ਮਨੋਰੰਜਨ

ਪਨਾਮਾ ਪੇਪਰਜ਼ ਲੀਕ ਮਾਮਲਾ : ਈਡੀ ਸਾਹਮਣੇ ਪੇਸ਼ ਹੋਈ ਐਸ਼ਵਰਿਆ ਰਾਏ ਬੱਚਨ

December 21, 2021 10:41 AM

ਏਜੰਸੀਆਂ
ਨਵੀਂ ਦਿੱਲੀ/20 ਦਸੰਬਰ : ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ 2016 ਦੇ ‘ਪਨਾਮਾ ਪੇਪਰਜ਼ ਲੀਕ’ ਨਾਲ ਸਬੰਧਿਤ ਇੱਕ ਮਾਮਲੇ ਵਿੱਚ ਪੁੱਛ ਪੜਤਾਲ ਲਈ ਸੋਮਵਾਰ ਨੂੰ ਇੱਥੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸਾਹਮਣੇ ਪੇਸ਼ ਹੋਈ। ਅਧਿਕਾਰਤ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਐਸ਼ਵਰਿਆ ਤੋਂ ਵਿਦੇਸ਼ੀ ਮੁਦਰਾ ਪ੍ਰਬੰਧਨ ਕਾਨੂੰਨ (ਐਫਈਐਮਏ) ਤਹਿਤ ਪੁੱਛ ਪੜਤਾਲ ਕੀਤੀ ਗਈ। ਇਹ ਮਾਮਲਾ ਸਾਲ 2016 ਵਿੱਚ ਵਾਸ਼ਿੰਗਟਨ ਸਥਿਤ ਇੰਟਰਨੈਸ਼ਨਲ ਕੰਸੋਟਰੀਅਮ ਆਫ ਇਨਵੈਸਟੀਗੇਸ਼ਨ ਜਨਰਲਿਸਟਸ (ਆਈਸੀਆਈਜੇ) ਵੱਲੋਂ ਪਨਾਮਾ ਦੀ ਕਾਨੂੰਨ ਕੰਪਨੀ ਮੋਸੈਕ ਫੋਸੇਂਕਾ ਦੇ ਰਿਕਾਰਡ ਦੀ ਜਾਂਚ ਨਾਲ ਜੁੜਿਆ ਹੋਇਆ ਹੈ। ਪਨਾਮਾ ਪੇਪਰਜ਼ ਲੀਕ ਮਾਮਲੇ ਵਿੱਚ ਕਰ ਚੋਰੀ ਨੂੰ ਸਾਹਮਣੇ ਲਿਆਂਦਾ ਗਿਆ ਸੀ। ਜ਼ਿਕਰਕਯੋਗ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ‘ਪਨਾਮਾ ਪੇਪਰਜ਼’ ਲੀਕ ਮਾਮਲੇ ’ਚ ਪੁੱਛ-ਪੜਤਾਲ ਲਈ ਬੌਲੀਵੁੱਡ ਅਦਾਕਾਰ ਐਸ਼ਵਰਿਆ ਰਾਏ ਨੂੰ ਸੰਮਨ ਭੇਜ ਕੇ ਦਿੱਲੀ ਤਲਬ ਕੀਤਾ ਸੀ। ‘ਪਨਾਮਾ ਪੇਪਰਜ਼’ ਲੀਕ ਮਾਮਲਾ ਸਾਹਮਣੇ ਆਉਣ ਮਗਰੋਂ ਈਡੀ 2016 ਤੋਂ ਇਸ ਦੀ ਜਾਂਚ ਕਰ ਰਹੀ ਹੈ। ਉਸ ਨੇ ਬੱਚਨ ਪਰਿਵਾਰ ਨੂੰ ਨੋਟਿਸ ਜਾਰੀ ਕਰਕੇ ਭਾਰਤੀ ਰਿਜ਼ਰਵ ਬੈਂਕ ਦੀ ਐਲਆਰਐਸ ਯੋਜਨਾ ਤਹਿਤ 2004 ਤੋਂ ਆਪਣੇ ਵਿਦੇਸ਼ੀ ਲੈਣ ਦੇਣ ਦੀ ਜਾਣਕਾਰੀ ਦੇਣ ਲਈ ਕਿਹਾ ਸੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ