਰਦਾਰ ਕਰਮਜੀਤ ਸਿੰਘ,  ਰਣਧੀਰ ਸਿੰਘ ਸਾਬਕਾ ਪੰਚ, ਪਰਮਜੀਤ ਸਿੰਘ ਪੰਮਾ, ਨਰਿੰਦਰ ਨਿੰਦੀ, ਜੋਤ ਦਾਖਾ, ਸਿਮਰਨ ਸੇਖੋਂ ਅਤੇ ਬਿੰਦਰ ਗਿਆਨੀ ਆਦਿ ਹਾਜਰ ਸਨ

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਪੰਜਾਬੀ ਸਾਹਿਤ ਸਭਾ ਨੇ ਵਿਛੜੇ ਸਾਹਿਤਕ ਸਾਥੀਆਂ ਨੂੰ ਕੀਤਾ ਯਾਦ

ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ ਤੇ ਬੀਬੀਆਂ ਵੱਲੋਂ ਰੇਲਵੇ ਟਰੈਕ 'ਤੇ ਲੱਗਾ ਪੱਕਾ ਮੋਰਚਾ ਦੇ 7ਵੇਂ ਦਿਨ ਵਿਚ ਸ਼ਾਮਲ

ਸੀਬੀਡੀਟੀ ਨੇ ਆਈਟੀਆਰ ਭਰਨ ਦੀ ਮਿਤੀ 30 ਨਵੰਬਰ ਤੱਕ ਵਧਾਈ

ਰਾਜਪੁਰਾ ਦੇ ਪਿੰਡਾਂ ਨੂੰ ਮਿਲੇਗਾ ਰੋਜ਼ਗਾਰ, ਫਰਾਂਸ ਦੀ ਕੰਪਨੀ ਉਦਯੋਗਿਕ ਇਕਾਈ ਕਰੇਗੀ ਸਥਾਪਿਤ

ਮੁਹਾਲੀ ਦੀਆਂ ਮੰਡੀਆਂ ‘ਚ ਪੁੱਜਿਆ 3937 ਮੀਟਰਿਕ ਝੋਨਾ, 3262 ਮੀਟਰਿਕ ਝੋਨੇ ਦੀ ਹੋਈ ਖਰੀਦ

ਲੁਧਿਆਣਾ 'ਚ ਕੋਰੋਨ ਕਾਰਨ 11 ਮੌਤਾਂ, 207 ਨਵੇਂ ਮਾਮਲਿਆਂ ਦੀ ਪੁਸ਼ਟੀ

362 ਪਿੰਡਾਂ ਦੀਆਂ ਸਰਕਾਰੀ ਸੰਸਥਾਵਾਂ ਨੂੰ ਮਿਲਣਗੇ ਮੁਫ਼ਤ ਵਾਈ-ਫਾਈ ਕੁਨੈਕਸ਼ਨ

ਨਿਯਮਾਂ ਦੀ ਉਲੰਘਣਾ ਕਰਕੇ ਝੋਨੇ ਦੀ ਕਟਾਈ ਕਰ ਰਹੀ ਕੰਬਾਇਨ ਸੀਲ, 50 ਹਜ਼ਾਰ ਜੁਰਮਾਨਾ

ਬੇਮਿਆਦੀ ਮਿਠਾਈ ਦੀ ਵਿਕਰੀ 'ਤੇ 1 ਅਕਤੂਬਰ ਤੋਂ ਰੋਕ

71 ਵਾਂ ਸੂਬਾ ਪੱਧਰੀ ਵਣਮਹੋਤਸਵ ਮੁੱਲਾਂਪੁਰ ਜੰਗਲ ਵਿੱਚ ਮਨਾਇਆ