Friday, October 30, 2020 ePaper Magazine
BREAKING NEWS
ਨਗਰ ਕੌਂਸਲ ਦੇ ਬੇਧਿਆਨ ਹੋਣ ਨਾਲ ਬਾਘਾ ਪੁਰਾਣਾ 'ਚ ਵੱਡੇ ਪੱਧਰ ਤੇ ਦਸਤਕ ਦੇ ਸਕਦਾ ਡੇਂਗੂੰਕੋਰੋਨਾ ਦੇ ਮਾਮਲਿਆਂ 'ਚ ਆਈ ਤੇਜ਼ੀ, 24 ਘੰਟਿਆਂ 'ਚ ਮਿਲੇ 49,881 ਨਵੇਂ ਮਰੀਜ਼ ਕੰਬ ਰਹੇ ਸਨ ਕੁਰੈਸ਼ੀ, ਕਿਹਾ ਸੀ : 'ਅਭਿਨੰਦਨ ਨੂੰ ਜਾਣ ਦਿਓ, ਨਹੀਂ ਤਾਂ ਭਾਰਤ ਕਰ ਦੇਵੇਗਾ ਹਮਲਾ'ਸਜ਼ਾ ਪੂਰੀ ਕਰ ਚੁੱਕੇ ਭਾਰਤੀ ਕੈਦੀਆਂ ਨੂੰ ਵਤਨ ਵਾਪਸ ਭੇਜੇ ਸਰਕਾਰ : ਇਸਲਾਮਾਬਾਦ ਹਾਈਕੋਰਟਪਰਵਾਸੀ ਭਾਰਤੀ ਹੁਣ ਆਪਣੇ ਪਾਸਪੋਰਟ 'ਚ ਦੇ ਸਕਣਗੇ ਯੂਏਈ ਦਾ ਸਥਾਨਕ ਪਤਾਆਈਪੀਐਲ ਦੇ ਜ਼ਾਬਤੇ ਦੀ ਉਲੰਘਣਾ ਕਰਨ ਲਈ ਮੈਚ ਰੈਫਰੀ ਨੇ ਮੋਰਿਸ ਅਤੇ ਹਾਰਦਿਕ ਪਾਂਡਿਆ ਨੂੰ ਪਾਈ ਝਾੜਮੁੰਬਈ ਇੰਡੀਅਨਜ਼ ਨੇ ਆਰਸੀਬੀ ਨੂੰ ਪੰਜੇ ਵਿਕਟਾਂ ਨਾਲ ਦਿੱਤੀ ਮਾਤ27 ਵੇਂ ਦਿਨ ਵੀ ਨਹੀਂ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ ਦੀ ਕੀਮਤਪ੍ਰੀ-ਓਪਨਿੰਗ ਸੈਸ਼ਨ 'ਚ ਗਿਰਾਵਟ ਨਾਲ ਖੁੱਲ੍ਹੇ ਘਰੇਲੂ ਸ਼ੇਅਰ ਬਾਜ਼ਾਰ ਦਾਦੀ ਨਾਲ ਸੁੱਤੀ ਪਈ 13 ਸਾਲਾ ਲੜਕੀ ਕਾਰ ਸਵਾਰਾਂ ਵੱਲੋਂ ਅਗਵਾ

ਰਾਜਨੀਤੀ

ਹਰਸਿਮਰਤ ਦੀ ਮੌਜੂਦਗੀ 'ਚ ਕੇਂਦਰੀ ਕੈਬਨਿਟ 'ਚ ਆਰਡੀਨੈਂਸ ਪਾਸ ਹੋਣ ਵੇਲੇ ਪ੍ਰਕਾਸ਼ ਸਿੰਘ ਬਾਦਲ ਕਿਉਂ ਰਹੇ ਚੁੱਪ : ਰੰਧਾਵਾ

September 20, 2020 09:35 PM

- ਕਾਂਗਰਸੀ ਮੰਤਰੀ ਨੇ ਸਾਬਕਾ ਮੁੱਖ ਮੰਤਰੀ ਨੂੰ ਅਕਾਲੀ ਦਲ ਦੀ ਪਿੱਠ ਥਪਾੜਨ 'ਤੇ ਆੜੇ ਹੱਥੀ ਲਿਆ
- ਪ੍ਰਕਾਸ਼ ਸਿੰਘ ਬਾਦਲ ਦੱਸਣ ਕਿ 15 ਦਿਨਾਂ ਅੰਦਰ ਆਰਡੀਨੈਂਸ ਬਾਰੇ ਦਿੱਤੇ ਦੋਵੇਂ ਬਿਆਨਾਂ 'ਚੋਂ ਕਿਸ ਉਪਰ ਯਕੀਨ ਕਰੀਏ

ਵੀ. ਪੀ. ਸਿੰਘ ਨਾਗਰਾ
ਚੰਡੀਗੜ੍ਹ, 20 ਸਤੰਬਰ : ਸੀਨੀਅਰ ਕਾਂਗਰਸੀ ਆਗੂ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਵਾਲ ਕੀਤਾ ਹੈ ਕਿ ਕਿਸਾਨ ਵਿਰੋਧੀ ਖੇਤੀਬਾੜੀ ਬਿੱਲਾਂ ਦੇ ਪਾਸ ਉਤੇ ਚੀਚੀ ਨੂੰ ਖੂਨ ਲਗਾ ਕੇ ਸ਼ਹੀਦ ਬਣਨ ਦਾ ਰਾਗ ਅਲਾਪਣ ਵਾਲੀ ਹਰਸਿਮਰਤ ਬਾਦਲ ਦੇ ਅਸਤੀਫੇ 'ਤੇ ਉਹ ਮਾਣ ਕਰਨ ਤੋਂ ਪਹਿਲਾਂ ਇਹ ਦੱਸਣ ਕਿ ਜਦੋਂ ਹਰਸਿਮਰਤ ਦੀ ਮੌਜੂਦਗੀ ਵਿੱਚ ਕੇਂਦਰੀ ਕੈਬਨਿਟ ਨੇ ਆਰਡੀਨੈਂਸ ਪਾਸ ਕੀਤੇ ਸਨ ਤਾਂ ਉਹ ਉਸ ਵੇਲੇ ਕਿਉਂ ਚੁੱਪ ਸਨ। ਪ੍ਰਕਾਸ਼ ਸਿੰਘ ਬਾਦਲ ਇਹ ਵੀ ਦੱਸ ਦੇਣ ਕਿ ਹੁਣ ਨਹੁੰ (ਅਕਾਲੀ ਦਲ) ਤੇ ਮਾਸ (ਭਾਜਪਾ) ਕਦੋਂ ਅੱਡ-ਅੱਡ ਹੋਣਗੇ, ਕਿਉਂਕਿ ਅਕਾਲੀ ਦਲ ਹਾਲੇ ਵੀ ਕਿਸਾਨ ਵਿਰੋਧੀ ਬਿੱਲ ਲਿਆਉਣ ਵਾਲੀ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦਾ ਅਟੁੱਟ ਅੰਗ ਬਣਿਆ ਹੋਇਆ ਹੈ।
ਸ੍ਰ. ਰੰਧਾਵਾ ਨੇ ਕਿਹਾ ਕਿ ਅਕਾਲੀ ਦਲ ਦੇ ਸਰਪ੍ਰਸਤ ਆਪਣੀ ਹੀ ਪਾਰਟੀ ਦੀ ਪਿੱਠ ਥਾਪੜਨ ਤੋਂ ਪਹਿਲਾਂ ਇਹ ਵੀ ਸਪੱਸ਼ਟ ਕਰ ਦਿੰਦੇ ਕਿ 15 ਦਿਨਾਂ ਦੇ ਅੰਦਰ ਸਾਬਕਾ ਮੁੱਖ ਮੰਤਰੀ ਦੇ ਆਏ ਦੋਵੇਂ ਬਿਆਨਾਂ ਵਿੱਚੋਂ ਸੂਬੇ ਦੇ ਲੋਕ ਕਿਸ ਉਪਰ ਯਕੀਨ ਕਰਨ। ਉਨ੍ਹਾਂ ਕਿਹਾ ਕਿ 15 ਦਿਨਾਂ ਪਹਿਲਾਂ ਆਰਡੀਨੈਂਸਾਂ ਦੇ ਸੋਹਲੇ ਗਾਉਣ ਵਾਲੇ ਵੱਡੇ ਬਾਦਲ ਨੇ ਅੱਜ ਆਪਣੇ ਪੁੱਤਰ ਤੇ ਨੂੰਹ ਵਾਂਗ ਯੂ ਟਰਨ ਲੈਂਦਿਆਂ ਆਰਡੀਨੈਂਸਾ ਦਾ ਵਿਰੋਧ ਸ਼ੁਰੂ ਕਰ ਦਿੱਤਾ ਹੈ।
ਕਾਂਗਰਸੀ ਮੰਤਰੀ ਨੇ ਕਿਹਾ ਕਿ ਕਿਸਾਨੀ ਤੇ ਸਿੱਖੀ ਦੇ ਸਿਰ 'ਤੇ ਪੰਜ ਵਾਰ ਮੁੱਖ ਮੰਤਰੀ ਬਣਨ ਵਾਲੇ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਕੁਰਸੀ ਖਾਤਰ ਦੋਵਾਂ ਹੀ ਧਿਰਾਂ ਨਾਲ ਧ੍ਰੋਹ ਕਮਾਇਆ ਹੈ। ਬਾਦਲ ਦੇ ਸੂਬੇ ਵਿੱਚ ਮੁੱਖ ਮੰਤਰੀ ਰਹਿੰਦਿਆਂ ਸ੍ਰੀ ਗੁਰੂ  ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਹੋਈ ਅਤੇ ਫੇਰ ਨਿਹੱਥੀ ਸਿੱਖ ਸੰਗਤ ਉਤੇ ਗੋਲੀਆਂ ਵਰ੍ਹਾਈਆਂ ਗਈਆਂ। ਹੁਣ ਕੇਂਦਰੀ ਸਰਕਾਰ ਵਿੱਚ ਅਕਾਲੀ ਦਲ ਦੀ ਭਾਈਵਾਲੀ ਦੌਰਾਨ ਕਿਸਾਨ ਵਿਰੋਧੀ ਖੇਤੀਬਾੜੀ ਕਾਨੂੰਨ ਬਣਾਏ ਗਏ।  ਪੰਜਾਬ ਦੇ ਲੋਕ ਬਾਦਲਾਂ ਦੇ ਇਸ ਧ੍ਰੋਹ ਲਈ ਉਨ੍ਹਾਂ ਨੂੰ ਕਦੇ ਨਹੀਂ ਮੁਆਫ ਨਹੀਂ ਕਰਨਗੇ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਰਾਜਨੀਤੀ ਖ਼ਬਰਾਂ

ਸੁਖਦੇਵ ਢੀਂਡਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਯੂਥ ਵਿੰਗ ਕੋਆਰਡੀਨੇਸ਼ਨ ਕਮੇਟੀ ਨਾਲ ਮੀਟਿੰਗ

ਭਾਜਪਾ ਐਮਪੀ ਸਾਕਸ਼ੀ ਮਹਾਰਾਜ ਨੇ ਫਿਰ ਦਿੱਤਾ ਵਿਵਾਦਿਤ ਬਿਆਨ

ਸੋਨੀਆ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਲੋਕਤੰਤਰ ਨੂੰ ਖ਼ੋਖਲਾ ਕਰਨ ਦਾ ਲਾਇਆ ਦੋਸ਼

ਖੇਤੀਬਾੜੀ ਕਾਨੂੰਨ ਤੋਂ ਨਾਰਾਜ਼ ਕਿਸਾਨ, ਇਹ ਇੱਕ ਖ਼ਤਰਨਾਕ ਮਿਸਾਲ : ਰਾਹੁਲ ਗਾਂਧੀ

ਬੇਤੁੱਕੀਆਂ ਟਿੱਪਣੀਆਂ ਕਰਕੇ ਆਪਣਾ ਸਿਆਸੀ ਆਧਾਰ ਗੁਆ ਚੁੱਕਿਆ ਸੁਖਬੀਰ ਬਾਦਲ-ਕੈਪਟਨ ਅਮਰਿੰਦਰ

ਰਾਹੁਲ ਗਾਂਧੀ ਦਾ ਸ਼ਾਇਰਾਨਾ ਅੰਦਾਜ਼ 'ਚ ਭਾਜਪਾ 'ਤੇ ਹਮਲਾ

ਰਾਹੁਲ ਨੇ ਚੋਣ ਮਨੋਰਥ ਪੱਤਰ 'ਤੇ ਸਾਧਿਆ ਨਿਸ਼ਾਨਾ

ਸਰਹੱਦ 'ਤੇ ਚੀਨ ਨੇ 1200 ਕਿਲੋਮੀਟਰ ਜ਼ਮੀਨ ਉਤੇ ਕਬਜ਼ਾ ਕੀਤਾ, ਮੋਦੀ ਕਿਉਂ ਨਹੀਂ ਬੋਲੇ : ਰਾਹੁਲ

ਰਾਹੁਲ ਗਾਂਧੀ ਨੇ ਕੋਰੋਨਾ ਨਾਲ ਹੋਈਆਂ ਮੌਤਾਂ ਸਬੰਧੀ ਸਰਕਾਰ 'ਤੇ ਸਾਧਿਆ ਨਿਸ਼ਾਨਾ

ਸੇਨਾ ਦਾ ਖਰਚ ਘਟਾਉਣ ਦੇ ਮਤੇ 'ਤੇ ਕਾਂਗਰਸ ਨੇ ਸਰਕਾਰ ਨੇ ਸਾਧਿਆ ਨਿਸ਼ਾਨਾ