Friday, October 30, 2020 ePaper Magazine
BREAKING NEWS
ਨਗਰ ਕੌਂਸਲ ਦੇ ਬੇਧਿਆਨ ਹੋਣ ਨਾਲ ਬਾਘਾ ਪੁਰਾਣਾ 'ਚ ਵੱਡੇ ਪੱਧਰ ਤੇ ਦਸਤਕ ਦੇ ਸਕਦਾ ਡੇਂਗੂੰਕੋਰੋਨਾ ਦੇ ਮਾਮਲਿਆਂ 'ਚ ਆਈ ਤੇਜ਼ੀ, 24 ਘੰਟਿਆਂ 'ਚ ਮਿਲੇ 49,881 ਨਵੇਂ ਮਰੀਜ਼ ਕੰਬ ਰਹੇ ਸਨ ਕੁਰੈਸ਼ੀ, ਕਿਹਾ ਸੀ : 'ਅਭਿਨੰਦਨ ਨੂੰ ਜਾਣ ਦਿਓ, ਨਹੀਂ ਤਾਂ ਭਾਰਤ ਕਰ ਦੇਵੇਗਾ ਹਮਲਾ'ਸਜ਼ਾ ਪੂਰੀ ਕਰ ਚੁੱਕੇ ਭਾਰਤੀ ਕੈਦੀਆਂ ਨੂੰ ਵਤਨ ਵਾਪਸ ਭੇਜੇ ਸਰਕਾਰ : ਇਸਲਾਮਾਬਾਦ ਹਾਈਕੋਰਟਪਰਵਾਸੀ ਭਾਰਤੀ ਹੁਣ ਆਪਣੇ ਪਾਸਪੋਰਟ 'ਚ ਦੇ ਸਕਣਗੇ ਯੂਏਈ ਦਾ ਸਥਾਨਕ ਪਤਾਆਈਪੀਐਲ ਦੇ ਜ਼ਾਬਤੇ ਦੀ ਉਲੰਘਣਾ ਕਰਨ ਲਈ ਮੈਚ ਰੈਫਰੀ ਨੇ ਮੋਰਿਸ ਅਤੇ ਹਾਰਦਿਕ ਪਾਂਡਿਆ ਨੂੰ ਪਾਈ ਝਾੜਮੁੰਬਈ ਇੰਡੀਅਨਜ਼ ਨੇ ਆਰਸੀਬੀ ਨੂੰ ਪੰਜੇ ਵਿਕਟਾਂ ਨਾਲ ਦਿੱਤੀ ਮਾਤ27 ਵੇਂ ਦਿਨ ਵੀ ਨਹੀਂ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ ਦੀ ਕੀਮਤਪ੍ਰੀ-ਓਪਨਿੰਗ ਸੈਸ਼ਨ 'ਚ ਗਿਰਾਵਟ ਨਾਲ ਖੁੱਲ੍ਹੇ ਘਰੇਲੂ ਸ਼ੇਅਰ ਬਾਜ਼ਾਰ ਦਾਦੀ ਨਾਲ ਸੁੱਤੀ ਪਈ 13 ਸਾਲਾ ਲੜਕੀ ਕਾਰ ਸਵਾਰਾਂ ਵੱਲੋਂ ਅਗਵਾ

ਪੰਜਾਬ

ਪੰਜਾਬ 'ਚ ਅੱਜ ਕੋਰੋਨਾ ਦੇ 2160 ਨਵੇਂ ਮਾਮਲਿਆਂ ਦੀ ਪੁਸ਼ਟੀ, 2225 ਹੋਏ ਠੀਕ

September 20, 2020 08:47 PM
- ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 97 ਹਜ਼ਾਰ, ਠੀਕ ਹੋਣ ਵਾਲੇ 72 ਹਜ਼ਾਰ ਤੋਂ ਵੱਧ
 
ਚੰਡੀਗੜ੍ਹ ,20 ਸਤੰਬਰ (ਏਜੰਸੀ) : ਪੰਜਾਬ ਵਿੱਚ ਕੋਰੋਨਾ ਲਗਾਤਾਰ ਮਾਰੂ ਹੁੰਦਾ ਜਾ ਰਿਹਾ ਹੈ। 22 ਜ਼ਿਲਿ•ਆਂ ਵਿੱਚੋਂ ਆਉਣ ਵਾਲੇ 2160 ਨਵੇਂ ਮਾਮਲਿਆਂ ਨਾਲ ਕੋਰੋਨਾ ਦਾ ਅੰਕੜਾ 97 ਹਜ਼ਾਰ ਤੋਂ ਪਾਰ ਹੋ ਗਿਆ।
ਐਤਵਾਰ ਜਾਰੀ ਕੀਤੇ ਗਏ ਸਿਹਤ ਵਿਭਾਗ ਵੱਲੋਂ ਬੁਲੇਟਿਨ ਅਨੁਸਾਰ 18 ਜ਼ਿਲਿਆਂ ਵਿੱਚੋਂ 56 ਦਰਜ ਹੋਈਆਂ ਹਨ। ਜਿਸ ਕਾਰਨ ਮੌਤਾਂ ਦਾ ਅੰਕੜਾ 2800 ਤੋਂ ਪਾਰ ਹੋ ਗਿਆ ਹੈ। ਇਸਦੇ ਇਲਾਵਾ ਅੱਜ 20 ਜ਼ਿਲਿਆਂ ਵਿੱਚੋਂ 2225 ਮਰੀਜ਼ ਠੀਕ ਵੀ ਹੋਏ ਹਨ। ਹੁਣ ਤੱਕ 72 ਹਜ਼ਾਰ ਤੋਂ ਵੱਧ ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਆਪਣੇ ਆਪਣੇ ਘਰ ਪਰਤ ਚੁੱਕੇ ਹਨ। ਅੱਜ ਦੇ ਮਰਨ ਵਾਲੇ ਮਰੀਜ਼ਾਂ ਵਿੱਚ ਜਲੰਧਰ 8, ਅੰਮ੍ਰਿਤਸਰ 6, ਫਤਿਹਗੜ੍ਹ ਸਾਹਿਬ 6, ਲੁਧਿਆਣਾ 5, ਹੁਸ਼ਿਆਰਪੁਰ 4, ਪਟਿਆਲਾ 4, ਰੋਪੜ 4, ਮਾਨਸਾ 3, ਤਰਨਤਾਰਨ 3, ਫਰੀਦਕੋਟ 2, ਫਿਰੋਜ਼ਪੁਰ 2, ਕਪੂਰਥਲਾ 2, ਪਠਾਨਕੋਟ 2, ਬਰਨਾਲਾ 1, ਗੁਰਦਾਸਪੁਰ 1, ਨਵਾਂਸ਼ਹਿਰ 1 'ਤੇ ਸੰਗਰੂਰ ਤੋਂ 1 ਸ਼ਾਮਿਲ ਹਨ। 
ਸੂਬੇ ਦੇ ਸਿਹਤ ਵਿਭਾਗ ਅਨੁਸਾਰ ਹੁਣ ਤੱਕ 15 ਲੱਖ 97 ਹਜ਼ਾਰ 113 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ। ਜਿਹਨਾਂ ਵਿੱਚੋਂ 97 ਹਜ਼ਾਰ 689 ਕੇਸ ਪਾਜ਼ੇਟਿਵ ਪਾਏ ਗਏ ਹਨ। 72 ਹਜ਼ਾਰ 598 ਮਰੀਜ਼ ਕੋਰੋਨਾ ਖਿਲਾਫ ਜੰਗ ਜਿੱਤ ਕੇ ਘਰਾਂ ਨੂੰ ਚਲੇ ਗਏ ਹਨ। 22 ਹਜ਼ਾਰ 278 ਕੇਸ ਐਕਟਿਵ ਹਨ ਜਿਹੜੇ ਕਿ ਸੂਬੇ ਦੇ ਵੱਖ ਵੱਖ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। 490 ਮਰੀਜ਼ ਆਕਸੀਜਨ ਸਹਾਰੇ ਹਨ 'ਤੇ 67 ਵੈਂਟੀਲੇਟਰ 'ਤੇ ਹਨ। ਪੂਰੇ ਪੰਜਾਬ 'ਚੋਂ ਹੁਣ ਤੱਕ 2813 ਮਰੀਜ਼ ਦਮ ਤੋੜ ਗਏ ਹਨ। ਸਿਹਤ ਵਿਭਾਗ ਦੇ ਬੁਲੇਟਿਨ ਅਨੁਸਾਰ ਅੱਜ ਪੰਜਾਬ 'ਚੋਂ ਆਕਸੀਜਨ ਸਪੋਰਟ 'ਤੇ ਆਈਸੀਯੂ ਮਰੀਜ਼ਾਂ ਦੀ ਰਿਪੋਰਟ ਨਿੱਲ ਆਈ ਹੈ। ਜਲੰਧਰ 7,ਲੁਧਿਆਣਾ 4, ਫਰੀਦਕੋਟ 2, ਕਪੂਰਥਲਾ 2, ਗੁਰਦਾਸਪੁਰ 2, ਪਟਿਆਲਾ 1, ਅੰਮ੍ਰਿਤਸਰ 1, ਫਿਰੋਜ਼ਪੁਰ 1, ਸੰਗਰੂਰ ਤੋਂ 1 ਆਈਸੀਯੂ ਭੇਜੇ ਗਏ ਹਨ। 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਪੰਜਾਬ 'ਚ ਅੱਜ ਕੋਰੋਨਾ ਕਾਰਨ 10 ਮੌਤਾਂ 'ਤੇ 468 ਨਵੇਂ ਮਾਮਲੇ

ਜ਼ਿਲ੍ਹਾ ਲੁਧਿਆਣਾ ਨੇ ਇਕ ਹੀ ਦਿਨ 'ਚ 83 ਹਜ਼ਾਰ ਮੀਟਰਕ ਟਨ ਝੋਨਾ ਖਰੀਦਣ ਅਤੇ ਲਿਫਟਿੰਗ ਦਾ ਬਣਾਇਆ ਰਿਕਾਰਡ

ਵਿਜੀਲੈਂਸ ਜਾਗਰੂਕਤਾ ਹਫ਼ਤਾ- ਸ਼ਿਕਾਇਤਾਂ ਦਰਜ ਕਰਨ ਲਈ ਪੀਜੀਆਰਐਸ ਪੋਰਟਲ ਦੀ ਵਰਤੋਂ ਕਰਨ ਲੋਕ-ਡੀਸੀ

ਤਿਉਹਾਰਾਂ ਦੇ ਮੱਦੇਨਜ਼ਰ ਫੂਡ ਵਿੰਗ ਨੇ ਬਨਾਵਟੀ ਰੰਗਾਂ ਵਿਰੁੱਧ ਮੁਹਿੰਮ ਚਲਾਈ

ਟਰੱਕ ਦੀ ਚਪੇਟ 'ਚ 25 ਸਾਲਾ ਲੜਕੀ ਦੀ ਮੌਤ

ਆਈ ਲੈਟਸ 'ਚ ਬੈਂਡ ਘੱਟ ਆਉਣ 'ਤੇ ਲੜਕੀ ਨੇ ਕੀਤੀ ਖੁਦਕੁਸ਼ੀ

ਦੁਕਾਨ ਮਾਲਿਕ ਨੂੰ ਤੇਜ਼ਧਾਰ ਹਥਿਆਰ ਨਾਲ ਜ਼ਖਮੀਂ ਕਰਕੇ ਲੁੱਟਿਆ

ਗਮਾਡਾ ਨੂੰ ਦੋਸ਼ੀ ਬਿਲਡਰਾਂ ਖ਼ਿਲਾਫ਼ ਮਿਸਾਲੀ ਕਾਰਵਾਈ ਕਰਨੀ ਚਾਹੀਦੀ ਹੈ-ਤਿਵਾੜੀ

ਪਟਾਕੇ ਵੇਚਣ ਦੇ ਆਰਜ਼ੀ ਲਾਇਸੰਸ ਲਈ 4 ਨਵੰਬਰ ਤੱਕ ਸੇਵਾ ਕੇਂਦਰ ਵਿਖੇ ਜਮਾਂ ਹੋਣਗੀਆਂ ਦਰਖ਼ਾਸਤਾਂ

ਨਵਾਂਸ਼ਹਿਰ 'ਚ ਸ਼ਹਿਦ ਦੀਆਂ ਮੱਖੀਆਂ ਪਾਲਣ ਦੀ ਸਿਖਲਾਈ 2 ਨਵੰਬਰ ਤੋਂ ਸ਼ੁਰੂ