ਚੰਡੀਗੜ੍ਹ

ਐਨਆਰਆਈ ਸੁਦਰਸ਼ਨ ਗਰਗ ਨੇ ਵਿਦਿਆਰਥੀਆਂ ਨੂੰ ਲੋਹੜੀ ਦਿੱਤੀ

January 12, 2022 11:52 AM

ਦਸਨਸ
ਚੰਡੀਗੜ੍ਹ, 11 ਜਨਵਰੀ : ਅਮਰੀਕਾ ਦੇ ਸ਼ਿਕਾਗੋ ਤੋਂ ਆਏ ਪ੍ਰਵਾਸੀ ਭਾਰਤੀ ਸੁਦਰਸ਼ਨ ਗਰਗ ਨੇ ਲੋਹੜੀ ਦੇ ਤਿਉਹਾਰ ਮੌਕੇ ਮਹਾਰਿਸ਼ੀ ਦਯਾਨੰਦ ਪਬਲਿਕ ਸਕੂਲ, ਐਮ.ਡੀ.ਏ.ਵੀ ਭਵਨ, ਦਰਿਆ ਚੰਡੀਗੜ੍ਹ ਦੇ ਵਿਦਿਆਰਥੀਆਂ ਲਈ ਰੇਵੜੀ, ਗਜਕ ਅਤੇ ਮੂੰਗਫਲੀ ਦੇ ਵਿਸੇਸ ਬਕਸੇ ਤਿਆਰ ਕਰਕੇ ਪ੍ਰਿੰਸੀਪਲ ਡਾ: ਵਿਨੋਦ ਸ਼ਰਮਾ ਨੂੰ ਸੌਂਪੇ। ਇਸ ਮੌਕੇ ਉਨ੍ਹਾਂ ਸਕੂਲ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਲੋਹੜੀ ਦੀਆਂ ਸੁਭਕਾਮਨਾਵਾਂ ਦਿੱਤੀਆਂ।
ਸਕੂਲ ਦੇ ਪ੍ਰਿੰਸੀਪਲ ਵਿਨੋਦ ਸ਼ਰਮਾ ਨੇ ਕਿਹਾ ਕਿ ਹਰ ਕੋਈ ਆਪਣੇ ਲਈ ਜਿਉਂਦਾ ਹੈ ਪਰ ਦੂਜਿਆਂ ਲਈ ਕੁਝ ਕਰਨ ਦਾ ਜਜਬਾ ਰੱਖਣਾ ਹੀ ਮਨੁੱਖਤਾ ਦੀ ਪਛਾਣ ਹੈ। ਐਨ.ਆਰ.ਆਈ ਗਰਗ ਪਿਛਲੇ ਕਈ ਸਾਲਾਂ ਤੋਂ ਭਾਰਤ ਵਿੱਚ ਸਿੱਖਿਆ ਨੂੰ ਉੱਚਾ ਚੁੱਕਣ ਲਈ ਕੰਮ ਕਰ ਰਹੇ ਹਨ। ਇਸੇ ਕੜੀ ਵਿੱਚ ਉਹ ਜਲਦੀ ਹੀ ਪੇਂਡੂ ਖੇਤਰਾਂ ਵਿੱਚ ਕੰਪਿਊਟਰ ਸਿੱਖਿਆ ਲਈ 1 ਲੱਖ ਰੁਪਏ ਦੀ ਸਹਾਇਤਾ ਰਾਸੀ ਦੇ ਕੇ ਮਹਾਰਿਸ਼ੀ ਦਯਾਨੰਦ ਪਬਲਿਕ ਸਕੂਲ ਵਿੱਚ ਕੰਪਿਊਟਰ ਲੈਬ ਦਾ ਨਿਰਮਾਣ ਕਰਵਾਉਣਗੇ। ਡਾ: ਸ਼ਰਮਾ ਨੇ ਇਸ ਨੇਕ ਕਾਰਜ ਲਈ ਐਨਆਰਆਈ ਸੁਦਰਸ਼ਨ ਗਰਗ ਦਾ ਧੰਨਵਾਦ ਕੀਤਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਚੰਡੀਗੜ੍ਹ ਖ਼ਬਰਾਂ