ਹਰਿਆਣਾ

ਗੁਰੂਗ੍ਰਾਮ : ਵਿਆਹ ਸਮਾਰੋਹ ਤੋਂ ਪਰਤ ਰਹੇ 5 ਲੋਕਾਂ ਦੀ ਸੜਕ ਹਾਦਸੇ ’ਚ ਮੌਤ

December 04, 2021 10:43 AM

ਏਜੰਸੀਆਂ
ਗੁਰੂਗ੍ਰਾਮ/ਦਸੰਬਰ : ਹਰਿਆਣਾ ਦੇ ਗੁਰੂਗ੍ਰਾਮ ’ਚ ਅੱਧੀ ਰਾਤ ਤੋਂ ਬਾਅਦ ਕਰੀਬ ਇਕ ਵਜੇ ਇਕ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਇੱਟਾਂ ਦੇ ਢੇਰ ਨਾਲ ਟਕਰਾ ਗਈ। ਇਸ ਹਾਦਸੇ ’ਚ 5 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਬੁਰੀ ਤਰ੍ਹਾਂ ਜਖਮੀ ਹੋ ਗਿਆ। ਪੁਲਿਸ ਅਨੁਸਾਰ ਸਦਰਾਨਾ ’ਚ ਵਾਪਰੀ ਇਸ ਘਟਨਾ ’ਚ ਨਿਆਜ ਖਾਨ (45), ਜਗਬੀਰ (38), ਸਾਗਰ (24), ਪ੍ਰਿੰਸ (22) ਅਤੇ ਜੀਵਨ (19) ਦੀ ਮੌਤ ਹੋ ਗਈ ਹੈ। ਹਾਰਦਿਕ ਤਿਵਾੜੀ ਗੰਭੀਰ ਰੂਪ ਨਾਲ ਜਖਮੀ ਹਨ।
ਇਹ ਸਾਰੇ ਲੋਕ ਇਕ ਵਿਆਹ ਸਮਾਰੋਹ ’ਚ ਸ਼ਾਮਲ ਹੋਣ ਤੋਂ ਬਾਅਦ ਪਿੰਡ ਸਦਰਾਨਾ ਤੋਂ ਗੁਰੂਗ੍ਰਾਮ ਸ਼ਹਿਰ ਪਰਤ ਰਹੇ ਸਨ। ਗੁਰੂਗ੍ਰਾਮ ਪੁਲਸ ਦੇ ਬੁਲਾਰੇ ਸੁਭਾਸ਼ ਬੋਕਨ ਨੇ ਕਿਹਾ, ‘‘ਉਹ ਸਾਰੇ ਇਕ ਵਿਆਹ ਸਮਾਰੋਹ ਤੋਂ ਆ ਰਹੇ ਸਨ। ਇਹ ਹਾਦਸਾ ਤੇਜ ਗਤੀ ਅਤੇ ਨੁਕਸਾਨੀ ਸੜਕ ਦਾ ਨਤੀਜਾ ਸੀ। ਸਾਰੇ ਪੀੜਤ ਸ਼ਹਿਰ ਦੇ ਇਕ ਨਿੱਜੀ ਹਸਪਤਾਲ ’ਚ ਕੰਮ ਕਰਦੇ ਸਨ। ਪੁਲਿਸ ਜਰੂਰੀ ਕਾਰਵਾਈ ਕਰ ਰਹੀ ਹੈ।’’ ਉਨ੍ਹਾਂ ਕਿਹਾ,‘‘ਜਖਮੀ ਵਿਅਕਤੀ ਨੂੰ ਗੰਭੀਰ ਹਾਲਤ ’ਚ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਅੱਗੇ ਦੀ ਜਾਂਚ ਜਾਰੀ ਹੈ।’’

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਚੋਣਾਂ ’ਚ ਫੁੱਟ ਪਾਊ ਸ਼ਕਤੀਆਂ ਤੋਂ ਸੁਚੇਤ ਰਹਿਣ ਦੀ ਲੋੜ : ਭਾਈ ਰਣਜੀਤ ਸਿੰਘ

ਪੁੁਸਤਕ ਸੱਭਿਆਚਾਰ ਸਿਰਜਣਾ ਸਮੇਂ ਦੀ ਲੋੜ : ਐਨਐਸ ਪ੍ਰੇਮੀ

ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਨਾਰੀ ਸ਼ਕਤੀ ਪੁਰਸਕਾਰ 2021 ਲਈ ਆਨਲਾਈਨ ਬਿਨੈ, ਨਾਮਜ਼ਦਗੀਆਂ ਮੰਗੀਆਂ

ਡਾ. ਹਰਵਿੰਦਰ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਐਸੋਸੀਏਟ ਮੈਂਬਰ ਨਿਯੁਕਤ

ਸਮਾਜ ਸੇਵੀ ਸੰਸਥਾ ਨੇ ਕੋਰੋਨਾ ਮਹਾਮਾਰੀ ਸਬੰਧੀ ਜਾਗਰੂਕਤਾ ਕੈਂਪ ਲਗਾਇਆ

ਵਿਧਾਨ ਸਭਾ ਸਪੀਕਰ ਨੂੰ ਮੰਗ ਪੱਤਰ ਦਿੱਤਾ

ਪਿਹੋਵਾ ਹਲਕੇ ਦੀਆਂ ਮੁਸ਼ਕਲਾਂ ਉਪ ਮੁੱਖ ਮੰਤਰੀ ਤੱਕ ਪਹੁੰਚਾਉਣਗੇ : ਪ੍ਰੋਫੈਸਰ ਰਣਧੀਰ ਸਿੰਘ

ਐਸਬੀਆਈ ਦੇ ਕਰਮਚਾਰੀ ਦੱਸ ਕੇ ਪੁੱਛਿਆ ਓਟੀਪੀ, ਕ੍ਰੈਡਿਟ ਕਾਰਡ ਨਾਲ ਕੱਢੇ 94 ਹਜ਼ਾਰ 209 ਰੁਪਏ, ਕੇਸ ਦਰਜ

ਡੀਸੀ ਪੰਚਕੂਲਾ ਨੇ 19 ਜਨਵਰੀ ਤੱਕ ਮਹਾਮਾਰੀ ਅਲਰਟ ਕੀਤਾ ਜਾਰੀ

ਸੂਬੇਦਾਰ ਰਮੇਸ਼ ਚੰਦਰ ਦਾ ਜੱਦੀ ਪਿੰਡ ਜਾਣੀ ’ਚ ਕੀਤਾ ਅੰਤਿਮ ਸੰਸਕਾਰ