Monday, September 21, 2020 ePaper Magazine
BREAKING NEWS
ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਆਖਰੀ ਦਮ ਤੱਕ ਲੜਾਂਗਾ - ਕੈਪਟਨ ਅਮਰਿੰਦਰਆਕਸਫੋਰਡ ਯੂਨੀਵਰਸਿਟੀ ਵੱਲੋਂ 'ਕੋਵੀਸ਼ੀਲਡ' ਦੀ ਆਖਰੀ ਪੜਾਅ ਦੀ ਪਰਖ਼ ਸ਼ੁਰੂਕੇਂਦਰ ਸਰਕਾਰ ਦੀ ਬਾਹਰੀ ਦੇਣਦਾਰੀ 558 ਅਰਬ ਡਾਲਰ ਤੋਂ ਪਾਰਜੰਮੂ : ਸਰਹੱਦ 'ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਹਥਿਆਰ ਤੇ ਨਸ਼ੀਲਾ ਪਦਾਰਥ ਬਰਾਮਦਹਰਸਿਮਰਤ ਦੀ ਮੌਜੂਦਗੀ 'ਚ ਕੇਂਦਰੀ ਕੈਬਨਿਟ 'ਚ ਆਰਡੀਨੈਂਸ ਪਾਸ ਹੋਣ ਵੇਲੇ ਪ੍ਰਕਾਸ਼ ਸਿੰਘ ਬਾਦਲ ਕਿਉਂ ਰਹੇ ਚੁੱਪ : ਰੰਧਾਵਾਐਮਐਸਪੀ ਸਿਸਟਮ ਨੂੰ ਜਿਸ ਦਿਨ ਵੀ ਕੋਈ ਖ਼ਤਰਾ ਆਇਆ, ਉਸੀ ਦਿਨ ਡਿਪਟੀ ਸੀਐਮ ਦੇ ਅਹੁਦੇ ਤੋਂ ਅਸਤੀਫਾ ਦੇਣਗੇ : ਦੁਸ਼ਯੰਤ ਚੌਟਾਲਾਪੰਜਾਬ ਪੁਲਿਸ ਵੱਲੋਂ ਅੰਤਰਰਾਜ਼ੀ ਗਿਰੋਹ ਦਾ ਪਰਦਾਫਾਸ਼ ਹਥਿਆਰਾਂ ਦੀ ਖੇਪ ਸਣੇ 7 ਕਾਬੂਐਸਐਫ਼ਆਈ ਵੱਲੋਂ ਮੋਗਾ ਗੋਲ਼ੀ ਕਾਂਡ ਦੇ ਸ਼ਹੀਦਾਂ ਦੀ 48ਵੀਂ ਸ਼ਹੀਦੀ ਬਰਸੀ 5 ਅਕਤੂਬਰ ਨੂੰ ਪੰਜਾਬ ਭਰ 'ਚ ਸਥਾਨਕ ਯੂਨਿਟਾਂ ਵੱਲੋਂ ਮਨਾਈ ਜਾਵੇਗੀਇਸ ਵਾਰ ਠੰਢ 'ਚ ਵੀ ਲੱਦਾਖ ਸਰਹੱਦ 'ਤੇ ਤਾਇਨਾਤ ਰਹਿਣਗੇ ਭਾਰਤੀ ਫ਼ੌਜ ਦੇ ਜਵਾਨਪੰਜਾਬ 'ਚ ਅੱਜ ਕੋਰੋਨਾ ਦੇ 2160 ਨਵੇਂ ਮਾਮਲਿਆਂ ਦੀ ਪੁਸ਼ਟੀ, 2225 ਹੋਏ ਠੀਕ

ਪੰਜਾਬ

ਸਿਹਤ ਮੰਤਰੀ ਸਿੱਧੂ ਵਲੋਂ 1.20 ਕਰੋੜ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੀ ਕਰਵਾਈ ਸ਼ੁਰੂਆਤ

September 16, 2020 04:13 PM
  • ਫ਼ੇਜ਼ 1 ਵਿਚ ਗਊਸ਼ਾਲਾ ਦੇ ਨਵੀਨੀਕਰਨ ਅਤੇ ਵਾਧੇ ਦਾ ਨੀਂਹ ਪੱਥਰ ਰੱਖਿਆ
  • ਗਊਸ਼ਾਲਾ ਦੇ ਵਾਧੇ ਨਾਲ ਸੜਕ ਹਾਦਸਿਆਂ ਅਤੇ ਟਰੈਫ਼ਿਕ ਜਾਮਾਂ ਤੋਂ ਮਿਲੇਗੀ ਭਾਰੀ ਰਾਹਤ : ਸਿੱਧੂ

ਮੁਹਾਲੀ,16 ਸਤੰਬਰ (ਏਜੰਸੀ) : ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਮੋਹਾਲੀ ਸ਼ਹਿਰ ਵਿਚ ਵੱਖ-ਵੱਖ ਥਾਈਂ 1 ਕਰੋੜ 20 ਲੱਖ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਮੋਹਾਲੀ ਹਲਕੇ ਵਿਚ ਵਿਕਾਸ ਕਾਰਜ ਜੰਗੀ ਪੱਧਰ 'ਤੇ ਚੱਲ ਰਹੇ ਹਨ ਜਿਨ੍ਹਾਂ ਵਾਸਤੇ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿਤੀ ਜਾ ਰਹੀ। ਸਿਹਤ ਮੰਤਰੀ ਨੇ ਇੰਡਸਟਰੀਅਲ ਏਰੀਆ ਫ਼ੇਜ਼ 1 ਵਿਚ ਗਊਸ਼ਾਲਾ ਦੇ ਨਵੀਨੀਕਰਨ ਅਤੇ ਵਾਧੇ ਦੇ ਕੰਮ ਦਾ ਨੀਂਹ ਪੱਥਰ ਰੱਖਿਆ ਜਿਸ 'ਤੇ 30 ਲੱਖ ਰੁਪਏ ਦਾ ਖ਼ਰਚਾ ਆਵੇਗਾ।
ਉਨ੍ਹਾਂ ਕਿਹਾ ਕਿ ਗਊਸ਼ਾਲਾ ਦੇ ਕੰਮ ਦੀ ਸ਼ੁਰੂਆਤ ਹੋਣ ਨਾਲ ਸ਼ਹਿਰ ਵਾਸੀਆਂ ਨੂੰ ਭਾਰੀ ਰਾਹਤ ਮਿਲੇਗੀ ਕਿਉਂਕਿ ਸ਼ਹਿਰ ਵਿਚ ਘੁੰਮਦੇ ਆਵਾਰਾ ਪਸ਼ੂਆਂ ਕਾਰਨ ਸੜਕ ਹਾਦਸੇ ਅਕਸਰ ਵਾਪਰਦੇ ਰਹਿੰਦੇ ਹਨ ਅਤੇ ਸੜਕਾਂ 'ਤੇ ਟਰੈਫ਼ਿਕ ਜਾਮ ਵੀ ਲੱਗ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪਿੰਡ ਮਟੌਰ ਵਿਚ ਆਵਾਰਾ ਪਸ਼ੂਆਂ ਕਾਰਨ ਦੋ ਧਿਰਾਂ ਵਿਚਾਲੇ ਝਗੜਾ ਹੋ ਜਾਣ ਕਾਰਨ ਤਣਾਅਪੂਰਨ ਸਥਿਤੀ ਪੈਦਾ ਹੋ ਗਈ ਸੀ ਅਤੇ ਬਲਬੀਰ ਸਿੰਘ ਸਿੱਧੂ ਨੇ ਮੌਕੇ 'ਤੇ ਪਹੁੰਚ ਕੇ ਜਿਥੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕਰਨ ਦਾ ਹੁਕਮ ਦਿਤਾ ਸੀ, ਉਥੇ ਪਿੰੰਡ ਵਾਸੀਆਂ ਦਾ ਧਰਨਾ ਚੁਕਵਾਉਂਦਿਆਂ ਮਾਮਲੇ ਦਾ ਹੱਲ ਕੀਤਾ ਸੀ।
ਸਿਹਤ ਮੰਤਰੀ ਨੇ ਕਿਹਾ ਕਿ ਇਸ ਗਊਸ਼ਾਲਾ ਦੇ ਨਵੀਨੀਕਰਨ ਨਾਲ ਜਿੱਥੇ ਆਵਾਰਾ ਘੁੰਮਦੀਆਂ ਗਊਆਂ ਦੀ ਸੰਭਾਲ ਹੋ ਸਕੇਗੀ, ਉਥੇ ਇਨ੍ਹਾਂ ਕਾਰਨ ਵਾਪਰਨ ਵਾਲੇ ਸੜਕ ਹਾਦਸਿਆਂ ਨੂੰ ਵੀ ਠੱਲ੍ਹ ਪਵੇਗੀ। ਉਨ੍ਹਾਂ ਦਸਿਆ ਕਿ ਫ਼ੇਜ਼ 3 ਏ, 3ਬੀ1 ਟੀ ਜੰਕਸ਼ਨ 'ਤੇ ਫ਼ਰੈਫ਼ਿਕ ਲਾਈਟਾਂ ਲਾਈਆਂ ਜਾਣਗੀਆਂ ਜਿਸ 'ਤੇ 30 ਲੱਖ ਰੁਪਏ ਦਾ ਖ਼ਰਚਾ ਆਵੇਗਾ। ਇਸ ਤੋਂ ਇਲਾਵਾ ਵਾਰਡ ਨੰਬਰ 38 ਪਿੰਡ ਕੁੰਭੜਾ ਦੀ ਫਿਰਨੀ ਅਤੇ ਵੱਖ ਵੱਖ ਗਲੀਆਂ ਵਿਚ ਪੇਵਰ ਬਲਾਕ ਲਾਏ ਜਾਣਗੇ ਜਿਸ 'ਤੇ 30 ਲੱਖ ਰੁਪਏ ਦਾ ਖ਼ਰਚਾ ਆਵੇਗਾ। ਫ਼ੇਜ਼ 10 ਵਿਚ ਪੇਵਰ ਬਲਾਕ ਲਾਉਣ, ਫ਼ੇਜ਼ 11 ਵਿਚ ਪੇਵਰ ਬਲਾਕ ਅਤੇ ਕੁੱਝ ਘਰਾਂ ਦੇ ਨੇੜੇ ਗਰਿੱਲਾਂ ਲਾਉਣ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਹੈ ਜਿਸ 'ਤੇ 15 ਲੱਖ ਰੁਪਏ ਦੀ ਲਾਗਤ ਆਵੇਗੀ।
ਸਿਹਤ ਮੰਤਰੀ ਨੇ ਦਸਿਆ ਕਿ ਵੱਖ-ਵੱਖ ਸੁਸਾਇਟੀਆਂ ਦਾ ਵਿਕਾਸ ਵੀ ਉਨ੍ਹਾਂ ਦੀਆਂ ਅਹਿਮ ਤਰਜੀਹਾਂ ਵਿਚ ਸਾਮਲ ਹੈ। ਇਸੇ ਨੂੰ ਮੁੱਖ ਰੱਖਦਿਆਂ ਪਹਿਲੀ ਵਾਰ ਸੈਕਟਰ 68 ਦੀ ਪੰਚਮ ਸੁਸਾਇਟੀ ਵਿਚ ਵੱਖ ਵੱਖ ਵਿਕਾਸ ਕਾਰਜਾਂ ਲਈ 21 ਲੱਖ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ ਹਨ ਜਿਨ੍ਹਾਂ ਵਿਚ ਪੇਵਰ ਬਲਾਕ, ਐਲਈਡੀ ਲਾਈਟਾਂ ਆਦਿ ਲਾਉਣ ਦੇ ਕੰਮ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਮੁੱਚੇ ਸ਼ਹਿਰ ਦੀ ਨੁਹਾਰ ਬਦਲਣ ਲਈ ਉਨ੍ਹਾਂ ਵਲੋਂ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ ਜਾ ਚੁੱਕੀਆਂ ਹਨ ਜਿਨ੍ਹਾਂ ਨਾਲ ਕਈ ਵਿਕਾਸ ਕਾਰਜ ਨੇਪਰੇ ਚੜ੍ਹ ਚੁੱਕੇ ਹਨ ਅਤੇ ਕਈ ਤੇਜ਼ੀ ਨਾਲ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ 'ਕੋਰੋਨਾ ਵਾਇਰਸ' ਮਹਾਂਮਾਰੀ ਕਾਰਨ ਆਰਥਕ ਤੰਗੀ ਹੋਣ ਦੇ ਬਾਵਜੂਦ ਵਿਕਾਸ ਕਾਰਜਾਂ ਲਈ ਪੂਰੇ ਫ਼ੰਡ ਦਿਤੇ ਜਾ ਰਹੇ ਹਨ।
ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਅਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਮਿਊਂਸਪਲ ਕਮਿਸ਼ਨਰ ਕਮਲ ਗਰਗ, ਮੁਕੇਸ਼ ਗਰਗ ਐਸ.ਈ, ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ, ਅਮਰੀਕ ਸਿੰਘ ਸੋਮਲ, ਨਛੱਤਰ ਸਿੰਘ, ਗੁਰਸਾਹਿਬ ਸਿੰਘ, ਐਡਵੋਕੇਟ ਨਰਪਿੰਦਰ ਸਿੰਘ ਰੰਗੀ, ਕਮਲਪ੍ਰੀਤ ਸਿੰਘ ਬਨੀ ਆਦਿ ਮੌਜੂਦ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਢਾਈ ਕਰੋੜ ਦੀ ਹੈਰੋਇਨ ਸਣੇ 2 ਤਸਕਰ ਗਿ੍ਰਫਤਾਰ, ਮਾਮਲਾ ਦਰਜ

ਮਿਸ਼ਨ ਫ਼ਤਿਹ ਮੁਹਿੰਮ ਵਿੱਚ ਯੋਗਦਾਨ ਪਾਉਣ ਵਾਲੀਆਂ ਵੱਖ ਵੱਖ ਸੰਸਥਾਵਾਂ ਤੇ ਸ਼ਖ਼ਸੀਅਤਾਂ ਦਾ ਸਨਮਾਨ

ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕੀਤਾ ਅਧਿਆਪਕਾ ਹਰਪ੍ਰੀਤ ਕੌਰ ਦਾ ਸਨਮਾਨ

ਹਲਕਾ ਸਮਰਾਲਾ ਵਿੱਚ 10 ਹਜ਼ਾਰ ਰਾਸ਼ਨ ਕਿੱਟਾਂ ਵੰਡੀਆਂ ਜਾਣਗੀਆਂ - ਅਮਰੀਕ ਸਿੰਘ ਢਿੱਲੋਂ

ਪੰਜਾਬ ਪੁਲਿਸ ਵੱਲੋਂ ਅੰਤਰਰਾਜ਼ੀ ਗਿਰੋਹ ਦਾ ਪਰਦਾਫਾਸ਼ ਹਥਿਆਰਾਂ ਦੀ ਖੇਪ ਸਣੇ 7 ਕਾਬੂ

ਐਸਐਫ਼ਆਈ ਵੱਲੋਂ ਮੋਗਾ ਗੋਲ਼ੀ ਕਾਂਡ ਦੇ ਸ਼ਹੀਦਾਂ ਦੀ 48ਵੀਂ ਸ਼ਹੀਦੀ ਬਰਸੀ 5 ਅਕਤੂਬਰ ਨੂੰ ਪੰਜਾਬ ਭਰ 'ਚ ਸਥਾਨਕ ਯੂਨਿਟਾਂ ਵੱਲੋਂ ਮਨਾਈ ਜਾਵੇਗੀ

ਪੰਜਾਬ 'ਚ ਅੱਜ ਕੋਰੋਨਾ ਦੇ 2160 ਨਵੇਂ ਮਾਮਲਿਆਂ ਦੀ ਪੁਸ਼ਟੀ, 2225 ਹੋਏ ਠੀਕ

ਸਿਰ ਚੜ੍ਹੇ 10 ਲੱਖ ਦੇਣ ਤੋਂ ਅਸਮਰਥ ਕਿਸਾਨ ਨੇ ਜ਼ਹਿਰ ਨਿਗਲ ਕੇ ਕੀਤੀ ਖੁਦਕੁਸ਼ੀ

ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਫ਼ਿਰ 291 ਕੋਰੋਨਾ ਮਰੀਜ਼ ਅਤੇ 12 ਮੌਤਾਂ

ਉੱਚ ਵਿਦਿਅਕ ਅਦਾਰਿਆਂ ਨੂੰ ਖ਼ੋਜ ਕਾਰਜਾਂ, ਪ੍ਰਯੋਗਾਤਮਕ ਕਾਰਜਾਂ ਲਈ ਖੋਲ੍ਹਣ ਦੀ ਇਜਾਜ਼ਤ