Friday, October 30, 2020 ePaper Magazine
BREAKING NEWS
ਪੰਜਾਬ 'ਚ ਅੱਜ ਕੋਰੋਨਾ ਕਾਰਨ 10 ਮੌਤਾਂ 'ਤੇ 468 ਨਵੇਂ ਮਾਮਲੇ 4 ਨਵੰਬਰ ਨੂੰ ਰਾਸ਼ਟਰਪਤੀ ਨਾਲ ਮੁਲਾਕਾਤ ਲਈ ਕੈਪਟਨ ਵੱਲੋਂ ਸਮੂਹ ਵਿਧਾਇਕਾਂ ਨੂੰ ਨਾਲ ਚੱਲਣ ਦੀ ਅਪੀਲਜ਼ਿਲ੍ਹਾ ਲੁਧਿਆਣਾ ਨੇ ਇਕ ਹੀ ਦਿਨ 'ਚ 83 ਹਜ਼ਾਰ ਮੀਟਰਕ ਟਨ ਝੋਨਾ ਖਰੀਦਣ ਅਤੇ ਲਿਫਟਿੰਗ ਦਾ ਬਣਾਇਆ ਰਿਕਾਰਡਵਿਜੀਲੈਂਸ ਜਾਗਰੂਕਤਾ ਹਫ਼ਤਾ- ਸ਼ਿਕਾਇਤਾਂ ਦਰਜ ਕਰਨ ਲਈ ਪੀਜੀਆਰਐਸ ਪੋਰਟਲ ਦੀ ਵਰਤੋਂ ਕਰਨ ਲੋਕ-ਡੀਸੀ ਤਿਉਹਾਰਾਂ ਦੇ ਮੱਦੇਨਜ਼ਰ ਫੂਡ ਵਿੰਗ ਨੇ ਬਨਾਵਟੀ ਰੰਗਾਂ ਵਿਰੁੱਧ ਮੁਹਿੰਮ ਚਲਾਈ ਆਈਪੀਐਲ ਮੈਚਾਂ 'ਤੇ ਸੱਟਾ ਲਾਉਣ ਵਾਲੇ 4 ਪੁਲਿਸ ਅੜਿੱਕੇ ਟਰੱਕ ਦੀ ਚਪੇਟ 'ਚ 25 ਸਾਲਾ ਲੜਕੀ ਦੀ ਮੌਤ ਆਈ ਲੈਟਸ 'ਚ ਬੈਂਡ ਘੱਟ ਆਉਣ 'ਤੇ ਲੜਕੀ ਨੇ ਕੀਤੀ ਖੁਦਕੁਸ਼ੀ ਮਿਠਾਈ 'ਤੇ ਕਰਿਆਨਾ ਦੁਕਾਨਦਾਰਾਂ ਨਾਲ ਫੂਡ ਸੇਫਟੀ ਟੀਮ ਵੱਲੋਂ ਮੁਲਾਕਾਤ ਦੁਕਾਨ ਮਾਲਿਕ ਨੂੰ ਤੇਜ਼ਧਾਰ ਹਥਿਆਰ ਨਾਲ ਜ਼ਖਮੀਂ ਕਰਕੇ ਲੁੱਟਿਆ

ਦੇਸ਼

ਚੀਨ ਵਾਂਗ ਪਾਕਿ ਨਾਲ ਵੀ ਹੋਵੇ ਗੱਲਬਾਤ : ਫਾਰੂਕ ਅਬਦੁੱਲਾ

September 19, 2020 09:44 PM

ਏਜੰਸੀਆਂ
ਨਵੀਂ ਦਿੱਲੀ/19 ਸਤੰਬਰ : ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਂਸਦ ਮੈਂਬਰ ਫਾਰੂਕ ਅਬਦੁੱਲਾ ਨੇ ਸ਼ਨੀਵਾਰ ਨੂੰ ਲੋਕ ਸਭਾ ਵਿੱਚ ਗੁਆਂਢੀ ਦੇਸ਼ਾਂ ਨਾਲ ਸਬੰਧਾਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਸਰਹੱਦ 'ਤੇ ਝੜਪਾਂ ਵਧ ਰਹੀਆਂ ਹਨ ਅਤੇ ਲੋਕ ਮਰ ਰਹੇ ਹਨ । ਇਸ ਸਥਿਤੀ 'ਚੋਂ ਬਾਹਰ ਨਿਕਲਣ ਲਈ ਰਸਤਾ ਕੱਢਣਾ ਪਵੇਗਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਤੁਸੀਂ ਚੀਨ ਨਾਲ ਗੱਲਬਾਤ ਕਰ ਰਹੇ ਹੋ ਕਿ ਉਹ ਸਰਹੱਦ ਤੋਂ ਪਿੱਛੇ ਹਟੇ, ਉਸੇ ਤਰ੍ਹਾਂ ਸਾਨੂੰ ਆਪਣੇ ਹੋਰ ਗੁਆਂਢੀ ਦੇਸ਼ਾਂ ਨਾਲ ਵੀ ਗੱਲਬਾਤ ਕਰਨੀ ਚਾਹੀਦੀ ਹੈ।  ਉਨ੍ਹਾਂ ਅੱਗੇ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਅੱਜ ਸਥਿਤੀ ਅਜਿਹੀ ਹੈ ਕਿ ਜਿੱਥੇ ਤਰੱਕੀ ਹੋਣੀ ਚਾਹੀਦੀ ਸੀ, ਉਥੇ ਕੋਈ ਤਰੱਕੀ ਨਹੀਂ ਹੋ ਰਹੀ । ਅੱਜ ਵੀ ਸਾਡੇ ਬੱਚਿਆਂ ਅਤੇ ਦੁਕਾਨਦਾਰਾਂ ਕੋਲ 4-ਜੀ ਦੀ ਸਹੂਲਤ ਨਹੀਂ ਹੈ, ਜੋ ਸਾਡੇ ਦੇਸ਼ ਵਿੱਚ ਹੋਰ ਥਾਵਾਂ 'ਤੇ ਹੈ। ਜਦੋਂ ਕਿ ਅੱਜ ਸਭ ਕੁਝ ਇੰਟਰਨੈਟ 'ਤੇ ਹੈ ਤਾਂ ਉਹ ਕਿਵੇਂ ਸਿਖਲਾਈ ਲੈ ਸਕਦੇ ਹਨ। ਹਿਰਾਸਤ ਵਿੱਚ ਰਿਹਾਅ ਹੋਣ ਤੋਂ ਬਾਅਦ ਪਹਿਲੀ ਵਾਰ ਲੋਕ ਸਭਾ ਵਿੱਚ ਆਪਣੀ ਗੱਲ ਰੱਖਦਿਆਂ ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ 'ਚ ਤਰੱਕੀ ਹੋਣੀ ਚਾਹੀਦੀ ਸੀ, ਪਰ ਉਥੇ ਕੋਈ ਤਰੱਕੀ ਨਹੀਂ ਹੈ। ਉਨ੍ਹਾਂ ਨੇ ਜੰਮੂ ਕਸ਼ਮੀਰ 'ਚ ਕੁਝ ਲੋਕਾਂ ਦੇ ਫਰਜ਼ੀ ਮੁਕਾਬਲੇ 'ਚ ਮਾਰੇ ਜਾਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਫੌਜ ਨੇ ਮੰਨਿਆ ਹੈ ਕਿ ਸ਼ੌਪੀਆਂ 'ਚ ਗਲਤੀ ਨਾਲ ਤਿੰਨ ਵਿਅਕਤੀ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਪੀੜਤ ਪਰਿਵਾਰਾਂ ਨੂੰ ਢੁਕਵਾਂ ਮੁਆਵਜ਼ਾ ਮਿਲੇਗਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੇਸ਼ ਖ਼ਬਰਾਂ

ਅੱਤਵਾਦੀ ਫੰਡਿੰਗ ਕੇਸ : ਦਿੱਲੀ ਘੱਟਗਿਣਤੀ ਕਮਿਸ਼ਨ ਦੇ ਸਾਬਕਾ ਮੁਖੀ ਜ਼ਫਰੂਲ ਇਸਲਾਮ ਖ਼ਾਨ ਦੀ ਰਿਹਾਇਸ਼ 'ਤੇ NIA ਦਾ ਛਾਪਾ

ਪਰਾਲੀ ਸਮੱਸਿਆ : ਨਵੇਂ ਕਮਿਸ਼ਨ ਦੇ ਗਠਨ ਦਾ ਨੋਟੀਫਿਕੇਸ਼ਨ ਜਾਰੀ, ਕੇਂਦਰ ਨੇ ਸੁਪਰੀਮ ਕੋਰਟ 'ਚ ਦਿੱਤੀ ਜਾਣਕਾਰੀ

ਕੈਬਿਨੇਟ : ਖਾਣ ਵਾਲੀਆਂ ਚੀਜਾਂ ਜੂਟ ਦੇ ਥੈਲਿਆਂ 'ਚ ਹੋਣਗੀਆਂ ਪੈਕ

ਭਾਰਤ ਦੇ ਖੌਫ ਨਾਲ ਹੋਈ ਸੀ ਅਭਿਨੰਦਨ ਦੀ ਰਿਹਾਈ

ਪ੍ਰਧਾਨ ਮੰਤਰੀ ਆਪਣੇ ਭਾਸ਼ਣਾਂ 'ਚ ਬੇਰੁਜ਼ਗਾਰੀ ਬਾਰੇ ਕੁਝ ਨਹੀਂ ਬੋਲਦੇ : ਰਾਹੁਲ ਗਾਂਧੀ

ਬਿਹਾਰ ਚੋਣਾਂ : ਪਹਿਲੇ ਗੇੜ 'ਚ 71 ਸੀਟਾਂ 'ਤੇ 54 ਫੀਸਦੀ ਮਤਦਾਨ

ਜੰਮੂ-ਕਸ਼ਮੀਰ : ਮੁਕਾਬਲੇ 'ਚ ਜੈਸ਼-ਏ-ਮੁਹੰਮਦ ਦੇ ਕਮਾਂਡਰ ਸਮੇਤ 2 ਦਹਿਸ਼ਤਗਰਦ ਢੇਰ

ਭਾਜਪਾ ਸੰਸਦ ਮੈਂਬਰ ਵੱਲੋਂ ਦਾਇਰ ਮਾਣਹਾਨੀ ਕੇਸ 'ਚ ਅਰਵਿੰਦ ਕੇਜਰੀਵਾਲ ਬਰੀ

ਦਿੱਲੀ 'ਚ ਅਜੇ ਨਹੀਂ ਖੁੱਲ੍ਹਣਗੇ ਸਕੂਲ : ਮਨੀਸ਼ ਸਿਸੋਦੀਆ

ਭਾਰਤ 'ਚ ਨਿਯਮਤ ਕੌਮਾਂਤਰੀ ਉਡਾਣਾਂ 'ਤੇ 30 ਨਵੰਬਰ ਤੱਕ ਰਹੇਗੀ ਪਾਬੰਦੀ