Friday, October 30, 2020 ePaper Magazine
BREAKING NEWS
ਨਗਰ ਕੌਂਸਲ ਦੇ ਬੇਧਿਆਨ ਹੋਣ ਨਾਲ ਬਾਘਾ ਪੁਰਾਣਾ 'ਚ ਵੱਡੇ ਪੱਧਰ ਤੇ ਦਸਤਕ ਦੇ ਸਕਦਾ ਡੇਂਗੂੰਕੋਰੋਨਾ ਦੇ ਮਾਮਲਿਆਂ 'ਚ ਆਈ ਤੇਜ਼ੀ, 24 ਘੰਟਿਆਂ 'ਚ ਮਿਲੇ 49,881 ਨਵੇਂ ਮਰੀਜ਼ ਕੰਬ ਰਹੇ ਸਨ ਕੁਰੈਸ਼ੀ, ਕਿਹਾ ਸੀ : 'ਅਭਿਨੰਦਨ ਨੂੰ ਜਾਣ ਦਿਓ, ਨਹੀਂ ਤਾਂ ਭਾਰਤ ਕਰ ਦੇਵੇਗਾ ਹਮਲਾ'ਸਜ਼ਾ ਪੂਰੀ ਕਰ ਚੁੱਕੇ ਭਾਰਤੀ ਕੈਦੀਆਂ ਨੂੰ ਵਤਨ ਵਾਪਸ ਭੇਜੇ ਸਰਕਾਰ : ਇਸਲਾਮਾਬਾਦ ਹਾਈਕੋਰਟਪਰਵਾਸੀ ਭਾਰਤੀ ਹੁਣ ਆਪਣੇ ਪਾਸਪੋਰਟ 'ਚ ਦੇ ਸਕਣਗੇ ਯੂਏਈ ਦਾ ਸਥਾਨਕ ਪਤਾਆਈਪੀਐਲ ਦੇ ਜ਼ਾਬਤੇ ਦੀ ਉਲੰਘਣਾ ਕਰਨ ਲਈ ਮੈਚ ਰੈਫਰੀ ਨੇ ਮੋਰਿਸ ਅਤੇ ਹਾਰਦਿਕ ਪਾਂਡਿਆ ਨੂੰ ਪਾਈ ਝਾੜਮੁੰਬਈ ਇੰਡੀਅਨਜ਼ ਨੇ ਆਰਸੀਬੀ ਨੂੰ ਪੰਜੇ ਵਿਕਟਾਂ ਨਾਲ ਦਿੱਤੀ ਮਾਤ27 ਵੇਂ ਦਿਨ ਵੀ ਨਹੀਂ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ ਦੀ ਕੀਮਤਪ੍ਰੀ-ਓਪਨਿੰਗ ਸੈਸ਼ਨ 'ਚ ਗਿਰਾਵਟ ਨਾਲ ਖੁੱਲ੍ਹੇ ਘਰੇਲੂ ਸ਼ੇਅਰ ਬਾਜ਼ਾਰ ਦਾਦੀ ਨਾਲ ਸੁੱਤੀ ਪਈ 13 ਸਾਲਾ ਲੜਕੀ ਕਾਰ ਸਵਾਰਾਂ ਵੱਲੋਂ ਅਗਵਾ

ਦੇਸ਼

ਕੇਂਦਰ ਸਰਕਾਰ ਦੀ ਬਾਹਰੀ ਦੇਣਦਾਰੀ 558 ਅਰਬ ਡਾਲਰ ਤੋਂ ਪਾਰ

September 20, 2020 09:39 PM

ਏਜੰਸੀਆਂ
ਨਵੀਂ ਦਿੱਲੀ, 20 ਸਤੰਬਰ : ਕੇਂਦਰ ਸਰਕਾਰ 'ਤੇ ਕੁੱਲ ਬਾਹਰੀ ਦੇਣਦਾਰੀ ਇਸ ਸਾਲ ਮਾਰਚ ਦੇ ਅਖੀਰ 'ਚ ਵਧ ਕੇ 558.5 ਅਰਬ ਡਾਲਰ 'ਤੇ ਪਹੁੰਚ ਗਈ ਹੈ।  ਵਿੱਤ ਮੰਤਰਾਲੇ ਮੁਤਾਬਕ ਕਮਰਸ਼ੀਅਲ ਬੋਰੋਇੰਗ 'ਚ ਉਛਾਲ ਦੇ ਚੱਲਦਿਆਂ ਇਹ ਦੇਣਦਾਰੀ ਵਧੀ ਹੈ । ਪਿਛਲੇ ਸਾਲ ਮਾਰਚ ਦੇ ਅੰਤ 'ਚ ਇਹ ਅੰਕੜਾ 543 ਅਰਬ ਡਾਲਰ ਸੀ । ਇਸ ਸਾਲ ਮਾਰਚ ਦੇ ਅਖੀਰ 'ਚ ਬਾਹਰੀ ਦੇਣਦਾਰੀ ਵਧ ਕੇ ਜੀਡੀਪੀ ਦੇ 20.6 ਫੀਸਦੀ 'ਤੇ ਪਹੁੰਚ ਗਈ ਜੋ ਪਿਛਲੇ ਸਾਲ ਇਸੇ ਸਮੇਂ 'ਚ 19.8 ਫੀਸਦੀ 'ਤੇ ਸੀ ।
ਵਿੱਤ ਮੰਤਰਾਲੇ ਦੁਆਰਾ ਜਾਰੀ 'ਭਾਰਤ ਦਾ ਬਾਹਰੀ ਕਰਜ਼ : ਸਟੇਟਸ ਰਿਪੋਰਟ-2019-20' 'ਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਮਾਰਚ ਅੰਤ ਮੁਕਾਬਲੇ ਇਸ ਸਾਲ ਸਰਕਾਰ ਦਾ ਕਰਜ਼ ਤਿੰਨ ਫੀਸਦ ਘੱਟ ਕੇ 100.9 ਅਰਬ ਡਾਲਰ ਰਿਹਾ ਹੈ । ਇਸ ਦੀ ਮੁੱਖ ਵਜ੍ਹਾ ਸੀ ਕਿ ਸਰਕਾਰੀ ਸਿਕਊਰਿਟੀਜ਼ 'ਚ ਵਿਦੇਸ਼ੀ ਸੰਸਥਾਗਤ ਨਿਵੇਸ਼ ਕੀਤੀ ਹਿੱਸੇਦਾਰੀ ਘਟੀ । ਰਿਪੋਰਟ ਮੁਤਬਾਕ ਕਰਜ਼ ਲੈਣ 'ਚ ਗੈਰ-ਵਿੱਤੀ ਸੰਸਥਾਵਾਂ ਸਭ ਤੋਂ ਅੱਗੇ ਰਹੀਆਂ ਹਨ ।
ਸਰਕਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਚਾਲੂ ਵਿੱਤ ਸਾਲ 'ਚ ਅਪ੍ਰੈਲ ਤੋਂ ਅਗਸਤ 'ਚ 1.92 ਲੱਖ ਕਰੋੜ ਰੁਪਏ ਦਾ ਸਿੱਧਾ ਟੈਕਸ ਦਾ ਸੰਗ੍ਰਹਿ ਹੋਇਆ ਹੈ । ਇਹ ਪਿਛਲੇ ਵਿੱਤ ਸਾਲ ਦੀ ਇਸ ਸਮੇਂ ਦੇ ਮੁਕਾਬਲੇ 31 ਫੀਸਦੀ ਘੱਟ ਹੈ । ਵਿੱਤ ਸੂਬਾ ਮੰਤਰੀ ਅਨੁਰਾਗ ਠਾਕੁਰ ਨੇ ਲੋਕ ਸਭਾ 'ਚ ਦੱਸਿਆ ਕਿ ਅਪ੍ਰੈਲ ਤੋਂ ਅਗਸਤ ਦੌਰਾਨ ਅਸਿੱਧੇ ਟੈਕਸ ਸੰਗ੍ਰਹਿ ਵੀ 11 ਫੀਸਦੀ ਡਿੱਗ ਕੇ 3.42 ਲੱਖ ਕਰੋੜ ਰੁਪਏ ਰਿਹਾ । ਉਨ੍ਹਾਂ ਨੇ ਇਹ ਵੀ ਕਿਹਾ ਕਿ 2,000 ਰੁਪਏ ਦੇ ਨੋਟਾਂ ਦੀ ਛਿਪਾਈ ਬੰਦ ਕਰਨ 'ਤੇ ਕੋਈ ਫੈਸਲਾ ਨਹੀਂ ਹੋਇਆ ਹੈ । ਠਾਕੁਰ ਨੇ ਲੋਕ ਸਭਾ 'ਚ ਇੱਕ ਸਵਾਲ ਦੇ ਲਿਖਤ ਉੱਤਰ 'ਚ ਕਿਹਾ ਕਿ ਮੰਗ ਨੂੰ ਦੇਖਦੇ ਹੋਏ ਸਾਰੇ ਨੋਟਾਂ ਦੀ ਉਪਲਬਧਤਾ 'ਚ ਸੰਤੁਲਨ ਰੱਖਣ ਲਈ ਰਿਜਰਵ ਬੈਂਕ ਨਾਲ ਵਿਚਾਰ ਕਰਨ ਤੋਂ ਬਾਅਦ ਕਿਸੇ ਨੋਟ ਦੀ ਛਿਪਾਈ 'ਤੇ ਸਰਕਾਰ ਫੈਸਲਾ ਕਰਦੀ ਹੈ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੇਸ਼ ਖ਼ਬਰਾਂ

ਅੱਤਵਾਦੀ ਫੰਡਿੰਗ ਕੇਸ : ਦਿੱਲੀ ਘੱਟਗਿਣਤੀ ਕਮਿਸ਼ਨ ਦੇ ਸਾਬਕਾ ਮੁਖੀ ਜ਼ਫਰੂਲ ਇਸਲਾਮ ਖ਼ਾਨ ਦੀ ਰਿਹਾਇਸ਼ 'ਤੇ NIA ਦਾ ਛਾਪਾ

ਪਰਾਲੀ ਸਮੱਸਿਆ : ਨਵੇਂ ਕਮਿਸ਼ਨ ਦੇ ਗਠਨ ਦਾ ਨੋਟੀਫਿਕੇਸ਼ਨ ਜਾਰੀ, ਕੇਂਦਰ ਨੇ ਸੁਪਰੀਮ ਕੋਰਟ 'ਚ ਦਿੱਤੀ ਜਾਣਕਾਰੀ

ਕੈਬਿਨੇਟ : ਖਾਣ ਵਾਲੀਆਂ ਚੀਜਾਂ ਜੂਟ ਦੇ ਥੈਲਿਆਂ 'ਚ ਹੋਣਗੀਆਂ ਪੈਕ

ਭਾਰਤ ਦੇ ਖੌਫ ਨਾਲ ਹੋਈ ਸੀ ਅਭਿਨੰਦਨ ਦੀ ਰਿਹਾਈ

ਪ੍ਰਧਾਨ ਮੰਤਰੀ ਆਪਣੇ ਭਾਸ਼ਣਾਂ 'ਚ ਬੇਰੁਜ਼ਗਾਰੀ ਬਾਰੇ ਕੁਝ ਨਹੀਂ ਬੋਲਦੇ : ਰਾਹੁਲ ਗਾਂਧੀ

ਬਿਹਾਰ ਚੋਣਾਂ : ਪਹਿਲੇ ਗੇੜ 'ਚ 71 ਸੀਟਾਂ 'ਤੇ 54 ਫੀਸਦੀ ਮਤਦਾਨ

ਜੰਮੂ-ਕਸ਼ਮੀਰ : ਮੁਕਾਬਲੇ 'ਚ ਜੈਸ਼-ਏ-ਮੁਹੰਮਦ ਦੇ ਕਮਾਂਡਰ ਸਮੇਤ 2 ਦਹਿਸ਼ਤਗਰਦ ਢੇਰ

ਭਾਜਪਾ ਸੰਸਦ ਮੈਂਬਰ ਵੱਲੋਂ ਦਾਇਰ ਮਾਣਹਾਨੀ ਕੇਸ 'ਚ ਅਰਵਿੰਦ ਕੇਜਰੀਵਾਲ ਬਰੀ

ਦਿੱਲੀ 'ਚ ਅਜੇ ਨਹੀਂ ਖੁੱਲ੍ਹਣਗੇ ਸਕੂਲ : ਮਨੀਸ਼ ਸਿਸੋਦੀਆ

ਭਾਰਤ 'ਚ ਨਿਯਮਤ ਕੌਮਾਂਤਰੀ ਉਡਾਣਾਂ 'ਤੇ 30 ਨਵੰਬਰ ਤੱਕ ਰਹੇਗੀ ਪਾਬੰਦੀ