Thursday, October 01, 2020 ePaper Magazine
BREAKING NEWS
ਪੰਜਾਬ 'ਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 3400 ਤੋਂ ਪਾਰ, 1435 ਨਵੇਂ ਮਾਮਲੇ ਠੀਕ ਹੋਏਲਦਾਖ ਵਿਚ ਫੌਜ ਨੇ ਕਮਾਂਡਰ ਬਦਲਿਆ, ਚੀਨ ਨਾਲ ਕਰਨਗੇ ਗੱਲਬਾਤ ਦੇਸ਼ 'ਚ ਕੋਰੋਨਾ ਦੇ ਸਰਗਰਮ ਮਾਮਲਿਆਂ 'ਚ ਗਿਰਾਵਟ ਦਾ ਟਰੇਂਡ ਬਰਕਰਾਰਸੀਬੀਡੀਟੀ ਨੇ ਆਈਟੀਆਰ ਭਰਨ ਦੀ ਮਿਤੀ 30 ਨਵੰਬਰ ਤੱਕ ਵਧਾਈਪੰਜਾਬ ਦੇ ਪਿੰਡਾਂ ਦੀ ਬਦਲੇਗੀ ਨੁਹਾਰ, ਪੇਂਡੂ ਵਿਕਾਸ ਵਿਭਾਗ ਨੂੰ 14ਵੇਂ ਵਿੱਤ ਕਮਿਸ਼ਨ ਦਾ 1539 ਕਰੋੜ ਬਕਾਇਆ ਮਿਲਿਆਲੁਧਿਆਣਾ 'ਚ ਕੋਰੋਨ ਕਾਰਨ 11 ਮੌਤਾਂ, 207 ਨਵੇਂ ਮਾਮਲਿਆਂ ਦੀ ਪੁਸ਼ਟੀ ਨਿਯਮਾਂ ਦੀ ਉਲੰਘਣਾ ਕਰਕੇ ਝੋਨੇ ਦੀ ਕਟਾਈ ਕਰ ਰਹੀ ਕੰਬਾਇਨ ਸੀਲ, 50 ਹਜ਼ਾਰ ਜੁਰਮਾਨਾਵਿਧਾਇਕ ਅੰਗਦ ਵੱਲੋਂ ਸੈਣੀ ਟਾਵਰ ਵਾਲੀ ਗਲੀ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਦਰੱਖਤ ਨਾਲ ਫਾਹਾ ਲੈ ਕੇ ਅਣਪਛਾਤੇ ਵਿਅਕਤੀ ਨੇ ਕੀਤੀ ਖੁਦਕੁਸ਼ੀਬਾਰ, ਮੈਰਿਜ ਪੈਲੇਸ, ਹੋਟਲ ਤੇ ਰੈਸਟੋਰੈਂਟਾਂ ਦੀ ਸਾਲਾਨਾ ਲਾਇਸੈਂਸ ਫੀਸ ਤੇ ਤਿਮਾਹੀ ਅਨੁਮਾਨਤ ਫੀਸ ਮੁਆਫ ਕਰਨ ਨੂੰ ਮਨਜ਼ੂਰੀ

ਪੰਜਾਬ

ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਸਖਤ ਕਾਰਵਾਈ : ਡਿਪਟੀ ਕਮਿਸ਼ਨਰ

September 16, 2020 12:59 PM

ਫ਼ਿਰੋਜ਼ਪੁਰ, 15 ਸਤੰਬਰ (ਅਸ਼ੋਕ ਭਾਰਦਵਾਜ) : ਜ਼ਿਲ੍ਹੇ ਵਿਚੋਂ ਰੇਤਾ ਦੀ ਨਜਾਇਜ ਮਾਈਨਿੰਗ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਅਜਿਹਾ ਨਜਾਇਜ ਮਾਈਨਿੰਗ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਸ੍ਰ: ਗੁਰਪਾਲ ਸਿੰਘ ਚਾਹਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲ੍ਹੇ ਵਿੱਚ ਜੇਕਰ ਕੋਈ ਨਜਾਇਜ ਮਾਈਨਿੰਗ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਮਾਈਨਜ ਅਤੇ ਮਿਨਰਲ ਐਕਟ 1957 ਦੇ ਸੈਕਸ਼ਨ 21 ਤਹਿਤ ਮੁਕੱਦਮਾ ਦਰਜ ਕੀਤਾ ਜਾਵੇਗਾ। ਜਿਸ ਤਹਿਤ 5 ਸਾਲ ਤੱਕ ਦੀ ਸਜਾ ਵੀ ਹੋ ਸਕਦੀ ਹੈ ਅਤੇ ਪ੍ਰਤੀ ਹੈਕਟੇਅਰ ਖੇਤਰ ਲਈ ਪੰਜ ਲੱਖ ਦਾ ਜੁਰਮਾਨੇ ਦਾ ਵੀ ਪ੍ਰਤੀਦਾਨ ਹੈ।  ਇਸ ਤੋਂ ਇਲਾਵਾ ਨਜਾਇਜ ਮਾਈਨਿੰਗ ਦੇ ਕੇਸ ਵਿੱਚ ਫੜੇ ਗਏ ਵਾਹਨਾਂ ਤੋਂ 4 ਲੱਖ ਰੁਪਏ ਤੱਕ (ਸਮੇਤ ਰਾਇਲਟੀ ਅਤੇ ਮਾਈਨਜ ਆਫ ਮਿਨਰਲ) ਭਰਪਾਈ ਵੀ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਨਾ ਹੀ ਖੁਦ ਨਜਾਇਜ ਮਾਈਨਿੰਗ ਕਰੇ ਤੇ ਨਾ ਹੀ ਇਸ ਗੈਰ ਕਾਨੂੰਨੀ ਕੰਮ ਵਿੱਚ ਕਿਸੇ ਦਾ ਸਾਥ ਦੇਵੇ। ਉਨ੍ਹਾ ਕਿਹਾ ਕਿ  ਜ਼ਿਲ੍ਹੇ ਵਿੱਚ ਰੇਤਾ ਦੀ ਖਰੀਦ ਸਿਰਫ ਸਰਕਾਰੀ ਪ੍ਰਵਾਨਿਤ ਖੱਡਾਂ ਤੋਂ ਹੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੇ ਧਿਆਨ ਵਿੱਚ ਨਜਾਇਜ ਮਾਈਨਿੰਗ ਦਾ ਕੰਮ ਧਿਆਨ ਵਿੱਚ ਆਂਉਦਾ ਹੈ ਤਾਂ ਉਸ ਖਿਲਾਫ ਸੂਚਨਾ ਦੇਣ ਲਈ ਉਹ ਮਾਈਨਿੰਗ ਵਿਭਾਗ ਦੇ ਫੋਨ ਨੰਬਰ 01632-245366 (ਕਾਰਜਕਾਰੀ ਇੰਜੀਨੀਅਰ ਕਮ ਜ਼ਿਲ੍ਹਾ ਮਾਈਨਿੰਗ ਅਫਸਰ) ਤੇ ਸੰਪਰਕ ਕਰ ਸਕਦਾ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਪੰਜਾਬੀ ਸਾਹਿਤ ਸਭਾ ਨੇ ਵਿਛੜੇ ਸਾਹਿਤਕ ਸਾਥੀਆਂ ਨੂੰ ਕੀਤਾ ਯਾਦ

ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ ਤੇ ਬੀਬੀਆਂ ਵੱਲੋਂ ਰੇਲਵੇ ਟਰੈਕ 'ਤੇ ਲੱਗਾ ਪੱਕਾ ਮੋਰਚਾ ਦੇ 7ਵੇਂ ਦਿਨ ਵਿਚ ਸ਼ਾਮਲ

ਸੀਬੀਡੀਟੀ ਨੇ ਆਈਟੀਆਰ ਭਰਨ ਦੀ ਮਿਤੀ 30 ਨਵੰਬਰ ਤੱਕ ਵਧਾਈ

ਰਾਜਪੁਰਾ ਦੇ ਪਿੰਡਾਂ ਨੂੰ ਮਿਲੇਗਾ ਰੋਜ਼ਗਾਰ, ਫਰਾਂਸ ਦੀ ਕੰਪਨੀ ਉਦਯੋਗਿਕ ਇਕਾਈ ਕਰੇਗੀ ਸਥਾਪਿਤ

ਮੁਹਾਲੀ ਦੀਆਂ ਮੰਡੀਆਂ ‘ਚ ਪੁੱਜਿਆ 3937 ਮੀਟਰਿਕ ਝੋਨਾ, 3262 ਮੀਟਰਿਕ ਝੋਨੇ ਦੀ ਹੋਈ ਖਰੀਦ

ਲੁਧਿਆਣਾ 'ਚ ਕੋਰੋਨ ਕਾਰਨ 11 ਮੌਤਾਂ, 207 ਨਵੇਂ ਮਾਮਲਿਆਂ ਦੀ ਪੁਸ਼ਟੀ

362 ਪਿੰਡਾਂ ਦੀਆਂ ਸਰਕਾਰੀ ਸੰਸਥਾਵਾਂ ਨੂੰ ਮਿਲਣਗੇ ਮੁਫ਼ਤ ਵਾਈ-ਫਾਈ ਕੁਨੈਕਸ਼ਨ

ਨਿਯਮਾਂ ਦੀ ਉਲੰਘਣਾ ਕਰਕੇ ਝੋਨੇ ਦੀ ਕਟਾਈ ਕਰ ਰਹੀ ਕੰਬਾਇਨ ਸੀਲ, 50 ਹਜ਼ਾਰ ਜੁਰਮਾਨਾ

ਬੇਮਿਆਦੀ ਮਿਠਾਈ ਦੀ ਵਿਕਰੀ 'ਤੇ 1 ਅਕਤੂਬਰ ਤੋਂ ਰੋਕ

71 ਵਾਂ ਸੂਬਾ ਪੱਧਰੀ ਵਣਮਹੋਤਸਵ ਮੁੱਲਾਂਪੁਰ ਜੰਗਲ ਵਿੱਚ ਮਨਾਇਆ