ਦੁਨੀਆ

ਅਮਰੀਕਾ : ਪਹਿਲੀ ਵਾਰ ਇਨਸਾਨ ਅੰਦਰ ਧੜਕੇਗਾ ‘ਸੂਰ ਦਾ ਦਿਲ’

January 12, 2022 10:58 AM

ਏਜੰਸੀਆਂ
ਵਾਸ਼ਿੰਗਟਨ/11 ਜਨਵਰੀ : ਅਮਰੀਕਾ ਵਿੱਚ ਸਰਜਨ ਡਾਕਟਰਾਂ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਜੈਨੇਟਿਕ ਤੌਰ ’ਤੇ ਮੋਡੀਫਾਈਡ ਸੂਰ ਦਾ ਦਿਲ 57 ਸਾਲਾ ਵਿਅਕਤੀ ਦੇ ਸਰੀਰ ਵਿੱਚ ਟ੍ਰਾਂਸਪਲਾਂਟ ਕੀਤਾ ਗਿਆ ਹੈ। ਇਹ ਇਤਿਹਾਸਕ ਟ੍ਰਾਂਸਪਲਾਂਟ ਸ਼ੁੱਕਰਵਾਰ ਨੂੰ ਕੀਤਾ ਗਿਆ। ਮੈਰੀਲੈਂਡ ਮੈਡੀਕਲ ਸਕੂਲ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਡਾਕਟਰਾਂ ਨੇ ਦੱਸਿਆ ਕਿ 7 ਘੰਟੇ ਤੱਕ ਚੱਲੀ ਸਰਜਰੀ ਤੋਂ ਬਾਅਦ ਮਰੀਜ਼ ਦੀ ਸਿਹਤ ’ਚ ਸੁਧਾਰ ਹੋ ਰਿਹਾ ਹੈ। ਇਹ ਟ੍ਰਾਂਸਪਲਾਂਟ ਦੁਨੀਆ ਦੇ ਮੈਡੀਕਲ ਜਗਤ ਲਈ ਇਕ ਵੱਡੀ ਖਬਰ ਹੈ। ਇਹ ਦਿਲ ਟ੍ਰਾਂਸਪਲਾਂਟੇਸਨ ਦੇ ਖੇਤਰ ਵਿੱਚ ਕ੍ਰਾਂਤੀ ਲਿਆ ਸਕਦਾ ਹੈ। ਇਸ ਨਾਲ ਦਿਲ ਦੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ ਲੱਖਾਂ ਲੋਕਾਂ ਲਈ ਦਿਲ ਦੇ ਟ੍ਰਾਂਸਪਲਾਂਟੇਸਨ ਦਾ ਨਵਾਂ ਰਾਹ ਖੁੱਲ੍ਹ ਗਿਆ ਹੈ।
ਡੇਵਿਡ ਬੇਨੇਟ ਨਾਮ ਦਾ ਮਰੀਜ਼ ਬੀਮਾਰ ਸੀ। ਮੈਰੀਲੈਂਡ ਨਿਵਾਸੀ ਨੇ ਸਰਜਰੀ ਤੋਂ ਪਹਿਲਾਂ ਕਿਹਾ ਕਿ ਮੇਰੇ ਕੋਲ ਸਿਰਫ ਦੋ ਵਿਕਲਪ ਸਨ ਜਾਂ ਤਾਂ ਮੌਤ ਜਾਂ ਇਹ ਟ੍ਰਾਂਸਪਲਾਂਟ। ਮੈਂ ਜਿਉਣਾ ਚਾਹੁੰਦਾ ਹਾਂ ਮੈਂ ਜਾਣਦਾ ਹਾਂ ਕਿ ਇਹ ਹਨ੍ਹੇਰੇ ਵਿੱਚ ਤੀਰ ਚਲਾਉਣ ਵਰਗਾ ਹੈ, ਪਰ ਇਹ ਮੇਰੀ ਆਖਰੀ ਇੱਛਾ ਹੈ। ਦਰਅਸਲ, ਡੇਵਿਡ ਕਈ ਮਹੀਨਿਆਂ ਤੋਂ ਹਾਰਟ-ਲੰਗ ਬਾਈਪਾਸ ਮਸੀਨ ਦੀ ਮਦਦ ਨਾਲ ਬੈੱਡ ’ਤੇ ਪਿਆ ਹੈ। ਟ੍ਰਾਂਸਪਲਾਂਟ ਮਗਰੋਂ ਹੁਣ ਡੇਵਿਡ ਦੀ ਹਾਲਤ ’ਚ ਸੁਧਾਰ ਹੋ ਰਿਹਾ ਹੈ ਅਤੇ ਉਸ ਦੀ ਨਿਗਰਾਨੀ ਕੀਤੀ ਜਾ ਰਹੀ ਕਿ ਨਵਾਂ ਅੰਗ ਕਿਵੇਂ ਕੰਮ ਕਰ ਰਿਹਾ ਹੈ।

 

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ