ਦੇਸ਼

ਕੋਵਿਡ-19 : 24 ਘੰਟਿਆਂ ’ਚ 277 ਮੌਤਾਂ, 1,68,063 ਨਵੇਂ ਮਾਮਲੇ

January 12, 2022 11:27 AM

- ਓਮੀਕਰੋਨ ਦੇ 4,461 ਨਵੇਂ ਮਾਮਲੇ

ਏਜੰਸੀਆਂ
ਨਵੀਂ ਦਿੱਲੀ/11 ਜਨਵਰੀ : ਦੇਸ਼ ’ਚ ਕੋਰੋਨਾ ਵਾਇਰਸ (ਕੋਵਿਡ-19) ਮਹਾਮਾਰੀ ਦੀ ਰਫ਼ਤਾਰ ਤੇਜ਼ੀ ਨਾਲ ਵਧ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ ਇਸ ਲਾਗ ਦੇ ਇੱਕ ਲੱਖ, 68 ਹਜ਼ਾਰ, 63 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸਰਗਰਮ ਮਾਮਲਿਆਂ ਦੀ ਗਿਣਤੀ ਵਧ ਕੇ ਅੱਠ ਲੱਖ, 21 ਹਜ਼ਾਰ, 446 ਤੱਕ ਪਹੁੰਚ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਮੰਗਲਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਇੱਕ ਲੱਖ, 68 ਹਜ਼ਾਰ, 63 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਕੁੱਲ ਗਿਣਤੀ ਵਧ ਕੇ ਤਿੰਨ ਕਰੋੜ, 58 ਲੱਖ, 75 ਹਜ਼ਾਰ, 700 ਹੋ ਗਈ ਹੈ। ਨਵੇਂ ਮਾਮਲਿਆਂ ’ਚ ਵਾਧੇ ਦੇ ਨਾਲ ਹੀ ਸਰਗਰਮ ਮਾਮਲੇ ਵਧ ਕੇ ਅੱਠ ਲੱਖ, 21 ਹਜ਼ਾਰ, 446 ਹੋ ਗਏ ਹਨ।
ਇਸੇ ਦੌਰਾਨ 277 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਕੁੱਲ ਅੰਕੜਾ ਵਧ ਕੇ ਚਾਰ ਲੱਖ, 84 ਹਜ਼ਾਰ, 213 ਹੋ ਗਿਆ ਹੈ। ਪਿਛਲੇ 22 ਘੰਟਿਆਂ ਦੌਰਾਨ 69 ਹਜ਼ਾਰ 959 ਮਰੀਜ਼ ਸਿਹਤਯਾਬ ਹੋਣ ਨਾਲ ਇਸ ਮਹਾਮਾਰੀ ਤੋਂ ਨਿਜ਼ਾਤ ਪਾਉਣ ਵਾਲਿਆਂ ਦੀ ਕੁੱਲ ਗਿਣਤੀ ਵਧ ਕੇ ਤਿੰਨ ਕਰੋੜ, 45 ਲੱਖ, 70 ਹਜ਼ਾਰ, 131 ਹੋ ਗਈ ਹੈ। ਇਸ ਦੇ ਨਾਲ ਹੀ ਰੋਜ਼ਾਨਾ ਲਾਗ ਦਰ 10.64 ਪ੍ਰਤੀਸ਼ਤ ਹੋ ਗਈ ਹੈ। ਇਸੇ ਦਰਮਿਆਨ ਸੋਮਵਾਰ ਨੂੰ 92 ਲੱਖ, 07 ਹਜ਼ਾਰ 700 ਕੋਵਿਡ ਟੀਕੇ ਲਗਾਏ ਗਏ ਅਤੇ ਮੰਗਲਵਾਰ ਸਵੇਰੇ 7 ਵਜੇ ਤੱਕ ਪ੍ਰਾਪਤ ਅੰਕੜਿਆਂ ਅਨੁਸਾਰ ਦੇਸ਼ ਵਿੱਚ ਇੱਕ ਅਰਬ, 52 ਕਰੋੜ, 89 ਲੱਖ, 70 ਹਜ਼ਾਰ, 294 ਲੋਕਾਂ ਨੂੰ ਕੋਰੋਨਾ ਟੀਕੇ ਲਾਏ ਗਏ ਹਨ।
ਦੇਸ਼ ਵਿੱਚ ਸਰਗਰਮ ਮਾਮਲਿਆਂ ਦੀ ਦਰ 2.29 ਅਤੇ ਰਿਕਵਰੀ ਦਰ 96.36 ਫੀਸਦੀ, ਜਦਕਿ ਮੌਤ ਦਰ 1.36 ਫੀਸਦੀ ’ਤੇ ਬਕਰਾਰ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 15 ਲੱਖ 79 ਹਜ਼ਾਰ, 928 ਕੋਵਿਡ ਟੈਸਟ ਕੀਤੇ ਗਏ, ਇਸ ਦੇ ਨਾਲ ਹੀ ਹੁਣ ਤੱਕ ਕੁੱਲ 69 ਕਰੋੜ, 31 ਲੱਖ 55 ਹਜ਼ਾਰ 280 ਕੋਵਿਡ ਟੈਸਟ ਕੀਤੇ।
ਦੂਜੇ ਪਾਸੇ ਓਮੀਕਰੋਨ ਵੇਰੀਐਂਟ ਨਾਲ 28 ਰਾਜਾਂ ’ਚ ਹੁਣ ਤੱਕ 4,461 ਵਿਅਕਤੀ ਪੀੜਤ ਪਾਏ ਗਏ, ਜਿਨ੍ਹਾਂ ’ਚ ਮਹਾਰਾਸ਼ਟਰ ’ਚ ਸਭ ਤੋਂ ਵਧ 1247, ਰਾਜਸਥਾਨ ’ਚ 645, ਦਿੱਲੀ ’ਚ 546 ਅਤੇ ਕਰਨਾਟਕ ਵਿੱਚ 479 ਮਾਮਲੇ ਸਾਹਮਣੇ ਆਏ ਹਨ। ਇਸ ਵਾਇਰਸ ਨਾਲ ਹੁਣ ਤੱਕ 10711 ਵਿਅਕਤੀ ਸਿਹਤਯਾਬ ਹੋ ਚੁੱਕੇ ਹਨ।
ਦੇਸ਼ ਵਿੱਚ ਸਭ ਤੋਂ ਵਧ ਸਰਗਰਮ ਮਾਮਲੇ ਮਹਾਰਾਸ਼ਟਰ ਵਿੱਚ ਹਨ, ਜਿੱਥੇ ਸਰਗਰਮ ਮਾਮਲੇ 3791 ਵਧਣ ਨਾਲ ਇਨ੍ਹਾਂ ਦੀ ਕੁੱਲ ਗਿਣਤੀ 209764 ਹੋ ਗਈ ਹੈ। ਇਸੇ ਦੌਰਾਨ 8 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ 141647 ਤੱਕ ਪਹੁੰਚ ਗਿਆ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੇਸ਼ ਖ਼ਬਰਾਂ

ਸਿੱਖ ਨੌਜਵਾਨ ਨੇ ਬਰਫ਼ੀਲੇ ਪਾਣੀ ’ਚ ਛਾਲ ਮਾਰ ਕੇ ਬਚਾਈ ਬੱਚੀ ਦੀ ਜਾਨ

ਕੇਂਦਰ ਨੇ ਰਾਜਾਂ ਨੂੰ ਟੈਸਟਿੰਗ ਵਧਾਉਣ ਦੇ ਦਿੱਤੇ ਨਿਰਦੇਸ਼

ਹਿਮਾਚਲ : ਜੇਸੀਬੀ ਮਸ਼ੀਨ ਖੱਡ ’ਚ ਡਿੱਗਣ ਨਾਲ 4 ਮੌਤਾਂ

ਛੱਤੀਸਗੜ੍ਹ : ਮੁਕਾਬਲੇ ’ਚ 5 ਨਕਸਲੀ ਹਲਾਕ

ਵਿਰੋਧੀ ਪਾਰਟੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ : ਕਾਂਗਰਸ

ਪਦਮਸ੍ਰੀ ਨਾਲ ਸਨਮਾਨਿਤ ਪ੍ਰਸਿੱਧ ਕਾਰਟੂਨਿਸਟ ਨਰਾਇਣ ਦੇਬਨਾਥ ਦਾ ਦੇਹਾਂਤ

ਪੀਐਮ ਮੋਦੀ ਦੀ ਸੁਰੱਖਿਆ ’ਚ ਉਕਾਈ ਦਾ ਮਾਮਲਾ : ਜਾਂਚ ਕਮੇਟੀ ਦੀ ਚੇਅਰਪਰਸਨ ਜਸਟਿਸ ਇੰਦੂ ਮਲਹੋਤਰਾ ਨੂੰ ਫੋਨ ’ਤੇ ਮਿਲੀ ਧਮਕੀ

ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਰਜਿੰਦਰ ਸਿੰਘ ਦਾ ਦਿਹਾਂਤ

ਕੇਂਦਰ ਵੱਲੋਂ ਸੁਪਰੀਮ ਕੋਰਟ ’ਚ ਹਲਫ਼ਨਾਮਾ ਦਾਇਰ, ਇੱਛਾ ਵਿਰੁੱਧ ਵੈਕਸੀਨ ਲਗਵਾਉਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ

ਹੈਲੀਕਾਪਟਰ ਹਾਦਸਾ : ਬੱਦਲਾਂ ’ਚ ਭਟਕਣ ਕਾਰਨ ਵਾਪਰਿਆ ਸੀ ਹਾਦਸਾ