Monday, September 21, 2020 ePaper Magazine
BREAKING NEWS
ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਆਖਰੀ ਦਮ ਤੱਕ ਲੜਾਂਗਾ - ਕੈਪਟਨ ਅਮਰਿੰਦਰਆਕਸਫੋਰਡ ਯੂਨੀਵਰਸਿਟੀ ਵੱਲੋਂ 'ਕੋਵੀਸ਼ੀਲਡ' ਦੀ ਆਖਰੀ ਪੜਾਅ ਦੀ ਪਰਖ਼ ਸ਼ੁਰੂਕੇਂਦਰ ਸਰਕਾਰ ਦੀ ਬਾਹਰੀ ਦੇਣਦਾਰੀ 558 ਅਰਬ ਡਾਲਰ ਤੋਂ ਪਾਰਜੰਮੂ : ਸਰਹੱਦ 'ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਹਥਿਆਰ ਤੇ ਨਸ਼ੀਲਾ ਪਦਾਰਥ ਬਰਾਮਦਹਰਸਿਮਰਤ ਦੀ ਮੌਜੂਦਗੀ 'ਚ ਕੇਂਦਰੀ ਕੈਬਨਿਟ 'ਚ ਆਰਡੀਨੈਂਸ ਪਾਸ ਹੋਣ ਵੇਲੇ ਪ੍ਰਕਾਸ਼ ਸਿੰਘ ਬਾਦਲ ਕਿਉਂ ਰਹੇ ਚੁੱਪ : ਰੰਧਾਵਾਐਮਐਸਪੀ ਸਿਸਟਮ ਨੂੰ ਜਿਸ ਦਿਨ ਵੀ ਕੋਈ ਖ਼ਤਰਾ ਆਇਆ, ਉਸੀ ਦਿਨ ਡਿਪਟੀ ਸੀਐਮ ਦੇ ਅਹੁਦੇ ਤੋਂ ਅਸਤੀਫਾ ਦੇਣਗੇ : ਦੁਸ਼ਯੰਤ ਚੌਟਾਲਾਪੰਜਾਬ ਪੁਲਿਸ ਵੱਲੋਂ ਅੰਤਰਰਾਜ਼ੀ ਗਿਰੋਹ ਦਾ ਪਰਦਾਫਾਸ਼ ਹਥਿਆਰਾਂ ਦੀ ਖੇਪ ਸਣੇ 7 ਕਾਬੂਐਸਐਫ਼ਆਈ ਵੱਲੋਂ ਮੋਗਾ ਗੋਲ਼ੀ ਕਾਂਡ ਦੇ ਸ਼ਹੀਦਾਂ ਦੀ 48ਵੀਂ ਸ਼ਹੀਦੀ ਬਰਸੀ 5 ਅਕਤੂਬਰ ਨੂੰ ਪੰਜਾਬ ਭਰ 'ਚ ਸਥਾਨਕ ਯੂਨਿਟਾਂ ਵੱਲੋਂ ਮਨਾਈ ਜਾਵੇਗੀਇਸ ਵਾਰ ਠੰਢ 'ਚ ਵੀ ਲੱਦਾਖ ਸਰਹੱਦ 'ਤੇ ਤਾਇਨਾਤ ਰਹਿਣਗੇ ਭਾਰਤੀ ਫ਼ੌਜ ਦੇ ਜਵਾਨਪੰਜਾਬ 'ਚ ਅੱਜ ਕੋਰੋਨਾ ਦੇ 2160 ਨਵੇਂ ਮਾਮਲਿਆਂ ਦੀ ਪੁਸ਼ਟੀ, 2225 ਹੋਏ ਠੀਕ

ਪੰਜਾਬ

ਹਰਿਆਵਲ ਲਹਿਰ ਨੂੰ ਪੰਜਾਬ ਭਰ 'ਚ ਭਰਵਾਂ ਹੁੰਗਾਰਾਂ

September 16, 2020 01:44 PM

ਸੰਗਰੂਰ, 15 ਸਤੰਬਰ  (ਚਮਕੌਰ ਸਿੰਘ ਖੇੜੀ) : ਪ੍ਰਸਾਸ਼ਨਿਕ ਸੁਧਾਰ ਵਿਭਾਗ ਪੰਜਾਬ (ਈ-ਗਵਰਨੈਂਸ) ਵੱਲੋਂ ਵਿੱਢੀ ਹਰਿਆਵਲ ਲਹਿਰ ਨੂੰ ਪੰਜਾਬ ਭਰ ਤੋਂ ਭਰਵਾਂ ਹੁੰਗਾਰਾਂ ਮਿਲ ਰਿਹਾ ਹੈ। ਇਸੇ ਮੁਹਿੰਮ ਤਹਿਤ ਜ਼ਿਲਾ ਸੰਗਰੂਰ ਦੇ 31 ਸੇਵਾ ਕੇਂਦਰਾਂ ਦੇ ਦਫ਼ਤਰੀ ਅਮਲੇ ਵੱਲੋਂ ਜ਼ਿਲੇ ਦੀਆਂ ਵੱਖ-ਵੱਖ ਜਨਤਕ ਤੇ ਸਰਕਾਰੀ ਥਾਵਾਂ ਉਤੇ ਲਗਭਗ 350 ਛਾਂਦਾਰ ਬੂਟੇ ਲਾਏ ਗਏ।ਜ਼ਿਲਾ ਪ੍ਰਸਾਸ਼ਨਿਕ ਦਫ਼ਤਰ ਵਿਖੇ ਵਧੀਕ ਡਿਪਟੀ ਕਮਿਸ਼ਨਰ ਸੰਗਰੂਰ ਅਨਮੋਲ ਸਿੰਘ ਧਾਲੀਵਾਲ ਅਤੇ ਐਸ.ਡੀ.ਐਮ ਸ਼੍ਰੀ ਬਬਨਦੀਪ ਸਿੰਘ ਵਾਲੀਆ ਅਤੇ ਜ਼ਿਲਾ ਮੈਨੇਜਰ ਸੇਵਾ ਕੇਂਦਰ ਗੁਰਜੰਟ ਸਿੰਘ ਜਵੰਧਾਂ ਵੱਲੋਂ ਸਾਂਝੇ ਤੌਰ ਤੇ ਛਾਂਦਾਰ ਬੂਟੇ ਲਾਕੇ ਇਸ ਮੁਹਿੰਮ ਦੀ ਜ਼ਿਲੇ ਅੰਦਰ ਰਸਮੀ ਸ਼ੁਰੂਆਤ ਕੀਤੀ।ਵਧੀਕ ਡਿਪਟੀ ਕਮਿਸ਼ਨਰ  ਅਨਮੋਲ ਸਿੰਘ ਧਾਲੀਵਾਲ ਅਤੇ ਐਸਡੀਐਮ ਬਬਨਦੀਪ ਸਿੰਘ ਵਾਲੀਆਂ ਨੇ ਸੇਵਾ ਕੇਂਦਰ ਸਮੂਹ ਦੀ ਇਸ ਪਹਿਲ ਦਾ ਜ਼ੋਰਦਾਰ ਸਵਾਗਤ ਕੀਤਾ। ਉਨਾਂ ਕਿਹਾ ਕਿ ਵਾਤਾਵਰਨ ਨੂੰ ਪ੍ਰਦਸ਼ਣ ਰਹਿਤ ਬਣਾਉਣ ਲਈ ਰੁੱਖਾਂ ਦਾ ਮਹੱਤਵਪੂਰਨ ਯੋਗਦਾਨ ਹੈ ਅਤੇ ਰੁੱਖਾਂ ਤੋਂ ਬਿਨਾਂ ਧਰਤੀ ਤੇ ਜੀਵਨ ਸੰਭਵ ਨਹੀਂ। ਉਧਰ ਸੇਵਾ ਕੇਂਦਰਾਂ ਦੇ ਸਮੂਹ ਸਟਾਫ ਨੇ ਆਪੋ ਆਪਣੇ ਖੇਤਰਾਂ ਵਿੱਚ ਲਾਏ ਇਨਾਂ ਪੌਦਿਆਂ ਦੀ ਸਾਂਭ ਸੰਭਾਲ ਦਾ ਅਹਿਦ ਵੀ ਲਿਆ ਹੈ। ਇਸ ਮੌਕੇ ਪਰਮਿੰਦਰਪਾਲ ਸਿੰਘ ਅਤੇ ਵਿਨੇਸ਼ ਗੌਤਮ ਜਨਰਲ ਮੈਨੇਜਰ ਸੇਵਾ ਕੇਂਦਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਹ ਬੂਟੇ ਲਾਏ ਜਾ ਰਹੇ ਹਨ। ਉਨਾਂ ਕਿਹਾ ਕਿ ਸ਼ੁੱਧ ਹਵਾ ਅਤੇ ਸ਼ੁੱਧ ਵਾਤਾਵਰਣ ਅੱਜ ਸਮੇਂ ਦੀ ਮੁੱਖ ਲੋੜ ਹੈ ਜਿਸਨੂੰ ਵੇਖਦਿਆਂ ਵਿਭਾਗ ਵੱਲੋਂ ਇਹ ਉੱਦਮ ਕੀਤਾ ਜਾ ਰਿਹਾ ਹੈ। ਜਵੰਧਾਂ ਨੇ ਕਿਹਾ ਕਿ ਸੇਵਾ ਕੇਂਦਰ ਦਾ ਸੰਚਾਲਨ ਕਰ ਰਹੀ ਕੰਪਨੀਂ ਡਿਜੀਕਲ ਸਲਿਊਸ਼ਨਜ਼ ਸਰਵਿਸਿਸ ਪ੍ਰਾਈਵੇਟ ਲਿਮਟਿਡ ਵੱਲੋਂ ਇਸ ਮੁਹਿੰਮ ਚ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਸੇਵਾ ਕੇਂਦਰ ਸਮੂਹ ਵੱਲੋਂ ਜ਼ਿਲਾ ਸੰਗਰੂਰ ਵਿੱਚ ਹੋਰਨਾਂ ਥਾਵਾਂ ਉਤੇ ਵੀ ਇਸ ਤਰਾਂ ਦੇ ਛਾਂਦਾਰ ਬੂਟੇ ਲਾਏ ਜਾਣਗੇ। ਉਨਾਂ ਕਿਹਾ ਕਿ ਉਨਾਂ ਦੀ ਪੂਰਨ ਕੋਸ਼ਿਸ਼ ਹੈ ਕਿ ਸੇਵਾ ਕੇਂਦਰ ਚ ਕੰਮ ਕਰਵਾਉਣ ਆਉਣ ਵਾਲੇ ਲੋਕਾਂ ਨੂੰ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਤਹਿਤ ਲੋਕਾਂ ਨੂੰ ਕਰੋਨਾਂ ਸਬੰਧੀਂ ਜਾਗਰੁਕ ਕੀਤਾ ਜਾਵੇ ਤਾਂ ਜੋਂ ਇਸ ਮਹਾਂਮਾਰੀ ਤੋਂ ਜਲਦ ਜਨ-ਜੀਵਨ ਨੂੰ ਨਿਜਾਤ ਮਿਲ ਸਕੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਢਾਈ ਕਰੋੜ ਦੀ ਹੈਰੋਇਨ ਸਣੇ 2 ਤਸਕਰ ਗਿ੍ਰਫਤਾਰ, ਮਾਮਲਾ ਦਰਜ

ਮਿਸ਼ਨ ਫ਼ਤਿਹ ਮੁਹਿੰਮ ਵਿੱਚ ਯੋਗਦਾਨ ਪਾਉਣ ਵਾਲੀਆਂ ਵੱਖ ਵੱਖ ਸੰਸਥਾਵਾਂ ਤੇ ਸ਼ਖ਼ਸੀਅਤਾਂ ਦਾ ਸਨਮਾਨ

ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕੀਤਾ ਅਧਿਆਪਕਾ ਹਰਪ੍ਰੀਤ ਕੌਰ ਦਾ ਸਨਮਾਨ

ਹਲਕਾ ਸਮਰਾਲਾ ਵਿੱਚ 10 ਹਜ਼ਾਰ ਰਾਸ਼ਨ ਕਿੱਟਾਂ ਵੰਡੀਆਂ ਜਾਣਗੀਆਂ - ਅਮਰੀਕ ਸਿੰਘ ਢਿੱਲੋਂ

ਪੰਜਾਬ ਪੁਲਿਸ ਵੱਲੋਂ ਅੰਤਰਰਾਜ਼ੀ ਗਿਰੋਹ ਦਾ ਪਰਦਾਫਾਸ਼ ਹਥਿਆਰਾਂ ਦੀ ਖੇਪ ਸਣੇ 7 ਕਾਬੂ

ਐਸਐਫ਼ਆਈ ਵੱਲੋਂ ਮੋਗਾ ਗੋਲ਼ੀ ਕਾਂਡ ਦੇ ਸ਼ਹੀਦਾਂ ਦੀ 48ਵੀਂ ਸ਼ਹੀਦੀ ਬਰਸੀ 5 ਅਕਤੂਬਰ ਨੂੰ ਪੰਜਾਬ ਭਰ 'ਚ ਸਥਾਨਕ ਯੂਨਿਟਾਂ ਵੱਲੋਂ ਮਨਾਈ ਜਾਵੇਗੀ

ਪੰਜਾਬ 'ਚ ਅੱਜ ਕੋਰੋਨਾ ਦੇ 2160 ਨਵੇਂ ਮਾਮਲਿਆਂ ਦੀ ਪੁਸ਼ਟੀ, 2225 ਹੋਏ ਠੀਕ

ਸਿਰ ਚੜ੍ਹੇ 10 ਲੱਖ ਦੇਣ ਤੋਂ ਅਸਮਰਥ ਕਿਸਾਨ ਨੇ ਜ਼ਹਿਰ ਨਿਗਲ ਕੇ ਕੀਤੀ ਖੁਦਕੁਸ਼ੀ

ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਫ਼ਿਰ 291 ਕੋਰੋਨਾ ਮਰੀਜ਼ ਅਤੇ 12 ਮੌਤਾਂ

ਉੱਚ ਵਿਦਿਅਕ ਅਦਾਰਿਆਂ ਨੂੰ ਖ਼ੋਜ ਕਾਰਜਾਂ, ਪ੍ਰਯੋਗਾਤਮਕ ਕਾਰਜਾਂ ਲਈ ਖੋਲ੍ਹਣ ਦੀ ਇਜਾਜ਼ਤ