Friday, October 30, 2020 ePaper Magazine
BREAKING NEWS
ਨਗਰ ਕੌਂਸਲ ਦੇ ਬੇਧਿਆਨ ਹੋਣ ਨਾਲ ਬਾਘਾ ਪੁਰਾਣਾ 'ਚ ਵੱਡੇ ਪੱਧਰ ਤੇ ਦਸਤਕ ਦੇ ਸਕਦਾ ਡੇਂਗੂੰਕੋਰੋਨਾ ਦੇ ਮਾਮਲਿਆਂ 'ਚ ਆਈ ਤੇਜ਼ੀ, 24 ਘੰਟਿਆਂ 'ਚ ਮਿਲੇ 49,881 ਨਵੇਂ ਮਰੀਜ਼ ਕੰਬ ਰਹੇ ਸਨ ਕੁਰੈਸ਼ੀ, ਕਿਹਾ ਸੀ : 'ਅਭਿਨੰਦਨ ਨੂੰ ਜਾਣ ਦਿਓ, ਨਹੀਂ ਤਾਂ ਭਾਰਤ ਕਰ ਦੇਵੇਗਾ ਹਮਲਾ'ਸਜ਼ਾ ਪੂਰੀ ਕਰ ਚੁੱਕੇ ਭਾਰਤੀ ਕੈਦੀਆਂ ਨੂੰ ਵਤਨ ਵਾਪਸ ਭੇਜੇ ਸਰਕਾਰ : ਇਸਲਾਮਾਬਾਦ ਹਾਈਕੋਰਟਪਰਵਾਸੀ ਭਾਰਤੀ ਹੁਣ ਆਪਣੇ ਪਾਸਪੋਰਟ 'ਚ ਦੇ ਸਕਣਗੇ ਯੂਏਈ ਦਾ ਸਥਾਨਕ ਪਤਾਆਈਪੀਐਲ ਦੇ ਜ਼ਾਬਤੇ ਦੀ ਉਲੰਘਣਾ ਕਰਨ ਲਈ ਮੈਚ ਰੈਫਰੀ ਨੇ ਮੋਰਿਸ ਅਤੇ ਹਾਰਦਿਕ ਪਾਂਡਿਆ ਨੂੰ ਪਾਈ ਝਾੜਮੁੰਬਈ ਇੰਡੀਅਨਜ਼ ਨੇ ਆਰਸੀਬੀ ਨੂੰ ਪੰਜੇ ਵਿਕਟਾਂ ਨਾਲ ਦਿੱਤੀ ਮਾਤ27 ਵੇਂ ਦਿਨ ਵੀ ਨਹੀਂ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ ਦੀ ਕੀਮਤਪ੍ਰੀ-ਓਪਨਿੰਗ ਸੈਸ਼ਨ 'ਚ ਗਿਰਾਵਟ ਨਾਲ ਖੁੱਲ੍ਹੇ ਘਰੇਲੂ ਸ਼ੇਅਰ ਬਾਜ਼ਾਰ ਦਾਦੀ ਨਾਲ ਸੁੱਤੀ ਪਈ 13 ਸਾਲਾ ਲੜਕੀ ਕਾਰ ਸਵਾਰਾਂ ਵੱਲੋਂ ਅਗਵਾ

ਪੰਜਾਬ

ਪੰਜਾਬ ਪੁਲਿਸ ਵੱਲੋਂ ਅੰਤਰਰਾਜ਼ੀ ਗਿਰੋਹ ਦਾ ਪਰਦਾਫਾਸ਼ ਹਥਿਆਰਾਂ ਦੀ ਖੇਪ ਸਣੇ 7 ਕਾਬੂ

September 20, 2020 09:29 PM

ਬਨੀ ਸੋਢੀ
ਜਲੰਧਰ, 20 ਸਤੰਬਰ :  ਜਲੰਧਰ ਕਮਿਸ਼ਨਰੇਟ ਪੁਲਿਸ ਨੇ ਨਾਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਅੰਤਰਰਾਜ਼ੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ । ਇਹ ਗੈਂਗ ਬਟਾਲਾ, ਅੰਮ੍ਰਿਤਸਰ, ਪਠਾਨਕੋਟ ਤੇ ਫਤਹਿਗੜ੍ਹ ਸਾਹਿਬ ਤੋਂ ਸੂਬੇ ਭਰ 'ਚ ਹਥਿਆਰਾਂ ਦੀ ਸਪਲਾਈ ਕਰ ਰਿਹਾ ਸੀ । ਪੁਲਿਸ ਨੇ ਇਸ ਮਾਮਲੇ 'ਚ ਗਰੋਹ ਦੇ 7 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਨ੍ਹਾਂ ਕੋਲੋਂ ਅਸਲਾ ਦੀ ਖੇਪ ਵੀ ਬਰਾਮਦ ਕੀਤੀ ਹੈ ।
ਪੁਲਿਸ ਨੇ ਮੁਲਜ਼ਮਾਂ ਕੋਲੋਂ .32 ਬੋਰ ਦੀਆਂ 12 ਨਾਜਾਇਜ਼ ਪਿਸਤੌਲਾਂ ਤੇ 15 ਕਾਰਤੂਸ ਬਰਾਮਦ ਕੀਤੇ ਹਨ । ਇਹ ਸਾਰੇ ਮੈਂਬਰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਨਾਜਾਇਜ਼ ਹਥਿਆਰਾਂ ਦੀ ਸਪਲਾਈ ਦਾ ਕਾਰੋਬਾਰ ਚਲਾ ਰਹੇ ਸੀ । ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਨਿਊ ਰਾਜਨ ਨਗਰ ਦੇ 21 ਸਾਲਾ ਸੂਰਜ, ਆਦਮਪੁਰ ਦੇ 25 ਸਾਲਾ ਵਿਜੇ ਕੁਮਾਰ, ਅੰਮ੍ਰਿਤਸਰ ਦੇ ਅਰਜਨਮੰਗਾ ਪਿੰਡ ਦੇ 22 ਸਾਲਾ ਜੋਬਨਜੀਤ ਸਿੰਘ, ਪਠਾਨਕੋਟ ਦੇ ਪ੍ਰੇਮ ਨਗਰ ਦੇ 27 ਸਾਲਾ ਸਾਹਿਲ ਸੈਣੀ, ਬਟਾਲਾ ਦੇ ਭੋਮਾ ਤੋਂ 24 ਸਾਲਾ ਅੰਮ੍ਰਿਤਪਾਲ ਸਿੰਘ, ਹਕੀਮੀ ਗੇਟ ਅੰਮ੍ਰਿਤਸਰ ਤੋਂ 23 ਸਾਲਾ ਕੇਸ਼ਨ ਖੇੜਾ ਤੇ ਫਤਹਿਗੜ੍ਹ ਸਾਹਿਬ ਦੇ ਖੇੜੀ ਵੀਰ ਸਿੰਘ ਤੋਂ 24 ਸਾਲਾ ਹਰਮਨਦੀਪ ਸਿੰਘ ਵਜੋਂ ਹੋਈ ਹੈ ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ 9 ਸਤੰਬਰ ਨੂੰ ਪੁਲਿਸ ਵਿਭਾਗ ਨੂੰ ਸਥਾਨਕ ਗਲੋਬਲ ਹਸਪਤਾਲ ਤੋਂ ਪੀਲੀਭੀਤ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ  ਅਭਿਨਵ ਮਿਸ਼ਰਾ ਦੇ ਗੋਲ਼ੀ ਲੱਗਣ ਨਾਲ ਜ਼ਖਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਸੀ, ਜਿਸ 'ਤੇ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਜਾਂਚ ਸ਼ੁਰੂ ਕੀਤੀ । ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਸੂਰਜ ਨੇ ਨਾਜਾਇਜ਼ ਹਥਿਆਰਾਂ ਦੀ ਵਰਤੋਂ ਕਰਦਿਆਂ ਅਭਿਨਵ 'ਤੇ ਗੋਲ਼ੀਆਂ ਚਲਾਈਆਂ ਕਿਉਂਕਿ ਉਸ ਨੂੰ ਸੂਰਜ 'ਤੇ ਪਰਿਵਾਰ ਦੀਆਂ ਔਰਤਾਂ 'ਤੇ ਮਾੜੀ ਨਜ਼ਰ ਰੱਖਣ ਦਾ ਸ਼ੱਕ ਸੀ ।
ਪੁਲਿਸ ਨੇ ਮੁਲਜ਼ਮਾਂ ਨੂੰ ਜੁਡੀਸ਼ੀਅਲ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ । ਪੁਲਿਸ ਨੇ ਇਸ ਮਾਮਲੇ ਵਿੱਚ ਆਈਪੀਸੀ ਦੀ ਧਾਰਾ 307, 188 ਤੇ 25-54-59 ਆਰਮਜ਼ ਐਕਟ, ਐਪੀਡੈਮਿਕ ਡਿਸੀਜ਼ ਐਕਟ ਦੀ ਧਾਰਾ 3 ਤੇ ਡਿਜ਼ਾਸਟਰ ਮੈਨੇਜਮੈਂਟ ਐਕਟ ਦੀ ਧਾਰਾ 51 ਤਹਿਤ ਕੇਸ ਦਰਜ ਲਿਆ ਹੈ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਪੰਜਾਬ 'ਚ ਅੱਜ ਕੋਰੋਨਾ ਕਾਰਨ 10 ਮੌਤਾਂ 'ਤੇ 468 ਨਵੇਂ ਮਾਮਲੇ

ਜ਼ਿਲ੍ਹਾ ਲੁਧਿਆਣਾ ਨੇ ਇਕ ਹੀ ਦਿਨ 'ਚ 83 ਹਜ਼ਾਰ ਮੀਟਰਕ ਟਨ ਝੋਨਾ ਖਰੀਦਣ ਅਤੇ ਲਿਫਟਿੰਗ ਦਾ ਬਣਾਇਆ ਰਿਕਾਰਡ

ਵਿਜੀਲੈਂਸ ਜਾਗਰੂਕਤਾ ਹਫ਼ਤਾ- ਸ਼ਿਕਾਇਤਾਂ ਦਰਜ ਕਰਨ ਲਈ ਪੀਜੀਆਰਐਸ ਪੋਰਟਲ ਦੀ ਵਰਤੋਂ ਕਰਨ ਲੋਕ-ਡੀਸੀ

ਤਿਉਹਾਰਾਂ ਦੇ ਮੱਦੇਨਜ਼ਰ ਫੂਡ ਵਿੰਗ ਨੇ ਬਨਾਵਟੀ ਰੰਗਾਂ ਵਿਰੁੱਧ ਮੁਹਿੰਮ ਚਲਾਈ

ਟਰੱਕ ਦੀ ਚਪੇਟ 'ਚ 25 ਸਾਲਾ ਲੜਕੀ ਦੀ ਮੌਤ

ਆਈ ਲੈਟਸ 'ਚ ਬੈਂਡ ਘੱਟ ਆਉਣ 'ਤੇ ਲੜਕੀ ਨੇ ਕੀਤੀ ਖੁਦਕੁਸ਼ੀ

ਦੁਕਾਨ ਮਾਲਿਕ ਨੂੰ ਤੇਜ਼ਧਾਰ ਹਥਿਆਰ ਨਾਲ ਜ਼ਖਮੀਂ ਕਰਕੇ ਲੁੱਟਿਆ

ਗਮਾਡਾ ਨੂੰ ਦੋਸ਼ੀ ਬਿਲਡਰਾਂ ਖ਼ਿਲਾਫ਼ ਮਿਸਾਲੀ ਕਾਰਵਾਈ ਕਰਨੀ ਚਾਹੀਦੀ ਹੈ-ਤਿਵਾੜੀ

ਪਟਾਕੇ ਵੇਚਣ ਦੇ ਆਰਜ਼ੀ ਲਾਇਸੰਸ ਲਈ 4 ਨਵੰਬਰ ਤੱਕ ਸੇਵਾ ਕੇਂਦਰ ਵਿਖੇ ਜਮਾਂ ਹੋਣਗੀਆਂ ਦਰਖ਼ਾਸਤਾਂ

ਨਵਾਂਸ਼ਹਿਰ 'ਚ ਸ਼ਹਿਦ ਦੀਆਂ ਮੱਖੀਆਂ ਪਾਲਣ ਦੀ ਸਿਖਲਾਈ 2 ਨਵੰਬਰ ਤੋਂ ਸ਼ੁਰੂ